ਚੰਡੀਗੜ੍ਹ : ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਕੌਮੀ ਸੂਚਨਾ ਵਿਗਿਆਨ ਕੇਂਦਰ (ਐਨਆਈਸੀ), ਹਰਿਆਣਾ ਵੱਲੋਂ ਅੱਜ ਇੱਥੇ ਕੋਲੈਬਫਾਈਲਸ, ਈ-ਆਫਿਸ, ਗੋਵ ਡਰਾਇਵ ਅਤੇ ਈ-ਤਾਲ ਸਾਫਟਵੇਅਰ ਟੂਲਸ 'ਤੇ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚ ਹਰਿਅਣਾ, ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ ਅਤੇ ਕਈ ਆਈਟੀ ਪੇਸ਼ੇਵਰਾਂ ਨੇ ਹਿੱਸਾ ਲਿਆ। ਇਸ ਮੌਕੇ 'ਤੇ ਬਤੌਰ ਮੁੱਖ ਮਹਿਮਾਨ ਹਰਿਆਣਾ ਦੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਤੇ ਕ੍ਰੀਡ ਦੇ ਵਧੀਕ ਮੁੱਖ ਸਕੱਤਰ ਸ੍ਰੀ ਵੀ ਉਮਾਸ਼ੰਕਰ ਅਤੇ ਵਿਸ਼ੇਸ਼ ਮਹਿਮਾਨ ਵਜੋ ਮਾਨਵ ਸੰਸਾਧਨ ਵਿਕਾਸ ਵਿਭਾਗ ਅਤੇ ਨੌਜੁਆਨ ਮਜਬੂਤੀਕਰਣ ਅਤੇ ਊਦਮਤਾ ਵਿਭਾਗ ਦੇ ਪ੍ਰਾਧਨ ਸਕੱਤਰ ਵਿਜੇਂਦਰ ਕੁਮਾਰ ਮੌਜੂਦ ਸਨ। ਸ੍ਰੀ ਵੀ ਉਮਾਸ਼ੰਕਰ ਨੇ ਇਸ ਮੌਕੇ 'ਤੇ ਵਰਕਸ਼ਾਪ ਵਿਚ ਆਪਣੇ ਸੰਬੋਧਨ ਵਿਚ ਸਰਕਾਰੀ ਕੰਮਾਂ ਵਿਚ ਕੁਸ਼ਲਤਾ ਲਿਆਉਣ ਵਿਚ ਤਕਨਾਲੋਜੀ ਦੀ ਮਹਤੱਵਪੂਰਨ ਭੁਕਿਮਾ 'ਤੇ ਜੋਰ ਦਿੱਤਾ। ਉਨ੍ਹਾਂ ਨੇ ਸਾਰੇ ਪ੍ਰਤੀਭਾਗੀਆਂ ਨੂੰ ਬਿਹਤਰ ਸ਼ਾਸਨ ਲਈ ਇੰਨ੍ਹਾਂ ਨਵੇਂ ਸਾਫਟਵੇਅਰ ਟੂਲਸ ਦੀ ਵਰਤੋ ਕਰਨ ਲਈ ਪ੍ਰੋਤਸਾਹਿਤ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਤਕਨੀਕ ਪ੍ਰਗਤੀ ਰਾਹੀਂ ਸਰਕਾਰੀ ਪ੍ਰਕ੍ਰਿਆਵਾਂ ਨੁੰ ਅੱਗੇ ਵਧਾਉਣ ਵਿਚ ਸਰਕਾਰ ਦੀ ਪ੍ਰਤੀਬੱਧਤਾ ਨੁੰ ਹੋਰ ਵੱਧ ਯਕੀਨੀ ਕੀਤਾ ਜਾ ਰਿਹਾ ਹੈ।
ਹਰਿਆਣਾ ਐਨਆਈਸੀ ਦੇ ਰਾਜ ਕੋਰਡੀਨੇਟਰ ਅਤੇ ਡਿਪਟੀ ਡਾਇਰੈਕਟਰ ਜਨਰਲ (ਸਾਇੰਟਿਸਟ-ਜੀ) ਆਈਪੀਐਸ ਸੇਠੀ ਅਤੇ ਭਾਂਰਤ ਸਰਕਾਰ ਦੀ ਕੋਲੇਬਫਾਈਲਸ ਦੀ ਸੀਨ.ਅਰ ਨਿਦੇਸ਼ਕ ਡਾ. ਪੀ ਗਾਇਤਰੀ ਨੇ ਇਸ ਪ੍ਰੋਗ੍ਰਾਮ ਵਿਚ ਬਹੁਮੁੱਲੀ ਜਾਣਕਾਰੀ ਦਿੱਤੀ। ਇਸ ਵਰਕਸ਼ਾਪ ਦਾ ਉਦੇਸ਼ ਸੁਰੱਖਿਅਤ ਪਲੇਟਫਾਰਮ ਯਾਨੀ ਕੋਲੇਬਫਾਈਲਸ ਦੀ ਵਰਤੋ ਕਰ ਕੇ ਸਰਕਾਰ ਦੇ ਅੰਦਰ ਦਸਤੇਵਾਜ ਸਾਂਝਾ ਕਰਨ, ਈ-ਆਫਿਸ, ਗੋਵ ਡਰਾਇਵ ਅਤੇ ਈ ਤਾਲ ਸਾਫਟਵੇਅਰ ਦੀ ਵਰਤੋ ਕਰ ਕੇ ਡਿਜੀਟਲ ਦਫਤਰ ਦੇ ਸੁਚਾਰੂ ਸੰਚਾਲਨ ਦੀ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਵਿਚ ਵਰਕਫਲੋ ਨੂੰ ਸਹੀ ਢੰਗ ਨਾਲ ਕਰਨ , ਪਾਰਦਰਸ਼ਿਤਾ ਵਿਚ ਸੁਧਾਰ ਕਰਨ ਅਤੇ ਸਰਕਾਰੀ ਕੰਮਾਂ ਵਿਚ ਸਮੂਚੀ ਕੁਸ਼ਲਤਾ ਨੂੰ ਪ੍ਰੋਤਸਾਹਨ ਦੇਣ ਵਿਚ ਉਨ੍ਹਾਂ ਦੇ ਵਿਵਹਾਰਕ ਐਪਲੀਕੇਸ਼ਨਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਵੱਖ-ਵੱਖ ਆਈਟੀ ਪੇਸ਼ੇਵਰਾਂ ਨੇ ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ-ਆਪਣੇ ਵਿਭਾਗਾਂ ਵਿਚ ਇੰਨ੍ਹਾਂ ਡਿਜੀਟਲ ਪਲੇਟਫਾਰਮਾਂ ਦੀ ਸਮਰੱਥਾ ਦਾ ਵੱਧ ਤੋਂ ਵੱਧ ਵਰਤੋ ਕਰਨ ਲਈ ਪ੍ਰੋਤਸਾਹਿਤ ਕੀਤਾ, ਨਾਲ ਉਨ੍ਹਾਂ ਨੁੰ ਇੰਨ੍ਹਾ ਟੂਲਸ ਦੀ ਜਾਣਕਾਰੀ ਦਿੱਤੀ ਗਈ।