ਚੰਡੀਗੜ੍ਹ : ਕੇਂਦਰੀ ਪਸ਼ੂਪਾਲਣ ਅਤੇ ਡੇਅਰੀ ਮੰਤਰਾਲੇ ਵੱਲੋਂ ਕੌਮੀ ਪੁਰਸਕਾਰ ਪੋਰਟਲ https://awards.gov.in ਰਾਹੀਂ ਪੂਰੇ ਦੇਸ਼ ਤੋਂ ਕੌਮੀ ਗੋਪਾਲ ਰਤਨ ਪੁਰਸਕਾਰ ਪ੍ਰਦਾਨ ਕਰਨ ਲਈ ਆਨਲਾਇਨ ਨਾਮਜਦਗੀ ਮੰਗੇ ਜਾ ਰਹੇ ਹਨ। ਰਾਜ ਦੇ ਇਛੁੱਕ ਕਿਸਾਨ ਪਸ਼ੂਪਾਲਣ 31 ਅਗਸਤ ਤਕ ਪੋਰਟਲ 'ਤੇ ਆਪਣੇ ਬਿਨੈ ਭੇਜ ਸਕਦੇ ਹਨ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਮੰਤਰਾਲੇ ਤਹਿਤ ਪਸ਼ੂਪਾਲਣ ਅਤੇ ਡੇਅਰੀ ਵਿਭਾਗ, ਪਸ਼ੂਪਾਲਣ ਅਤੇ ਡੇਅਰੀ ਖੇਤਰ ਦੇ ਪ੍ਰਭਾਵੀ ਵਿਕਾਸ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਸਥਾਈ ਆਜੀਵਿਕਾ ਪ੍ਰਦਾਨ ਕਰ ਆਰਥਕ ਰੂਪ ਨਾਲ ਮਜਬੂਤ ਬਣਾਇਆ ਜਾ ਸਕੇ। ਭਾਰਤ ਦੀ ਸਵਦੇਸ਼ੀ ਗਾਂਜਾਤੀ ਨਸਲ ਬਹੁਤ ਵਧੀਆ ਹਨ ਅਤੇ ਉਨ੍ਹਾਂ ਵਿਚ ਕੌਮੀ ਅਰਥਵਿਵਸਥਾ ਵਿਚ ਮਹਤੱਵਪੂਰਨ ਭੁਕਿਮਾ ਨਿਭਾਉਣ ਦੀ ਸਮਰੱਥਾ ਮੌਜੂਦ ਹੈ। ਸਵਦੇਸ਼ੀ ਗਾਂਜਾਤੀ ਨਸਲਾਂ ਦਾ ਵਿਗਿਲਹਨਕ ਢੰਗ ਨਾਲ ਸਰੰਖਣ ਅਤੇ ਵਿਕਾਸ ਕਰਨ ਦੇ ਉਦੇਸ਼ ਨਾਲ ਦੇਸ਼ ਵਿਚ ਪਹਿਲੀ ਵਾਰ ਦਸੰਬਰ, 2014 ਵਿਚ ਕੌਮੀ ਗੋਕੁਲ ਮਿਸ਼ਨ (ਆਰਜੀਐਮ) ਦੀ ਸ਼ੁਰੂਆਤ ਕੀਤੀ ਗਈ ਹੈ।