Thursday, April 03, 2025
BREAKING NEWS
ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਸਦਮਾ,ਪਤਨੀ ਦਾ ਹੋਇਆ ਦੇਹਾਂਤਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਪਟਿਆਲਾ ; ਬਾਦਸ਼ਾਹਪੁਰ ਪੁਲਿਸ ਚੌਂਕੀ ਨੇੜੇ ਧਮਾਕਾਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋ

Haryana

ਰਾਸ਼ਟਰਪਤੀ ਨੇ ਜੇਸੀ ਬੋਸ ਯੁਨੀਵਰਸਿਟੀ ਦੇ ਪੰਜਵੇਂ ਕੰਨਵੋਕੇਸ਼ਨ ਸਮਾਰੋਹ ਵਿਚ ਖੋਜਕਾਰਾਂ ਨੂੰ ਪ੍ਰਦਾਨ ਕੀਤੀਆਂ ਡਿਗਰੀਆਂ

August 21, 2024 06:06 PM
SehajTimes

ਵਿਦਿਅਕ ਸੰਸਥਾਨਾਂ ਨੁੰ ਪੂਰਵ ਛਾਤਰ ਸੰਘ ਦੇ ਯੋਗਦਾਨ ਨੁੰ ਮਜਬੂਤ ਅਤੇ ਪ੍ਰਭਾਵਸ਼ਾਲੀ ਬਨਾਉਣਾ ਹੋਵੇਗਾ - ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ

ਉੱਚੇਰੀ ਸਿਖਿਆ ਸਮੇਤ ਇਸ ਖੇਤਰ ਵਿਚ ਅੱਗੇ ਵੱਧ ਰਹੀ ਹੈ ਹਰਿਆਣਾ ਦੀ ਬੇਟੀਆਂ - ਰਾਜਪਾਲ ਬੰਡਾਰੂ ਦੱਤਾਤੇ੍ਰਅ

ਚੰਡੀਗਡ੍ਹ : ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਦੀ ਚਨੌਤੀਆਂ ਦਾ ਸਾਹਮਣਾ ਕਰਨ ਅਤੇ ਇਸ ਤੋਂ ਪੈਦਾ ਹੋਣ ਵਾਲੇ ਮੌਕਿਆਂ ਦਾ ਲਾਭ ਚੁੱਕਣ ਲਈ ਦੇਸ਼ ਵਿਚ ਜੇਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੁਨੀਵਰਸਿਟੀ ਵਰਗੇ ਵਿਦਿਅਕ ਸੰਸਥਾਨਾਂ ਨੂੰ ਮਹਤੱਵਪੂਰਨ ਭੁਕਿਕਾਤ ਨਿਭਾਉਣੀ ਹੋਵੇਗੀ। ਰਾਸ਼ਟਰਪਤੀ ਨੇ ਵਿਦਿਅਕ ਸੰਸਥਾਨਾਂ ਨੁੰ ਪੂਰਵ ਛਾਤਰ ਸੰਘ ਦੇ ਯੋਗਦਾਨ ਨੂੰ ਵੀ ਮਜਬੂਤ ਅਤੇ ਪ੍ਰਭਾਵਸ਼ਾਲੀ ਬਨਾਉਣ ਦੀ ਅਪੀਲ ਕੀਤੀ। ਰਾਸ਼ਟਰਪਤੀ ਸ੍ਰੀਮਤੀ ਮੁਰਮੂ ਅੱਜ ਹਰਿਆਣਾ ਦੇ ਫਰੀਦਾਬਾਦ ਸਥਿਤ ਜੇਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੁਨੀਵਰਸਿਟੀ, ਵਾਈਐਮਸੀਏ ਦੇ ਪੰਜਵੇਂ ਕੰਨਵੋਕੇਸ਼ਨ ਸਮਾਰੋਹ ਨੂੰ ਸੰਬੋਧਿਤ ਕਰ ਰਹੀ ਸੀ। ਯੁਨੀਵਰਸਿਟੀ ਦੇ ਕੰਨਵੋਕੇਸ਼ਨ ਸਮਾਰੋਹ ਦੀ ਅਗਵਾਈ ਰਾਜਪਾਲ ਹਰਿਆਣਾ ਅਤੇ ਯੂਨੀਵਰਸਿਟੀ ਦੇ ਚਾਂਸਲਰ ਬੰਡਾਰੂ ਦੱਤਾਤੇਅ ਨੇ ਕੀਤੀ। ਇਸ ਮੌਕੇ 'ਤੇ ਵਾਇਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਕੁਮਾਰ ਤੋਮਰ ਵੀ ਮੌਜੂਦ ਰਹੇ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਵਿਚ ਵਿਦਿਆਰਥੀਆਂ ਨੁੰ ਉਪਾਧੀ , ਮੈਡਲ ਅਤੇ ਪ੍ਰਮਾਣ ਪੱਤਰ ਪ੍ਰਦਾਨ ਕੀਤੇ। ਕੰਨਵੋਕੇਸ਼ਨ ਸਮਾਰੋਹ ਵਿਚ ਸਾਰੇ ਵਿਦਿਆਰਥੀ- ਵਿਦਿਆਰਥਣ ਰਿਵਾਇਤੀ ਭਾਰਤੀ ਵੇਸ਼ਭੂਸ਼ਾ ਵਿਚ ਨਜਰ ਆਏ। ਕੰਨਵੋਕੇਸ਼ਨ ਸਮਾਰੋਹ ਦੌਰਾਨ ਸਾਲ 2023 ਵਿਚ ਆਪਣੀ ਡਿਗਰੀ ਪੂਰੀ ਕਰਨ ਵਾਲੇ 1536 ਵਿਦਿਆਰਥੀਆਂ ਅਤੇ ਖੋਜਕਾਰਾਂ ਨੁੰ ਉਪਾਧੀਆਂ ਪ੍ਰਦਾਨ ਕੀਤੀਆਂ ਗਈ, ਜਿਸ ਵਿਚ 998 ਗਰੈਜੂਏਟ, 525 ਪੋਸਟ ਗਰੈਜੂਏਟ ਅਤੇ 13 ਪੀਐਚਡੀ ਸ਼ਾਮਿਲ ਰਹੇ। ਡਿਗਰੀ ਪ੍ਰਾਪਤ ਕਰਨ ਵਾਲਿਆਂ ਵਿਚ 874 ਮੁੰਡੇ ਅਤੇ 662 ਕੁੜੀਆਂ ਹਨ। ਇਸ ਤੋਂ ਇਲਾਵਾ, ਸਮਾਰੋਹ ਵਿਚ ਦੋ ਮੇਧਾਵੀ ਵਿਦਿਆਰਥੀਆਂ ਨੁੰ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ।

ਰਾਸ਼ਟਰਪਤੀ ਸ੍ਰੀਮਤੀ ਮੁਰਮੂ ਨੇ ਯੂਨੀਵਰਸਿਟੀ ਵਿਚ ਜੇਸੀ ਬੋਸ ਯੰਗ ਸਾਈਂਟਿਸਟ ਅਵਾਰਡ ਦੀ ਸ਼ੁਰੂਆਤ ਅਤੇ ਖੋਜ ਦੇ ਲਈ ਸੀਡ ਮਨੀ ਵਰਗੇ ਪ੍ਰਾਵਧਾਨਾਂ ਦਾ ਵਰਨਣ ਕਰਦੇ ਹੋਏ ਖੋਜ ਨੂੰ ਪ੍ਰੋਤਸਾਹਨ ਦੇਣ ਲਈ ਕੀਤੇ ਜਾ ਰਹੇ ਯਤਨਾਂ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਯੁਨੀਵਰਸਿਟੀ ਵੱਲੋਂ ਉਦਯੋਗਿਕ ਅਤੇ ਅਕਾਦਮਿਕ ਸੰਸਥਾਨਾਂ ਦੇ ਨਾਲ ਸਮਝੌਤਿਆਂ ਅਤੇ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਯੁਨੀਵਰਸਿਟੀ ਵਿਚ ਸਥਾਪਿਤ ਸੈਂਟਰ ਆਫ ਐਕਸੀਲੈਂਸ ਵਰਗੀ ਪਹਿਲਾਂ ਦਾ ਵੀ ਵਰਨਣ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਹਰਿਆਣਾ ਹਰਿਤ ਕ੍ਰਾਂਤੀ ਦਾ ਸੂਬਾ ਹੈ। ਇਸ ਸੂਬੇ ਨੇ ਦੇਸ਼ ਨੂੰ ਅਨਾਜ ਆਤਮਨਿਰਭਰਤਾ ਵਿਚ ਅਹਿਮ ਭੁਕਿਮਾ ਨਿਭਾਈ ਹੈ। ਚੌਥੀ ਉਦਯੋਗਿਕ ਕ੍ਰਾਂਤੀ ਵਿਚ ਵਿਦਿਅਕ ਸੰਸਥਾਨਾਂ ਦੀ ਭੁਕਿਮਾ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਸੀ ਬੋਸ ਯੂਨੀਵਰਸਿਟੀ ਖੋਜ ਵਿਚ ਮੋਹਰੀ ਭੁਕਿਮਾ ਨਿਭਾਉਂਦੇ ਹੋਏ ਹੋਰ ਸੰਸਥਾਵਾਂ ਨੂੰ ਰਾਹ ਦਿਖਾ ਸਕਦਾ ਹੈ। ਰਾਸ਼ਟਰਪਤੀ ਸ੍ਰੀਮਤੀ ਦਰੋਪਤੀ ਮੁਰਮੂ ਨੇ ਕਿਹਾ ਕਿ ਇਹ ਸੰਸਥਾਨ ਪੰਜ ਦਿਹਾਕੇ ਤੋਂ ਵੱਧ ਸਮੇਂ ਤੋਂ ਨੌਜੁਆਨਾਂ ਨੂੰ ਸਕਿਲ ਅਤੇ ਆਤਮਨਿਰਭਰ ਬਨਾਉਣ ਵਿਚ ਅਹਿਮ ਭੁਕਿਮਾ ਨਿਭਾ ਰਿਹਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਵਿਦਿਅਕ ਸੰਸਥਾਨਾਂ ਨੁੰ ਪੂਰਵ ਛਾਤਰ ਸੰਘ ਦੀ ਭੁਕਿਮਾ ਅਤੇ ਯੋਗਦਾਨ ਨੁੰ ਹੋਰ ਵੱਧ ਮਜਬੂਤ ਅਤੇ ਪ੍ਰਭਾਵਸ਼ਾਲੀ ਬਨਾਉਣ ਲਈ ਕਦਮ ਚੁਕਿਆ ਜਾਣਾ ਚਾਹੀਦਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਹਾਨ ਵਿਗਿਆਨਕ ਜਗਦੀਸ਼ ਚੰਦਰ ਬੋਸ ਨੂੰ ਆਧੁਨਿਕ ਵਿਗਿਆਨ ਦਾ ਦੂਤ ਦੱਸਦੇ ਹੋਏ ਕਿਹਾ ਕਿ ਜੇਸੀ ਬੋਸ ਦਾ ਨਾਂਅ ਸੁਣਦੇ ਹੀ ਹਰੇਕ ਭਾਂਰਤੀ ਨੂੰ ਮਾਣ ਹੁੰਦਾ ਹੈ। ਸ੍ਰੀ ਦੱਤਾਤੇ੍ਰਅ ਨੇ ਕਿਹਾ ਕਿ ਮਹਾਨ ਵਿਗਿਆਨਕ ਜੇਸੀ ਬੋਸ ਦੇ ਨਾਂਅ 'ਤੇ ਇਸ ਯੁਨੀਵਰਸਿਟੀ ਦਾ ਨਾਂਅ ਕਰਨ ਇਸ ਨੂੰ ਵਿਸ਼ਵ ਪਹਿਚਾਣ ਦਿਵਾਏਗਾ। ਇਸ ਤੋਂ ਪਹਿਲਾਂ ਵਾੲਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਕੁਮਾਰ ਤੋਮਰ ਨੇ ਆਪਣਾ ਸਵਾਗਤ ਸੰਬੋਧਨ ਵਿਚ ਮਹਿਮਾਨਾਂ ਦਾ ਅਭਿਨੰਦਰ ਕੀਤਾ ਅਤੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਰੋਹ ਦਾ ਸਮਾਪਨ ਰਾਸ਼ਟਰਗਾਨ ਨਾਲ ਹੋਇਆ। ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ, ਪੁਲਿਸ ਕਮਿਸ਼ਨਰ ਓ ਪੀ ਨਰਵਾਲ, ਜਿਲ੍ਹਾ ਡਿਪਟੀ ਕਮਿਸ਼ਨਰ ਵਿਕਰਮ ਸਿੰਘ ਸਮੇਤ ਯੂਨੀਵਰਸਿਟੀ ਦੇ ਵੱਖ-ਵੱਖ ਫੈਕਲਟੀ ਦੇ ਮੈਂਬਰ, ਪੂਰਵ ਛਾਤਰ ਸੰਘ ਦੇ ਮੈਂਬਰ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ।

Have something to say? Post your comment

 

More in Haryana

ਯਮੁਨਾਨਗਰ ਵਿੱਚ 800 ਮੇਗਾਵਾਟ ਦਾ ਨਵਾਂ ਥਰਮਲ ਪਾਵਰ ਪਲਾਂਟ ਸਥਾਪਿਤ ਕੀਤਾ ਜਾਵੇਗਾ : ਅਨਿਲ ਵਿਜ

ਹਰਿਆਣਾ ਰਾਜ ਕੋਲਡ ਸਟੋਰੇਜ ਏਸੋਸਇਏਸ਼ਨ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

15 ਜੂਨ ਤੱਕ ਸਾਰੀ ਖਰਾਬ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਵੇ ਪੂਰਾ : ਮੁੱਖ ਮੰਤਰੀ

ਜਲਭਰਾਵ ਵਾਲੇ ਖੇਤਰਾਂ ਦੇ ਪਾਣੀ ਦੀ ਵਰਤੋ ਮੱਛੀ ਪਾਲਣ ਅਤੇ ਝੀਂਗਾ ਉਤਪਾਦਨ ਲਈ ਕਰਨ : ਖੇਤੀਬਾੜੀ ਮੰਤਰੀ

ਨੌਜੁਆਨ ਪੀੜੀ ਜਿੰਨ੍ਹਾ ਸੰਸਕਾਰਵਾਨ ਹੋਵੇਗੀ, ਉਨ੍ਹਾਂ ਹੀ ਦੇਸ਼ ਕਰੇਗਾ ਤਰੱਕੀ - ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਗਰੋਹਾ ਮੈਡੀਕਲ ਕਾਲਜ ਵਿੱਚ ਕੀਤਾ ਮਹਾਰਾਜਾ ਅਗਰਸੇਨ ਦੀ ਸ਼ਾਨਦਾਰ ਪ੍ਰਤਿਮਾ ਦਾ ਉਦਘਾਟਨ

ਮਹਿਲਾ ਸ਼ਸ਼ਕਤੀਕਰਣ ਵਿੱਚ ਮੁੱਖ ਮੰਤਰੀ ਦਾ ਸਾਥ ਦੇ ਰਹੀ ਹੈ ਉਨ੍ਹਾਂ ਦੀ ਧਰਮਪਤਨੀ

ਗੈਰ-ਕਾਨੁੰਨੀ ਢੰਗ ਨਾਲ ਨੌਜੁਆਨਾਂ ਨੂੰ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੇ ਖਿਲਾਫ ਕੀਤੀ ਗਈ ਸਖਤ ਕਾਰਵਾਈ - ਮੁੱਖ ਮੰਤਰੀ

ਈਆਰਓ, ਡੀਈਓ, ਸੀਈਓ ਪੱਧਰ 'ਤੇ ਰਾਜਨੀਤਿਕ ਪਾਰਟੀਆਂ ਨਾਲ ਜਮੀਨੀ ਪੱਧਰ 'ਤੇ ਕੀਤੀ ਜਾ ਰਹੀਆਂ ਮੀਟਿੰਗਾਂ

ਜਲ੍ਹ ਸ਼ਕਤੀ ਮੁਹਿੰਮ-ਕੈਚ ਦ ਰੈਨ 2025 ਦੀ ਸ਼ੁਰੂਆਤ ਪੰਚਕੂਲਾ ਵਿੱਚ ਹੋਵੇਗੀ ਅੱਜ