ਚੋਣ ਵਿਚ ਸੁਰੱਖਿਆ ਦੇ ਮੱਦੇਨਜਰ ਹਰਿਆਣਾ ਪੁਲਿਸ ਤੋਂ ਇਲਾਵਾ ਨੀਮ-ਫੌਜੀ ਤੇ ਸੁਰੱਖਿਆ ਫੋਰਸਾਂ ਦੀ ਕੰਪਨੀਆਂ ਹੋਣਗੀਆਂ ਤੈਨਾਤ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ , ਜੋ ਚੋਣਾਂ ਦੌਰਾਨ ਕੇਂਦਰੀ ਆਰਮਡ ਪੁਲਿਸ ਫੋਰਸਾਂ ਦੀ ਤੈਨਾਤੀ 'ਤੇ ਗਠਨ ਰਾਜ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ ਹੈ। ਇਸ ਦੇ ਮੱਦੇਨਜਰ ਸੂਬਾ ਪੁਲਿਸ ਦੇ ਨਾਲ-ਨਾਲ ਕੇਂਦਰੀ ਆਰਮਡ ਪੁਲਿਸ ਫੋਰਸਾਂ ਜਿਵੇਂ ਬੀਐਸਅੇਫ, ਸੀਆਰਪੀਐਫ, ਆਈਟੀਬੀਪੀ, ਆਰਪੀਐਫ ਦੀ ਕੰਪਨੀਆਂ ਵੀ ਮੁਸਤੈਦੀ ਨਾਲ ਤੇਨਾਨ ਰਹੇਗੀ। ਇਸ ਦਾ ਮੁੱਖ ਉਦੇਸ਼ ਹੈ ਕਿ ਲੋਕ ਬਿਨ੍ਹਾਂ ਡਰੇ ਰਿਨ੍ਹਾਂ ਕਿਸੇ ਦਬਾਅ ਦੇ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣ। ਸ੍ਰੀ ਅਗਰਵਾਲ ਨੇ ਸੁਰੱਖਿਆ ਪ੍ਰਬੰਧਾਂ ਦੇ ਸਬੰਧ ਵਿਚ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੁਰੱਖਿਆ ਦੇ ਮੱਦੇਨਜਰ ਲੋਕਾਂ ਵਿਚ ਭਰੋਸਾ ਬਣਾਏ ਰੱਖਣ ਲਈ ਕੇਂਦਰੀ ਆਰਮਡ ਪੁਲਿਸ ਫੋਰਸਾਂ ਦੀ ਕੰਪਨੀਆਂ ਦਾ ਮੁੱਖ ਕੰਮ ਚੋਣ ਪ੍ਰਕ੍ਰਿਆ ਦੌਰਾਨ ਫਲੈਗ ਮਾਰਚ ਤੇ ਏਰਿਆ ਡੋਮੀਨੇਸ਼ਨ ਵੱਲੋਂ ਵੋਟਰਾਂ ਵਿਚ ਸੁਰੱਖਿਅਤ ਮਾਹੌਲ ਦਾ ਭਰੋਸਾ ਪੈਦਾ ਕਰਨਾ ਹੈ। ਇਸ ਤੋਂ ਇਲਾਵਾ, ਚੱਪੇ-ਚੱਪੇ 'ਤੇ ਸਖਤ ਨਿਗਰਾਨੀ ਵੀ ਰੱਖੀ ਜਾਵੇਗੀ। ਚੋਣ ਕੇਂਦਰਾਂ ਦੇ ਨੇੜੇ ਵੱਧ ਸੁਰੱਖਿਆ ਬਣਾਏ ਰੱਖਣ ਲਈ ਹਰਿਆਣਾ ਪੁਲਿਸ, ਆਈਆਰਬੀ ਅਤੇ ਹੋਮ ਗਾਰਡ ਦੇ ਜਵਾਨਾਂ ਦੀ ਤੈਨਾਤੀ ਰਹੇਗੀ। ਕ੍ਰਿਟਿਕਲ ਸ਼੍ਰੇਣੀ ਦੇ ਚੋਣ ਕੇਂਦਰਾਂ ਦੀ ਨਿਗਰਾਨੀ ਦੇ ਲਈ ਕੇਂਦਰੀ ਨੀਮ ਫੌਜੀ ਫੋਰਸਾਂ ਦੀ ਵਿਸ਼ੇਸ਼ ਤੈਨਾਤੀ ਰਹੇਗੀ। ਇਸ ਤੋਂ ਇਲਾਵਾ, ਵੈਬਕਾਸਿਟੰਗ ਵੱਲੋਂ ਵੀ ਚੋਣ ਕੇਂਦਰਾਂ 'ਤੇ ਨਿਗਰਾਨੀ ਰੱਖੀ ਜਾਵੇਗੀ। ਬਜੁਰਗਾਂ ਤੇ ਦਿਵਆਂਗ ਵੋਟਰਾਂ ਦੀ ਚੋਣ ਵਿਚ ਸਹਾਇਤਾਂ ਲਈ ਐਨਸੀਸੀ/ਐਨਐਸਐਸ ਤੇ ਰੈਡਕ੍ਰਾਸ ਦੇ ਵਾਲੰਟਿਅਰਸ ਦੀ ਸੇਵਾਵਾਂ ਵੀ ਉਪਲਬਧ ਰਹੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਚੋਣ ਅਧਿਕਾਰੀ ਦਫਤਰ ਨੇ ਹਰਿਆਣਾ ਵਿਧਾਨਸਭਾ ਚੋਣ-2024 ਲਈ ਚੋਣ ਦਾ ਪਰਵ-ਪ੍ਰਦੇਸ਼ ਕਾ ਗਰਵ ਸਿਖਰ ਸਲੋਗਨ ਦਿੱਤਾ ਹੈ। ਵਿਭਾਗ ਦੇ ਇਸ ਟੀਚੇ ਨੂੰ ਤਾਂਹੀ ਪੂਰਾ ਕੀਤਾ ਜਾ ਸਕਦਾ ਹੈ ੧ਦੋਂ ਵੱਧ ਤੋਂ ਵੱਧ ਲੋਕ ਆਪਣੇ ਵੋਟ ਅਅਧਿਕਾਰ ਦੀ ਵਰਤੋ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਪਰਵ ਨੂੰ ਖੁਸ਼ੀ, ਸ਼ਾਂਤੀ, ਭਾਈਚਾਰੇ ਦੇ ਨਾਲ ਮਨਾਉਣਾ ਹਰ ਨਾਗਰਿਕ ਦੀ ਜਿਮੇਵਾਰੀ ਹੈ।
ਮੁੱਖ ਚੋਣ ਅਧਿਕਾਰੀ ਨੇ ਕੇਂਦਰੀ ਆਰਮਡ ਪੁਲਿਸ ਫੋਰਸਾਂ ਦੀ ਤੈਨਾਤੀ ਦੇ ਬਾਰੇ ਵਿਚ ਕਿਹਾ ਕਿ ਵਿਧਾਨਸਭਾ ਚੋਣ ਲਈ ਭਾਰਤ ਚੋਣ ਕਮਿਸ਼ਨ ਤੋਂ 225 ਕੰਪਨੀਆਂ ਦੀ ਮੰਗ ਕੀਤੀ ਗਈ ਸੀ , ਜਿਸ ਵਿੱਚੋਂ 70 ਕੰਪੱਨੀਆਂ 25 ਅਗਸਤ, 2024 ਤਕ ਸੂਬੇ ਵਿਚ ਪਹੁੰਚ ਚੁੱਕੀਆਂ ਸਨ। ਸ਼ੁਰੂ ਵਿਚ ਕੇਂਦਰੀ ਰਿਜਰਵ ਪੁਲਿਸ ਫੋਰਸ (ਸੀਆਰਪੀਐਫ) ਦੀ 15 ਕੰਪਨੀਆਂ, ਸੀਮਾ ਸੁਰੱਖਿਆ ਫੋਰਸ ਦੀ 10, ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਦੀ 15, ਭਾਰਤ ਤਿਬੱਤ ਸੀਮਾ ਪੁਲਿਸ ਦੀ 10, ਆਰਮਡ ਸੀਮਾ ਫੋਰਸ ਦੀ 10 ਅਤੇ ਰੇਲਵੇ ਸੁਰੱਖਿਆ ਫੋਰਸ ਦੀ 10 ਕੰਪਨੀਆਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਹਰਿਆਣਾ ਵਿਚ ਸਿੱਧਾ ਭੇਜਿਆ ਗਿਆ ਹੈ। ਬਾਕੀ 155 ਕੰਪਨੀਆਂ ਜੰਮੂ ਅਤੇ ਕਸ਼ਮੀਰ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਚੋਣ ਦੇ ਬਾਅਦ 24 ਸਤੰਬਰ , 2024 ਤਕ ਸੂਬੇ ਵਿਚ ਪਹੁੰਚ ਜਾਣਗੀਆਂ, ਜਿਨ੍ਹਾਂ ਵਿਚ ਕੇਂਦਰੀ ਰਿਜਰਵ ਪੁਲਿਸ ਫੋਰਸ (ਸੀਆਰਪੀਐਫ) ਦੀ 25 ਕੰਪਨੀਆਂ, ਸੀਮਾ ਸੁਰੱਖਿਆ ਫੋਰਸ ਦੀਆਂ 15, ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਦੀ 30, ਭਾਰਤ ਤਿਬੱਤ ਸੀਮਾ ਪੁਲਿਸ ਦੀ 25, ਆਰਮਡ ਸੀਮਾ ਫੋਰਸ ਦੀ 35 ਅਤੇ ਰੇਲਵੇ ਸੁਰੱਖਿਆ ਫੋਰਸ ਦੀ 25 ਕੰਪਨੀਆਂ ਸ਼ਾਮਿਲ ਹਨ। ਉਨ੍ਹਾਂ ਨੇ ਦਸਿਆ ਕਿ 5 ਅਕਤੂਬਰ, 2024 ਨੂੰ ਚੋਣ ਹੋਣ ਦੇ ਬਾਅਦ ਈਵੀਐਮ, ਸਟ੍ਰਾਂਗ ਰੂਮ ਅਤੇ ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ 30 ਕੰਪਨੀਆਂ ਰਾਜ ਵਿਚ ਗਿਣਤੀ ਪੂੁਰੀ ਹੋਣ ਤਕ ਤੈਨਾਤ ਰਹਿਣਗੀਆਂ।