ਐਲਾਨ ਪੱਤਰ ਵਿਚ ਉਨ੍ਹਾਂ ਹੀ ਵਾਦਿਆਂ ਨੂੰ ਵਰਨਣ ਕਰਨ ਜਿਨ੍ਹਾਂ ਦੇ ਹਿੱਤ ਪ੍ਰਬੰਧਨ ਦੇ ਵੇਜ ਐਂਡ ਮੀਨਸ ਸੰਭਵ ਹੋਵੇ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਸਾਰੇ ਰਾਜਨੀਤਕ ਪਾਰਟੀਆਂ ਤੇ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਜਿੰਦਾਂ ਹੀ ਐਲਾਨ ਪੱਤਰ ਜਾਰੀ ਕਰਨ, ਉਸ ਦੇ ਤਿੰਨ ਦਿਨਾਂ ਦੇ ਅੰਦਰ-ਅੰਦਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਚੋਣ ਐਲਾਨ ਪੱਤਰ ਦੀ ਹਿੰਦੀ ਤੇ ਅੰਗੇ੍ਰਜੀ ਦੀ ਤਿੰਨ -ਤਿੰਨ ਕਾਪੀਆਂ ਜਮ੍ਹਾ ਕਰਵਾਉਣਾ ਯਕੀਨੀ ਕਰਨ।
ਸ੍ਰੀ ਪੰਕਜ ਅਗਰਵਾਲ ਨੇ ਸਾਰੇ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਜਾਬਤਾ ਦੇ ਸਾਰੇ ਪਹਿਲੂਆਂ ਦਾ ਗੰਭੀਰਤਾ ਨਾਲ ਅਧਿਐਨ ਕਰਨ ਅਤੇ ਚੋਣ ਦੌਰਾਨ ਇਸ ਦੀ ਪਾਲਣਾ ਕਰਨ। ਚੋਣ ਜਾਂਬਤਾ ਦੇ ਪੈਰਾ-8 (iii) ਅਨੁਸਾਰ ਚੋਣ ਐਲਾਨ ਪੱਤਰ ਵਿਚ ਪਾਰਦਰਸ਼ਿਤਾ, ਸਮਾਨ ਮੌਕਾ ਅਤੇ ਵਾਦਿਆਂ ਦੀ ਭਰੋਸਮੰਦਗੀ ਦੇ ਹਿੱਤ ਵਿਚ, ਇਹ ਉਮੀਦ ਕੀਤੀ ਜਾਂਦੀ ਹੈ ਕਿ ਐਲਾਨ ਪੱਤਰ ਵਾਦਿਆਂ ਓਚਿਤਅ ਨੂੰ ਦਰਸ਼ਾਉਣ ਅਤੇ ਮੁੱਖ ਰੂਪ ਨਾਲ ਇਸ ਦੇ ਲਈ ਮਾਲੀ ਜਰੂਰਤ ਵੇਜ ਐਂਡ ਮੀਨਸ ਨੂੰ ਰੇਖਾਂਕਿਤ ਕਰਨ ਅਤੇ ਵੋਟਰਾਂ ਦਾ ਭਰੋਸਾ ਸਿਰਫ ਉਨ੍ਹਾਂ ਵਾਦਿਆਂ 'ਤੇ ਮੰਗਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਦਾ ਪੂਰਾ ਹੋਣਾ ਸੰਭਵ ਹੋਵੇ।