1 ਜੁਲਾਈ ਤੋਂ 31 ਜੁਲਾਈ, 2020 ਤਕ ਦੇ ਕਿਰਾਏ ਵਿਚ 50 ਫੀਸਦੀ ਛੋਟ ਦੇ ਯੋਗ ਹੋਣਗੇ ਠੇਕੇਦਾਰ%ਦੁਕਾਨਦਾਰ
ਚੰਡੀਗੜ੍ਹ : ਕੋਵਿਡ - 19 ਦੀ ਰੋਕਥਾਮ ਲਈ ਲਗਾਏ ਗਏ ਪਾਬੰਧੀਆਂ ਦੇ ਕਾਰਨ ਉਤਪਨ ਵਿੱਤੀ ਸੰਕਟ ਤੋਂ ਰਾਹਤ ਦੇਣ ਲਈ ਹਰਿਆਣਾ ਸਰਕਾਰ ਨੇ ਰੋਡਵੇਜ ਦੇ ਸਾਰੇ ਬੱਸ ਸਟੈਂਡਾਂ 'ਤੇ ਠੇਕੇਦਾਰ/ਦੁਕਾਨਦਾਰਾਂ ਦੇ ਹਿੱਤ ਵਿਚ ਕਿਰਾਇਆ/ਸਮਾਯੋਜਨ/ਵਾਪਸੀ ਯੋਜਨਾ ਤਿਆਰ ਕੀਤੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿਚ ਇਸ ਯੋਜਨਾ ਦੇ ਪ੍ਰਾਰੂਪ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ ਕੋਵਿਡ-19 ਦੌਰਾਨ ਪੂਰੇ ਦੇਸ਼ ਵਿਚ 22 ਮਾਰਚ, 2020 ਤੋਂ 31 ਮਈ, 2020 ਤਕ ਲਾਕਡਾਊਨ ਲਗਾਇਆ ਸੀ ਅਤੇ 1 ਜੂਨ, 2020 ਤੋਂ ਗਤੀਵਿਧੀਆਂ 'ਤੇ ਅੰਸ਼ਿਕ ਪਾਬੰਧੀ ਸੀ। ਇਸ ਸਮੇਂ ਦੌਰਾਨ ਹਰਿਆਣਾ ਰੋਡਵੇਜ ਦੇ ਬੱਸ ਅੱਡਿਆਂ 'ਤੇ ਬੱਸਾਂ ਦੇ ਆਵਾਜਾਈ ਬੰਦ ਹੋਣ ਕਾਰਨ ਦੁਕਾਨਾਂ ਦਾ ਕਾਰੋਬਾਰ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਇਆ। ਇਸ ਲਈ ਅਜਿਹੇ ਠੇਕੇਦਾਰ/ਦੁਕਾਨਦਾਰਾਂ ਦੇ ਹਿੱਤ ਵਿਚ ਸਰਕਾਰ ਨੇ ਕਿਰਾਇਆ/ਸਮਾਯੋਜਨ/ਵਾਪਸੀ ਯੋਜਨਾ ਬਣਾਈ ਹੈ। ਇਹ ਯੋਜਨਾ ਹਰਿਆਣਾ ਸਰਕਾਰ ਨੇ ਜਾਰੀ ਕੀਤੀ ਹੈ, ਪਰ ਇਹ ਕਿਰਾਇਆ/ਸਮਾਯੋਜਨ/ਵਾਪਸੀ 1 ਅਪ੍ਰੈਲ, 2020 ਤੋਂ 31 ਜੁਲਾਈ, 2020 ਤਕ ਦੇ ਸਮੇਂ ਦੇ ਲਈ ਹੋਵੇਗੀ। ਯੋਜਨਾ ਅਨੁਸਾਰ, ਸਾਰੇ ਠੇਕੇਦਾਰ/ਦੁਕਾਨਦਾਰ ਜੋ 20 ਮਾਰਚ, 2020 ਨੂੰ ਸਬੰਧਿਤ ਮਹਾਪ੍ਰਬੰਧਕ ਹਰਿਆਣਾ ਰੋਡਵੇਜ ਦੇ ਨਾਲ ਇਕ ਵੈਧ ਠੇਕਾ ਦੇ ਤਹਿਤ ਹਰਿਆਣਾ ਰੋਡਵੇਜ ਦੇ ਬੱਸ ਅੱਡਿਆਂ 'ਤੇ ਆਪਣਾ ਕਾਰੋਬਾਰ ਕਰ ਰਹੇ ਸਨ, ਉਹ 1 ਅਪ੍ਰੈਲ, 2020 ਤੋਂ 30 ਜੂਨ, 2020 ਤਕ ਦੀ ਸਮੇਂ ਲਈ ਦੁਕਾਨ/ਕਾਰੋਬਾਰ ਕਿਰਾਏ 'ਤੇ ਸੌ-ਫੀਸਦੀ ਛੋਟ ਲਈ ਯੋਗ ਹੋਣਗੇ। ਇੰਨ੍ਹਾਂ ਤੋਂ ਇਲਾਵਾ, 1 ਜੁਲਾਈ 2020 ਤੋਂ 31 ਜੁਲਾਈ, 2020 ਤਕ ਦੇ ਕਿਰਾਏ ਵਿਚ 50 ਫੀਸਦੀ ਛੋਟ ਦੇ ਯੋਗ ਹੋਣਗੇ। ਜਿਨ੍ਹ ਠੇਕੇਦਾਰਾਂ/ਦੁਕਾਨਦਾਰਾਂ ਨੇ ਕੋਵਿਡ-19 ਦੌਰਾਨ 1 ਅਪ੍ਰੈਲ, 2020 ਤੋਂ 30 ਜੂਨ, 2020 ਅਤੇ 1 ਜੁਲਾਈ ਤੋਂ 31 ਜੁਲਾਈ, 220 ਤਕ ਦੀ ਸਮੇਂ ਦੌਰਾਨ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਹੈ ਅਤੇ ਵਿਭਾਗ ਨੇ ਅਜਿਹੇ ਠੇਕੇਦਾਰਾਂ/ਦੁਕਾਨਦਾਰਾਂ ਦੇ ਖਿਲਾਫ ਕਿਰਾਇਆ ਵਸੂਲੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਇਸ ਤਰ੍ਹਾ ਦੇ ਕਿਸੇ ਵੀ ਵਿਭਾਗ ਅਤੇ ਕੋਰਟ ਵਿਚ ਪੈਂਡਿੰਗ ਮਾਮਲਿਆਂ ਦਾ ਨਿਪਟਾਰਾ ਉਪਰੋਕਤ ਯੋਜਨਾ ਦੇ ਪ੍ਰਾਵਧਾਨਾਂ ਅਨੁਸਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਪਰੋਕਤ ਸਮੇਂ ਦੌਰਾਨ ਕਿਰਾਏ ਦਾ ਭੁਗਤਾਨ ਨਾ ਕਰਨ ਦੇ ਕਾਰਨ ਉਨ੍ਹਾਂ ਨੁੰ ਹਰਿਆਣਾ ਰੋਡਵੇਜ ਦੇ ਬੱਸ ਅੱਡਿਆਂ 'ਤੇ ਬੂਥਾਂ/ਦੁਕਾਨਾਂ/ਸਟੈਂਡਾਂ ਆਦਿ ਦੀ ਨੀਲਾਮੀ ਵਿਚ ਹਿੱਸਾ ਲੈਣ ਤੋਂ ਨਹੀਂ ਰੋਕਿਆ ਜਾਵੇਗਾ।