Thursday, September 19, 2024

Haryana

ਹਰਿਆਣਾ ਵਿਧਾਨਸਭਾ ਚੋਣਾਂ ਲਈ ਸੂਬੇ ਵਿਚ ਬਣਾਏ ਗਏ 20629 ਪੋਲਿੰਗ ਬੂਥ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

August 21, 2024 01:00 PM
SehajTimes

ਉਮੀਦਵਾਰ ਦੇ ਚੋਣ ਖਰਚ ਦੀ ਸੀਮਾ ਹੋਵੇਗੀ 40 ਲੱਖ ਰੁਪਏ

ਉਮੀਦਵਾਰਾਂ ਨੂ ਅਪਰਾਧਿਕ ਪਿਛੋਕੜ ਦੀ ਜਾਣਕਾਰੀ ਕਰਨੀ ਹੋਵੇਗੀ ਪਬਲਿਕ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਹਰਿਆਣਾ ਵਿਧਾਨਸਭਾ ਦੇ ਆਮ ਚੋਣਾਂ ਦਾ ਪ੍ਰੋਗ੍ਰਾਮ ਐਲਾਨ ਕੀਤਾ ਗਿਆ ਹੈ। ਇਸ ਦੇ ਲਈ 5 ਸਤੰਬਰ, 2024 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ।

ਉਨ੍ਹਾਂ ਨੇ ਇਹ ਗੱਲ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ।

ਮੁੱਖ ਚੋਣ ਅਧਿਕਾਰੀ ਨੇ ਇਸ ਸਬੰਧ ਵਿਚ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਾਮਜਦਗੀ ਪੱਤਰ 12 ਸਤੰਬਰ, 2024 ਤਕ ਭਰੇ ਜਾ ਸਕਦੇ ਹਨ, 13 ਸਤੰਬਰ, 2024 ਨੂੰ ਨਾਮਜਦਗੀ ਪੱਤਰ ਦੀ ਸਮੀਖਿਆ ਕੀਤੀ ਜਾਵੇਗੀ, 16 ਸਤੰਬਰ, 2024 ਤਕ ਨਾਮਜਦਗੀ ਵਾਪਸ ਲਏ ਜਾ ਸਕਦੇ ਹਨ। ਸੂਬੇ ਵਿਚ ਚੋਣ 1 ਅਕਤੂਬਰ, 2024 ਨੂੰ ਹੋਣਗੇ ਅਤੇ ਗਿਣਤੀ 4 ਅਕਤੂਬਰ, 2024 ਨੂੰ ਹੋਵੇਗੀ। ਉਨ੍ਹਾਂ ਨੇ ਦਸਿਆ ਕਿ 27 ਅਗਸਤ, 2024 ਨੁੰ ਵੋਟਰ ਸੂਚੀ ਦਾ ਆਖੀਰੀ ਪ੍ਰਕਾਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਜੇਕਰ ਪਹਿਲੀ ਜੁਲਾਈ, 2024 ਨੂੰ 18 ਸਾਲ ਦੀ ਊਮਰ ਪੂਰੀ ਕਰ ਚੁੱਕੇ ਨੌਜੁਆਨਾਂ ਦਾ ਨਾਂਅ ਵੋਟਰ ਸੂਚੀ ਵਿਚ ਨਹੀਂ ਹੈ ਤਾਂ ਉਹ ਸਬੰਧਿਤ ਬੀਐਲਓ ਨਾਲ ਸੰਪਰਕ ਕਰਨ ਅਤੇ ਨਿਰਧਾਰਿਤ ਫਾਰਮ ਭਰ ਕੇ ਆਪਣਾ ਰਜਿਸਟ੍ਰੇਸ਼ਣ ਜਰੂਰ ਕਰਵਾਉਣ। ਚੋਣ ਕਮਿਸ਼ਨ ਨੇ ਦਸਿਆ ਕਿ ਵੋਟ ਬਨਵਾਉਣ ਦੀ ਮਿੱਤੀ ਨੁੰ ਸਾਲ ਵਿਚ ਚਾਰ ਵਾਰ ਕੀਤਾ ਗਿਆ ਹੈ ਜੋ ਪਹਿਲਾਂ ਹਰ ਸਾਲ 1 ਜਨਵਰੀ ਨੁੰ ਕੁਆਲੀਫਾਇੰਗ ਮਿੱਤੀ ਨਿਰਧਾਰਿਤ ਸੀ, ਪਰ ਹੁਣ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਵੋਟ ਬਨਵਾਉਣ ਦੀ ਮਿੱਤੀ ਨਿਰਧਾਰਿਤ ਕੀਤੀ ਗਈ ਹੈ। ਫਿਰ ਵੀ ਜੇਕਰ 27 ਅਗਸਤ ਨੂੰ ਪ੍ਰਕਾਸ਼ਿਤ ਵਿਸ਼ੇਸ਼ ਸੋਧ ਵੋਟਰ ਸੂਚੀ ਵਿਚ ਨਾਂਅ ਨਹੀਂ ਹੈ ਤਾਂ ਉਹ ਬੀਐਲਓ ਨਾਲ ਸੰਪਰਕ ਕਰ ਫਾਰਮ 6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ। ਨਾਮਜਦਗੀ ਪੱਤਰ ਲੈਣ ਦੀ ਆਖੀਰੀ ਮਿੱਤੀ 12 ਸਤੰਬਰ ਹੈ, ਆਖੀਰੀ ਮਿੱਤੀ ਵਿਚ 10 ਦਿਨ ਪਹਿਲਾਂ ਯਾਨੀ 2 ਸਤੰਬਰ ਤਕ ਵੋਟ ਬਨਵਾਉਣ ਲਈ ਬਿਨੈ ਕਰ ਸਕਦੇ ਹਨ।

ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ 2,03,27,631 ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ, ਜਿਨ੍ਹਾਂ ਵਿੱਚੋਂ 1,08,19,021 ਪੁਰਸ਼, 95,08,135 ਮਹਿਲਾਵਾਂ ਅਤੇ ਥਰਡ ਜੇਂਡਰ 455 ਵੋਟਰਸ ਹਨ। ਉਨ੍ਹਾਂ ਨੇ ਦਸਿਆ ਕਿ 18 ਤੋਂ 19 ਸਾਲ ਉਮਰ ਵਰਗ ਦੇ 4,82,896 ਨੌਜੁਆਨ ਵੋਟਰ ਹਨ। ਇਸੀ ਤਰ੍ਹਾ, 1,49,387 ਦਿਵਆਂਗ ਵੋਟਰ, 85 ਸਾਲ ਤੋਂ ਵੱਧ ਉਮਰ ਦੇ 2,42,818 ਵੋਟਰ ਹਨ। ਇਸ ਤੋਂ ਇਲਾਵਾ, 100 ਸਾਲ ਤੋਂ ਵੱਧ ਦੇ ਵੋਟਰਾਂ ਦੀ ਗਿਣਤੀ 9,554 ਹੈ। ਇਸੀ ਤਰ੍ਹਾ, 20 ਤੋਂ 29 ਉਮਰ ਵਰਗ ਦੇ 41,52,806 ਵੋਟਰ ਹਨ। ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ ਇਸ ਵਾਰ 20629 ਪੋਲਿੰਗ ਬੂਥ ਹੋਣਗੇ, ਜਿਸ ਵਿੱਚੋਂ ਸ਼ਹਿਰੀ ਖੇਤਰ ਵਿਚ 7132 ਅਤੇ ਗ੍ਰਾਮੀਣ ਖੇਤਰ ਵਿਚ 13497 ਪੋਲਿੰਗ ਬੂਥ ਹੋਣਗੇ। ਇਹ ਪੋਲਿੰਗ ਬੂਥ ਸੂਬੇ ਦੇ 10495 ਸਥਾਨਾਂ 'ਤੇ ਬਣਾਏ ਗਏ ਹਨ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ 90 ਵਿਧਾਨਸਭਾ ਖੇਤਰ ਹਨ ਜਿਨ੍ਹਾਂ ਵਿੱਚੋਂ 17 ਵਿਧਾਨਸਭਾ ਖੇਤਰ ਰਾਖਵਾਂ ਹਨ। ਇਸ ਤੋਂ ਇਲਾਵਾ, ਉਮੀਦਵਾਰ ਚੋਣ ਵਿਚ 40 ਲੱਖ ਰੁਪਏ ਤਕ ਖਰਚ ਕਰ ਸਕਦੇ ਹਨ, ਇਸ ਦੇ ਲਈ ਉਸ ਨੂੰ ਵੱਖ ਤੋਂ ਬੈਂਕ ਖਾਤੇ ਦੀ ਜਿਲ੍ਹਾ ਚੋਣ ਅਧਿਕਾਰੀ ਰਾਹੀਂ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ, ਚੋਣ ਲੜ ਰਹੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਉਮੀਦਵਾਰਾਂ ਦੀ ਅਪਰਾਧਿਕ ਪਿਛੋਕੜ ਦੀ ਜਾਣਕਾਰੀ ਪਬਲਿਕ ਕਰਨੀ ਹੋਵੇਗੀ, ਜੋ ਉਨ੍ਹਾਂ ਨੂੰ ਅਖਬਾਰਾਂ ਤੇ ਟੀਵੀ ਨਿਯੂਜ਼ ਚੈਨਲ 'ਤੇ 3 ਵਾਰ ਪ੍ਰਕਾਸ਼ਿਤ ਕਰਵਾਉਣੀ ਹੋਵੇਗੀ। ਇਹ 16 ਅਗਸਤ ਤੋਂ 30 ਸਤੰਬਰ ਤਕ ਦੇਣੀ ਹੋਵੇਗੀ। ਇਸ ਤੋਂ ਇਲਾਵਾ, ਰਾਜਨੀਤਿਕ ਪਾਰਟੀਆਂ ਨੂੰ ਇੰਨ੍ਹਾਂ ਦੀ ਜਾਣਕਾਰੀ ਆਪਣੇ ਅਥੋਰਾਇਜਡ ਵੈਬਸਾਇਟ 'ਤੇ ਦੇਣੀ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਉਮੀਦਵਾਰ ਚੋਣਾਵੀ ਰੈਲੀ, ਰੋਡ ਸ਼ੌਅ, ਹੈਲੀਪੈਡ ਆਦਿ ਲਈ ਮੰਜੂਰੀ ਸੁਵਿਧਾ ਐਪ ਰਾਹੀਂ ਲੈ ਸਕਦਾ ਹੈ। ਇਸ ਤੋਂ ਇਲਾਵਾ, ਕੇਵਾਈਸੀ ਐਪ ਰਾਹੀਂ ਵੋਟਰ ਆਪਣੀ ਉਮੀਦਵਾਰ ਦਾ ਪਿਛੋਕੜ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ, ਦਿਵਆਂਗਜਨ ਵੋਟਰਾਂ ਦੇ ਰਜਿਸਟ੍ਰੇਸ਼ਣ ਦੀ ਸਹੂਲਤ ਲਈ ਸਕਸ਼ਮ ਐਪ ਬਣਾਇਆ ਗਿਆ ਹੈ।

Have something to say? Post your comment

 

More in Haryana

ਚੋਣ ਐਲਾਨ ਪੱਤਰ ਜਾਰੀ ਕਰਨ ਦੇ ਤਿੰਨ ਦਿਨਾਂ ਤੇ ਅੰਦਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਜਮ੍ਹਾ ਕਰਵਾਉਣੀ ਹੋਵੇਗੀ ਤਿੰਨ ਕਾਪੀਆਂ : ਪੰਕਜ ਅਗਰਵਾਲ

ਚੋਣ ਪ੍ਰਚਾਰ ਦੌਰਾਨ, ਰਾਜਨੀਤਕ ਪਾਰਟੀਆਂ ਤੇ ਉਮੀਦਵਾਰਾਂ ਦੀ ਆਲੋਚਨਾ ਸਿਰਫ ਉਨ੍ਹਾਂ ਦੀ ਨੀਤੀਆਂ, ਪ੍ਰੋਗ੍ਰਾਮਾਂ, ਕੰਮਾਂ ਤਕ ਹੀ ਹੋਣੀ ਚਾਹੀਦੀ ਸੀਮਤ: ਪੰਕਜ ਅਗਰਵਾਲ

ਸੂਬੇ ਵਿਚ ਹੁਣ ਤਕ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦ ਰਕਮ ਤੇ ਕੀਮਤੀ ਵਸਤੂਆਂ ਕੀਤੀਆਂ ਗਈਆਂ ਜਬਤ : ਪੰਕਜ ਅਗਰਵਾਲ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1031 ਉਮੀਦਵਾਰ ਲੜਣਗੇ ਚੋਣ : ਪੰਕਜ ਅਗਰਵਾਲ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ : ਪੰਕਜ ਅਗਰਵਾਲ

ਹਰਿਆਣਾ ਵਿਚ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਤੀਜੀ ਕੌਮੀ ਲੋਕ ਅਦਾਲਤ ਦਾ ਪ੍ਰਬੰਧ

ਹਰਿਆਣਾ ਵਿਚ ਝੋਨੇ ਦੀ ਖਰੀਦ 23 ਸਤੰਬਰ ਤੋਂ ਹੋਵੇਗੀ ਸ਼ੁਰੂ : ਡਾ. ਸੁਮਿਤਾ ਮਿਸ਼ਰਾ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

ਚੋਣ ਡਿਊਟੀ ਦੌਰਾਨ ਪੋਲਿੰਗ ਕਰਮਚਾਰੀਆਂ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗੀ ਐਕਸ-ਗੇ੍ਰਸ਼ਿਆ ਸਹਾਇਤਾ :ਪੰਕਜ ਅਗਰਵਾਲ

ਹਰਿਆਣਾ ਵਿਧਾਨਸਭਾ ਚੋਣਾਂ ਸੰਬੰਧੀ ਪੁਲੀਸ ਵਲੋਂ ਹਰਿਆਣਾ ਦੀਆਂ ਸਰਹੱਦਾਂ ਤੇ ਨਾਕੇਬੰਦੀ