16 ਅਗਸਤ ਤਕ ਨਵੇਂ ਵੋਟ ਬਨਾਉਣ ਤਹਿਤ ਦਰਜ ਕੀਤੇ ਜਾਣਗੇ ਦਾਵੇ ਅਤੇ ਇਤਰਾਜ
ਚੰਡੀਗੜ੍ਹ : ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ 1 ਜੁਲਾਈ, 2024 ਨੂੰ ਨਿਰਧਾਰਿਤ ਮਿੱਤੀ ਮੰਨ ਕੇ ਸੂਬੇ ਦੀ ਸਾਰੀ ਵਿਧਾਨਸਭਾ ਖੇਤਰਾਂ ਦੀ ਵੋਟਰ ਲਿਸਟਾਂ ਦਾ ਦੂਜਾ ਵਿਸ਼ੇਸ਼ ਮੁੜ ਨਿਰੀਖਣ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰੋਗ੍ਰਾਮ ਅਨੁਸਾਰ 02 ਅਗਸਤ 2024 ਨੂੰ ਸੂਬੇ ਦੇ 90 ਵਿਧਾਨਸਭਾ ਖੇਤਰ ਦੇ ਸਾਰੇ ਚੋਣ ਕੇਂਦਰਾਂ 'ਤੇ ਵੋਟਰ ਸੂਚੀਆਂ ਦਾ ਸ਼ੁਰੂਆਤੀ ਛਪਾਈ ਸਬੰਧਿਤ ਚੋਣ ਰਜਿਸਟ੍ਰੇਸ਼ਣ ਅਧਿਕਾਰੀ ਵੱਲੋਂ ਕੀਤਾ ਗਿਆ ਹੈ।
ਇਸ ਸਬੰਧ ਵਿਚ ਮੁੱਖ ਚੋਣ ਅਧਿਕਾਰੀ, ਹਰਿਆਣਾ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਵੋਟਰ ਲਿਸਟਾਂ ਦਾ ਦੂਜਾ ਵਿਸ਼ੇਸ਼ ਮੁੜ ਨਿਰੀਖਣ ਪ੍ਰੋਗ੍ਰਾਮ ਦੇ ਅਨੁਸਾਰ ਯੋਗ ਵਿਅਕਤੀਆਂ ਤੋਂ 16 ਅਗਸਤ ਤਕ ਨਵੇਂ ਵੋਟ ਬਨਾਉਣ ਦੇ ਲਈ ਦਾਵੇ ਅਤੇ ਇਤਰਾਜ ਦਰਜ ਕੀਤੇ ਜਾਣਗੇ। ਇਸ ਦੌਰਾਨ ਕੋਈ ਵੀ ਯੋਗ ਵਿਅਕਤੀ ਆਪਣੇ ਨਵੇਂ ਵੋਟ ਬਨਵਾਉਣ ਦੇ ਫਾਰਮ ਸਬੰਧਿਤ ਬੂਥ 'ਤੇ ਬੀਐਲਓ ਨੂੰ ਜਮ੍ਹਾ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, 3 ਤੇ 4 ਅਗਸਤ ਅਤੇ 10 ਤੇ 11 ਅਗਸਤ, 2024 ਸ਼ਨੀਵਾਰ ਤੇ ਐਤਵਾਰ ਨੂੰ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇੰਨ੍ਹਾਂ ਦਿਨਾਂ ਵਿਚ ਬੀਐਲਓ ਸਬੰਧਿਤ ਬੂਥ 'ਤੇ ਮੌਜੂਦ ਰਹਿ ਕੇ ਨਵੇਂ ਵੋਟ ਬਨਾਉਣ ਅਤੇ ਗਲਤੀਆਂ ਦੂਰ ਕਰਨ ਲਈ ਫਾਰਮ ਲੈਣ ਦਾ ਕੰਮ ਕਰਣਗੇ।
ਉਨ੍ਹਾਂ ਨੇ ਦਸਿਆ ਕਿ ਵੋਟਰ ਸੂਚੀਆਂ ਵਿਚ ਨਾਂਅ ਸ਼ਾਮਿਲ ਕਰਨ ਲਈ ਯੋਗ ਵਿਅਕਤੀ ਫਾਰਮ ਨੰਬਰ 6 ਜਰੂਰੀ ਤਸਦਾਵੇਜਾਂ ਦੇ ਨਾਲ ਭਰ ਸਕਦਾ ਹੈ। ਫਾਰਮ ਨੰਬਰ 08 ਰਾਹੀਂ ਕੋਈ ਵੀ ਯੋਗ ਵਿਅਕਤੀ ਪਹਿਲਾਂ ਦਰਜ ਉਸ ਦੇ ਵੇਰਵੇ ਵਿਚ ਸੋਧ ਕਰਵਾ ਸਕਦਾ ਹੈ ਅਤੇ ਰਿਹਾਇਸ਼ੀ ਪਤਾ ਬਦਲਣ 'ਤੇ ਵੋਟਰ ਸੂਚੀ ਵਿਚ ਵੀ ਆਪਣਾ ਪਤਾ ਬਦਲਵਾ ਸਕਦਾ ਹੈ। ਕਿਸੇ ਵੀ ਅਯੋਗ ਵਿਅਕਤੀ ਦਾ ਨਾਂਅ ਵੋਟਰ ਸੂਚੀ ਤੋਂ ਹਟਵਾਉਣ ਲਈ ਉਸੀ ਮਦਾਨ ਕੇਂਦਰ ਦੇ ਵੋਟਰ ਵੱਲੋਂ ਫਾਰਮ ਨੰਬਰ 07 ਵਿਚ ਇਤਰਾਜ ਦਰਜ ਕੀਤਾ ਜਾ ਸਕਦੀ ਹੈ।
ਆਖੀਰੀ ਵੋਟਰ ਲਿਸਟਾਂ ਦਾ ਪ੍ਰਕਾਸ਼ਨ 27 ਅਗਸਤ, 2024
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਨਿਰਧਾਰਿਤ ਮਿੱਤੀ ਤਕ ਪ੍ਰਾਪਤ ਦਾਵੇ ਅਤੇ ਇਤਰਾਜ ਦਾ ਨਿਪਟਾਨ ਸਬੰਧਿਤ ਚੋਣ ਰਜਿਸਟ੍ਰੇਸ਼ਣ ਅਧਿਕਾਰੀਆਂ ਰਾਹੀਂ 26 ਅਗਸਤ ਤਕ ਕੀਤਾ ਜਾਵੇਗਾ। ਇਸ ਦੇ ਬਾਅਦ ਆਖੀਰੀ ਵੋਟਰ ਸੂਚੀਆਂ ਦਾ ਪ੍ਰਕਾਸ਼ਨ 27 ਅਗਸਤ, 2024 ਨੂੰ ਹੋਵੇਗਾ।
ਉਨ੍ਹਾਂ ਨੇ ਦਸਿਆ ਕਿ ਕੋਈ ਵੀ ਯੋਗ ਵਿਅਕਤੀ ਵੋਟਰ ਪੋਰਟਲ ੧ਾਂ ਵੋਟਰ ਹੈਲਪਲਾਇਨ ਐਪ ਰਾਹੀਂ ਵੀ ਆਨਲਾਇਨ ਫਾਰਮ ਭਰ ਕੇ ਨਾਗਰਿਕ ਆਪਣਾ ਵੋਟ ਬਣਵਾ ਸਕਦੇ ਹਨ। ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ 1950 'ਤੇ ਕਾਲ ਕਰ ਕੇ ਵੀ ਵੋਟ ਬਨਵਾਉਣ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦਸਿਆ ਕਿ ਵੋਟ ਪਾਉਣ ਲਈ ਵੋਟਰ ਸੂਚੀ ਵਿਚ ਨਾਂਅ ਹੋਣਾ ਜਰੂਰੀ ਹੈ, ਇਸ ਲਈ ਮੁੰਡੀ-ਕੁੜੀਆਂ ਜਿਨ੍ਹਾਂ ਦੀ ਉਮਰ ਇਕ ਜੁਲਾਈ, 2024 ਨੂੰ 18 ਸਾਲ ਜਾ ਇਸ ਤੋਂ ਵੱਧ ਹੋ ਗਈ ਹੈ ਆਪਣਾ ਨਾਂਅ ਵੋਟਰ ਸੂਚੀ ਵਿਚ ਜਰੂਰ ਦਰਜ ਕਰਵਾਉਣ।