Friday, November 22, 2024

Haryana

ਹਰਿਆਣਾ ਵਿਚ 1 ਅਕਤੂਬਰ ਤੋਂ ਹੋਵੇਗੀ ਕਪਾਅ ਦੀ ਖ਼ਰੀਦ

August 23, 2024 09:51 PM
SehajTimes

ਖ਼ਰੀਦ ਪ੍ਰਕ੍ਰਿਆ ਨੂੰ ਲੈ ਕੇ ਹੋਈ ਸਮੀਖਿਆ ਮੀਟਿੰਗ
ਭਾਰਤੀ ਕਪਾਅ ਨਿਗਮ ਰਾਹੀਂ ਐਮਐਸਪੀ ’ਤੇ ਹੋਵੇਗੀ ਖ਼ਰੀਦ


ਚੰਡੀਗੜ੍ਹ : ਹਰਿਆਣਾ ਵਿਚ ਖ਼ਰੀਫ਼ ਮਾਰਕਟਿੰਗ ਸੀਜਨ 2024-25 ਤਹਿਤ ਕਪਾਅ ਦੀ ਖ਼ਰੀਦ 1 ਅਕਤੂਬਰ, 2024 ਤੋਂ ਸ਼ੁਰੂ ਹੋਵੇਗੀ। ਭਾਰਤ ਸਰਕਾਰ ਦੇ ਨਿਯਮ ਅਨੁਸਾਰ ਭਾਰਤੀ ਕਪਾਅ ਨਿਗਮ ਰਾਹੀਂ ਕਪਾਅ ਦੀ ਖ਼ਰੀਦ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ’ਤੇ ਕੀਤੀ ਜਾਵੇਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ ਦੀ ਅਗਵਾਈ ਹੇਠ ਕਪਾਅ ਖ਼ਰੀਦ ਦੀ ਤਿਆਰੀਆਂ ਨੂੰ ਲੈ ਕੇ ਸਮੀਖਿਆ ਮੀਟਿੰਗ ਹੋਈ। ਡਾ. ਰਾਜਾ ਸ਼ੇਖਰ ਵੁੰਡਰੂ ਨੇ ਨਿਰਦੇਸ਼ ਦਿੱਤੇ ਕਿ ਭਾਰਤੀ ਕਪਾਅ ਨਿਗਮ ਨੂੰ ਕਪਾਅ ਖ਼ਰੀਦ ਪ੍ਰਕ੍ਰਿਆ ਵਿਚ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇ। ਭਾਰਤੀ ਕਪਾਅ ਨਿਗਮ ਤੇ ਹਰਿਆਣਾ ਸਰਕਾਰ ਵੱਲੋਂ ਖ਼ਰੀਦ ਲਈ ਸਾਰੀ ਤਰ੍ਹਾਂ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਦੀ ਫ਼ਸਲ ਖ਼ਰੀਦ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਵੇਗੀ।

 

ਕਪਾਅ ਖਰੀਦ ਲਈ ਖੋਲੇ ਗਈਆਂ 20 ਮੰਡੀਆਂ/ਖਰੀਦ ਕੇਂਦਰ

ਮੀਟਿੰਗ ਵਿਚ ਦਸਿਆ ਗਿਆ ਕਿ ਹਰਿਆਣਾ ਵਿਚ ਕਪਾਅ ਦੀ 2 ਕਿਸਮਾਂ ਨਾਂਅ: ਮੀਡੀਅਮ ਲੋਂਗ ਸਟੇਪਲ 26.5-27.0 ਤੇ ਲੋਂਗ ਸਟੇਪਲ 27.5-28.5, ਜਿਨ੍ਹਾਂ ਦੀ ਖ਼ਰੀਦ ਕੀਤੀ ਜਾਣੀ ਹੈ। ਕਪਾਅ ਖ਼ਰੀਦ ਲਈ ਪੂਰੇ ਸੂਬੇ ਵਿਚ 20 ਮੰਡੀਆਂ/ਖ਼ਰੀਦ ਕੇਂਦਰ ਬਣਾਏ ਗਏ ਹਨ। ਜ਼ਿਲ੍ਹਾ ਭਿਵਾਨੀ ਵਿਚ ਸਿਯਾਨੀ, ਡਿਗਾਵਾ ਤੇ ਭਿਵਾਨੀ, ਜ਼ਿਲ੍ਹਾ ਚਰਖੀ ਦਾਦਰੀ ਵਿਚ ਚਰਖੀ ਦਾਦਰੀ, ਜ਼ਿਲ੍ਹਾ ਫ਼ਤਿਹਾਬਾਦ ਵਿਚ ਭਾਟੂ, ਭੁਨਾ ਤੇ ਫ਼ਤਿਹਾਬਾਦ, ਜ਼ਿਲ੍ਹਾ ਹਿਸਾਰ ਵਿਚ ਆਦਮਪੁਰ, ਬਰਵਾਲਾ, ਹਾਂਸੀ, ਹਿਸਾਰ ਤੇ ਉਕਲਾਨਾ, ਜ਼ਿਲ੍ਹਾ ਜੀਂਦ ਵਿਚ ਉਚਾਨਾ, ਜ਼ਿਲ੍ਹਾ ਕੈਥਲ ਵਿਚ ਕਲਾਇਤ, ਜ਼ਿਲ੍ਹਾ ਮਹੇਂਦਰਗੜ੍ਹ ਵਿਚ ਨਾਰਨੌਲ, ਜ਼ਿਲ੍ਹਾ ਰੋਹਤਕ ਵਿਚ ਮਹਿਮ ਤੇ ਜ਼ਿਲ੍ਹਾ ਸਿਰਸਾ ਵਿਚ ਏਲਨਾਬਾਦ, ਕਾਲਾਂਵਾਲੀ ਤੇ ਸਿਰਸਾ ਵਿਚ ਖ਼ਰੀਦ ਕੇਂਦਰ ਖੋਲੇ ਗਏ ਹਨ।

 

ਹੋਰ ਫਸਲਾਂ ਲਈ ਵੀ ਨਾਮਜਦ ਕੀਤੀ ਗਈ ਖਰੀਦ ਏਜੰਸੀਆਂ

ਅੱਜ ਦੀ ਮੀਟਿੰਗ ਵਿਚ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਸਾਰੀ ਫ਼ਸਲਾਂ ਦੀ ਖ਼ਰੀਦ ਐਮਐਸਪੀ ’ਤੇ ਕਰਨ ਦੇ ਫ਼ੈਸਲੇ ਅਨੁਸਾਰ ਹੋਰ ਫ਼ਸਲਾਂ ਦੀ ਖ਼ਰੀਦ ਲਈ ਵੀ ਏਜੰਸੀਆਂ ਨਾਮਜ਼ਦ ਕੀਤੀਆਂ ਗਈਆਂ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸੋਇਆਬੀਨ, ਮੱਕੀ ਤੇ ਜਵਾਰ ਦੀ ਸੌ-ਫ਼ੀਸਦੀ ਖ਼ਰੀਦ ਹੈਫ਼ੇਡ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਹੋਰ ਫ਼ਸਲਾਂ ਦੀ ਖ਼ਰੀਦ ਹੈਫ਼ੇਡ ਤੇ ਹੋਰ ਖ਼ਰੀਦ ਏਜੰਸੀਆਂ ਰਾਹੀਂ 60:40 ਦੇ ਅਨੁਪਤਾ ਵਿਚ ਕੀਤੀ ਜਾਵੇਗੀ। ਮੀਟਿੰਗ ਵਿਚ ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜਨਰਾਇਣ ਕੌਸ਼ਿਕ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਮੁਕੁਲ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਭਾਰਤੀ ਕਪਾਅ ਨਿਗਮ ਦੇ ਅਧਿਕਾਰੀਆਂ ਨੇ ਵੀਡੀਓ ਕਾਨਫ?ਰੈਂਸਿੰਗ ਰਾਹੀਂ ਮੀਟਿੰਗ ਵਿਚ ਹਿੱਸਾ ਲਿਆ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ