ਚੰਡੀਗੜ੍ਹ : ਹਰਿਆਣਾ ਦੇ ਸਿਹਤ ਅਤੇ ਸਿਵਲ ਏਵੀਏਸ਼ਨ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨਾਗਰਿਕਾਂ ਨੂੰ ਐਕਸੀਲੈਂਸ ਸੇਵਾਵਾਂ ਦੇਣ ਦੇ ਲਈ ਪ੍ਰਤੀਬੱਧ ਹੈ। ਇਸੀ ਲੜੀ ਵਿਚ, ਹਿਸਾਰ ਸ਼ਹਿਰ ਦੇ ਸੁੰਦਰੀਕਰਣ ਦੇ ਲਈ ਨਗਰ ਨਿਗਮ ਹਿਸਾਰ ਵੱਲੋਂ ਲਗਾਤਾਰ ਬਿਹਤਰੀਨ ਯਤਨ ਕੀਤੇ ਜਾ ਰਹੇ ਹਨ।
ਡਾ. ਕਮਲ ਗੁਪਤਾ ਅੱਜ ਹਿਸਾਰ ਵਿਚ 4 ਹਜਾਰ ਵਰਗ ਗਜ ਵਿਚ ਬਨਣ ਵਾਲੇ ਸਟ੍ਰੀਟ ਫੂਡ ਹੱਬ ਦਾ ਨੀਂਹ ਪੱਥਰ ਕਰਨ ਦੇ ਬਾਅਦ ਮਧੂਬਨ ਪਾਰਕ ਦੇ ਨੇੜੇ ਕੈਟਲ ਕੈਚਰ ਵੈਨ, ਇਲੈਕਟਿ੍ਰੰਕ ਸਕਾਈ ਲਿਫਟਿੰਗ ਮਸ਼ੀਨ ਤੇ ਟ੍ਰੀ-ਟ੍ਰੀਮਿੰਗ ਮਸ਼ੀਨ ਨੂੰ ਹਰੀ ਝੰਡੀ ਦਿਖਾ ਕੇ ਸ਼ਹਿਰ ਵਿਚ ਰਵਾਨਾ ਕਰਦੇ ਹੋਏ ਮੌਜੂਦ ਲੋਕਾਂ ਨੁੰ ਸੰਬੋਧਿਤ ਕਰ ਰਹੇ ਸਨ।
ਸਿਹਤ ਮੰਤਰੀ ਨੇ ਕਿਹਾ ਕਿ 22.60 ਲੱਖ ਰੁਪਏ ਦੀ ਲਾਗਤ ਵਾਲੀ ਇਲੈਕਟ੍ਰਿਕ ਸਕਾਈ ਲਿਫਟਿੰਗ ਮਸ਼ੀਨ ਸਟ੍ਰੀਟ ਲਾਇਟ ਠੀਕ ਕਰਨ ਤੇ ਬਿਜਲੀ ਦੀ ਤਾਰਾਂ ਨੂੰ ਉੱਚਾ-ਨੀਵਾਂ ਕਰਨ ਦੇ ਕੰਮ ਵਿਚ ਤੇ੧ੀ ਆਵੇਗੀ। ਇਸ ਮੌਕੇ 'ਤੇ 33.60 ਲੱਖ ਰੁਪਏ ਦੀ ਲਾਗਤ ਵਾਲੀ ਟ੍ਰੀ-ਟ੍ਰੀਮਿੰਗ ਮਸ਼ੀਨ ਜਿਸ ਤੋਂ ਸ਼ਕਤੀਮਾਨ ਨਾਂਅ ਦਿੱਤਾ ਗਿਆ ਹੈ ਤੇ 93 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਗਈ 2 ਵਾਟਰ ਸਮਾਗ ਮਸ਼ੀਨਾਂ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਫੂਡ ਹੱਬ ਦਾ ਨੀਂਹ ਪੱਥਰ ਕਰਦੇ ਹੋਏ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਸਟ੍ਰੀਟ ਵੈਂਡਰ ਲਈ ਇਹ ਫੂਡ ਹੱਬ ਬਣੇਗਾ। ਜਿਸ ਵਿਚ ਖਾਣ ਪੀਣ ਦਤੋਂ ਇਲਾਵਾ ਫੱਲ ਤੇ ਸਬਜੀਆਂ ਮਿਲਣਗੀਆਂ। ਇਸ ਫੂਡ ਹੱਬ ਵਿਚ ਸਟ੍ਰੀਟ ਵੇਂਡਰਸ ਦੇ ਨਾਲ -ਨਾਲ ਇੱਥੇ ਆਉਣ ਵਾਲੇ ਲੋਕਾਂ ਦੇ ਲਈ ਵੀ ਮੁੱਢਲੀ ਸਹੂਲਤਾਂ ਉਪਲਬਧ ਕਰਵਾਈ ਜਾਵੇਗੀ।
ਹੁਣ ਸ਼ਹਿਰ ਵਿਚ ਅਵਾਰਾ ਪਸ਼ੂ ਫੜੇਗੀ 2 ਕੈਟਲ ਕੈਚਰ ਮਸ਼ੀਨ
ਡਾ ਕਮਲ ਗੁਪਤਾ ਨੇ 27 ਲੱਖ ਰੁਪਏ ਦੀ ਲਗਾਤ ਨਾਲ ਖਰੀਦੀ ਗਈ ਕੈਟਲ ਕੈਚਰ ਮਸ਼ੀਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਸ਼ਹਿਰ ਵਿਚ ਦੋ ਕੈਟਲ ਕੈਚਰ ਮਸ਼ੀਨ ਸੀ, ਹੁਣ ਸ਼ਹਿਰ ਦੀ ਸੜਕਾਂ 'ਤੇ ਘੁਮਣ ਵਾਲੇ ਪਸ਼ੂਆਂ ਨੂੰ ਫੜਨ ਦੇ ਲਈ ਤਿੰਨ ਕੈਟਲ ਕੈਚਰ ਮਸ਼ੀਨ ਹੋਵੇਗਾ। ਇੰਨ੍ਹਾਂ ਪਸ਼ੂਆਂ ਨੂੰ ਢੰਡੂਰ ਰੋਡ ਸਥਿਤ ਗਾਂ ਸੈਂਚੁਰੀ ਸੈਂਟਰ ਵਿਚ ਭੇਜਿਆ ਜਾਵੇਗਾ। ਫਿਲਹਾਲ ਕੇਂਦਰ ਵਿਚ ਕੁੱਲ 21 ਸ਼ੇਡ ਹਨ ਅਤੇ ਤਿੰਨ ਸ਼ੈਡ ਨਿਰਮਾਣਧੀਨ ਹਨ।