Thursday, September 19, 2024

Haryana

ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੀ ਆਲੋਚਨਾ ਸਿਰਫ ਉਨ੍ਹਾਂ ਦੀਆਂ ਨੀਤੀਆਂ, ਪ੍ਰੋਗ੍ਰਾਮਾਂ, ਕੰਮਾਂ ਤਕ ਹੀ ਹੋਣੀ ਚਾਹੀਦੀ ਹੈ ਸੀਮਤ

August 27, 2024 01:47 PM
SehajTimes

ਵਾਹਨਾਂ 'ਤੇ ਰਾਤ 10 ਵਜੇ ਤੋਂ ਸਵੇਰੇ 6 ਤਕ ਲਾਉਡਸਪੀਕਰਾਂ ਦੀ ਵਰਤੋ ਨਹੀਂ ਹੋਣੀ ਚਾਹੀਦੀ

ਚੰਡੀਗਡ੍ਰ : ਭਾਰਤ ਚੋਣ ਕਮਿਸ਼ਨ ਵੱਲੋਂ ਹਰਿਆਣਾ ਵਿਧਾਨਸਭਾ ਆਮ ਚੋਣ-2024 ਲਈ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਦੇ ਲਈ ਚੋਣ ਦੌਰਾਨ ਕੀ ਕਰਨਾ ਹੈ ਅਤੇ ਕੀ ਨਹੀਂ (ਡੂਜ ਐਂਡ ਡੋਂਟਸ) ਦੇ ਵਿਸਤਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇੰਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਚੋਣ ਦੀ ਪ੍ਰਕ੍ਰਿਆ ਪੂਰੀ ਹੋਣ ਤਕ ਪਾਲਣ ਕੀਤਾ ਜਾਣਾ ਜਰੂਰੀ ਹੈ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਰੀ ਪਾਰਟੀਆਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਪਬਲਿਕ ਸਥਾਨਾਂ ਜਿਵੇਂ ਮੈਦਾਨ ਅਤੇ ਹੈਲੀਪੇਡ ਨਿਰਪੱਖ ਰੂਪ ਨਾਲ ਉਪਲਬਧ ਹੋਣਾ ਚਾਹੀਦਾ ਹੈ। ਚੋਣ ਦੌਰਾਨ, ਹੋਰ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰਾਂ ਦੀ ਅਲੋਚਨਾ ਸਿਰਫ ਉਨ੍ਹਾਂ ਦੀ ਨੀਤੀਆਂ, ਪ੍ਰੋਗ੍ਰਾਮਾਂ, ਪਿਛਲੇ ਰਿਕਾਰਡ ਅਤੇ ਕੰਮਾਂ ਤਕ ਹੀ ਸੀਮਤ ਰਹਿਣਾ ਚਾਹੀਦਾ ਹੈ। ਸਥਾਨਕ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰਸਤਾਵਿਤ ਮੀਟਿੰਗ ਦੇ ਸਮੇਂ ਤੇ ਸਥਾਨ ਦੀ ਜਰੂਰੀ ਮੰਜੂਰੀ ਸਮੇਂ ਰਹਿੰਦੇ ਸਹੀ ਢੰਗ ਨਾਲ ਲਈ ਜਾਣੀ ਚਾਹੀਦੀ ਹੈ। ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਪ੍ਰਸਤਾਵਿਤ ਮੀਟਿੰਗ ਦੇ ਸਥਾਨ 'ਤੇ ਜੇਕਰ ਕੋਈ ਪ੍ਰਤੀਬੰਾਤਮਕ ਜਾਂ ਪ੍ਰੋਹਿਬਸ਼ਨ ਆਦੇਸ਼ ਲਾਗੂ ਹਨ ਤਾਂ ਉਨ੍ਹਾਂ ਆਦੇਸ਼ਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਇਸੀ ਤਰ੍ਹਾ ਪ੍ਰਸਤਾਵਿਤ ਮੀਟਿੰਗਾਂ ਲਈ ਲਾਊਡਸਪੀਕਰ ਜਾਂ ਅਜਿਹੀ ਕਿਸੇ ਹੋਰ ਸਹੂਲਤ ਦੀ ਵਰਤੋ ਲਈ ਮੰਜੂਰੀ ਪ੍ਰਾਪਤ ਕੀਤੀ ਜਾਣੀ ਚਾਹੀਦੀ ਅਤੇ ਮੀਟਿੰਗਾਂ ਵਿਚ ਗੜਬੜੀ ਜਾਂ ਅਵਿਵਸਥਾ ਪੈਦਾ ਕਰਨ ਵਾਲੇ ਵਿਅਕਤੀਆਂ ਨਾਲ ਨਜਿਠਣ ਵਿਚ ਪੁਲਿਸ ਸਹਾਇਤਾ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਦਸਿਆ ਕਿ ਕਿਸੇ ਵੀ ਜਲੂਸ ਨੂੰ ਸ਼ੁਰੂ ਕਰਨ ਅਤੇ ਖਤਮ ਕਰਨ ਦੇ ਸਮੇਂ ਤੇ ਸਥਾਨ ਅਤੇ ਮਾਰਗ ਨੂੰ ਅਗਰਿਮ ਰੂਪ ਨਾਲ ਫਾਈਨਲ ਕੀਤਾ ਜਾਣਾ ਚਾਹੀਦਾ ਹੈ ਅਤੇ ਪੁਲਿਸ ਅਧਿਕਾਰੀ ਤੋਂ ਪਹਿਲਾਂ ਮੰਜੂਰੀ ਪ੍ਰਾਪਤ ਕਰਨੀ ਚਾਹੀਦੀ ਹੈ। ਇਹ ਜਰੂਰ ਧਿਆਨ ਰੱਖਿਆ ੧ਾਵੇ ਕਿ ਜਲੂਸ ਦਾ ਮਾਰਗ ਆਵਾਜਾਈ ਵਿਚ ਰੁਕਾਵਟ ਨਾ ਕਰੇ।

ਸ਼ਾਂਤੀਪੂਰਨ ਅਤੇ ਵਿਵਸਥਿਤ ਚੋਣ ਸਕੀਨੀ ਕਰਨ ਲਈ ਸਾਰੇ ਚੋਣ ਅਧਿਕਾਰੀਆਂ ਦਾ ਕਰਨ ਸਹਿਯੋਗ

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸ਼ਾਂਤੀਪੂਰਨ ਅਤੇ ਵਿਵਸਥਿਤ ਢੰਗ ਨਾਲ ਚੋਣ ਯਕੀਨੀ ਕਰਨ ਲਈ ਰਾਜਨੀਤਮ ਪਾਰਟੀ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਸਾਰੇ ਚੋਣ ਅਧਿਕਾਰੀਆਂ ਨੁੰ ਸਹਿਯੋਗ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ, ਚੋਣ ਵਿਚ ਲੱਗੇ ਸਾਰੇ ਰਾਜਨੀਤਮ ਕਾਰਜਕਰਤਾਵਾਂ ਨੂੰ ਬੈਜ ਜਾਂ ਪਹਿਚਾਣ ਪੱਤਰ ਦਿਖਾਉਣਾ ਹੋਵੇਗਾ। ਵੋਟਰਾਂ ਨੂੰ ਜਾਰੀ ਅਣਓਪਚਾਰਿਕ ਪਹਿਚਾਣ ਪੱਤਰ ਸਾਦੇ (ਚਿੱਟਾ) ਕਾਗਜ 'ਤੇ ਹੋਣਾ ਚਾਹੀਦਾ ਹੈ, ਜਿਸ 'ਤੇ ਪਾਰਟੀ ਦਾ ਕੋਈ ਨਾਂਅ ਅਤੇ ਨਿਸ਼ਾਨ ਜਾਂ ਉਮੀਦਵਾਰ ਦਾ ਨਾਂਅ ਨਹੀਂ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਪ੍ਰਚਾਰ ਮੁਹਿੰਮ ਦਾ ਸਮੇਂ ਦੌਰਾਨ ਅਤੇ ਚੋਣ ਦੇ ਦਿਨ ਵਾਹਨਾਂ ਦੀ ਆਵਾਜਾਈ 'ਤੇ ਪਾਬੰਧੀ ਦਾ ਪੂਰੀ ਤਰ੍ਹਾ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਚੋਣ ਦੇ ਸੰਚਾਲਨ ਦੇ ਸਬੰਧ ਵਿਚ ਕਿਸੇ ਵੀ ਤਰ੍ਹਾ ਦੀ ਸ਼ਿਕਾਇਤ ਜਾਂ ਸਮਿਸਿਆ ਨੁੰ ਚੋਣ ਕਮਿਸ਼ਨ ਦੇ ਓਵਜਰਵਰ, ਰਿਟਰਨਿੰਗ ਅਧਿਕਾਰੀ, ਜੋਨਲ/ਸੈਕਟਰ ਮੈਜੀਸਟ੍ਰੇਟ, ਮੁੱਖ ਚੋਣ ਅਧਿਕਾਰੀ ਜਾਂ ਭਾਰਤ ਚੋਣ ਕਮਿਸ਼ਨ ਦੀ ਜਾਣਕਾਰੀ ਵਿਚ ਲਿਆਉਣੀ ਚਾਹੀਦੀ ਹੈ।

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਚੋਣ ਦੇ ਵੱਖ-ਵੱਖ ਪਹਿਲੂਆਂ ਦੇ ਸਬੰਧਤ ਸਾਰੇ ਮਾਮਲਿਆਂ ਵਿਚ ਚੋਣ ਕਮਿਸ਼ਨ ਜਾਂ ਰਿਟਰਨਿੰਗ ਆਫਿਸਰ ਜਾਂ ਜਿਲ੍ਹਾ ਚੋਣ ਅਧਿਕਾਰੀ ਦੇ ਆਦੇਸ਼ ਜਾਂ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਚੋਣ ਪ੍ਰਖਾਰ ਸਮੇਂ ਦੇ ਖਤਮ ਹੋਣ ਦੇ ਬਾਅਦ , ਜੇਕਰ ਕੋਈ ਵਿਅਕਤੀ, ਵੋਟਰ ਜਾਂ ਚੋਣ ਲੜਨ ਵਾਲੇ ਉਮੀਦਵਾਰ ਜਾਂ ਉਮੀਦਵਾਰ ਦਾ ਚੋਣ ਏਜੰਟ ਨਹੀਂ ਹੈ ਤਾਂ ਉਸ ਵਿਅਕਤੀ ਨੂੰ ਸਬੰਧਿਤ ਚੋਣ ਖੇਤਰ ਨੁੰ ਛੱਡਣਾ ਹੋਵੇਗਾ।

ਵੋਟਰਾਂ ਦੀ ਜਾਤੀ ਜਾਂ ਸੰਪ੍ਰਦਾਇਕ ਭਾਵਨਾਵਾਂ ਦੇ ਆਧਾਰ 'ਤੇ ਨਹੀਂ ਕੀਤੀ ਜਾ ਸਕਦੀ ਕੋਈ ਅਪੀਲ

ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੁੰ ਕੀ ਨਹੀਂ ਕਰਨਾ ਚਾਹੀਦਾ ਹੈ, ਇਸ ਦੀ ਜਾਣਕਾਰੀ ਦਿੰਦੇ ਹੋਏ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਕਿਸੇ ਵੀ ਅਧਕਾਰਕ ਕੰਮ ਨੁੰ ਚੋਣ ਪ੍ਰਚਾਰ ਜਾਂ ਚੋਣਾਵੀ ਗਤੀਵਧੀਆਂ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹ ਅਤੇ ਵਿੱਤੀ ਜਾਂ ਹੋ ਕਿਸੇ ਤਰ੍ਹਾ ਦਾ ਕੋਈ ਲੋਭ-ਲਾਲਚ ਵੋਟਰਾਂ ਨੁੰ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਵੋਟਰਾਂ ਦੀ ਜਾਤੀ ਜਾਂ ਸੰਪ੍ਰਦਾਇਕ ਭਾਵਨਾਵਾਂ ਦੇ ਆਧਾਰ 'ਤੇ ਕੋਈ ਅਪੀਲ ਨਹੀਂ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਅਜਿਹੀ ਕੋਈ ਅਜਿਹੀ ਗਤੀਵਿਧੀ, ਜੋ ਮੌਜੂਦਾ ਮਦਭੇਦਾਂ ਨੁੰ ਵਧਾ ਸਕਦੀ ਹੈ ਜਾਂ ਵੱਖ-ਵੱਖ ਜਾਤੀਆਂ, ਕੰਮਿਉਨਿਟੀਆਂ, , ਧਾਰਮਿਕ ਅਤੇ ਭਾਸ਼ਈ ਸਮੂਹਾਂ ਦੇ ਵਿਚ ਆਪਸੀ ਮਤਭੇਦ ਪੈਦਾ ਕਰਦੀ ਹੈ ਜਾਂ ਤਨਾਅ ਪੈਦਾ ਕਰਦੀ ਹੈ, ਅਜਿਹੀ ਕੋਈ ਗਤੀਵਿਧੀ ਨਹੀਂ ਕੀਤੀ ਜਾਣੀ ਚਾਹੀਦੀ ਹੈ।

ਕੈਸ਼ ਲੇਣ-ਦੇਣ ਤੋਂ ਬੱਚਣ

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਚੋਣ ਦੀ ਪਵਿੱਤਰਤਾ ਤੇ ਪਾਰਦਰਸ਼ਿਤਾ ਬਣਾਏ ਰੱਖਣ ਲਈ ਰਾਜਨੀਤਕ ਪਾਰਟੀਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਗਦ ਲੇਣ-ਦੇਣ ਤੋਂ ਬਚਣ ਅਤੇ ਆਪਣੇ ਉਮੀਦਵਾਰਾਂ, ਏ੧ੰਟ, ਕਰਮਚਾਰੀਆਂ ਅਤੇ ਅਧਿਕਾਰੀਆਂ ਨੁੰ ਨਿਰਦੇਸ਼ ਦੇਣ ਕਿ ਚੋਣ ਦੌਰਾਨ ਉਹ ਵੱਡੀ ਗਿਣਤੀ ਵਿਚ ਨਗਦ ਰਕਮ ਆਪਣੇ ਨਾਲ ਨਾ ਰੱਖਣ। ਇਸ ਤੋਂ ਇਲਾਵਾ, ਹੋਰ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਪ੍ਰਬੰਧਿਤ ਪਬਲਿਕ ਮੀਟਿੰਗਾਂ ਜਾਂ ਜਲੂਸਾਂ ਵਿਚ ਰੁਕਾਵਟ ਨਹੀ ਪਾਉਣੀ ਚਾਹੀਦੀ ਹੈ। ਹੋਰ ਰਾਜਨੀਤਿਕ ਪਾਰਟੀਆਂ ਅਤੇ ਉ੍ਰਮੀਦਵਾਰਾਂ ਵੱਲੋਂ ਲਗਾਏ ਗਏ ਪੋਸਟਰਾਂ ਨੁੰ ਹਟਾਉਣਾ ਨਹੀਂ ਚਾਹਦੀ ਹੈ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਵਾਹਨਾਂ 'ਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਉਡਸਪੀਕਰਾਂ ਦੀ ਵਰਤੋ ਨਹੀਂ ਹੋਣੀ ਚਾਹੀਦੀ ਹੈ।

Have something to say? Post your comment

 

More in Haryana

ਸੂਬੇ ਵਿਚ ਹੁਣ ਤਕ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦ ਰਕਮ ਤੇ ਕੀਮਤੀ ਵਸਤੂਆਂ ਕੀਤੀਆਂ ਗਈਆਂ ਜਬਤ : ਪੰਕਜ ਅਗਰਵਾਲ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1031 ਉਮੀਦਵਾਰ ਲੜਣਗੇ ਚੋਣ : ਪੰਕਜ ਅਗਰਵਾਲ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ : ਪੰਕਜ ਅਗਰਵਾਲ

ਹਰਿਆਣਾ ਵਿਚ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਤੀਜੀ ਕੌਮੀ ਲੋਕ ਅਦਾਲਤ ਦਾ ਪ੍ਰਬੰਧ

ਹਰਿਆਣਾ ਵਿਚ ਝੋਨੇ ਦੀ ਖਰੀਦ 23 ਸਤੰਬਰ ਤੋਂ ਹੋਵੇਗੀ ਸ਼ੁਰੂ : ਡਾ. ਸੁਮਿਤਾ ਮਿਸ਼ਰਾ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

ਚੋਣ ਡਿਊਟੀ ਦੌਰਾਨ ਪੋਲਿੰਗ ਕਰਮਚਾਰੀਆਂ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗੀ ਐਕਸ-ਗੇ੍ਰਸ਼ਿਆ ਸਹਾਇਤਾ :ਪੰਕਜ ਅਗਰਵਾਲ

ਹਰਿਆਣਾ ਵਿਧਾਨਸਭਾ ਚੋਣਾਂ ਸੰਬੰਧੀ ਪੁਲੀਸ ਵਲੋਂ ਹਰਿਆਣਾ ਦੀਆਂ ਸਰਹੱਦਾਂ ਤੇ ਨਾਕੇਬੰਦੀ

ਰਾਜਨੀਤਕ ਪਾਰਟੀਆਂ ਨੂੰ ਚੋਣ ਐਲਾਨ ਪੱਤਰ ਦੀ ਕਾਪੀਆਂ ਜਮ੍ਹਾ ਕਰਵਾਉਣੀ ਜਰੂਰੀ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਦਿਵਆਂਗ ਤੇ 85 ਸਾਲ ਦੀ ਉਮਰ ਵਰਗ ਤੋਂ ਵੱਧ ਦੇ ਵੋਟਰ ਘਰ ਤੋਂ ਪਾ ਸਕਦੇ ਹਨ ਵੋਟ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ