Thursday, November 21, 2024

Haryana

ਸੀਈਓ ਹਰਿਆਣਾ ਨੇ ਪ੍ਰਚਾਰ ਵੀਡੀਓ ਵਿਚ ਬੱਚੇ ਨੂੰ ਸ਼ਾਮਿਲ ਕਰ ਕੇ ਚੋਣ ਜਾਬਤਾ ਦੇ ਕਥਿਤ ਉਲੰਘਣ 'ਤੇ ਭਾਜਪਾ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

August 29, 2024 01:36 PM
SehajTimes

ਚੰਡੀਗੜ੍ਹ : ਮੁੱਖ ਚੋਣ ਅਧਿਕਾਰੀ (ਸੀਈਓ) ਹਰਿਆਣਾ ਨੂੰ ਆਮ ਆਦਮੀ ਪਾਰਟੀ ਤੋਂ @BJP4Haryana ਹੈਂਡਲ ਵੱਲੋਂ ਐਕਸ (ਪੂਰਵ ਵਿਚ ਟਵੀਟਰ) 'ਤੇ ਹਾਲ ਹੀ ਵਿਚ ਕੀਤੇ ਗਏ ਇਕ ਪੋਸਟ ਦੇ ਸਬੰਧ ਵਿਚ ਸ਼ਿਕਾਇਤ ਮਿਲੀ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਭਾਜਪਾ ਵੱਲੋਂ ਪੋਸਟ ਕੀਤੇ ਗਏ ਇਕ ਪ੍ਰਚਾਰ ਵੀਡੀਓ ਵਿਚ ਇਕ ਬੱਚਾ ਦਿਖਾਈ ਦੇ ਰਿਹਾ ਹੈ, ਜਿਸ ਦੇ ਬਾਰੇ ਵਿਚ ਆਪ ਦਾ ਦਾਵਾ ਹੈ ਕਿ ਇਹ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰਾਜ ਵਿਚ ਪਹਿਲਾਂ ਤੋਂ ਲਾਗੂ ਚੋਣ ਜਾਬਤਾ ਦਾ ਉਲੰਘਣ ਹੈ।

ਭਾਰਤ ਚੋਣ ਕਮਿਸ਼ਨ ਨੇ ਆਪਣੇ ਪੱਤਰ ਗਿਣਤੀ 4/3/2023 ਐਸਡੀਆਰਵਾਲਯੂਮ ਐਕਸ , ਮਿੱਤੀ 5 ਫਰਵਰੀ, 2024 ਰਾਹੀਂ ਸਪਸ਼ਟ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਚੋਣ ਸਬੰਧੀ ਗਤੀਵਿਧੀਆਂ ਵਿਚ ਬੱਚਿਆਂ ਦੀ ਭਾਗੀਦਾਰੀ 'ਤੇ ਰੋਕ ਲਗਾਈ ਗਈ ਹੈ। ਇਹ ਨਿਰਦੇਸ਼ ਸਾਰੇ ਮਾਨਤਾ ਪ੍ਰਾਪਤ ਕੌਮੀ ਅਤੇ ਰਾਜ ਪੱਧਰੀ ਰਾਜਨੀਤਕ ਪਾਰਟੀਆਂ ਨੂੰ ਸੂਚਿਤ ਕੀਤੇ ਗਏ ਹਨ। ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਰਾਜਨੀਤਿਕ ਪਾਰਟੀਆਂ ਅਤੇ ਚੋਣ ਅਧਿਕਾਰੀਆਂ ਵੱਲੋਂ ਚੋਣ ਪ੍ਰਕ੍ਰਿਆ ਵਿਚ ਕਿਸੇ ਵੀ ਬੱਚੇ ਨੁੰ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਭਾਰਤ ਚੋਣ ਕਮਿਸ਼ਨ ਦੇ ਉਪਯੁਕਤ ਨਿਰਦੇਸ਼ਾਂ ਦੇ ਪੈਰਾਗ੍ਰਾਫ 5 (ਬੀ) ਨੌਟ 2 ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਸ਼ੱਕ ਨੁੰ ਦੂਰ ਕਰਨ ਲਈ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸਾਰੀ ਰਾਜਨੀਤਿਕ ਨੇਤਾਵਾਂ/ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾ ਨਾਲ ਮੁਹਿੰਮ/ਪ੍ਰਚਾਰ/ਰੈਲੀ/ਯਾਤਰਾ ਆਦਿ ਦੇ ਲਈ ਬੱਚਿਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ, ਜਿਸ ਵਿਚ ਬੱਚੇ ਨੁੰ ਆਪਣੀ ਗੋਦੀ ਵਿਚ ਰੱਖਣਾ, ਬੱਚੇ ਨੂੰ ਆਪਣੇ ਵਾਹਨ ਵਿਚ ਲੈ ਜਾਣਾ ਜਾਂ ਬੱਚੇ ਨੁੰ ਚੋਣ ਮੁਹਿੰਮ/ਰੈਲੀ ਆਦਿ ਦਾ ਹਿੱਸਾ ਬਨਾਉਣਾ ਸ਼ਾਮਿਲ ਹੈ। ਇਸ ਤੋਂ ਇਲਾਵਾ, ਬੋਲੇ ਗਏ ਸ਼ਬਦਾਂ/ਗੀਤਾਂ/ਕਵਿਤਾ, ਰਾਜਨੀਤਕ ਪਾਰਟੀ/ਉਮਾਦਵਾਰ ਦੇ ਪ੍ਰਤੀਕ ਚਿੰਨ੍ਹ ਦੇ ਪ੍ਰਦਰਸ਼ਨ, ਰਾਜਨੀਤਕ ਪਾਰਟੀ ਦੀ ਵਿਚਾਰਧਾਰਾ ਦਾ ਪ੍ਰਦਰਸ਼ਨ, ਰਾਜਨੀਤਕ ਪਾਰਟੀ ਦੀ ਉਪਲਬਧੀਆਂ ਨੁੰ ਪ੍ਰੋਤਸਾਹਨ ਦੇਣ ਜਾਂ ਵਿਰੋਧੀ ਰਾਜਨੀਤਿਕ ਪਾਰਟੀ/ਉਮੀਦਵਾਰਾਂ ਦੀ ਆਲੋਚਨਾ ਰਾਹੀਂ ਰਾਜਨੀਤਿਕ ਮੁਹਿੰਮ ਦੀ ਝਲਕ ਬਨਾਉਣ ਲਈ ਬੱਚੇ ਦੀ ਵਰਤੋ ਬਹਾਲ ਨਹੀਂ ਕੀਤਾ ਜਾਵੇਗਾ।

ਸੀਈਓ ਹਰਿਆਣਾ ਨੇ ਮਾਮਲੇ 'ਤੇ ਐਕਸ਼ਨ ਲੈਦੇ ਹੋਏ ਭਾਜਪਾ ਹਰਿਆਣਾ ਦੇ ਸੂਬਾ ਪ੍ਰਧਾਨ ਨੁੰ ਮਾਮਲੇ ਵਿਚ ਆਪਣੀ ਸਥਿਤੀ ਸਪਸ਼ਟ ਕਰਨ, ਸੁਧਾਰਾਤਮਕ ਕਾਰਵਾਈ ਕਰਨ ਅਤੇ 29 ਅਗਸਤ, 2024 ਨੂੰ ਸ਼ਾਮ 6:00 ਵਜੇ (ਵੀਰਵਾਰ) ਤਕ ਆਪਣਾ ਜਵਾਬ ਪੇਸ਼ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਚੋਣ ਜਾਬਤਾ ਦੇ ਉਲੰਘਣ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਸੀਈਓ ਹਰਿਆਣਾ ਦੇ ਦਫਤਰ ਵੱਲੋਂ ਸਮੇਂ-ਸਮੇਂ 'ਤੇ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤਾ ਜਾਦਾ ਹੈ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ