ਚੰਡੀਗੜ੍ਹ : ਹਰਿਆਣਾ ਵਿਚ ਖਰੀਫ ਮਾਰਕਟਿੰਗ ਸੀਜ਼ਨ 2024-25 ਤਹਿਤ ਝੋਨੇ ਦੀ ਖਰੀਦ 23 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 15 ਨਵੰਬਰ, 2024 ਤਕ ਚੱਲੇਗੀ। ਇਸ ਵਾਰ ਝੋਨੇ ਦੀ ਅੰਦਾਜਾ ਖਰੀਦ 24 ਲੱਖ ਮੀਟਿ੍ਰੰਕ ਟਨ ਹੋਣ ਦਾ ਉਮੀਦ ਹੈ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਝੋਨੇ ਦੀ ਖਰੀਦ ਲਈ 241 ਮੰਡੀਆਂ/ਖਰੀਦ ਕੇਂਦਰ ਖੋਲੇ ਗਏ ਹਨ। ਝੋਨੇ ਦੀ ਬੁਆਈ 14.63 ਲੱਖ ਹੈਕਟੇਅਰ ਖੇਤਰ ਵਿਚ ਕੀਤੀ ਗਈ ਹੈ ਅਤੇ ਝੋਨੇ ਦਾ ਅੰਦਾਜਾ ਉਤਪਾਦਨ 84 ਲੱਖ ਮੀਟ੍ਰਿਕ ਟਨ ਹੈ।
ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਬਾਜਰਾ ਅਤੇ ਮੂੰਗ ਦੀ ਖਰੀਦ 1 ਅਕਤੂਬਰ ਤੋਂ ਲੈ ਕੇ 15 ਨਵੰਬਰ ਤਕ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਬਾਜਰਾ ਦੀ ਖਰੀਦ ਲਈ 91 ਮੰਡੀਆਂ/ਖਰੀਦ ਕੇਂਦਰ ਖੋਲੇ ਗਏ ਹਨ। ਬਾਜਰਾ 4.44 ਲੱਖ ਹੈਕਟੇਅਰ ਖੇਤਰ ਵਿਚ ਬਿਜਿਆ ਗਿਆ ਹੈ ਅਤੇ ਬਾਜਰਾ ਦਾ ਅੰਦਾਜਾ ਉਤਪਾਦਨ 10.78 ਲੱਖ ਮੀਟ੍ਰਿਕ ਟਨ ਹੈ। ਇਸ ਤੋਂ ਇਲਾਵਾ, ਮੂੰਗ ਦੀ ਖਰੀਦ ਲਈ 38 ਮੰਡੀਆਂ/ਖਰੀਦ ਕੇਂਦਰ ਖੋਲੇ ਗਏ ਹਨ।
ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ 20 ਸਤੰਬਰ ਤੋਂ ਮੱਕੀ ਦੀ ਖਰੀਦ ਸ਼ੁਰੂ ਹੋਵੇਗੀ, ਜੋ 15 ਨਵੰਬਰ ਤਕ ਕੀਤੀ ਜਾਵੇਗੀ। ਮੱਕੀ ਦੀ ਖਰੀਦ ਲਈ 19 ਮੰਡੀਆਂ/ਖਰੀਦ ਕੇਂਦਰ ਖੋਲੇ ਗਏ ਹਨ। ਮੱਕੀ ਦੀ ਬਿਜਾਈ 0.07 ਲੱਖ ਹੈਕਟੇਅਰ ਖੇਤਰ ਵਿਚ ਕੀਤੀ ਗਈ ਹੈ ਅਤੇ ਅੰਦਾਜਾ ਉਤਪਾਦਨ 0.23 ਲੱਖ ਮੀਟ੍ਰਿਕ ਟਨ ਹੈ। ਜਿਸ ਦੇ ਮੱਦੇਨਜਰ ਵਿਭਾਗ ਵੱਲੋਂ ਫਸਲਾਂ ਦੀ ਖਰੀਦ ਦੀ ਸਾਰੀ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ।