ਮੁੱਖ ਚੋਣ ਅਧਿਕਾਰੀ ਨੇ ਵਿਧਾਨਸਭਾ ਚੋਣ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਕੀਤੀ ਪਹਿਲੀ ਮੀਟਿੰਗ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਵੋਟਰ ਸੂਚੀ ਦੇ ਸੋਧ ਪ੍ਰੋਗ੍ਰਾਮ ਅਨੁਸਾਰ ਸੂਬੇ ਦੀ ਵੋਟਰ ਸੂਚੀ ਦਾ ਸ਼ੁਰੂਆਤੀ ਪ੍ਰਕਾਸ਼ਨ ਸਾਰੇ ਨਾਮਜਦ ਸਥਾਨਾਂ 'ਤੇ 2 ਅਗਸਤ, 2024 ਨੂੰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਾ ਪੂਰੀ ਤਰ੍ਹਾ ਅਧਿਐਨ ਕਰਨ ਅਤੇ ਪ੍ਰਾਰੂਪ ਸੂਚੀਆਂ ਵਿਚ ਜੇਕਰ ਕਿਸੇ ਤਰ੍ਹਾ ਦੀ ਗਲਤੀ ਹੈ ਤਾਂ ਉਹ ਨਿਰਧਾਰਿਤ ਫਾਰਮ-6, ਫਾਰਮ-7 ਤੇ ਫਾਰਮ -8 ਰਾਹੀਂ 16 ਅਗਸਤ ਤਕ ਦਾਵੇ ਅਤੇ ਇਤਰਾਜ ਸਬੰਧਿਤ ਰਜਿਸਟਰ ਅਧਿਕਾਰੀ ਦੇ ਕੋਲ ਦਰਜ ਕਰਵਾ ਸਕਦੇ ਹਨ।
ਸ੍ਰੀ ਪੰਕਜ ਅਗਰਵਾਲ ਅੱਜ ਚੰਡੀਗੜ੍ਹ ਵਿਚ ਸੂਬੇ ਦੀ ਮਾਨਤਾ ਪ੍ਰਾਪਤ ਸਾਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਵੋਟਰ ਸੂਚੀ ਦੇ ਦੂਜਾ ਮੁੜ ਨਿਰੀਖਣ ਨੂੰ ਲੈ ਕੇ ਮੀਟਿੰਗ ਕਰ ਰਹੇ ਸਨ।
ਉਨ੍ਹਾਂ ਨੇ ਦਸਿਆ ਕਿ ਆਉਣ ਵਾਲੇ ਵਿਧਾਨਸਭਾ ਚੋਣ ਲਈ ਕੁੱਲ 20,629 ਪੋਲਿੰਗ ਬੂਥ ਹੋਣਗੇ, ਜਿਨ੍ਹਾਂ ਵਿੱਚੋਂ 417 ਪੋਲਿੰਗ ਬੂਥ ਨਵੇਂ ਬਣਾਏ ਗਏ ਹਨ। ਲੋਕਸਭਾ ਚੋਣ ਵਿਚ ਸੂਬੇ ਵਿਚ ਪੋਲਿੰਗ ਬੂਥਾਂ ਦੀ ਗਿਣਤੀ 19,812 ਸੀ। ਇਸ ਤੋਂ ਇਲਾਵਾ, 699 ਪੋਲਿੰਗ ਬੂਥਾਂ ਦਾ ਸਮਾਯੋਜਨ ਵੀ ਕੀਤਾ ਗਿਆ ਹੈ। ਈਵੀਐਮ ਦੀ ਪਹਿਲੇ ਪੱਧਰ ਦੇ ਚੈਕਿੰਗ ਭਾਰਤ ਇਲੈਕਟ੍ਰੋਨਿਕਸ ਲਿਮੀਟੇਡ ਦੇ ਇੰਜੀਨੀਅਰਾਂ ਵੱਲੋਂ ਸੂਬੇ ਦੇ ਸਾਰੇ 22 ਜਿਲ੍ਹਿਆਂ 'ਤੇ ਕੀਤੀ ਜਾ ਰਹੀ ਹੈ। ਇਸ ਚੈਕਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀ ਵੀ ਮੌਜੂਦ ਰਹਿ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਇਸ ਦੇ ਲਈ ਉਹ ਆਪਣੇ ਜਿਲ੍ਹਾ ਪੱਧਰਾਂ 'ਤੇ ਨਿਯੁਕਤ ਦਫਤਰ ਪ੍ਰਭਾਰੀਆਂ ਨਾਲ ਸੰਪਰਕ ਕਰ ਕੇ ੧ਾਣਕਾਰੀ ਦੇਣ, ਤਾਂ ੧ੋ ਉਹ ਆਪਣੀ ਮੌਜੂਦਗੀ ਯਕੀਨੀ ਕਰ ਸਕਣ।
ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਸੋਧ ਵੋਟਰ ਸੂਚੀਆਂ ਦੀ ਤਿਆਰੀਆਂ ਨੂੰ ਲੈ ਕੇ ਸ਼ਨੀਵਾਰ 3 ਅਗਸਤ, ਐਤਵਾਰ 4 ਅਗਸਤ, ਸ਼ਨੀਵਾਰ 10 ਅਗਸਤ ਅਤੇ ਐਤਵਾਰ 11 ਅਗਸਤ ਨੂੰ ਵਿਸ਼ੇਸ਼ ਮਿੱਤੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਨ੍ਹਾਂ ਮਿੱਤੀਆਂ ਵਿਚ ਬੂਥ ਲੇਵਲ ਅਧਿਕਾਰੀ ਵਿਸ਼ੇਸ਼ ਰੂਪ ਨਾਲ ਪੋਲਿੰਗ ਸਟੇਸ਼ਨਾਂ 'ਤੇ ਮੌਜੂਦ ਰਹਿਣਗੇ ਅਤੇ ਲੋਕਾਂ ਦੇ ਵੋਟ ਬਨਾਉਣ ਦਾ ਕੰਮ ਵਿਚ ਸਹਿਯੋਗ ਕਰਣਗੇ। ਉਨ੍ਹਾਂ ਨੇ ਮੌ੧ੂਦ ਸਾਰੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੂਥ ਲੇਵਲ ਏਜੰਟ ਨਿਯੁਕਤ ਕਰਨ ਤਾਂ ਜੋ ਇੰਨ੍ਹਾਂ ਮਿੱਤੀ 'ਤੇ ਬੀਐਲਓ ਦੇ ਨਾਲ ਸੰਪਰਕ ਕਰਨ।
ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਮਾਨਤਾ ਪ੍ਰਾਪਤ ਸਾਰੀ ਰਾਜਨੀਤਿਕ ਪਾਰਟੀ ਵੋਟਰ ਸੂਚੀਆਂ ਦੀ ਦੋ ਕਾਪੀਆਂ ਪਾਉਣ ਦੇ ਹੱਕਦਾਰ ਹਨ, ਜਿਸ ਵਿਚ ਇਕ ਪ੍ਰਿੰਟੇਡ ਕਾਪੀ ਹੋਵੇਗੀ ਅਤੇ ਦੂਜੀ ਸਾਫਟ ਕਾਪੀ ਹੋਵੇਗੀ। ਉਨ੍ਹਾਂ ਨੇ ਸਾਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੁੰ ਅਪੀਲ ਕੀਤੀ ਕਿ ਉਹ ਆਪਣੇ ਅਥੋਰਾਇਜਡ ਪ੍ਰਤੀਨਿਧੀ ਨੁੰ ਸਬੰਧਿਤ ਜਿਲ੍ਹੇ ਦੇ ਚੋਣ ਅਧਿਕਾਰੀ ਜਾਂ ਚੋਣ ਰਜਿਸਟਰ ਅਧਿਕਾਰੀ ਨਾਲ ਸੰਪਰਕ ਕਰ ਡ੍ਰਾਫਟ ਵੋਟਰ ਸੂਚੀ ਪ੍ਰਾਪਤ ਕਰ ਲੈਣ। ਉਨ੍ਹਾਂ ਨੇ ਦਸਿਆ ਕਿ ਸੂਬੇ ਦੇ ਸਾਰੇ 90 ਵਿਧਾਨਸਭਾ ਖੇਤਰਾਂ ਦੀ ਡ੍ਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ 26 ਅਗਸਤ ਤਕ ਦਾਵੇ ਤੇ ਇਤਰਾਜ ਦਾ ਨਿਪਟਾਨ ਕੀਤਾ ਜਾਵੇਗਾ। 27 ਅਗਸਤ ਨੂੰ ਵੋਟਰ ਸੂਚੀ ਆਖੀਰੀ ਪ੍ਰਕਾਸ਼ਨ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਸਿਰਫ ਉਹੀ ਵਿਅਕਤੀ ਵੋਟ ਪਾ ਸਕਦਾ ਹੈ ਜਿਸ ਦਾ ਨਾਂਅ ਵੋਟਰ ਸੂਚੀ ਵਿਚ ਸ਼ਾਮਿਲ ਹੈ।
ੳੋਟ ਬਨਵਾਉਣ ਲਈ ਫਾਰਮ-6, ਵੋਟ ਕਟਵਾਉਣ ਲਈ ਫਾਰਮ-7 ਅਤੇ ਪਤਾ ਬਦਲਵਾਉਣ ਲਈ ਫਾਰਮ-8 ਭਾਰਤ ਚੋਣ ਕਮਿਸ਼ਨ ਦੇ ਪੋਰਟਲ www.voterportal.eci.gov.in ਅਤੇ ਵਿਭਾਗ ਦੀ ਵੈਬਸਾਇਟ www.ceoharyana.gov.in 'ਤੇ ਉਪਲਬਧ ਹੈ। ਇਸ ਤੋਂ ਇਲਾਵਾ, ਕਿਸੇ ਵੀ ਤਰ੍ਹਾ ਦੀ ਸਹਾਇਤਾ , ਸੁਝਾਅ ਤੇ ਸ਼ਿਕਾਇਤ ਸੰਬਧਿਤ ਚੋਣ ਜਾਂ ਰਜਿਸਟਰ ਅਧਿਕਾਰੀ ਨੂੰ ਦਿੱਤੀ ਜਾ ਸਕਦੀ ਹੈ ਅਤੇ ਮੁੱਖ ਚੋਣ ਅਧਿਕਾਰੀ ਦਫਤਰ ਦੇ ਟੋਲ ਫਰੀ ਨੰਬਰ 1950 'ਤੇ ਸੰਪਰਕ ਕੀਤਾ ਜਾ ਸਕਦਾ ਹੈ।