ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿਚ ਦੂਜੀ ਕੌਮੀ ਨਿਆਂਇਕ ਵੇਤਨ ਆਯੋਗ (ਐਸਐਨਜੇਪੀਸੀ) ਅਨੁਸਾਰ ਹਰਿਆਣਾ ਸਰਕਾਰ ਦੇ ਸੇਵਾ ਮੁਕਤ ਨਿਆਂਇਕ ਅਧਿਕਾਰੀਆਂ ਦੀ ਪੈਂਸ਼ਨ/ਪਰਿਵਾਰਕ ਪੈਂਸ਼ਨ (2016 ਤੋਂ ਪਹਿਲਾਂ ਅਤੇ 2016 ਦੇ ਬਾਅਦ) ਵਿਚ ਸੋਧ ਨੁੰ ਮੰਜੂਰੀ ਪ੍ਰਦਾਨ ਕੀਤੀ ਗਈ।
ਸੋਧ ਅਨੁਸਾਰ, ਹੁਣ 2016 ਤੋਂ ਪਹਿਲਾਂ ਸੇਵਾਮੁਕਤ ਨਿਆਂਇਕ ਅਧਿਕਾਰੀਆਂ ਲਈ, ਮੌਜੂਦਾ ਮੂਲ ਪੈਂਸ਼ਨ/ਪਾਰਿਵਾਰਕ ਪੈਂਸ਼ਨ (31 ਦਸੰਬਰ 2015 ਤਕ) ਨੁੰ 2.81 ਦੇ ਕਾਰਕ ਨਾਲ ਗੁਣਾ ਕਰ ਕੇ ਸੋਧ ਕੀਤਾ ੧ਾਵੇਗਾ। ਵੈਕਲਪਿਕ ਰੂਪ ਨਾਲ, ਹਰਿਆਣਾ ਸਿਵਲ ਸੇਵਾ (ਨਿਆਂਇਕ ਸ਼ਾਖਾ) ਅਤੇ ਹਰਿਆਣਾ ਸੀਨੀਅਰ ਨਿਆਇਕ ਸੇਵਾ ਰਿਵਾਈਸਡ ਤਨਖਾਹ ਨਿਯਮ, 2023 ਦੀ ਫਿਟਮੇਂਟ ਤਾਲਿਕਾ ਦੇ ਅਨੁਸਾਰ ਉਨ੍ਹਾਂ ਦੇ ਵੇਤਨ ਨੂੰ ਨੋਸ਼ਨਲੀ ਨਿਰਧਾਰਿਤ ਕਰ ਪੈਂਸ਼ਨ/ਪਰਵਿਾਰਕ ਪੈਂਸ਼ਨ ਨੁੰ ਸੋਧ ਕੀਤਾ ਜਾ ਸਕਦਾ ਹੈ।
2016 ਦੇ ਬਾਅਦ ਸੇਵਾ ਮੁਕਤ ਨਿਆਇਕ ਅਧਿਕਾਰੀਆਂ ਲਈ ਪੈਂਸ਼ਨ ਗਿਣਤੀ ਹਰਿਆਣਾ ਸਿਵਲ ਸੇਵਾ (ਪੈਂਸ਼ਨ) ਨਿਯਮ, 2016 ਦੇ ਨਿਯਮ 34 ਦੇ ਪ੍ਰਾਵਧਾਨਾਂ ਦੇ ਤਹਿਤ ਹੋਵੇਗੀ। ਇਸ ਤੋਂ ਇਲਾਵਾ, ਸਮੇਂ-ਸਮੇਂ 'ਤੇ ਜਾਰੀ ਆਦੇਸ਼ਾਂ ਅਨੁਸਾਰ ਪੈਂਸ਼ਨ/ਪਾਰੀਵਾਰਿਕ ਪੈਂਸ਼ਨ ਦੀ ਵੱਧ ਰਕਮ 'ਤੇ ਮਹਿੰਗਾਈ ਰਾਹਤ ਮੰਜੂਰ ਹੋਵੇਗੀ। ਮੌਤ-ਕਮ-ਸੇਵਾਮੁਕਤ ਐਚਯੂਟੀ ਦੀ ਵੱਧ ਤੋਂ ਵੱਧ ਸੀਮਾ20 ਲੱਖ ਰੁਪਏ ਹੋਵੇਗਾ, ਜਦੋਂ ਵੀ ਮਹਿੰਗਾਈ ਭੱਤੇ ਵਿਚ ਵਾਧਾ ਹੋਵੇਗਾ ਮੂਲ ਵੇਤਨ ਦਾ 50 ਫੀਸਦੀ ਵਧੇਗਾ ਅਤੇ ਗ੍ਰੈਚਯੂਟੀ ਦੀ ਸੀਮਾ ਵਿਚ 25 ਫੀਸਦੀ ਦਾ ਵਾਧਾ ਕੀਤਾ ਜਾਵੇਗਾ।
ਪੈਂਸ਼ਨ ਵੰਡ ਅਥੋਰਿਟੀ ਪਹਿਲਾਂ ਤੋਂ ਭੁਗਤਾਨ ਕੀਤੀ ਗਈ ਅੰਤਰਿਮ ਰਾਹਤ ਨੂੰ ਸਮਾਯੋਜਿਤ ਕਰਨ ਦੇ ਬਾਅਦ ਪਹਿਲੀ ਜਨਵਰੀ, 2016 ਤੋਂ ਸੋਧ ਪੈਂਸ਼ਨ/ਪਰਿਵਾਰਕ ਪੈਂਸ਼ਨ ਦੇ ਬਕਾਇਆ ਦੀ ਗਿਣਤੀ ਅਤੇ ਵੰਡ ਕਰਣਗੇ। ਪੈਂਸ਼ਨ/ਪਰਿਵਾਰਕ ਪੈਂਸ਼ਨ ਦੀ ਗਲਤ ਗਿਣਤੀ ਦੇ ਕਾਰਨ ਕਿਸੇ ਵੀ ਵੱਧ ਭੁਗਤਾਨ ਨੂੰ ਵਾਪਸ ਕਰਨ ਲਈ ਪੈਂਸ਼ਨ ਭੋਗੀਆਂ ਤੋਂ ਅੰਡਰਟੇਕਿੰਗ ਲਈ ਜਾਵੇਗੀ।