ਕੈਬਨਿਟ ਨੇ ਇਸ ਸਬੰਧ ਵਿਚ ਦਿੱਤੀ ਮੰਜੂਰੀ
ਯੋਜਨਾ 1 ਅਗਸਤ, 2024 ਤੋਂ ਲਾਗੂ ਹੋਵੇਗੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਅੱਜ ਇੱਥੇ ਹੋਏ ਕੈਬਨਿਟ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਪੀਐਮਯੂਵਾਈ) ਦੇ ਤਹਿਤ ਐਲਪੀਜੀ ਖਪਤਕਾਰ ਵਜੋ ਰਜਿਸਟਰਡ ਪਰਿਵਾਰਾਂ ਦੇ ਲਈ ਰਾਜ ਵਿਚ ਨਵੀਂ ਏਲਪੀਜੀ ਯੋਜਨਾ ਦੇ ਲਾਗੂ ਕਰਨ ਨੂੰ ਮੰਜੂਰੀ ਦਿੱਤੀ ਗਈ। ਇਹ ਯੋਜਨਾ 1 ਅਗਸਤ, 2024 ਤੋਂ ਲਾਗੂ ਹੋਵੇਗੀ।
ਇਸ ਯੋਜਨਾ ਤਹਿਤ ਹਰਿਆਣਾ ਰਾਜ ਦੇ ਸਾਰੇ ਰਜਿਸਟਰਡ ਬੀਪੀਐਲ ਪਰਿਵਾਰਾਂ ਨੁੰ 500 ਰੁਪਏ ਪ੍ਰਤੀ ਸਿਲੇਂਡਰ (14.2 ਕਿਲੋ ਘਰੇਲੂ ਸਿਲੇਂਡਰ) ਦੀ ਦਰ ਨਾਲ ਪ੍ਰਤੀ ਸਾਲ 12 ਸਿਲੇਂਡਰ ਪ੍ਰਦਾਨ ਕੀਤੇ ਜਾਣਗੇ।
ਸੂਬਾ ਸਰਕਾਰ ਨੇ ਹਰਿਆਣਾ ਵਿਚ ਮਹਿਲਾ ਮਜਬੂਤੀਕਰਣ ਨੂੰ ਪ੍ਰੋਤਸਾਹਨ ਦੇਣ ਲਈ ਉਪਰੋਕਤ ਯੋਜਨਾ ਸ਼ੁਰੂ ਕੀਤੀ ਹੈ। ਇਸ ਨਵੀਂ ਯੋਜਨਾ ਅਨੁਸਾਰ ਐਲਪੀਜੀ ਦੀ ਸਬਸਿਡੀ ਰਕਮ ਪਰਿਵਾਰ ਦੀ ਸੱਭ ਤੋਂ ਵੱਡੀ ਮਹਿਲਾ ਮੈਂਬਰ ਦੇ ਬੈਂਕ ਖਾਤੇ ਵਿਚ ਟ੍ਰਾਂਸਫਰ ਕੀਤੀ ਜਾਵੇਗੀ। ਜੇਕਰ ਪਰਿਵਾਰ ਵਿਚ 18 ਸਾਲ ਤੋਂ ਵੱਧ ਉਮਰ ਦੀ ਕੋਈ ਮਹਿਲਾ ਮੈਂਬਰ ਨਹੀਂ ਹੈ, ਤਾਂ ਇਹ ਰਕਮ ਪਰਿਵਾਰ ਦੇ ਸੱਭ ਤੋਂ ਵੱਡੇ ਪੁਰਸ਼ ਦੇ ਬੈਂਕ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ।
ਸੂਬਾ ਸਰਕਾਰ ਦੀ ਇਸ ਯੋਜਨਾ ਨਾਲ 49 ਲੱਖ ਤੋਂ ਵੱਧ ਪਰਿਵਾਰ ਨੂੰ ਲਾਭ ਮਿਲੇਗਾ। ਇਸ ਨਾਲ ਰਾਜ ਦੀ ਗਰੀਬ ਮਹਿਲਾਵਾਂ ਦੇ ਸਿਹਤ ਅਤੇ ਜੀਵਨ ਵਿਚ ਸੁਧਾਰ ਹੋਵੇਗਾ। ਹਰਿਆਣਾ ਸਰਕਾਰ ਬੀਪੀਐਲ ਪਰਿਵਾਰਾਂ ਨੂੰ ਲਾਭ ਦੇਣ ਲਈ 1.417 ਕਰੋੜ ਰੁਪਏ ਦਾ ਖਰਚ ਭੁਗਤਾਨ ਕਰੇਗੀ।
ਗੌਰਤਲਬ ਹੈ ਕਿ ਕੱਲ ਹੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਜੀਂਦ ਵਿਚ ਹਰਿਆਲੀ ਤੀਜ ਮੌਕੇ 'ਤੇ ਪ੍ਰਬੰਧਿਤ ਰਾਜ ਪੱਧਰੀ ਪੋ੍ਰਗ੍ਰਾਮ ਵਿਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਸੂਬੇ ਵਿਚ ਲਾਭਕਾਰ ਪਰਿਵਾਰਾਂ ਨੁੰ ਹੁਣ 500 ਰੁਭਏ ਵਿਚ ਗੈਸ ਸਿਲੇਂਡਰ ਮਿਲੇਗਾ। ਇਸੀ ਐਲਾਨ ਨੂੰ ਅੱਜ ਕੈਬਨਿਟ ਦੀ ਮੀਟਿੰਗ ਵਿਚ ਅਮਲੀਜਾਮਾ ਪਹਿਨਾ ਕੇ ਤੁਰੰਤ ਲਾਗੂ ਕਰ ਦਿੱਤਾ ਗਿਆ।