ਚੰਡੀਗੜ੍ਹ : ਹਰਿਆਣਾ ਸਿਵਲ ਸਕੱਤਰੇਤ ਵਿਚ ਅੱਜ ਰੋਟਰੀ ਬਲੱਡ ਬੈਂਕ ਸੋਸਾਇਟੀ ਅਤੇ ਬਲੱਡ ਸੋਸਾਇਟੀ ਰਿਸੋਰਸ ਸੈਂਟਰ ਦੇ ਸੰਯੁਕਤ ਯਤਨਾਂ ਨਾਲ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ। ਹਰਿਆਣਾ ਦੇ ਮੁੱਖ ਸਕੱਤਰ ਡਾ. ਟੀਵੀਐਸਐਨ ਪ੍ਰਸਾਦ ਨੇ ਬਤੌਰ ਮੁੱਖ ਮਹਿਮਾਨ ਕੈਂਪ ਦਾ ਉਦਘਾਟਨ ਕੀਤਾ।
ਇਸ ਮੌਕੇ 'ਤੇ ਮੁੱਖ ਸਕੱਤਰ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਮਹਾਦਾਨ ਕੁੱਝ ਨਹੀਂ ਹੈ, ਕਿਉਂਕਿ ਇਹ ਦਾਨ ਦੂਜਿਆਂ ਦੀ ਜਿੰਦਗੀ ਬਚਾਉਣ ਦੇ ਨਾਲ-ਨਾਲ ਖੁਦ ਦੀ ਸਿਹਤ ਦਰੁਸਤ ਕਰਦਾ ਹੈ। ਖੂਨਦਾਨ ਕਰਨ ਨਾਲ ਸ਼ਰੀਰ ਵਿਚ ਨਵੇਂ ਬਲੱਡ ਸੈਲਸ ਬਣਦੇ ਹਨ, ਜਿਸ ਨਾਲ ਸ਼ਰੀਰ ਵਿਚ ਤੰਦਰੁਸਤੀ ਆਉਂਦੀ ਹੈ। ਇਸ ਨਾਲ ਸ਼ਰੀਰ ਵਿਚ ਆਇਰਨ ਦਾ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਖੂਨਦਾਨ ਕਰਨ ਨਾਲ ਦਿੱਲ ਦੇ ਦੌਰੇ ਦਾ ਸ਼ੱਕ ਵੀ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਵੀ ਖੂਨਦਾਨ ਕਰਨ ਦੇ ਕਈ ਹੋਰ ਮੈਡੀਕਲੀ ਲਾਭ ਵੀ ਹਨ, ਇਸ ਲਈ ਹਰ ਨਾਗਰਿਕ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰੋਟਰੀ ਬਲੱਡ ਬੈਂਕ ਸੋਸਾਇਟੀ ਅਤੇ ਬਲੱਡ ਸੋਸਾਇਟੀ ਰਿਸੋਰਸ ਸੈਂਟਰ ਦਾ ਇਹ ਯਤਨ ਅਨਮੋਲ ਹੈ।
ਅੱਜ ਦੇ ਖੂਨਦਾਨ ਕੈਂਪ ਵਿਚ 68 ਯੂਨਿਟ ਬਲੱਡ ਇਕੱਠਾ ਕੀਤਾ ਗਿਆ। ਕੈਂਪ ਵਿਚ ਮਹਿਲਾਵਾਂ ਨੇ ਵੀ ਭਾਰੀ ਗਿਣਤੀ ਵਿਚ ਖੂਨ ਦਾਨ ਕੀਤਾ। ਇਸ ਮੌਕੇ 'ਤੇ ਡਾ. ਟੀਵੀਐਸਐਨ ਪ੍ਰਸਾਦ ਨੇ ਖੂਨਦਾਨ ਕਰ ਰਹੇ ਕਰਮਚਾਰੀਆਂ ਨਾਲ ਗਲਬਾਤ ਵੀ ਕੀਤੀ ਅਤੇ ਇਸ ਮਹਾਨ ਕੰਮ ਦੇ ਲਈ ਸਰਟੀਫਿਕੇਟ ਵੀ ਪ੍ਰਦਾਨ ਕੀਤੇ।
ਮੁੱਖ ਸਕੱਤਰ ਨੇ ਰੋਟਰੀ ਬੈਂਕ ਸੋਸਾਇਟੀ ਅਤੇ ਬਲੱਡ ਸੋਸਾਇਟੀ ਰਿਸੋਰਸ ਸੈਂਟਰ ਦੇ ਪ੍ਰਤੀਨਿਧੀਆਂ ਦੀ ਇਸ ਪ੍ਰਬੰਧ ਲਈ ਸ਼ਲਾਘਾ ਵੀ ਕੀਤੀ। ਇਸ ਮੌਕੇ 'ਤੇ ਵਿਸ਼ੇਸ਼ ਸਕੱਤਰ ਹਰਿਆਣਾ ਸਕੱਤਰੇਤ ਪ੍ਰਸਾਸ਼ਨ ਸ੍ਰੀ ਸੰਵਰਤਕ ਸਿੰਘ ਖੰਗਵਾਲ ਵੀ ਮੌਜੂਦ ਰਹੇ।