ਹਾਈ ਪਾਵਰ ਪਰਚੇਜ ਕਮੇਟੀ ਦੀ ਮੀਟਿੰਗ ਵਿਚ 6.5 ਕਰੋੜ ਰੁਪਏ ਦੇ ਟੈਂਡਰ ਹੋਏ ਫਾਈਨਲ
ਚੰਡੀਗੜ੍ਹ : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੰਵਰ ਪਾਲ ਨੇ ਦਸਿਆ ਕਿ ਹੁਣ ਰਾਜ ਵਿਚ ਮਧੂਮੱਖੀ ਪਾਲਣ ਨਾਲ ਜੁੜੇ ਕਿਸਾਨਾਂ ਨੂੰ ਇਸ ਕਾਰੋਬਾਰ ਨਾਲ ਸਬੰਧਿਤ ਸਮੱਗਰੀ ਸਸਤੀ ਦਰਾਂ 'ਤੇ ਉਪਲਬਧ ਹੋਵੇਗੀ। ਸੂਬਾ ਸਰਕਾਰ ਨੇ ਇੰਨ੍ਹਾਂ ਸਮੱਗਰੀਆਂ ਦੀ ਦਰਾਂ ਯਕੀਨੀ ਕਰ ਦਿੱਤੀਆਂ ਹਨ। ਅੱਜ ਹਾਈ ਪਾਵਰ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਕਰੀਬ 6.5 ਕਰੋੜ ਰੁਪਏ ਦੀ ਲਾਗਤ ਦੀ ਸਮੱਗਰੀਆਂ ਦੀ ਦਰਾਂ ਤੈਟ ਕੀਤੀਆਂ ਗਈਆਂ। ਇਹ ਕਿਸਾਨਾਂ ਦੀ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਕਿ ਮਧੂਮੱਖੀ ਪਾਲਣ ਵਿਚ ਕੰਮ ਆਉਣ ਵਾਲੀ ਸਮੱਗਰੀਆਂ ਦੀ ਗੁਣਵੱਤਾ ਅਤੇ ਦਰਾਂ ਨਿਰਧਾਰਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਹਾਈ ਪਾਵਰ ਪਰਚੇਜ ਕਮੇਟੀ ਦੇ ਚੇਅਰਮੈਨ ਅਤੇ ਖੇਤੀਬਾੜੀ ਮੰਤਰੀ ਸ੍ਰੀ ਕੰਵਰ ਪਾਲ ਨੇ ਮੀਟਿੰਗ ਦੇ ਬਾਅਦ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਦੀ ਕਿਸਾਨ ਹਿਤੇਸ਼ੀ ਨੀਤੀਆਂ ਦੀ ਬਦੌਲਤ ਰਾਜ ਵਿਚ ਪਿਛਲੇ 10 ਸਾਲਾਂ ਤੋਂ ਮਧੂਮੱਖੀ ਪਾਲਣ ਦਾ ਕਾਰੋਬਾਰ ਤੇਜੀ ਨਾਲ ਵਧਿਆ ਹੈ। ਕਈ ਕਿਸਾਨਾਂ ਨੇ ਇਸ ਕਾਰੋਬਾਰ ਨੂੰ ਅਪਣਾ ਕੇ ਖੇਤੀਬਾੜੀ-ਵਿਵਿਧੀਕਰਣ ਦੇ ਵੱਲ ਕਦਮ ਵਧਾਇਆ ਹੈ, ਜੋ ਕਿ ਖੇਤੀਬਾੜੀ-ਜੋਤ ਘੱਟ ਹੋਣ 'ਤੇ ਇਹ ਚੰਗੀ ਪਹਿਲ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ ਸਾਲ ਰਾਜ ਵਿਚ ਮਧੂਮੱਖੀ ਪਾਲਕਾਂ ਨੇ 5000 ਮੀਟ੍ਰਿਕ ਟਨ ਸ਼ਹਿਦ ਦਾ ਉਤਪਾਦਨ ਕੀਤਾ ਸੀ, ਜਿਸ ਦੀ ਬਾਜਾਰ ਵਿਚ ਕਰੀਬ 55 ਕਰੋੜ ਰੁਪਏ ਕੀਮਤ ਹੈ।
ਖੇਤੀਬਾੜੀ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਮਧੂਮੱਖੀ ਪਾਲਕਾਂ ਨੂੰ ਸ਼ਹਿਦ ਇਕੱਠਾ ਕਰਨ ਅਤੇ ਇਸ ਕਾਰੋਬਾਰ ਨਾਲ ਸਬੰਧਿਤ ਹੋਰ ਸਮੱਗਰੀਆਂ ਨੁੰ ਖਰੀਦਣ 'ਤੇ ਲਾਗਤ ਵਿਚ 80 ਫੀਸਦੀ ਦੀ ਸਬਸਿਡੀ ਦਿੱਤੀ ਜਾਂਦੀ ਹੈ। ਕਿਸਾਨਾਂ ਦੀ ਡਿਮਾਂਡ ਹੁੰਦੀ ਸੀ ਕਿ ਮਧੂਮੱਖੀ ਪਾਲਣ ਦੇ ਸਮੱਗਰੀ ਬਾਜਾਰ ਵਿਚ ਜਾਂ ਤਾਂ ਮਿਲਦੇ ਨਹੀਂ, ਜੇਕਰ ਮਿਲਦੇ ਹਨ ਤਾਂ ਮਹਿੰਗੀ ਦਰਾਂ 'ਤੇ ਨਿਚਲੀ ਕੁਆਲਿਟੀ ਦੇ ਮਿਲਦੇ ਹਨ ਜਿਸ ਨਾਲ ਉਨ੍ਹਾਂ ਦੀ ਆਮਦਨੀ 'ਤੇ ਅਸਰ ਪੈ ਰਿਹਾ ਹੈ।
ਸ੍ਰੀ ਕੰਵਰ ਪਾਲ ਨੇ ਦਸਿਆ ਕਿ ਕੁਰੂਕਸ਼ੇਤ ਜਿਲ੍ਹਾ ਦੇ ਰਾਮਨਗਰ ਵਿਚ ਇਜਰਾਇਲ ਅਤੇ ਭਾਰਤ ਸਰਕਾਰ ਦਾ ਏਕੀਕ੍ਰਿਤ ਮਧੂਮੱਖੀ ਵਿਕਾਸ ਕੇਂਦਰ ਸਥਾਪਿਤ ਕੀਤਾ ਗਿਆ ਹੈ। ਜਿਸ ਵਿਚ ਕਿਸਾਨਾਂ ਨੂੰ ਮਧੂਮੱਖੀ ਪਾਲਣ ਦੇ ਲਈ ਸਿਖਲਾਈ ਅਤੇ ਹੋਰ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਕਿਸਾਨਾਂ ਦੀ ਸਮਸਿਆ ਨੁੰ ਸਮਝਦੇ ਹੋਏ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸੀ ਕੇਂਦਰ ਵਿਚ ਕੁੱਝ ਨਿਰਧਾਰਿਤ ਦਰਾਂ ਦੀ ਦੁਕਾਨਾਂ ਸ਼ੁਰੂ ਕੀਤੀਆਂ ਜਾਣ ਜਿੱਥੇ ਮਧੂਮੱਖੀ ਪਾਲਣ ਦੇ ਸਮੱਗਰੀ ਆਸਾਨੀ ਨਾਲ ਉਪਲਬੱਧ ਹੋ ਸਕੇ। ਇੱਥੇ ਇਕ ਪਰਿਸਰ ਦੀ ਛੱਤ ਦੇ ਹੇਠਾਂ ਕਿਸਾਨਾਂ ਨੁੰ ਚੰਗੀ ਗੁਣਵੱਤਾ ਦੇ ਬੀ-ਬਾਕਸੇਸ, ਬੀ-ਟੂਲ ਕਿੱਟ, ਬੀ-ਬ੍ਰਸ਼, ਬੀ-ਗਲੱਵਸ, ਬੀ-ਫੀਡਰ, ਰਾਣੀ ਮੱਖੀ ਦਾ ਪਿੰਜਰਾ, ਸ਼ਹਿਦ ਕੱਢਣ ਦੀ ਮਸ਼ੀਨ ਸਮੇਤ ਹੋਰ ਸਮੱਗਰੀ ਉਪਲਬਧ ਹੋਣਗੇ। ਅੱਜ ਖੇਤੀਬਾੜੀ ਮੰਤਰੀ ਦੀ ਅਗਵਾਈ ਹੇਠ ਹੋਈ ਹਾਈ ਪਾਵਰ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਕਰੀਬ 6.5 ਕਰੋੜ ਰੁਪਏ ਦੀ ਲਾਗਤ ਦੀ ਸਮੱਗਰੀਆਂ ਦੇ ਟੈਂਡਰ ਫਾਈਨਲ ਕੀਤੇ ਗਏ।
ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ, ਨਿਦੇਸ਼ਕ ਰਾਜਨਰਾਇਣ ਕੌਸ਼ਿਕ, ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਜੈਯਬੀਰ ਸਿੰਘ ਆਰਿਆ, ਬਾਗਬਾਨੀ ਮੁੱਖ ਦਫਤਰ ਦੇ ਵਿਸ਼ੇਸ਼ ਵਿਭਾਗ ਪ੍ਰਮੁੱਖ ਅਰਜੁਨ ਸਿੰਘ ਸੈਨੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ।