ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਮੰਗਲਵਾਰ ਨੂੰ ਕਰਨਾਲ ਵਿਚ ਪ੍ਰਬੰਧਿਤ ਤਿਰੰਗਾ ਯਾਤਰਾ ਵਿਚ ਪਹੁੰਚੇ। ਇਸ ਦੌਰਾਨ ਵੱਡੀ ਗਿਣਤੀ ਵਿਚ ਜਨਸਮੂਹ ਤਿਰੰਗਾ ਯਾਤਰਾ ਵਿਚ ਸ਼ਾਮਿਲ ਹੋਏ ਅਤੇ ਭਾਰਤ ਮਾਤਾ ਦੇ ਜੈਯਕਾਰਿਆਂ ਦੇ ਨਾਲ ਸ਼ਹਿਰ ਦੇ ਵੱਖ-ਵੱਖ ਚੌਕ ਤੋਂ ਹੁੰਦੇ ਹੋਏੇ ਲੰਘੀ। ਯਾਤਰਾ ਦੀ ਸ਼ੁਰੂਆਤ ਰਾਮਲੀਤਾ ਸਭਾ ਤੋਂ ਹੋਈ ਅਤੇ ਸਮਾਪਨ ਕੁੰਜਪੁਰਾ ਰੋਡ ਦੇ ਸਨਾਤਮ ਧਰਮ ਮੰਦਿਰ 'ਤੇ ਹੋਈ।
ਯਾਤਰਾ ਤੋਂ ਪਹਿਲਾਂ ਸਭਾ ਦੇ ਹਾਲ ਵਿਚ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਘਰਾਂ 'ਤੇ ਤਿਰੰਗਾ ਫਹਿਰਾਉਣ ਦਾ ਸੰਕਲਪ ਲੈਣ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਜਾਦੀ ਲਈ ਕੁਰਬਾਨੀ ਦੇਣ ਵਾਲੇ ਅਨੇਕ ਕ੍ਰਾਂਤੀਕਾਰੀਆਂ ਨੂੰ ਉਹ ਨਮਨ ਕਰਦੇ ਹਨ। ਉਨ੍ਹਾਂ ਨੇ ਆਮਜਨਤਾ ਨੂੰ ਵੀ ਮਾਂ ਦੇ ਨਾਂਅ ਇਕ ਪੇੜ ਲਗਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਖੁਸ਼ੀ ਅਤੇ ਮਾਣ ਦਾ ਦਿਨ ਹੈ। ਭਾਰਤ ਆਪਣਾ 78ਵਾਂ ਸੁਤੰਤਰਤਾ ਦਿਵਸ ਖੁਸ਼ੀ ਨਾਲ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੁੰ ਸੁਤੰਤਰਤਾ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਤਿਰੰਗਾ ਯਾਤਰਾ ਵਿਚ ਪੂਰੇ ਜੋਸ਼ ਅਤੇ ਖੁਸ਼ੀ ਦੇ ਨਾਲ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਆਪਣੇ ਨੇੜੇ ਦੇ ਖੁੱਲੇ ਖੇਤਰ ਵਿਚ ਪੌਧਾਰੋਪਣ ਕਰਨ ਤਾਂ ਜੋ ਵਾਤਾਵਰਣ ਨੁੰ ਸਾਫ ਬਣਾਏ ਰੱਖਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 140 ਕਰੋੜ ਲੋਕ ਹਰ ਸਾਲ ਮਿਲ ਜੁਲ ਕੇ ਸੁਤੰਤਰਤਾ ਦਿਵਸ ਮਨਾਉਂਦੇ ਹਨ। ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤੀ ਦਿਵਾਉਣ ਲਈ ਅਨੈਕ ਕ੍ਰਾਂਤੀਕਾਰੀ ਵੀਰਾਂ ਨੇ ਪ੍ਰਾਣਾਂ ਦੀ ਆਹੂਤੀ ਦਿੱਤੀ ਤਾਂ ਜੋ ਲੋਕ ਖੁੱਲੇ ਵਿਚ ਸਾਂਹ ਲੈ ਸਕਣ। ਉਹ ਅਜਿਹੇ ਮਹਾਨ ਕ੍ਰਾਂਤੀਕਾਰੀ ਵੀਰਾਂ ਨੂੰ ਨਮਨ ਕਰਦੇ ਹਨ।
ਰਾਮਲੀਤਾ ਗਰਾਉਂਡ ਤੋਂ ਸ਼ੁਰੂ ਹੋਈ ਤਿਰੰਗਾ ਯਾਤਰਾ
ਤਿਰੰਗਾ ਯਾਤਰਾ ਰਾਮਲੀਲਾ ਗਰਾਉਂਡ ਤੋਂ ਸ਼ੁਰੂ ਹੋਈ। ਇਸ ਦੇ ਬਾਅਦ ਮਹਾਰਿਸ਼ੀ ਵਾਲਮਿਕੀ ਚੌਕ ਤੋਂ ਕਰਣ ਗੇਟ ਦੇ ਸਾਹਮਣੇ ਤੋਂ ਹੁੰਦੇ ਹੋਏ ਸਬਜੀ ਮੰਡੀ ਚੌਕ ਪਹੁੰਚੀ। ਇਸ ਦੌਰਾਲ ਬਾਜਾਰ ਵਿਚ ਲੋਕ ਹੱਥਾਂ ਵਿਚ ਫੁੱਲ ਲਏ ਖੜੇ ਸਨ ਅਤੇ ਯਾਤਰਾ ਵਿਚ ਫੁੱਲਾਂ ਦੀ ਵੱਰਖਾ ਕਰ ਰਹੇ ਸਨ। ਇਸ ਦੇ ਬਾਅਦ ਯਾਤਰਾ ਨਹਿਰੂ ਪਲੇਸ ਦੇ ਵੱਲ ਵਧੀ, ਉੱਥੇ ਕਿਤੇ ਬੱਚਿਆਂ ਨੇ ਤੇ ਕਿਤੇ ਬਜੁਰਗਾਂ ਨੇ ਯਾਤਰਾ ਦਾ ਸਵਾਗਤ ਕੀਤਾ। ਇੱਥੋਂ ਯਾਤਰਾ ਮਹਾਵੀਰ ਦਲ , ਫਿਰ ਸਨਾਤਮ ਧਰਮ ਮੰਦਿਰ 'ਤੇ ਯਾਤਰਾ ਦੀ ਸਮਾਪਤੀ ਹੋਈ।