ਯੋਜਨਾ ਨਾਲ ਸੂਬੇ ਦੀ ਭੈਣਾ ਨੂੰ 1500 ਕਰੋੜ ਰੁਪਏ ਸਾਲਾਨਾ ਦਾ ਮਿਲੇਗਾ ਲਾਭ - ਮੁੱਖ ਮੰਤਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਲੀ ਤੀਜ ਦੇ ਤਿਉਹਾਰ 'ਤੇ ਜੀਂਦ ਦੀ ਪਵਿੱਤਰ ਧਰਤੀ 'ਤੇ ਹੋਏ ਸਮੇਲਨ ਵਿਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਸੂਬੇ ਦੇ ਲਗਭਗ 50 ਲੱਖ ਅੰਤੋਂਦੇਯ ਪਰਿਵਾਰਾਂ ਨੂੰ 500 ਰੁਪਏ ਵਿਚ ਘਰੇਲੂ ਗੈਸ ਦਾ ਸਿਲੇਂਡਰ ਮਿਲੇਗਾ। ਅੱਜ ਉਸ ਐਲਾਨ ਦੇ ਤਹਿਤ ਹਰ ਘਰ -ਹਰ ਗ੍ਰਹਿਣੀ ਯੋਜਨਾ ਦੇ ਨਾਂਅ ਨਾਲ ਆਨਲਾਇਨ ਪੋਰਟਲ ਲਾਂਚ ਕਰ ਕੇ ਮੂਰਤ ਰੂਪ ਦਿੱਤਾ ਗਿਆ ਹੈ। ਇਸ ਯੋਜਨਾ ਨਾਲ ਸੂਬੇ ਦੀ ਭੈਣਾਂ ਨੂੰ 1500 ਕਰੋੜ ਰੁਪਏ ਸਲਾਨਾ ਦਾ ਲਾਭ ਮਿਲੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਡੀ ਡਬਲ ਇੰਜਨ ਦੀ ਸਰਕਾਰ ਦਾ ਉਦੇਸ਼ ਹੈ ਕਿ ਗਰੀਬ ਅਤੇ ਅੰਤੋਂਦੇਯ ਦੇ ਜੀਵਨ ਨੁੰ ਸਰਲ ਬਨਾਉਣਾ ਹੈ। ਇਸੀ ਲੜੀ ਵਿਚ ਪੋਰਟਲ ਦੇ ਤਹਿਤ 50 ਲੱਖ ਬੀਪੀਐਲ ਪਰਿਵਾਰਾਂ ਨੁੰ 500 ਰੁਪਏ ਵਿਚ ਗੈਸ ਦਾ ਸਿਲੇਂਡਰ ਕੀਤਾ ਜਾਵੇਗਾ। ਸਿਲੇਂਡਰ 'ਤੇ 500 ਰੁਪਏ ਵੱਧ ਖਰਚ ਹੋਣ ਵਾਲੀ ਰਕਮ ਹਰਿਆਣਾ ਸਰਕਾਰ ਖਰਚ ਕਰੇਗੀ। ਖਪਤਕਾਰ ਦੇ ਖਾਤੇ ਵਿਚ ਸਬਸਿਡੀ ਦਾ ਪੈਸਾ ਵਾਪਸ ਪਾ ਦਿੱਤਾ ਜਾਵੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਖਪਤਕਾਰ ਘਰ ਬੈਠੇ ਹੀ ਇਕ ਵਾਰ ਹੀ https.//epds.haryanafood.gov.in ਲਿੰਕ 'ਤੇ ਰਜਿਸਟ੍ਰੇਸ਼ਣ ਕਰਵਾ ਕੇ ਯੋਜਨਾ ਦਾ ਲਾਭ ਲੈ ਸਕਦੇ ਹਨ। ਖਪਤਕਾਰ ਸਾਲ ਵਿਚ 12 ਸਿਲੇਂਡਰ ਭਰਵਾ ਸਕਦੇ ਹਨ। ਗੈਸ ਸਿਲੇਂਡਰ ਭਰਵਾਉਣ 'ਤੇ ਬਾਕੀ ਰਕਮ (500 ਰੁਪਏ ਤੋਂ ਵੱਧ) ਹਰਕੇ ਮਹੀਨੇ ਉਨ੍ਹਾਂ ਦੇ ਖਾਤੇ ਵਿਚ ਵਾਪਸ ਪਾ ਦਿੱਤੀ ਜਾਵੇਗੀ। ਇਸ ਦੀ ਸੂਚਨਾ ਖਪਤਕਾਰ ਦੇ ਮੋਬਾਇਲ ਫੋਨ 'ਤੇ ਐਸਐਮਐਸ ਦੇ ਜਰਇਏ ਦਿੱਤੀ ਜਾਵੇਗੀ।
ਇਸ ਮੌਕੇ 'ਤੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਸੂਚਨਾ, ਜਨਸੰਪਰਕ ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ ਵੀ ਮੌਜੂਦ ਰਹੇ।