ਪੂਰੇ ਸੂਬੇ ਵਿਚ ਲਗਭਗ 1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਨੂੰ ਮਿਲੇਗਾ ਲਾਭ
ਆਊਟਸੋਰਸਿੰਗ ਪੋਲਿਸੀ ਪਾਰਟ -1 ਅਤੇ ਪਾਰਟ-2 ਸਮੇਤ ਐਚਕੇਆਰਅੇਨਦੇ ਤਹਿਤ ਕੰਮ ਕਰ ਰਹੇ ਕੱਚੇ ਕਰਮਚਾਰੀਆਂ 'ਤੇ ਲਾਗੂ ਹੋਵੇਗਾ ਫੈਸਲਾ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਅੱਜ ਠੇਕਾ ਕਰਮਚਾਰੀਆਂ ਦੇ ਹਿੱਤ ਵਿਚ ਵੱਡਾ ਇਤਿਹਾਸਕ ਫੈਸਲਾ ਲੈਂਦੇ ਹੋਏ ਠੇਕਾ ਕਰਮਚਾਰੀਆਂ ਨੂੰ ਜਾਬ ਸਿਕਓਰਿਟੀ ਦੇਣ ਦਾ ਫੈਸਲਾ ਕੀਤਾ ਹੈ। ਇਸ ਨਾਲ ਪੂਰੇ ਸੂਬੇ ਵਿਚ ਲਗਭਗ 1 ਲੱਖ 20 ਹਜਾਰ ਠੇਕਾ ਕਰਮਚਾਰੀਆਂ ਨੂੰ ਵੱਡਾ ਲਾਭ ਮਿਲੇਗਾ। ਸਰਕਾਰ ਦਾ ਇਹ ਫੈਸਲਾ ਆਊਟਸੋਰਸਿੰਗ ਪੋਲਿਸੀ ਪਾਰਟ-1 ਅਤੇ ਪਾਰਟ-2 ਸਮੇਤ ਐਚਕੇਆਰਐਨ ਦੇ ਤਹਿਤ ਕੰਮ ਕਰ ਰਹੇ ਠੇਕਾ ਕਰਮਚਾਰੀਆਂ 'ਤੇ ਲਾਗੂ ਹੋਵੇਗਾ।
ਇਸ ਸਬੰਧ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਠੇਕਾ ਕਰਮਚਾਰੀਆਂ ਦੀ ਸੇਵਾਵਾਂ ਨੂੰ ਸੇਵਾ ਮੁਕਤੀ ਦੀ ਮਿੱਤੀ ਤਕ ਸੁਰੱਖਿਅਤ ਰੱਖਣ ਦੀ ਗਾਰੰਟੀ ਅਤੇ ਉਨ੍ਹਾਂ ਨੂੰ ਵੱਧ ਸਹੂਲਤਾਂ ਦੇਣ ਲਈ ਓਰਡੀਨੈਂਸ ਲਿਆਉਣ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਇਸ ਓਰਡੀਨੈਂਸ ਅਨੁਸਾਰ, ਸੂਬਾ ਸਰਕਾਰ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਸਮੇਤ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਕੰਮ ਕਰ ਰਹੇ ਸਾਰੇ ਠੇਕਾ ਕਰਮਚਾਰੀਆਂ ਦੀ ਸੇਵਾਵਾਂ ਨੂੰ ਸੇਵਾ ਮੁਕਤੀ ਦੇ ਸਮੇਂ ਤਕ ਸੁਰੱਖਿਅਤ ਕਰਨ ਦਾ ਪ੍ਰਾਵਧਾਨ ਕੀਤਾ ਹੈ। 15 ਅਗਸਤ, 2024 ਤਕ ਜਿਨ੍ਹਾਂ ਠੇਕਾ ਕਰਮਚਾਰੀਆਂ ਨੁੰ 5 ਸਾਲ ਪੂਰੇ ਹੋ ਜਾਣਗੇ ਤੇ ਇਸ ਨੀਤੀ ਤਹਿਤ ਯੋਗ ਹੋਣਗੇ। ਠੇਕਾ ਕਰਮਚਾਰੀਆਂ ਨੁੰ ਪੇ-ਸਕੇਲ ਬੇਸਿਕ ਤਨਖਾਹ ਪ੍ਰਦਾਨ ਕੀਤੀ ਜਾਵੇਗੀ। ਨਾਲ ਹੀ ਮਹਿੰਗਾਈ ਭੱਤੇ (ਡੀਏ) ਅਲਾਊਂਸ ਦੇ ਅਨੁਰੂਪ ਨਿਯਮਤ ਕਰਮਚਾਰੀ ਦੀ ਤਰਜ 'ਤੇ ਹਰ ਜਨਵਰੀ ਅਤੇ ਹਰ ਜੁਲਾਈ ਨੁੰ ਦੀ ਪਹਿਲੀ ਮਿੱਤੀ ਨੂੰ ਠੇਕਾ ਕਰਮਚਾਰੀਆਂ ਦੇ ਮਾਨਭੱਤੇ ਵਿਚ ਵਾਧਾ ਕਰਨ ਦਾ ਵੀ ਪ੍ਰਾਵਧਾਨ ਕੀਤਾ ਹੈ।
ਠੇਕਾ ਕਰਮਚਾਰੀਆਂ ਨੂੰ 1 ਸਾਲ ਦੀ ਸੇਵਾ ਦੇ ਬਾਅਦ ਸਾਲਾਨਾ ਤਨਖਾਹ ਵਾਧਾ ਦੇਣ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਅਜਿਹੇ ਸਾਰੇ ਕਰਮਚਾਰੀਆਂ ਨੂੰ ਡੈਥ-ਕਮ-ਰਿਟਾਇਰਮੈਂਟ ਗਰੈਚੂਯਟੀ ਦਾ ਲਾਭ ਵੀ ਮਿਲੇਗਾ। ਇੰਨ੍ਹਾਂ ਹੀ ਨਹੀਂ ਠੇਕਾ ਕਰਮਚਾਰੀ ਮੇਟਰਨੇਟੀ ਐਕਟ ਤਹਿਤ ਮਿਲਣ ਵਾਲੇ ਸਾਰੇ ਲਾਭ ਦੇ ਲਈ ਵੀ ਯੋਗ ਹੋਣਗੇ। ਪੀਐਮ-ਜਨ ਅਰੋਗਯ ਯੋਜਨਾ -ਚਿਰਾਯੂ ਐਕਸਟੇਂਸ਼ਨ ਯੋਜਨਾ ਦੇ ਤਹਿਤ ਠੇਕਾ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਵੀ ਪ੍ਰਦਾਨ ਕੀਤਾ ਜਾਵੇਗਾ।
50,000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਤਨਖਾਹ ਲੈਣ ਵਾਲੇ ਠੇਕਾ ਕਰਮਚਾਰੀ ਇਸ ਨੀਤੀ ਦੇ ਤਹਿਤ ਯੋਗ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਕੇਂਦਰੀ ਪ੍ਰਾਯੋਜਿਤ ਸਕੀਮਾਂ ਤਹਿਤ ਕੰਮ ਕਰ ਰਹੇ ਕਰਮਚਾਰੀਆਂ 'ਤੇ ਇਹ ਫੈਸਲਾ ਲਾਗੂ ਨਹੀਂ ਹੋਵੇਗਾ।
ਜਿਨ੍ਹਾਂ ਨੁੰ 5 ਸਾਲ ਅਤੇ ਵੱਧ ਸਾਲ ਕੰਮ ਕਰਦੇ ਹੋ ਗਏ ਹਨ, ਉਨ੍ਹਾਂ ਨੁੰ ਮਾਨਭੱਤੇ ਤੋਂ ਇਲਾਵਾ ਸਮਾਨ ਅਹੁਦਾ ਅਨੁਸਾਰ ਉਸ ਅਹੁਦੇ ਦੇ ਘੱਟੋ ਘੱਟ ਪੇ ਲੇਵਲ ਤੋਂ 5 ਫੀਸਦੀ ਵੱਧ ਮਿਲੇਗਾ। ਇਸੀ ਤਰ੍ਹਾ ਜਿਨ੍ਹਾਂ ਨੁੰ 8 ਸਾਲ ਅਤੇ ਵੱਧ ਸਾਲ ਕੰਮ ਕਰਦੇ ਹੋ ਗਏ ਹਨ, ਉਨ੍ਹਾਂ ਨੁੰ ਮਾਨਭੱਤੇ ਤੋਂ ਇਲਾਵਾ ਸਮਾਨ ਅਹੁਦੇ ਅਨੁਸਾਰ ਉਸ ਅਹੁਦੇ ਦੇ ਘੱਟੋ ਘੱਟ ਪੇ ਲੇਵਲ 10 ਫੀਸਦੀ ਵੱਧ ਮਿਲੇਗਾ। ਜਿਨ੍ਹਾਂ ਕਰਮਚਾਰੀਆਂ ਨੁੰ 10 ਸਾਲ ਅਤੇ ਵੱਧ ਸਾਲ ਕੰਮ ਕਰਦੇ ਹੋ ਗੲ ਹਨ, ਉਨ੍ਹਾਂ ਨੁੰ ਮਾਨਭੱਤੇ ਤੋਂ ਇਲਾਵਾ ਸਮਾਨ ਅਹੁਦੇ ਅਨੁਸਾਰ ਉਸ ਅਹੁਦੇ ਦੇ ਘੱਟੋ ਘੱਟ ਪੇ ਲੇਵਲ ਤੋਂ 15 ਫੀਸਦੀ ਵੱਧ ਮਿਲੇਗਾ।
ਗੇਸਟ ਟੀਚਰਾਂ ਨੁੰ ਵੀ ਹੁਣ ਮਿਲੇਗਾ ਵੱਧ ਲਾਭ
ਕੈਬਨਿਟ ਦੀ ਮੀਟਿੰਗ ਵਿਚ ਇਕ ਹੋਰ ਵੱਡਾ ਫੈਸਲਾ ਕੀਤਾ ਗਿਆ। ਜਿਸ ਵਿਚ ਵੱਧ ਸਹੂਲਤਾਂ ਅਤੇ ਲਾਭਾਂ ਵਿੱਚੋਂ ਲਾਭ ਗੇਸਟ ਟੀਚਰਸ ਐਕਟ ਵਿਚ ਨਹੀਂ ਮਿਲਦੇ, ਹੁਣ ਊਹ ਲਾਭ ਗੇਸਟ ਟੀਚਰਸ ਨੁੰ ਵੀ ਦਿੱਤੇ ਜਾਣਗੇ। ਸੂਬਾ ਸਰਕਾਰ ਲਗਾਤਾਰ ਕਰਮਚਾਰੀਆਂ ਦੇ ਹਿੱਤ ਨੂੰ ਲੈ ਕੇ ਵਚਨਬੱਧ ਹੈ, ਇਸੀ ਦਿਸ਼ਾ ਵਿਚ ਅੱਜ ਕੈਬਨਿਟ ਵਿਚ ਇਹ ਇਤਿਹਾਸਕ ਫੈਸਲਾ ਕੀਤਾ ਗਿਆ ਹੈ।