ਚੰਡੀਗੜ੍ਹ : ਹਰਿਆਣਾ ਵਿਚ ਝੋਨੇ ਦੀ ਸੁਚਾਰੂ ਖਰੀਦ ਤਹਿਤ ਸਰਕਾਰ ਨੇ ਪੰਜ ਆਈਏਐਸ ਅਧਿਕਾਰੀਆਂ ਨੂੰ ਵੱਖ-ਵੱਖ ਜਿਲ੍ਹਿਆਂ ਵਿਚ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਹੈ। ਇਹ ਵਿਸ਼ੇਸ਼ ਅਧਿਕਾਰੀ ਮੰਡੀ ਵਿਚ ਗੇਟ ਪਾਸ ਲਈ ਲਾਗੂ ਨਵੀਂ ਵਿਵਸਥਾ ਦੇ ਸੁਗਮ ਸੰਚਾਲਨ ਅਤੇ ਕਿਸਾਨਾਂ ਵੱਲੋਂ ਲਿਆਈ ਗਈ 17% ਨਮੀ ਤਕ ਦੇ ਝੋਨੇ ਦੀ ਤੁਰੰਤ ਸਰਕਾਰੀ ਖਰੀਦ ਯਕੀਨੀ ਕਰਣਗੇ। ਆਈਏਐਸ ਅਧਿਕਾਰੀ ਡਾ. ਅੰਸ਼ਜ ਸਿੰਘ ਨੂੰ ਜਿਲ੍ਹਾ ਕੁਰੂਕਸ਼ੇਤਰ, ਸ੍ਰੀ ਜਿਤੇਂਦਰ ਕੁਮਾਰ ਨੂੰ ਜਿਲ੍ਹਾ ਯਮੁਨਾਨਗਰ, ਸ੍ਰੀ ਪੰਕਜ ਨੂੰ ਜਿਲ੍ਹਾ ਕੁਰੂਕਸ਼ੇਤਰ, ਸ੍ਰੀ ਸੁਜਾਨ ਸਿੰਘ ਨੂੰ ਜਿਲ੍ਹਾ ਅੰਬਾਲਾ ਅਤੇ ਸ੍ਰੀ ਚੰਦਰ ਸ਼ੇਖਰ ਨੂੰ ਜਿਲ੍ਹਾ ਕਰਨਾਲ ਦੇ ਲਈ ਵਿਸ਼ੇਸ਼ ਅਧਿਕਾਰੀ ਲਗਾਇਆ ਹੈ।
ਸਰਕਾਰੀ ਬੁਲਾਰੇ ਨੇ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਸ਼ੇਸ਼ ਅਧਿਕਾਰੀ ਇਹ ਵੀ ਯਕੀਨੀ ਕਰਣਗੇ ਕਿ ਜੋ ਕਿਸਾਨ ਸਰਕਾਰੀ ਮਾਪਦੰਡ ਦੇ ਅਨੁਰੂਪ ਤੈਅ ਨਮੀ ਮਾਤਰਾ ਦੇ ਨਾਲ ਆਪਣੇ ਝੋਨੇ ਦੀ ਫਸਲ ਮੰਡੀ ਵਿਚ ਲੈ ਕੇ ਆਉਣਗੇ, ਉਨ੍ਹਾਂ ਦੀ ਝੋਨੇ ਦੀ ਖਰੀਦ ਤੁਰੰਤ ਕੀਤੀ ਜਾਵੇ। ਕਿਸਾਨਾਂ ਨੂੰ ਫਸਲ ਵੇਚਨ ਲਈ ਇੰਤਜਾਰ ਨਾ ਕਰਨਾ ਪਵੇ। ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਖਰੀਦ ਪ੍ਰਕ੍ਰਿਆ ਵਿਚ ਜਰੂਰੀ ਦੇਰੀ ਤੋਂ ਬਚਣ ਲਈ ਆਪਣੇ ਝੋਨੇ ਦੀ ਫਸਲ ਨੂੰ ਸਰਕਾਰ ਮਾਪਦੰਡਾਂ ਦੇ ਅਨੁਰੂਪ ਸੁਖਾ ਕੇ ਹੀ ਮੰਡੀ ਵਿਚ ਲੈ ਕੇ ਆਉਣ।
ਇਸ ਵਾਰ ਮੰਡੀ ਵਿਚ ਫਸਲ ਵੇਚਣ ਲਈ ਆਉਣ ਵਾਲੇ ਕਿਸਾਨਾਂ ਨੁੰ ਮੰਡੀ ਗੇਟ ਪਾਸ ਲਈ ਇੰਤਜਾਰ ਨਹੀਂ ਕਰਨਾ ਪਵੇਗਾ। ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ (ਐਚਐਸਏਐਮਬੀ) ਵੱਲੋਂ ਮੰਡੀ ਗੇਟ ਪਾਸ ਲਈ ਇਕ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ, ਜਿਸ ਤਹਿਤ ਕਿਸਾਨ ਹੀ-ਖਰੀਦ ਮੋਬਾਇਲ ਐਪਲੀਕੇਸ਼ਨ ਅਤੇ ਵੈਬਸਾਇਟ ਪੋਰਟਲ (ekharid.haryana.gov.in) ਵੱਲੋਂ ਆਪਣਾ ਮੰਡੀ ਗੇਟ ਪਾਸ ਖੁਦ ਬਣਾ ਸਕਣਗੇ। ਉਨ੍ਹਾਂ ਨੇ ਦਸਿਆ ਕਿ ਇਸ ਡਿਜੀਟਲ ਗੇਟ ਪਾਸ ਬਨਾਉਣ ਦੇ ਬਾਅਦ ਕਿਸਾਨਾਂ ਨੁੰ ਮੰਡੀ ਗੇਟ 'ਤੇ ਕਿਸੇ ਹੋਰ ਗੇਟ ਪਾਸ ਪ੍ਰਾਪਤ ਕਰਨ ਦੀ ਜਰੂਰਤ ਨਹੀਂ ਪਵੇਗੀ। ਕਿਯੂਆਰ ਕੋਡ ਨੂੰ ਸਕੈਨ ਕਰ ਕੇ ਅਤੇ ਸਵੈ-ਨਿਰਮਾਣਤ ਗੇਟ ਪਾਸ ਕ੍ਰਮਾਂਕ ਦਰਜ ਕਰ ਕੇ ਵੀ ਕਿਸਾਨ ਇਸ ਐਪ ਰਾਹੀਂ ਬਿਨ੍ਹਾਂ ਦੇਰੀ ਅਤੇ ਲਾਇਨ ਵਿਚ ਲੱਗੇ, ਸਿੱਧੇ ਮੰਡੀ ਵਿਚ ਐਂਟਰੀ ਕਰ ਸਕਦੇ ਹਨ। ਬੁਲਾਰੇ ਨੇ ਦਸਿਆ ਕਿ ਗੇਟ ਪਾਸ ਦੀ ਨਵੀਂ ਵਿਵਸਥਾ ਦੇ ਬਾਰੇ ਵਿਚ ਸਾਰੀ ਖਰੀਦ ਏਜੰਸੀਆਂ ਅਤੇ ਫੀਲਡ ਸਟਾਫ ਨੂੰ ਜਰੂਰੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਖਰੀਦ ਪ੍ਰਕ੍ਰਿਆ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।