ਚੰਡੀਗੜ੍ਹ : ਹਰਿਆਣਾ ਦੀ ਸਿਖਿਆ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ ਨੇ ਕਿਹਾ ਹੈ ਕਿ ਸਕੂਲਾਂ ਦਾ ਅਸਲੀ ਟੀਚਾ ਕਿਤਾਬੀ ਸਿਖਿਆ ਦੇਣਾ ਨਹੀਂ ਸਗੋ ਉਨ੍ਹਾਂ ਨੂੰ ਸੰਸਕਾਰਵਾਨ ਅਤੇ ਨੈਤਿਕਤਾ ਵਿਚ ਮਜਬੂਤ ਕਰਨਾ ਵੀ ਹੈ। ਬੱਚਿਆਂ ਵਿਚ ਰਾਸ਼ਟਰ ਦੇ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਕਰਨਾ ਸਕੂਲਾਂ ਦਾ ਟੀਚਾ ਹੈ। ਸ੍ਰੀਮਤੀ ਸੀਮਾ ਤ੍ਰਿਖਾ ਅੱਜ ਜਿਲ੍ਹਾ ਫਤਿਹਾਬਾਦ ਵਿਚ ਇਕ ਜਿਲ੍ਹਾ ਪੱਧਰੀ ਸਕੂਲ ਪ੍ਰਬੰਧਨ ਸਮਿਤੀ ਸਿਖਲਾਈ-ਕਮ-ਸਮੇਲਨ ਨੂੰ ਸੰਬੋਧਿਤ ਕਰ ਰਹੀ ਸੀ। ਉਨ੍ਹਾਂ ਨੇ ਬੱਚਿਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ। ਸ੍ਰੀਮਤੀ ਤ੍ਰਿਖਾ ਨੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ, ਸਕੂਲ ਪ੍ਰਬੰਧਨ ਸਮਿਤੀ ਦੇ ਅਧਿਕਾਰੀਆਂ ਅਤੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਨੂੰ ਪ੍ਰਸੰਸ਼ਾਂ ਪੱਤਰ ਤੇ ਸ਼ੀਲਫ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਸਕੂਲ ਪ੍ਰਬੰਧਨ ਸਮਿਤੀ (ਐਸਐਮਸੀ) ਪ੍ਰਧਾਨਾਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਉਨ੍ਹਾਂ ਦੇ ਸੁਝਾਅ ਵੀ ਮੰਗੇ।
ਉਨ੍ਹਾਂ ਨੇ ਕਿਹਾ ਕਿ ਐਸਐਮਸੀ ਦਾ ਮੁੱਖ ਉਦੇਸ਼ ਸਕੂਲਾ ਦੀ ਨਿਗਰਾਨੀ ਦੇ ਨਾਲ-ਨਾਲ ਅਧਿਆਪਕਾਂ ਦਾ ਸਹਿਯੋਗ ਕਰਨਾ ਵੀ ਹੈ। ਇਸ ਲਈ ਸੀਐਮਸੀ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕ ਦੇ ਨਾਲ ਇਕ ਮਜਬੂਤ ਤਾਲਮੇਲ ਬਣਾ ਕੇ ਆਪਣੇ ਸਕੂਲ ਦੀ ਉਨੱਤੀ ਦੇ ਲਈ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਪਾਲਣ ਪੋਸ਼ਨ ਵਿਚ ਮਾਤਾ -ਪਿਤਾ ਅਤੇ ਅਧਿਆਪਕਾਂ ਦਾ ਮਹਤੱਵਪੂਰਨ ਯੋਗਦਾਨ ਹੁੰਦਾ ਹੈ। ਤਿੰਨਾਂ ਦਾ ਸਹੀ ਤਾਲਮੇਲ ਬੈਠੇਗਾ ਤਾਂ ਬੱਚੇ ਨੁੰ ਯਕੀਨੀ ਰੂਪ ਨਾਲ ਤਰੱਕੀ ਮਿਲੇਗੀ। ਸਿਖਿਆ ਮੰਤਰੀ ਨੇ ਕਿਹਾ ਕਿ ਜੋ ਸਕੂਲ ਦੋ ਏਕੜ ਜਾਂ ਉਸ ਤੋਂ ਵੱਡੇ ਹਨ, ਉਨ੍ਹਾਂ ਦੇ ਚੌਕੀਦਾਰ ਅਤੇ ਸਫਾਈ ਕਰਮਚਾਰੀ ਦੇ ਲਈ ਰਿਹਾਇਸ਼ੀ ਸਹੂਲਤਾਂ ਉਪਲਬਧ ਕਰਵਾਉਣ ਲਈ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਤਾਂ ੧ੋ ਸਕੂਲ ਦੀ ਰੱਖਵਾਲੀ ਦੇ ਨਾਲ-ਨਾਲ ਉਸ ਦੀ ਸਾਫ ਸਫਾਈ ਬਿਹਤਰੀਨ ਢੰਗ ਨਾਲ ਇਹ ਕਰਮਚਾਰੀ ਕਰ ਪਾਉਣ।
ਸ੍ਰੀਮਤੀ ਤ੍ਰਿਖਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਵੀ ਲਗਾਤਾਰ ਸਿਖਿਆ ਵਿਚ ਸੁਧਾਰ ਲਈ ਯਤਨਸ਼ੀਲ ਹੈ। ਉਨ੍ਹਾਂ ਅਧਿਆਪਕ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੱਚਿਆਂ ਵਿਚ ਰਾਸ਼ਟਰ ਪ੍ਰੇਮ ਦਾ ਜਜਬਾ ਪਾਉਣਾ ਹੋਵੇਗਾ। ਦੇਸ਼ ਪ੍ਰੇਮ ਦੀ ਭਾਵਨਾ ਬੱਚਿਆਂ ਵਿਚ ਹੋਣੀ ਚਾਹੀਦੀ ਹੈ ਇਸ ਦੇ ਲਈ ਬੱਚਿਆਂ ਨੂੰ ਬਿਹਤਰ ਵਾਤਾਵਰਣ ਉਪਬਧ ਕਰਵਾਉਣ। ਸਿਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 5 ਜੂਨ ਨੂੰ ਵਾਤਾਵਰਣ ਦਿਵਸ ਦੇ ਮੌਕੇ 'ਤੇ ਇਕ ਪੇੜ ਮਾਂ ਦੇ ਨਾਂਅ ਸ਼ੁਰੂ ਕੀਤਾ ਹੈ। ਸਕੂਲਾਂ ਵਿਚ ਵੀ ਐਸਐਮਸੀ ਅਤੇ ਮਾਂਪਿਆਂ ਨਾਲ ਮਿਲ ਕੇ ਇਸ ਮੁਹਿੰਮ ਦੇ ਤਹਿਤ ਪੌਧਾਰੋਪਣ ਕਰਨ। ਉਨ੍ਹਾਂ ਨੇ ਖੁਸ਼ੀ ਜਾਹਰ ਕੀਤੀ ਹੁਣ ਤਕ ਫਤਿਹਾਬਾਦ ਦੇ ਸਕੂਲਾਂ ਵਿਚ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਤਹਿਤ 98 ਹਜਾਰ ਪੌਧੇ ਲਗਾਏ ੧ਾ ਚੁੱਕੇ ਹਨ। ਉਨ੍ਹਾਂ ਨੇ ਸਾਰਿਆਂ ਤੋਂ ਇਕ ਪੇੜ ਸੰਤਾਨ ਦੇ ਨਾਂਅ ਲਗਾਉਣ ਦਾ ਵੀ ਅਪੀਲ ਕੀਤੀ।