ਦੋਵਾਂ ਪਰਿਯੋਜਨਾਵਾਂ ਹਰਿਆਣਾ ਦੀ ਪ੍ਰਗਤੀ ਦੇ ਨਾਲ-ਨਾਲ ਨੌਜੁਆਨਾਂ ਦੇ ਉਜਵਲ ਭਵਿੱਤੀ ਦਾ ਆਧਾਰ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਪੰਚਕੂਲਾਵਾਸੀਆਂ ਨੁੰ ਲਗਭਗ 315 ਕਰੋੜ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੰਦੇ ਹੋਏ ਅੱਜ ਸੈਕਟਰ-32 ਵਿਚ ਵਿਸ਼ਵ ਪੱਧਰੀ ਸ਼ੂਟਿੰਗ ਰੇਂਜ ਸਪੋਰਟਸ ਕੰਪਲੈਕਸ ਅਤੇ ਸਟੇਟ ਇੰਸਟੀਟਿਯੂਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਾਜੀ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੰਚਕੂਲਾ ਵਿਧਾਨਸਭਾ ਖੇਤਰ ਦੇ ਵਿਕਾਸ ਲਈ 10 ਕਰੋੜ ਰੁਪਏ ਦੀ ਰਕਮ ਵੀ ਦੇਣ ਦਾ ਐਲਾਨ ਕੀਤਾ।
ਇਸ ਮੌਕੇ 'ਤੇ ਪ੍ਰਬੰਧਿਤ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਇਹ ਦੋਵਾਂ ਪਰਿਯੋਜਨਾਵਾਂ ਪੰਚਕੂਲਾ ਦੇ ਵਿਕਾਸ ਵਿਚ ਮੀਲ ਦਾ ਪੱਥਰ ਸਾਬਿਤ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਅੱਜ ਕੌਮਾਂਤਰੀ ਯੂਵਾ ਦਿਵਸ ਮੌਕੇ 'ਤੇ ਜਿਨ੍ਹਾਂ ਦੋ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਉਹ ਨੌਜੁਆਨਾਂ ਦੇ ਉਜਵਲ ਭਵਿੱਖ ਯਕੀਨੀ ਕਰਣਗੀਆਂ।
ਉਨ੍ਹਾਂ ਨੇ ਕਿਹਾ ਕਿ 13.75 ਏਕੜ ਭੂਮੀ 'ਤੇ ਸਥਾਪਿਤ ਹੋਣ ਵਾਲੀ ਇਸ ਵਿਸ਼ਵ ਪੱਧਰੀ ਸ਼ੂਟਿੰਗ ਰੇਂਜ ਦਾ ਨਿਰਮਾਣ ਲਗਭਗ 150 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਅਤੇ ਇਹ ਆਉਣ ਵਾਲੇ ਦੋ ਸਾਲਾਂ ਵਿਚ ਬਣ ਕੇ ਤਿਆਰ ਹੋ ਜਾਵੇਗਾ। 10 ਏਕੜ ਭੂਮੀ 'ਤੇ ਸਥਾਪਿਤ ਹੋਣ ਵਾਲੇ ਸਟੇਟ ਇੰਸਟੀਟਿਯੂਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਾਜੀ ਦਾ ਨਿਰਮਾਣ ਲਗਭਗ 165 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਅਤੇ ਇਹ ਆਉਣ ਵਾਲੇ ਤਿੰੰਨ ਸਾਲਾਂ ਵਿਚ ਬਣ ਕੇ ਤਿਆਰ ਹੋ ਜਾਵੇਗਾ।
ਹਰਿਆਣਾ ਦੇ ਨਾਲ ਲਗਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਖਿਡਾਰੀ ਸ਼ੂਟਿੰਗ ਰੇਂਜ ਵਿਚ ਕਰ ਸਕਣਗੇ ਅਭਿਆਸ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅੱਜ ਯੂਵਾ ਰਿਵਾਇਤੀ ਖੇਡਾਂ ਦੇ ਨਾਲ-ਨਾਲ ਹੋਰ ਖੇਡਾਂ ਵਿਚ ਵੀ ਆਪਣੀ ਪ੍ਰਤਿਭਾ ਦਿਖਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੌਮਾਂਤਰੀ ਪੱਧਰ ਦੀ ਸ਼ੂਟਿੰਗ ਰੇਂਜ ਵਿਚ ਸ਼ੂਟਿੰਗ ਦੇ ਪ੍ਰਤਿਭਾਸ਼ਾਲੀ ਖਿਡਾਰੀ ਤਿਆਰ ਹੋ ਸਕਣਗੇ, ਜੋ ਸੂਬੇ ਦਾ ਨਾਂਅ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਰੋਸ਼ਨ ਕਰਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾਂ ਦੀ ਬੇਟੀ ਮਨੂ ਭਾਕਰ ਅਤੇ ਬੇਟੇ ਸਰਬਜੋਤ ਸਿੰਘ ਨੈ ਪੈਰਿਸ ਓਲੰਪਿਕ ਵਿਚ ਸ਼ੂਟਿੰਗ ਵਿਚ ਹੀ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਵਿਸ਼ਵਭਰ ਵਿਚ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਦੇ ਨਾਲ-ਨਾਲ ਹਰਿਆਣਾ ਦੇ ਹੋਰ ਖੇਤਰਾਂ ਅਤੇ ਹਰਿਆਣਾ ਦੇ ਨਾਲ ਲਗਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਖਿਡਾਰੀ ਵੀ ਇਸ ਸ਼ੂਟਿੰਗ ਰੇਂਜ ਵਿਚ ਅਭਿਆਸ ਕਰ ਸਕਣਗੇ।
ਸਰਕਾਰੀ ਇੰਜੀਨੀਅਰਿੰਗ ਕਾਲਜ ਵਿਚ ਦਾਖਲਾ ਸਾਲ 2023-24 ਵਿਚ ਕੀਤਾ ਸ਼ੁਰੂ
ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਵਿਚ ਸਥਾਪਿਤ ਹੋਣ ਵਾਲਾ ਸਟੇਟ ਇੰਸਟੀਟਿਯੂਟ ਆਫ ਇੰਜੀਨੀਅਰਿੰਗ ਐਂਡ ਟੈਕਲੋਲਾਜੀ ਸਿਖਿਆ ਦੇ ਖੇਤਰ ਵਿਚ ਉੱਤਰ ਭਾਰਤ ਦਾ ਸੱਭ ਤੋਂ ਬਿਹਤਰੀਨ ਸੰਸਥਾਨ ਹੋਵੇਗਾ। ਇਸ ਸਰਕਾਰੀ ਇੰਜੀਨੀਅਰਿੰਗ ਕਾਲਜ ਵਿਚ ਦਾਖਲਾ ਸਾਲ 2023-24 ਵਿਚ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਵਿਦਿਆਰਥੀਆਂ ਦੀ ਕਲਾਸਾਂ ਸਰਕਾਰੀ ਬਹੁਤਕਨੀਕੀ ਸੈਕਟਰ-26 ਦੇ ਪਰਿਸਰ ਵਿਚ 90 ਵਿਦਿਆਰਥੀਆਂ ਦੇ ਨਾਲ ਸ਼ੁਰੂ ਕੀਤੀ ਸੀ। ਇਸ ਸਾਲ ਤੋਂ ਸੰਸਥਾਨ ਵਿਚ ਇਮੇਜਿੰਗ ਤਕਨਾਲੋਜੀ ਦੇ ਕੋਰਸੇਜ ਜਿਵੇਂ ਆਰਟੀਫੀਸ਼ਿਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਸਾਈਬਰ ਸਿਕਓਰਿਟੀ ਅਤੇ ਰੋਬੋਟਿਕਸ ਐਂਡ ਆਟੋਮੇਸ਼ਨ ਵਿਚ 180 ਵਿਦਿਆਰਥੀਆਂ ਦੀ ਦਾਖਲਾ ਸਮਰੱਥਾਵਾਂ ਦੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ।
ਸਾਡੀ ਸਰਕਾਰ ਤਕਨੀਕੀ ਸਿਖਿਆ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਤੀਬੱਧ
ਉਨ੍ਹਾਂ ਨੇ ਕਿਹਾ ਕਿ ਇਸ ਕਾਲਜ ਵਿਚ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕੀ ਗਿਆਨ ਅਤੇ ਸਕਿਲ ਪ੍ਰਦਾਨ ਕੀਤਾ ਜਾਵੇਗਾ। ਜਿਸ ਤੋਂ ਉਹ ਉਦਯੋਗ ਦੀ ਮੰਗਾਂ ਨੂੰ ਪੂਰਾ ਕਰ ਸਕਣਗੇ ਅਤੇ ਰਾਜ ਅਤੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਦੇਣਗੇ। ਸਾਡੀ ਸਰਕਾਰ ਤਕਨੀਕੀ ਸਿਖਿਆ ਨੁੰ ਪ੍ਰੋਤਸਾਹਨ ਦੇਣ ਲਈ ਪ੍ਰਤੀਬੱਧ ਹੈ, ਜਿਸ ਨਾਲ ਸਾਡੇ ਨੌਜੁਆਨ ਵੀ ਸਿਰਫ ਰੁਜਗਾਰ ਪ੍ਰਾਪਤ ਕਰਣਗੇ ਸਗੋ ਉਦਮੀ ਵੀ ਬਨਣਗੇ। ਬੱਚਿਆਂ ਨੂੰ ਕੌਮੀ ਪੱਧਰ 'ਤੇ ਸਿਖਿਅਤ ਕਰਨ ਲਈ ਯਤਨਾਂ ਤਹਿਤ ਸਰਕਾਰ ਵੱਲੋਂ ਹਰਿਆਣਾ ਵਿਚ ਕੌਮੀ ਮਹਤੱਵ ਦੇ ਵੱਖ-ਵੱਖ ਸੰਸਥਾਨਾਂ ਦੀ ਸਥਾਪਨਾ ਕੀਤੀ ਗਈ ਹੈ। ਜਿਸ ਵਿਚ ਪੰਚਕੂਲਾ ਵਿਚ ਨਿਫਟ, ਉਮੀਰ ਕੁਰੂਕਸ਼ੇਤਰ ਵਿਚ ਐਨਆਈਡੀ, ਮਹਾਗਿਆਨੀ ਰਿਸ਼ੀ ਅਸ਼ਟਵਰਕ ਕੇਂਦਰ (ਬੋਲਣ ਅਤੇ ਸੁਨਣ ਵਿਚ ਅਸਮਰੱਥ ਵਿਦਿਆਰਥੀਆਂ ਲਈ) ਜੋ ਕਿ ਉੱਤਰ ਭਾਰਤ ਵਿਚ ਪਹਿਲਾਂ ਅਜਿਹਾ ਇਕਲੌਤਾ ਸੰਸਥਾਨ ਹੈ।
15 ਨਵੇ ਪੋਲੀਟੈਕਨਿਕ ਅਤੇ 4 ਨਵੇਂ ਸਰਕਾਰੀ ਇੰਜੀਨੀਅਰਿੰਗ ਦੀ ਕਰਨ ਸਥਾਪਨਾ
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਤਕਨਾਲੋਜੀ ਦੇ ਉਭਰਦੇ ਖੇਤਰਾਂ ਵਿਚ ਉਨੱਤੀ ਸਿਖਲਾਈ ਪ੍ਰਦਾਨ ਕਰਨ ਅਤੇ ਹਰਿਆਣਾ ਦੇ ਨੌਜੁਆਨਾਂ ਲਈ ਵੱਧ ਰੁਜਗਾਰ ਦੀ ਸੰਭਾਵਨਾਵਾਂ ਪੈਦਾ ਕਰਨ ਲਈ ਪਿਛਲੇ 10 ਸਾਲਾਂ ਵਿਚ 15 ਨਵੇਂ ਪੋਲੀਟੈਕਨਿਕ ਅਤੇ 4 ਨਵੇਂ ਸਰਕਾਰੀ ਇੰਜੀਨੀਅਰਿੰਗ ਦੀ ਸਥਾਪਨਾ ਕੀਤੀ ਗਈ ਹੈ। ਜਿਸ ਦੇ ਨਤੀਜੇ ਵਜੋ ਸਰਕਾਰੀ ਪੋਲੀਟੈਕਨਿਕ ਵਿਚ ਸਾਲ 2023-24 ਤਕ ਵਿਦਿਆਰਥੀਆਂ ਦੀ ਦਾਖਲਾ ਸਮਰੱਥਾ 4590 ਅਤੇ 4 ਸਰਕਾਰੀ ਇੰਜੀਨੀਅਰਿੰਗ ਕਾਲਜਾਂ ਵਿਚ ਦਾਖਲਾ ਸਮਰੱਥਾ 1110 ਵਧਾਈ ਗਈ ਹੈ।
ਦੋ ਮਹਤੱਵਪੂਰਨ ਪਰਿਯੋਜਨਾਵਾਂ ਦੀ ਸੌਗਾਤ ਦੇਣ 'ਤੇ ਮੁੱਖ ਮੰਤਰੀ ਦਾ ਪ੍ਰਗਟਾਇਆ ਧੰਨਵਾਦ
ਇਸ ਮੌਕੇ 'ਤੇ ਸੰਬੋਧਿਤ ਕਰਦੇ ਹੋਏ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਨੇ ਪੰਚਕੂਲਾ ਨੂੰ ਦੋ ਮਹਤੱਵਪੂਰਨ ਪਰਿਯੋਜਨਾਵਾਂ ਦੀ ਸੌਗਾਤ ਦੇਣ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਪੰਚਕੂਲਾਵਾਸੀਆਂ ਲਈ ਇਤਿਹਾਸਕ ਦਿਨ ਹੈ। ਜਦੋਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕੌਮਾਂਤਰੀ ਯੁਵਾ ਦਿਵਸ 'ਤੇ ਦੋ ਪਰਿਯੋਜਨਾਂਵਾਂ ਦਾ ਨੀਂਹ ਪੱਥਰ ਰੱਖਿਆ ਹੈ। ਜੋ ਸਾਡੇ ਨੌਜੁਆਨਾਂ ਦੇ ਭਵਿੱਖ ਨੁੰ ਉਜਵੱਲ ਬਨਾਉਣ ਵਿਚ ਅਹਿਮ ਸਾਬਿਤ ਹੋਵੇਗਾ।
ਕੌਮੀ ਅਤੇ ਕੌਮਾਂਤਰੀ ਖੇਡਾਂ ਦੀ ਕਰ ਸਕਣਗੇ ਮੇਜਬਾਨੀ
ਉਨ੍ਹਾਂ ਨੇ ਕਿਹਾ ਕਿ ਇਸ ਸ਼ੂਟਿੰਗ ਰੇਂਜ ਦੇ ਸਥਾਪਿਤ ਹੋਣ ਨਾਲ ਸ਼ੂਟਿੰਗ ਦੇ ਉਪਰਦੇ ਖਿਡਾਰੀ ਨਾ ਸਿਰਫ ਇੱਥੇ ਪ੍ਰੈਕਟਿਸ ਕਰ ਸਕਣਗੇ ਸਗੋ ਇੱਥੇ ਕੌਮੀ ਅਤੇ ਕੌਮਾਂਤਰੀ ਖੇੇਡਾਂ ਦੀ ਮੇਜਬਾਨੀ ਵੀ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ, ਇੱਥੇ ਕੌਮਾਂਤਰੀ ਏਥਲੀਟਾਂ ਵੱਲੋਂ ਖੇਡ ਵਿਗਿਆਨ ਅਤੇ ਰਿਕਵਰੀ ਕੇਂਦਰ ਵੀ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਟੇਟ ਇੰਸਟੀਟਿਯੂਟ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਵਿਚ ਪੰਚਕੂਲਾ ਦੇ ਨਾਲ-ਨਾਲ ਪੂਰੇਸੂਬੇ ਤੋਂ ਬੱਚੇ ਇੱਥੇ ਸਿਖਿਆ ਪ੍ਰਾਪਤ ਕਰ ਕੇ ਇੰਜੀਨੀਅਰ ਬਣ ਸਕਣਗੇ ਅਤੇ ਦੇਸ਼ ਦੇ ਨਵੇਂ ਨਿਰਮਾਣ ਵਿਚ ਆਪਣਾ ਯੋਗਦਾਨ ਦੇਣਗੇ। ਅੱਜ ਦੀ ਇਹ ਦੋਨੋ ਪਰਿਯੋਜਨਾਵਾਂ ਹਰਿਆਣਾ ਦੇ ਪ੍ਰਗਤੀ ਦੇ ਨਾਲ-ਨਾਲ ਨੌਜੁਆਨਾ ਦੇ ੳਜਵਲ ਭਵਿੱਖ ਦਾ ਆਧਾਰ ਹੈ।