ਨਵੀਂ ਦਿੱਲੀ : ਮੌਸਮ ਵਿਭਾਗ ਮੁਤਾਬਕ ਦੇਸ਼ ਵਿਚ ਪਛਮੀ ਹਵਾਵਾਂ ਦੇ ਸਰਗਰਮ ਹੋਣ ਦਾ ਅਸਰ ਕਈ ਰਾਜਾਂ ਵਿਚ ਮੀਂਹ ਦੇ ਰੂਪ ਵਿਚ ਵੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿਚ ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਯੂਪੀ, ਰਾਜਸਕਾਨ, ਪਛਮੀ ਬੰਗਾਲ, ਉੜੀਸਾ, ਬਿਹਾਰ, ਛੱਤੀਸਗੜ੍ਹ, ਕੇਰਲਾ, ਜੰਮੂ ਕਸ਼ਮੀਰ, ਕਰਨਾਟਕ, ਅਸਾਮ, ਮੇਘਾਲਿਆ ਅਤੇ ਝਾਰਖੰਡ ਦੇ ਕੁਝ ਹਿੱਸਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਰਾਜਾਂ ਦੇ ਕੁਝ ਇਲਾਕਿਆਂ ਵਿਚ ਧੂੜ ਭਰੀ ਹਨੇਰੀ ਅਤੇ ਬੱਦਲ ਗਰਜਣ ਨਾਲ ਮੀਂਹ ਅਤੇ ਗੜ੍ਹੇ ਪੈ ਸਕਦੇ ਹਨ। ਕੇਰਲਾ ਵਿਚ ਇਸ ਹਫ਼ਤੇ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਜ਼ਿਲਿ੍ਹਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। 14 ਮਈ ਨੂੰ ਅਰਬ ਸਾਗਰ ਦੇ ਦਖਣੀ ਪੂਰਬੀ ਹਿੱਸੇ ਵਿਚ ਘੱਟ ਦਬਾਅ ਬਣਨ ਦੀ ਸੰਭਾਵਨਾ ਹੈ ਜੋ ਚੱਕਰਵਾਤੀ ਤੂਫ਼ਾਨ ਵਿਚ ਬਦਲ ਸਕਦਾ ਹੈ।