ਮੁੱਖ ਮੰਤਰੀ ਨੇ ਟੀਜੀਟੀ ਪੰਜਾਬੀ ਦੇ 104 ਅਤੇ ਗਰੁੱਪ-ਡੀ ਦੇ 3878 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਵਿਸਤਾਰ ਦਾ ਪੋਰਟਲ ਵੀ ਕੀਤਾ ਲਾਂਚ
ਬੱਚਿਆਂ ਨੂੰ ਪੜਾਈ, ਨੌਜੁਆਨਾਂ ਨੂੰ ਕਮਾਈ, ਬਜੁਰਗਾਂ ਤੇ ਗਰੀਬ ਨੂੰ ਮੁਫਤ ਦਵਾਈ, ਕਿਸਾਨਾਂ ਨੂੰ ਟੇਲ ਤਕ ਸਿੰਚਾਈ ਅਤੇ ਜਨ ਜਨ ਦੀ ਸੁਣਵਾਈ, ਇਹ ਹੈ ਵਿਕਾਸ ਦਾ ਰਾਜਮਾਰ - ਨਾਇਬ ਸਿੰਘ ਸੈਨੀ
ਚੰਡੀਗੜ੍ਹ : ਹਰਿਆਣਾ ਵਿਚ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਪ੍ਰਯਾਸ ਅਤੇ ਸੱਭਕਾ ਵਿਸ਼ਵਾਸ ਦੇ ਮੂਲਮੰਤਰ 'ਤੇ ਚਲਦੇ ਹੋਏ ਸਾਰੇ ਖੇਤਰਾਂ ਦਾ ਸਮਾਨ ਵਿਕਾਸ ਯਕੀਨੀ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਤਹਿਤ ਸੂਬਾ ਸਰਕਾਰ ਨੇ ਸੂਬਾਵਾਸੀਆਂ ਨੂੰ ਅੱਜ ਇਕ ਵਾਰ ਫਿਰ ਵਿਕਾਸ ਪਰਿਯੋਜਨਾਵਾਂ ਦੀ ਨਾਯਾਬ ਸੌਗਾਤ ਦਿੱਤੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਜਿਲ੍ਹਾ ਪੰਚਕੂਲਾ ਵਿਚ ਪ੍ਰਬੰਧਿਤ ਸੂਬਾ ਪੱਧਰੀ ਸਮਾਰੋਹ ਤੋਂ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਪੂਰੇ ਸੂਬੇ ਵਿਚ ਲਗਭਗ 3400 ਕਰੋੜ ਰੁਪਏ ਦੀ ਲਾਗਤ ਦੀ ਕੁੱਲ 600 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿਚ 1190 ਕਰੋੜ ਰੁਪਏ ਦੀ 220 ਪਰਿਯੋਜਨਾਵਾਂ ਦਾ ਉਦਘਾਟਨ ਅਤੇ 2210 ਕਰੋੜ ਰੁਪਏ ਦੀ ਲਾਗਤ ਦੀ 380 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਟੀਜੀਟੀ ਪੰਜਾਬੀ ਦੇ 104 ਅਤੇ ਗਰੁੱਪ-ਡੀ ਦੇ 3878 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਮੁੱਖ ਮੰਤਰੀ ਨੇ ਸਾਰੇ ਚੋਣ ਕੀਤੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਇਸ ਨੌਜੁਆਨ ਸ਼ਕਤੀ ਨੇ ਆਪਣੀ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀ ਪਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਵਿਸਤਾਰ ਦਾ ਪੋਰਟਲ ਕੀਤਾ ਲਾਂਚ
ਸਮਾਰੋਹ ਦੌਰਾਨ ਸ੍ਰੀ ਨਾਇਬ ਸਿੰਘ ਸੈਨੀ ਨੇ ਪਿੰਡ ਦੇ ਗਰੀਬ ਲੋਕਾਂ ਦਾ ਆਪਣੇ ਘਰ ਦਾ ਸਪਨਾ ਪੂਰਾ ਕਰਨ ਦੀ ਦਿਸ਼ਾ ਵਿਚ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋ੧ਨਾ ਦੇ ਵਿਸਤਾਰ ਦਾ ਪੋਰਟਲ ਵੀ ਲਾਂਚ ਕੀਤਾ। ਇਸ ਯੋਜਨਾ ਰਾਹੀਂ ਉਨ੍ਹਾਂ ਗਰੀਬ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਜਮੀਨ ਨਹੀਂ ਹੈ, ਉਨ੍ਹਾਂ ਨੂੰ ਪਿੰਡ ਦੇ ਅੰਦਰ 100 ਵਰਗ ਗਜ ਦੇ ਪਲਾਟ ਅਤੇ ਮਹਾਗ੍ਰਾਮ ਦੇ ਅੰਦਰ 50 ਵਰਗ ਗਜ ਦੇ ਪਲਾਟ ਦਿੱਤੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਲੋਕਾਂ ਨੂੰ ਪਲਾਟ ਦੇਣ ਦੇ ਨਾਂਅ 'ਤੇ ਭੇਦਭਾਵ ਕੀਤਾ ਸੀ, ਨਾ ਹੀ ਉਨ੍ਹਾਂ ਨੂੰ ਪਲਾਟ ਦਾ ਕਬਜਾ ਦਿੱਤਾ, ਨਾ ਕਾਗਜ਼ ਦਿੱਤੇ ਅਤੇ ਉਹ ਦਰ-ਦਰ ਦੀ ਠੋਕਰਾਂ ਖਾ ਰਹੇ ਸਨ। ਸਾਡੀ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਪਲਾਟ ਦਾ ਕਬਜਾ ਦੇਣ ਦਾ ਕੰਮ ਕੀਤਾ।
ਹੁਣ ਤਕ ਕੁੱਲ 24,221 ਕਰੋੜ ਰੁਪਏ ਦੀ ਲਾਗਤ ਦੀ 2891 ਪਰਿਯੋਜਨਾਵਾਂ ਦਾ ਕੀਤਾ ਜਾ ਚੁੱਕਾ ਉਦਘਾਟਨ ਤੇ ਨੀਂਹ ਪੱਥਰ
ਸੂਬੇ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਤੋਂ ਪਹਿਲਾਂ ਵੀ ਇਸ ਤਰ੍ਹਾ ਦੇ ਆਨਲਾਇਨ ਰਾਹੀਂ ਪਰਿਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਕਰਨ ਦੇ 9 ਪ੍ਰੋਗ੍ਰਾਮ ਕੀਤੇ ਜਾ ਚੁੱਕੇ ਹਨ। ਅੱਜ ਦਾ ਇਹ ਪ੍ਰੋਗ੍ਰਾਮ 10ਵਾਂ ਪ੍ਰੋਗ੍ਰਾਮ ਹੈ। ਇੰਨ੍ਹਾਂ ਸਾਰਿਆਂ ਨੂੰ ਮਿਲਾ ਕੇ ਹੁਣ ਤਕ ਕੁੱਲ 24,221 ਕਰੋੜ ਰੁਪਏ ਦੀ ਲਾਗਤ ਦੀ 2891 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦੀ ਪਰਿਯੋਜਨਾਵਾਂ ਵਿਚ ਸੜਕ, ਜਲਘਰ, ਸਿਹਤ ਸਹੂਲਤਾਂ, ਸਕੂਲ, ਕਾਲਜ, ਬਿਜਲੀਘਰ, ਨਹਿਰ, ਨਾਲੇ ਅਤੇ ਪੁੱਲ ਆਦਿ ਸ਼ਾਮਿਲ ਹਨ। ਇਹ ਪਰਿਯੋਜਨਾਵਾਂ ਸੂਬੇ ਵਿਚ ਕਨੈਕਟੀਵਿਟੀ, ਇੰਫ੍ਰਾਸਟਕਚਰ, ਸਿਹਤ, ਟ੍ਰਾਂਸਪੋਰਟ, ਸਿਖਿਆ ਤੇ ਸੈਰ-ਸਪਾਟਾ ਆਦਿ ਅਨੇਕ ਪਹਿਲੂਆਂ ਨਾਲ ਜੁੜੀ ਹੋਈ ਹੈ, ਜਿਸ ਦਾ ਲਾਭ ਹਰਿਆਣਾ ਸੂਬੇ ਦੇ ਲੋਕਾਂ ਨੂੰ ਮਿਲਣ ਵਾਲਾ ਹੈ। ਇਹ ਪਰਿਯੋਜਨਾਵਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਪ੍ਰਯਾਸ ਅਤੇ ਸੱਭਕਾ ਵਿਸ਼ਵਾਸ ਦੇ ਵਿਜਨ ਨੁੰ ਸਾਕਾਰ ਕਰਦੇ ਹੋਏ ਸਾਲ 2047 ਤਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੀ ਦਿਸ਼ਾ ਵਿਚ ਇਕ ਮੀਲ ਦਾ ਪੱਥਰ ਸਾਬਿਤ ਹੋਵੇਗੀ।
ਬੱਚਿਆਂ ਨੂੰ ਪੜਾਈ, ਨੌਜੁਆਨਾਂ ਨੂੰ ਕਮਾਈ, ਬਜੁਰਗਾਂ ਤੇ ਗਰੀਬਾਂ ਨੂੰ ਮੁਫਤ ਦਵਾਈ, ਕਿਸਾਨਾਂ ਨੂੰ ਟੇਲ ਤਕ ਸਿੰਚਾਈ ਅਤੇ ਜਨ-ਜਨ ਦੀ ਸੁਣਵਾਈ, ਇਹ ਹੈ ਵਿਕਾਸ ਦਾ ਰਾਜਮਾਰਗ
ਮੁੱਖ ਮੰਤਰੀ ਨੇ ਕਿਹਾ ਕਿ ਇੰਫ੍ਰਾਸਟਕਚਰ ਨੂੰ ਕਿਸੇ ਵੀ ਦੇਸ਼ ਅਤੇ ਸੂਬੇ ਦੇ ਵਿਕਾਸ ਦਾ ਪੈਮਾਨਾ ਮੰਨਿਆ ਜਾਂਦਾ ਹੈ। ਮਜਬੂਤ ਇੰਫ੍ਰਾਸਟਕਚਰ ਨਾਲ ਲੋਕਾਂ ਦੇ ਜੀਵਨ ਪੱਧਰ ਵਿਚ ਬਦਲਾਅ ਆਉਂਦਾ ਹੈ। ਇਕੱਠੇ ਇੰਨ੍ਹਾਂ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਹੋਣਾ ਸਾਡੀ ਹਰ ਖੇਤਰ ਵਿਚ ਸਮਾਨ ਵਿਕਾਸ ਦੀ ਸੋਚ ਨੁੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਸਮਰਪਿਤ ਪਹਿਲ ਤੋਂ ਵਿਕਾਸ ਦੀ ਪੰਚਧਾਰਾ ਵੱਗ ਰਹੀ ਹੈ। ਬੱਚਿਆਂ ਨੂੰ ਪੜਾਈ , ਨੌਜੁਆਨਾਂ ਨੂੰ ਕਮਾਈ, ਬਜੁਰਗਾਂ ਤੇ ਗਰੀਬਾਂ ਨੂੰ ਮੁਫਤ ਦਵਾਈ, ਕਿਸਾਨਾਂ ਨੂੰ ਟੇਲ ਤਕ ਸਿੰਚਾਈ ਅਤੇ ਜਨ-ਜਨ ਦੀ ਸੁਣਵਾਈ , ਇਹ ਵਿਕਾਸ ਦਾ ਰਾਜਮਾਰਗ ਹੈ।
2014 ਵਿਚ ਪਹਿਲਾਂ ਹਰਿਆਣਾ ਵਿਚ ਨਿਰਾਸ਼ਾ, ਅਵਿਸ਼ਵਾਸ, ਉਦਾਸੀ ਅਤੇ ਨਾਰਾਜਗੀ ਦਾ ਮਾਹੌਲ ਸੀ, ਨੋਕਰੀਆਂ ਵਿਚ ਖੇਤਰਵਾਦ, ਭਾਈ-ਭਤੀਜਵਾਦ ਦਾ ਸੀ ਬੋਲਬਾਲਾ
ਮੁੱਖ ਮੰਤਰੀ ਨੇ ਸਾਲ 2014 ਤੋਂ ਪਹਿਲਾਂ ਹਰਿਆਣਾ ਵਿਚ ਨਿਰਾਸ਼ਾ, ਅਵਿਸ਼ਵਾਸ, ਉਦਾਸੀ ਅਤੇ ਨਾਰਾਜਗੀ ਦਾ ਮਾਹੌਲ ਸੀ। ਉਸ ਸਮੇਂ ਹਰਿਆਣਾ ਦੇ ਅੰਦਰ ਨੌਕਰੀਆਂ ਵਿਚ ਖੇਤਰਵਾਦ, ਭਾਈ-ਭਤੀਜਵਾਦ ਦਾ ਬੋਲਬਾਲਾ ਸੀ, ਜਦੋਂ ਕਿ ਸਾਡੀ ਸਰਕਾਰ ਵਿਚ ਬਿਨ੍ਹਾਂ ਪਰਚੀ-ਬਿਨ੍ਹਾਂ ਖਰਚੀ ਦੇ ਨੌ੧ੁਆਨਾਂ ਨੁੰ ਨੋਕਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ, ਉਦੋਂ ਅਸੀਂ ਸੱਭ ਤੋਂ ਪਹਿਲਾ ਕੰਮ ਵਿਵਸਥਾ ਬਦਲਣ ਦਾ ਕੀਤਾ। ਅੱਜ ਪ੍ਰਸਾਸ਼ਨ ਨੂੰ ਚੁਸਤ-ਦਰੁਸਤ ਅਤੇ ਸੰਵੇਦਨਸ਼ੀਲ ਬਣਾਇਆ ਹੈ। ਪਿਛਲੇ 10 ਸਾਲਾਂ ਦੇ ਅੰਦਰ ਸਾਡੀ ਸਰਕਾਰ ਦੇ ਵੱਲੋਂ ਕੀਤੇ ਗਏ ਕੰਮਾਂ ਨਾਲ ਅੱਜ ਲੋਕਾਂ ਵਿਚ ਇਹ ਭਾਵਨਾ ਪੈਦਾ ਹੋਈ ਹੈ ਕਿ ਸਰਕਾਰ ਉਨ੍ਹਾਂ ਦੀ ਹੈ ਤੇ ਉਹ ਸਰਕਾਰ ਦੇ ਹਨ।
ਮੁੱਖ ਮੰਤਰੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡੀ ਸਰਕਾਰ ਨੇ ਬਿਚੌਲੀਆਂ ਦੀ ਸਾਰੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ, ਚਾਹੇ ਉਹ ਸਰਕਾਰੀ ਨੋਕਰੀਆਂ ਦਿਵਾਉਣ ਵਿਚ ਹੋਵੇ, ਲੋਕਾਂ ਦੇ ਸਰਕਾਰੀ ਕੰਮਕਾਜ ਕਰਵਾਉਣ ਵਿਚ ਹੋਵੇ। ਇਸ ਤਰ੍ਹਾ ਦਾ ਭ੍ਰਿਸ਼ਟਾਚਾਰ ਕਰਨ ਦਾ ਕੰਮ 2014 ਤੋਂ ਪਹਿਲਾਂ ਹੁੰਦਾ ਸੀ। ਪਿਛਲੇ 10 ਸਾਲਾਂ ਦੇ ਅੰਦਰ ਮੌਜੂਦਾ ਸੂਬਾ ਸਰਕਾਰ ਨੇ ਅਜਿਹੇ ਵਿਚੌਲੀਆਂ ਦੀ ਦੁਕਾਨਦਾਰੀ 'ਤੇ ਤਾਲਾ ਲਗਾਉਣ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੀ ਸਰਕਾਰ ਵਿਚ ਕਿਸ ਤਰ੍ਹਾ ਨਾਲ ਭਾਈ-ਭਤੀਜਵਾਦ , ਜਾਤਪਾਤ ਅਤੇ ਖੇਤਰਵਾਦ ਵਰਗੀ ਅਨਿਯਮਤਾਵਾਂ ਦੀ ਭਰਮਾਰ ਸੀ। ਲਿਖਿਤ ਪ੍ਰੀਖਿਆ ਇਕ ਦਿਖਾਵਾ ਹੁੰਦਾ ਸੀ। ਇੰਟਰਵਿਯੂ ਦੇ ਨਾਂਅ 'ਤੇ ਸਿਰਫ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਦਾ ਕੰਮ ਉਨ੍ਹਾਂ ਦੇ ਵੱਲੋਂ ਕੀਤਾ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਲੋਕਾਂ ਨੁੰ ਇਸ ਗੱਲ ਦੀ ਤਕਲੀਫ ਹੋ ਰਹੀ ਹੈ ਕਿ ਬਿਨ੍ਹਾਂ ਪਰਚੀ-ਬਿਨ੍ਹਾਂ ਖਰਚੀ ਦੇ ਗਰੀਬ ਪਰਿਵਾਰ ਵਿਚ ਨੌਕਰੀ ਕਿਉਂ ਮਿਲ ਰਹੀ ਹੈ।
ਭਰਤੀ ਰੋਕੋ ਗੈਂਗ ਨੁੰ ਆਪਣੇ ਮਨਸੂਬਿਆਂ ਵਿਚ ਕਦੀ ਕਾਮਯਾਬ ਨਹੀਂ ਹੋਣ ਦਵਾਂਗੇ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਨੌਜੁਆਨਾਂ ਲਈ ਨੌਕਰੀ ਪ੍ਰਾਪਤ ਕਰਨਾ ਅਸੰਭਵ ਹੁੰਦਾ ਸੀ, ਪਰ ਅਸੀਂ ਇਸ ਪੀੜਾ ਨੁੰ ਸਮਝਿਆ ਹੈ ਅਤੇ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦੇਣ ਦਾ ਫੈਸਲਾ ਕੀਤਾ। ਅੱਜ ਯੁਵਾ ਨੌਕਰੀ ਪਾਉਣ ਲਈ ਕਿਸੇ ਵਿਧਾਇਕ, ਕਿਸੇ ਮੰਤਰੀ, ਕਿਸੇ ਨੇਤਾ ਦੇ ਚੱਕਰ ਨਹੀਂ ਕੱਟਦਾ। ਸਗੋ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਦੇ ਲਈ ਕੋਚਿੰਗ ਸੈਂਟਰ ਦਾ ਚੱਕਰ ਕੱਟਦਾ ਹੋਇਆ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਪਿੰਡ-ਪਿੰਡ ਵਿਚ ਲਾਇਬ੍ਰੇਰੀ ਅਤੇ ਈ-ਲਾਇਬ੍ਰੇਰੀ ਖੋਲਣ ਦਾ ਕੰਮ ਲਗਾਤਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਰਤੀ ਰੋਕੋ ਗੈਂਗ ਜਿਸ ਤਰ੍ਹਾ ਨਾਲ ਲੱਗੀ ਹੋਈ ਹੈ ਅਤੇ ਅਸੀਂ ਉਨ੍ਹਾਂ ਨੁੰ ਆਪਣੇ ਮਨਸੂਬੇ ਵਿਚ ਕਦੀ ਕਾਮਯਾਬ ਨਹੀਂ ਹੋਣ ਦਵਾਂਗੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਮੈਨਪਾਵਰ ਨੂੰ ਕੌਸ਼ਲ ਯੁਕਤ ਅਤੇ ਰੁਜਗਾਰ ਸਮਰੱਥ ਬਨਾਉਣ ਦਾ ਕੰਮ ਲਗਾਤਾਰ ਕਰ ਰਹੀ ਹੈ।
ਸੂਬਾ ਸਰਕਾਰ ਨੇ ਪਰਚੀ-ਖਰਚੀ ਦਾ ਖੇਡ ਖਤਮ ਕਰ ਕੇ ਪਾਰਦਰਸ਼ੀ ਢੰਗ ਨਾਲ ਲੱਖਾਂ ਨੌਜੁਆਨਾਂ ਨੂੰ ਦਿੱਤੀ ਨੌਕਰੀ - ਗਿਆਨ ਚੰਦ ਗੁਪਤਾ
ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਅੱਜ ਦਾ ਦਿਨ ਨੌਜੁਆਨਾਂ ਦੇ ਲਈ ਬੇਹੱਦ ਖਾਸ ਦਿਨ ਹੈ, ੧ੋ ਨੌਕਰੀ ਲਈ ਇੰਤਜਾਰ ਕਰ ਰਹੇ ਸਨ। ਅੱਜ ਇੰਨ੍ਹਾਂ ਨੋਜੁਆਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਉਨ੍ਹਾਂ ਨੂੰ ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਨੌਜੁਆਨਾਂ ਨੂੰ ਬਿਨ੍ਹਾ ਪਰਚੀ-ਬਿਨ੍ਹਾਂ ਖਰਚੀ ਦੇ ਨੌਕਰੀ ਮਿਲੀ ਹੈ। ਪਹਿਲਾਂ ਨੌਕਰੀਆਂ ਵਿਚ ਪਰਚੀ-ਖਰਚੀ ਦਾ ਖੇਡ ਚਲਦਾ ਸੀ। ਇਸ ਖੇਡ ਨੂੰ ਸਾਡੀ ਸਰਕਾਰ ਨੇ ਖਤਮ ਕਰ ਕੇ ਪਾਰਦਰਸ਼ੀ ਢੰਗ ਨਾਲ ਲੱਖਾਂ ਨੌਜੁਆਨਾਂ ਨੂੰ ਨੋਕਰੀ ਦੇਣ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਬੇਰੁਜਗਾਰੀ ਦੀ ਗੱਲ ਕਰਦੇ ਹਨ, ਅੱਜ ਉਹ ਲੋਕ ਬੇਰੁਜਗਾਰ ਹੋ ਗਏ ਹਨ ਜੋ ਦਲਾਲੀ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪੈਸੇ ਅਤੇ ਸਿਫਾਰਿਸ਼ ਨਾਲ ਸਰਕਾਰੀ ਨੌਕਰੀ ਮਿਲਣ ਦਾ ਕਲੰਕ ਸੀ, ਅੱਜ ਇਸ ਕਲੰਕ ਨੁੰ ਸਾਫ ਕਰਨ ਦਾ ਕੰਮ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਕੀਤਾ ਹੈ।
ਹਰਿਆਣਾ ਸਰਕਾਰ ਨੌਜੁਆਨਾਂ ਨੂੰ ਉਨ੍ਹਾਂ ਦਾ ਹੱਕ ਦੇਣ ਲਈ ਕ੍ਰਿਤ ਸੰਕਲਪ - ਜੇਪੀ ਦਲਾਲ
ਖਜਾਨਾ ਮੰਤਰੀ ਸ੍ਰੀ ਜੇ ਪੀ ਦਲਾਲ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਨੌਜੁਆਨਾਂ ਨੂੰ ਉਨ੍ਹਾਂ ਦਾ ਹੱਕ ਦੇਣ ਲਈ ਕ੍ਰਿਤ ਸੰਕਲਪ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਦੇਸ਼ ਅਤੇ ਸੂਬੇ ਦੀ ਸਹੀ ਨੀਂਹ ਰੱਖੀ ਜਾਵੇ ਅਤੇ ਸਹੀ ਲੋਕ ਭਰਤੀ ਹੋਣ, ਤਾਂ ਦੇਸ਼-ਸੂਬੇ ਸਹੀ ਮਾਇਨੇ ਵਿਚ ਅੱਗੇ ਵੱਧਦਾ ਹੈ। ਅੱਜ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ, ਉਨ੍ਹਾਂ ਨੇ ਆਪਣੀ ਮਿਹਨਤ ਦੇ ਦਮ 'ਤੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪਾਰਦਰਸ਼ੀ ਢੰਗ ਨਾਲ ਸਰਕਾਰ ਨੇ 1.50 ਲੱਖ ਨੌਜੁਆਨਾਂ ਨੁੰ ਨੌਕਰੀ ਦੇਣ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਨਾਇਬ ਸਰਕਾਰ ਨੇ ਅਜਿਹਾ ਅਨੌਖਾ ਕੰਮ ਕੀਤਾ ਹੈ ਕਿ ਕਿਸਾਨਾਂ ਦੀ ਸਾਰੀ ਫਸਲਾਂ ਐਮਐਸਪੀ 'ਤੇ ਖਰੀਦਣ ਦਾ ੧ੋ ਫੈਸਲਾ ਕੀਤਾ ਹੈ, ਇਸ ਤੋਂ ਵਿਰੋਧੀ ਪਾਰਟੀਆਂ ਇਕਦਮ ਨਾਲ ਚੁੱਪ ਹੋ ਗਈਆਂ ਹਨ। ਅੱਜ ਚਾਹੇ ਸਾਡੇ ਗੁਆਂਢੀ ਸੂਬੇ ਹਿਮਾਚਲ, ਪੰਜਾਬ, ਜਿੱਥੇ ਕਾਂਗਰਸ ਦੀ ਸਰਕਾਰ ਹੈ , ਕੋਈ ਵੀ ਇਸ ਗੱਲ ਦੇ ਲਈ ਤਿਆਰ ਨਹੀਂ ਹੈ ਕਿ ਉਹ ਵੀ ਐਮਐਸਪੀ 'ਤੇ ਕਿਸਾਨ ਦੀ ਫਸਲ ਖਰੀਣਗੇ। ਇਸ ਨਾਲ ਉਨ੍ਹਾਂ ਦੀ ਨੀਯਤ ਬਿਲਕੁੱਲ ਸਪਸ਼ਟ ਹੋ ਗਈ ਹੈ ਕਿ ਊਹ ਕਿਸਾਨ ਦਾ ਪਲਾ ਨਹੀਂ ਚਾਹੁੰਦੇ ਸਨ। ਉਹ ਸਿਫਰ ਕਿਸਾਨ ਨੁੰ ਗੁਮਰਾਹ ਕਰ ਸੱਤਾ ਹਥਿਆਉਣਾ ਚਾਹੁੰਦੇ ਹਨ।
ਕਿਸਾਨ, ਜਵਾਨ ਅਤੇ ਖਿਡਾਰੀਆਂ ਦੀ ਵਜ੍ਹਾ ਨਾਲ ਹਰਿਆਣਾ ਦੇਸ਼ ਵਿਚ ਨੰਬਰ ਵਨ- ਸੀਮਾ ਤ੍ਰਿਖਾ
ਇਸ ਤੋਂ ਪਹਿਲਾਂ, ਸਿਖਿਆ ਰਾਜ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ ਨੇ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅੱਜ ਨੌਜੁਆਨਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਭਰਤੀ ਰੋਕੋ ਗੈਂਗ ਕੌਣ ਹੈ ਅਤੇ ਉਹ ਕੀ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਬੇਰੁਜਗਾਰੀ ਦੀ ਗੱਲ ਕਰਦੇ ਹਨ, ਤਾਂ ਇਹ ਸਹੀ ਹੈ, ਕਿਉਂਕਿ ਸਾਡੀ ਸਰਕਾਰ ਨੇ ਉਨ੍ਹਾਂ ਸਾਰੇ ਵਿਚੌਲੀਆਂ ਨੂੰ ਬੇਰੁਜਗਾਰ ਕਰਨ ਦਾ ਕੰਮ ਕੀਤਾ ਹੈ ਜੋ ਲੇਣ-ਦੇਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਕਿਸਾਨ, ਜਵਾਨ ਅਤੇ ਖਿਡਾਰੀਆਂ ਦੀ ਵਜ੍ਹਾ ਨਾਲ ਹਰਿਆਣਾ ਦੇਸ਼ ਵਿਚ ਨੰਬਰ ਵਨ 'ਤੇ ਹੈ ਅਤੇ ਹੁਣ ਸਿਖਿਆ ਦੇ ਜਗਤ ਵਿਚ ਵੀ ਨੰਬਰ ਇਕ ਬਣੇ, ਅਜਿਹੀ ਕਾਮਨਾ ਕਰਦੀ ਹਾਂ।