ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਨਿਟ ਦੀ ਮੀਟਿੰਗ ਵਿਚ ਹਰਿਆਣਾ ਵਿਚ ਖਰੀਫ ਫਸਲਾਂ 'ਤੇ ਬੋਨਸ ਨੁੰ ਮੰਜੂਰੀ ਦਿੱਤੀ ਗਈ। ਇਸ ਫੈਸਲੇ ਨਾਲ ਖਰੀਫ ਫਸਲਾਂ ਸਮੇਤ ਬਾਗਬਾਨੀ ਫਸਲਾਂ ਲਈ ਕਿਸਾਨਾਂ ਨੁੰ 2000 ਰੁਪਏ ਪ੍ਰਤੀ ਏਕੜ ਬੋਨਸ ਮਿਲੇਗਾ।
ਰਾਜ ਦੇ ਕਿਸਾਨਾਂ ਅਤੇ ਹੋਰ ਕਿਸਾਨ ਸੰਗਠਨਾਂ ਨੇ ਇਸ ਸਾਲ ਪ੍ਰਤੀਕੂਲ ਮੌਸਮ ਦੀ ਸਥਿਤੀ ਦੇ ਕਾਰਨ ਖਰੀਫ ਫਸਲਾਂ ਲਈ ਵੱਧ ਇਨਪੁੱਟ ਲਾਗਤ ਪੈਣ ਦਾ ਮੁੱਦਾ ਚੁਕਿਆ ਸੀ ਤੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਸੀ। ਇਸ ਸਾਲ ਗਰਮੀ ਦੇ ਕਾਰਨ ਪਾਣੀ ਦੀ ਵੱਧ ਖਪਤ ਹੋਈ, ਜਿਸ ਨਾਲ ਹੋਰ ਫਸਲ ਰੱਖਰਖਾਵ ਇਨਪੁੱਟ ਦੀ ਜਰੂਰਤ ਪਈ। ਇਸ ਤੋਂ ਇਲਾਵਾ, ਬਰਸਾਤ ਵਿਚ ਵੀ 40 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਅਤੇ ਇਸ ਕਾਰਨ ਵੀ ਫਸਲ ਦੀ ਇਨਪੁੱਟ ਲਾਗਤ ਹੋਰ ਵੱਧ ਗਈ।
ਕੀਟ ਅਤੇ ਰੋਗ ਵੀ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜੋ ਅਸਿੱਧੇ ਰੂਪ ਨਾਲ ਕਲਾਈਮੇਟ ਸਥਿਤੀਆਂ ਨਾਲ ਸਬੰਧਿਤ ਹਨ। ਫਸਲਾਂ ਵਿਚ ਕੀਟ ਅਤੇ ਰੋਗ ਦੀ ਘਟਨਾਵਾਂ ਬਦਲਦੇ ਮੌਸਮ ਦੇ ਅਨੁਰੂਪ ਹੁੰਦੀ ਹੈ। ਇੰਨ੍ਹਾਂ ਕੀਟ ਤੇ ਰੋਗਾਂ ਦੇ ਪ੍ਰਭਾਵਾਂ ਨਾਲ ਫਸਲਾਂ ਨੂੰ ਬਚਾਉਣ ਲਈ ਕਿਸਾਨਾਂ ਦੀ ਇਨਪੁੱਟ ਲਾਗਤ ਵੱਧ ਲਗਾਉਣੀ ਪਈ ਹੈ। ਇਸ ਲਈ ਰਾਜ ਦੇ ਕਿਸਾਨਾਂ ਦੀ ਮੰਗ ਨੁੰ ਸਵੀਕਾਰ ਕਰਦੇ ਹੋਏ ਸਰਕਾਰ ਨੇ ਖਰੀਫ ਫਸਲਾਂ ਲਈ ਬੋਨਸ ਦੇਣ ਦਾ ਫੈਸਲਾ ਕੀਤਾ ਹੈ।
ਖਰੀਫ ਫਸਲਾਂ ਲਈ ਕਿਸਾਨਾਂ ਨੁੰ ਮਿਲੇਗਾ 2000 ਰੁਪਏ ਪ੍ਰਤੀ ਏਕੜ ਬੋਨਸ
ਕੈਬਨਿਟ ਨੇ ਖਰੀਫ ਫਸਲਾਂ ਸਮੇਤ ਬਾਗਬਾਨੀ ਫਸਲਾਂ ਲਈ 2000 ਰੁਪਏ ਪ੍ਰਤੀ ਏਕੜ ਬੋਨਸ ਦੀ ਮੰਜੂਰੀ ਦਿੱਤੀ ਹੈ। ਖਰੀਫ 2023 ਦੇ ਦੌਰਾਨ ਮੇਰੀ ਫਸਲ-ਮੇਰਾ ਬਿਊਰਾ (ਐਮਐਫਐਮਬੀ) ਦੇ ਤਹਿਤ ਰਜਿਸਟਰਡ ਖੇਤਰ ਨੂੰ ਦੇਖਦੇ ਹੋਏ ਵਿੱਤੀ ਭਾਰ ਲਗਭਗ 1300 ਕਰੋੜ ਰੁਪਏ ਹੋਵੇਗਾ।
ਕਿਸਾਨਾਂ ਵੱਲੋਂ 14 ਅਗਸਤ, 2024 ਤਕ ਮੇਰੀ ਫਸਲ-ਮੇਰਾ ਬਿਊਰਾ 'ਤੇ ਰਜਿਸਟ੍ਰੇਸ਼ਣ ਕਰਾਉਣ ਲਈ ਸਾਰੇ ਕਿਸਾਨਾਂ ਨੂੰ ਬੋਨਸ ਦੀ ਪਹਿਲੀ ਰਕਮ 15 ਅਗਸਤ, 2024 ਤਕ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਜਿਵੇਂ-ਜਿਵੇਂ ਮੇਰੀ ਫਸਲ-ਮੇਰਾ ਬਿਊਰਾ ਰਜਿਸਟ੍ਰੇਸ਼ਣ ਅੱਗੇ ਵਧੇਗਾ ਨਵੇਂ ਕਿਸਾਨਾਂ ਨੂੰ ਵੀ ਬੋਨਸ ਮਿਲੇਗਾ।