ਚੰਡੀਗੜ੍ਹ : ਹਰਿਆਣਾ ਵਿਚ ਮਾਨਤਾ ਪ੍ਰਾਪਤ ਮੀਡੀਆ ਪਰਸਨਸ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇਕ ਮਹਤੱਵਪੂਰਨ ਕਦਮ ਚੁੱਕੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਹਰਿਆਣਾ ਕੈਬਨਿਟ ਦੀ ਮੀਟਿੰਗ ਵਿਚ 60 ਸਾਲ ਤੋਂ ਵੱਧ ਉਮਰ ਦੇ ਮਾਨਤਾ ਪ੍ਰਾਪਤ ਮੀਡੀਆ ਪਰਸਨਸ ਦੇ ਲਈ ਪੈਂਸ਼ਨ ਯੋਜਨਾ ਵਿਚ ਮਹਤੱਵਪੂਰਨ ਸੋਧਾਂ ਨੂੰ ਮੰਜੂਰੀ ਦਿੱਤੀ ਗਈ।
ਇੰਨ੍ਹਾਂ ਸੋਧਾਂ ਵਿਚ ਲਾਭਕਾਰ ਮੀਡੀਆ ਪਰਸਨਸ ਦੇ ਖਿਲਾਫ ਕਦੀ ਵੀ ਕੋਈ ਅਪਰਾਧਿਕ ਮਾਮਲੇ ਦਰਜ ਹੋਣ ਦੀ ਸਥਿਤੀ ਵਿਚ ਪੈਂਸ਼ਨ ਬੰਦ ਕਰਨ ਦੇ ਨਿਯਮ ਨੁੰ ਹਟਾ ਦਿੱਤਾ ਗਿਆ ਹੈ। ਇਸੀ ਤਰ੍ਹਾ, ਮੀਡੀਆ ਪਰਸਨਸ ਦਾ ਆਚਰਣ ਪੱਤਰਕਾਰਿਤਾ ਦੇ ਨਿਰਧਾਰਿਤ ਸਿਦਾਂਤਾਂ ਨੈਤਿਕਤਾ ਦੇ ਵਿਰੁੱਧ ਪਾਏ ਜਾਣ 'ਤੇ ਉਨ੍ਹਾਂ ਦੀ ਪੈਂਸ਼ਨ ਬੰਦ ਕਰਨ ਦੇ ਨਿਯਮ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪਰਿਵਾਰ ਪਹਿਚਾਣ ਪੱਤਰ ਅਨੁਸਾਰ ਪ੍ਰਤੀ ਪਰਿਵਾਰ ਸਿਰਫ ਇਕ ਮੈਂਬਰ ਹੀ ਮਹੀਨਾ ਪੈਂਸ਼ਨ ਲਈ ਯੋਗ ਹੋਵੇਗਾ, ਹੁਣ ਇਸ ਨਿਯਮ ਨੁੰ ਵੀ ਹਟਾ ਦਿੱਤਾ ਗਿਆ ਹੈ।
ਮੌਜੂਦਾ ਵਿਚ, ਸੂਬਾ ਸਰਕਾਰ ਵੱਲੋਂ ਰੋਜਾਨਾ, ਸ਼ਾਮ, ਹਫਤੇਵਾਰ, 15 ਨਿਾਂ, ਮਹੀਨਾਵਾਰ ਅਖਬਾਰਾਂ, ਸਮਾਚਾਰ ਏਜੰਸੀਆਂ, ਰੇਡਿਓ ਸਟੇਸ਼ਨਾਂ, ਨਿਯੂਜ ਚੈਨਲਾਂ ਦੇ ਮਾਨਤਾ ਪ੍ਰਾਪਤ ਮੀਡੀਆਪਰਸਨਸ ਨੂੰ 15,000 ਰੁਪਏ ਦੀ ਮਹੀਨਾਂ ਪੈਂਸ਼ਨ ਪ੍ਰਦਾਨ ਕੀਤੀ ਜਾ ਰਹੀ ਹੈ।