ਨਾਇਬ ਸਿੰਘ ਸੈਨੀ ਨੇ ਕਾਲਕਾ ਮੰਡੀ ਤੋਂ ਤਿੰਰਗਾ ਯਾਤਰਾ ਨੂੰ ਕੀਤਾ ਰਵਾਨਾ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਤਿਰੰਗਾ ਸਾਡੀ ਸ਼ਾਨ ਹੈ, ਜਾਨ ਹੈ ਅਤੇ ਇਸ ਦਾ ਸਨਮਾਨ ਬਣਾਏ ਰੱਖਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਚਲਾਈ ਗਈ ਹਰ ਘਰ ਤਿਰੰਗਾ ਮੁਹਿੰਮ ਵਿਚ ਭਾਗੀਦਾਰੀ ਕਰਦੇ ਹੋਏ ਆਪਣੇ ਘਰਾਂ ਅਤੇ ਸੰਸਥਾਨਾਂ 'ਤੇ ਤਿਰੰਗਾ ਲਗਾਉਣ ਅਤੇ ਦੇਸ਼ ਲਈ ਮਰ-ਿਮਿੱਟਣ ਵਾਲੇ ਰਣਬਾਂਕੁਰਾਂ ਵੱਲੋਂ ਦੇਖੇ ਗਏ ਨਵੇਂ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਵਿਚ ਆਪਣਾ ਯੋਗਦਾਨ ਦੇਣ।
ਸ੍ਰੀ ਨਾਇਸ ਸਿੰਘ ਸੈਨੀ ਅੱਜ ਜਿਲ੍ਹਾ ਪੰਚਕੂਲਾ ਦੇ ਕਾਲਕਾ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਭਾਰਤ ਮਾਤਾ ਦੀ ਜੈਯ ਦੇ ਜੈਕਾਰਿਆਂ ਦੇ ਨਾਲ ਤਿਰੰਗਾ ਯਾਤਰਾ ਨੂੰ ਰਵਾਨਾ ਕੀਤਾ। ਦੇਸ਼ ਭਗਤੀ ਨਾਲ ਭਰੇ ਇਹ ਯਾਤਰਾ ਕਲਕਾ ਮੰਡੀ ਤੋਂ ਸ਼ੁਰੂ ਹੋ ਕੇ ਸ੍ਰੀ ਕਾਲੀ ਮਾਤਾ ਮੰਦਿਰ, ਕਾਲਕਾ ਵਿਚ ਸਪੰਨ ਹੋਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਿਰ ਕਾਲਕਾ ਵਿਚ ਮਾਤਾ ਦੇ ਦਰਸ਼ਨ ਕਰਨ ਆਸ਼ੀਰਵਾਦ ਲਿਆ। ਉਨ੍ਹਾਂ ਨੇ ਗੁਰੂਦੁਆਰਾ ਸਾਹਿਬ ਵਿਚ ਵੀ ਸੀਸ ਨਵਾ ਕੇ ਆਸ਼ੀਰਵਾਦ ਲਿਆ।
ਸ੍ਰੀ ਕਾਲੀ ਮਾਤਾ ਮੰਦਿਰ ਤੋਂ ਕਾਲਮਾ ਮੰਡੀ ਪ੍ਰੋਗ੍ਰਾਮ ਸਥਾਨ ਤਕ ਸਥਾਨਕ ਲੋਕਾਂ ਅਤੇ ਬੱਚਿਆਂ ਨੇ ਮੁੱਖ ਮੰਤਰੀ ਦਾ ਫੁੱਲਾਂ ਨਾਲ ਸਵਾਗਤ ਕੀਤਾ। ਮੁੱਖ ਮੰਤਰੀ ਨੇ ਵੀ ਮਹਾਰਿਸ਼ੀ ਲੋਕਾਂ ਦਾ ਅਭਿਨੰਦਰ ਸਵੀਕਾਰ ਕੀਤਾ।
ਸੁਤੰਤਰਤਾ ਦਿਵਸ ਕ੍ਰਾਂਤੀਕਾਰੀਆਂ ਅਤੇ ਵੀਰ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ 15 ਅਗਸਤ ਨੂੰ ਸੁਤੰਤਰਤਾ ਦਿਵਸ 'ਤੇ ਖੁਸ਼ੀ ਨਾਲ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਕ੍ਰਾਂਤੀਕਾਰੀਆਂ ਅਤੇ ਵੀਰ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਸਾਡੀ ਭਾਰਤ ਮਾਂ ਦੀ ਰੱਖਿਆ ਲਈ ਆਪਣੀ ਜਾਣ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਤੋਂ ਹਰ ਘਰ ਤਿਰੰਗਾ ਲਗਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਅਸੀਂ ਦੇਸ਼ ਨੂੰ ਆਜਾਦੀ ਦਿਵਾਉਣ ਵਾਲੇ ਅਣਗਿਣਤ ਵੀਰਾਂ ਦੀ ਸ਼ਹਾਦਤ ਨੂੰ ਯਾਦ ਕਰ ਸਕਣ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਸਾਲ 2047 ਤਕ ਇਕ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਲਿਆ ਹੈ ਅਤੇ ਇਸ ਨੂੰ ਪੂਰਾ ਕਰਨ ਵਿਚ 140 ਕਰੋੜ ਦੇਸ਼ਵਾਸੀ ਆਪਣੀ ਭੁਕਿਮਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵੀ ਪ੍ਰਧਾਨ ਮੰਤਰੀ ਦੇ ਇਸ ਸੰਕਲਪ ਨੁੰ ਪੂਰਾ ਕਰਨ ਵਿਚ ਪਿੱਛੇ ਨਹੀਂ ਹਨ ਅਤੇ ਸੂਬੇ ਦਾ ਇਕ-ਇਕ ਨਾਗਰਿਕ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਆਪਣਾ ਯੋਗਦਾਨ ਦੇ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰ ਵਰਗ ਦੀ ਭਲਾਈ ਲਈ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਹਨ। ਵਾਤਾਵਰਣ ਸਰੰਖਣ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਚੁੱਕਦੇ ਹੋਏ ਉਨ੍ਹਾਂ ਨੇ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦੇ ਤਹਿਤ ਉਨ੍ਹਾਂ ਨੇ ਲੋਕਾਂ ਨੂੰ ਪੀਲ ਕੀਤੀ ਹੈ ਕਿ ਉਹ ਜਨਮਦਿਨ, ਵਰ੍ਹੇਗੰਢ ਜਾਂ ਪਰਿਵਾਰ ਵਿਚ ਹੋਰ ਖੁਸ਼ੀਆਂ ਦੇ ਮੌਕਿਆਂ 'ਤੇ ਘੱਟ ਤੋਂ ਘੱਟ ਇਕ ਪੇੜ ਜਰੂਰ ਲਗਾਉਣ ਅਤੇ ਉਨ੍ਹਾਂ ਦਾ ਸਰੰਖਣ ਵੀ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਪ੍ਰਾਚੀਣ ਯੋਗ ਸ਼ੈਲੀ ਨੂੰ ਕੌਮਾਂਤਰੀ ਪੱਧਰ 'ਤੇ ਪਹਿਚਾਣ ਦਿਵਾਈ ਹੈ।
ਇਸ ਮੌਕੇ 'ਤੇ ਸਾਬਕਾ ਵਿਧਾਇਕਾ ਲਤਿਕਾ ਸ਼ਰਮਾ, ਸੀਨੀਅਰ ਨੇਤਰੀ ਬੰਤੋ ਕਟਾਰਿਆ, ਡਿਪਟੀ ਕਮਿਸ਼ਨਰ ਯੱਸ਼ ਗਰਗ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।