15 ਨਵੰਬਰ ਤਕ ਹੋਵੇਗੀ ਖਰੀਫ ਫਸਲਾਂ ਦੀ ਖਰੀਦ
4.82 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਹੁੰਚੇ
ਚੰਡੀਗੜ੍ਹ : ਹਰਿਆਣਾ ਦੇ ਖੁਰਾਕ ਅਤੇ ਸਪਲਾਈ ਵਿਭਾਗ ਨੇ ਸੂਬੇ ਵਿਚ ਖਰੀਫ ਫਸਲਾਂ ਦੀ ਖਰੀਦ ਪ੍ਰਕ੍ਰਿਆ ਸੁਚਾਰੂ ਰੂਪ ਨਾਲ ਚਲਾਉਣ ਲਈ ਵਿਆਪਕ ਪ੍ਰਬੰਧ ਯਕੀਨੀ ਕੀਤੇ ਹਨ। ਝੋਨੇ ਦੀ ਸਰਕਾਰੀ ਖਰੀਦ ਅਤੇ ਉਠਾਨ ਸਮੇਂ 'ਤੇ ਕੀਤਾ ਜਾ ਰਿਹਾ ਹੈ ਕਿਉਂਕਿ ਵਿਕਰੀ ਲਈ ਮੰਡੀ ਵਿਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ।
ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖਰੀਫ ਫਸਲਾਂ ਦੀ ਖਰੀਦ 15 ਨਵੰਬਰ, 2024 ਤਕ ਜਾਰੀ ਰਹੇਗੀ।
ਵਿਭਾਗ ਦੇ ਯਤਨਾਂ ਨਾਲ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) 'ਤੇ ਹੁਣ ਤਕ 95855 ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ। ਵਿਭਾਗ ਨੇ ਰਾਈਸ ਮਿਲਰਸ ਦੀ ਹੜਤਾਲ ਦੇ ਚਲਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਵੇਚਣ ਵਿਚ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਾ ਆਵੇ।
ਬੁਲਾਰੇ ਅੁਨਸਾਰ 3 ਅਕਤੂਬਰ ਤਕਰਾਜ ਦੀ ਵੱਖ-ਵੱਖ ਮੰਡੀਆਂ ਵਿਚ ਕੁੱਲ 375876 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ। ਵਿਭਾਗ ਵੱਲੋਂ 17% ਤਕ ਦੀ ਨਮੀ ਵਾਲੀ ਝੋਨੇ ਨੁੰ ਹੀ ਖਰੀਦਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਆਮਦ ਝੋਨੇ ਵਿੱਚੋਂ 95855 ਮੀਟ੍ਰਿਕ ਟਨ ਝੋਨੇ ਦੀ ਸਰਕਾਰੀ ਏਜੰਸੀਆਂ ਨੇ ਖਰੀਦ ਕਰ ਲਈ ਹੈ ਅਤੇ 10934 ਮੀਟ੍ਰਿਕ ਟਨ ਝੋਨੇ ਦਾ ਉਠਾਨ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਖਰੀਦੀ ਗਈ ਫਸਲ ਦਾ ਸਮੇਂ 'ਤੇ ਭੁਗਤਾਨ ਵੀ ਯਕੀਨੀ ਕੀਤਾ ਜਾ ਰਿਹਾ ਹੈ ਅਤੇ ਹੁਣ ਤਕ ਕਰੀਬ 9874 ਕਿਸਾਨਾਂ ਦੇ ਬੈਂਕ ਖਾਤੇ ਵਿਚ 4.82 ਕਰੋੜ ਰੁਪਏ ਸਿੱਧੇ ਭੇਜ ਦਿੱਤੇ ਗਏ ਹਨ।
ਫਿਲਹਾਲ ਉਠਾਨ ਕੀਤੇ ਗਏ ਝੋਨੇ ਨੂੰ ਏਜੰਸੀ ਦੇ ਗੋਦਾਮਾਂ, ਪਲਿੰਥਾਂ ਅਤੇ ਹੋਰ ਚੁਨਿੰਦਾ ਸਥਾਨਾਂ ਵਿਚ ਸਟੋਰ ਕੀਤਾ ਗਿਆ ਹੈ।
ਕੁਰੂਕਸ਼ੇਤਰ ਜਿਲ੍ਹਾ ਵਿਚ ਹੋਈ ਝੋਨੇ ਦੀ ਸੱਭ ਤੋਂ ਵੱਧ ਖਰੀਦ
ਵਿਭਾਗ ਦੇ ਬੁਲਾਰੇ ਨੇ ਅੱਗੇ ਦਸਿਆ ਕਿ ਹੁਣ ਤਕ ਖਰੀਦੀ ਗਈ ਕੁੱਲ 95855 ਮੀਟ੍ਰਿਕ ਟਨ ਝੋਨੇ ਵਿੱਚੋਂ ਸੱਭ ਤੋਂ ਵੱਧ ਕੁਰੂਕਸ਼ੇਤਰ ਜਿਲ੍ਹਾ ਵਿਚ 36438 ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਹੋਈ ਹੈ। ਇਸ ਤੋਂ ਇਲਾਵਾ, ਯਮੁਨਾਨਗਰ ਜਿਲ੍ਹਾ ਵਿਚ 21628 ਮੀਟ੍ਰਿਕ ਟਨ, ਅੰਬਾਲਾ ਜਿਲ੍ਹਾ ਵਿਚ 24103 ਮੀਟ੍ਰਿਕ ਟਨ, ਕਰਨਾਲ ਜਿਲ੍ਹਾ ਵਿਚ 6923 ਮੀਟ੍ਰਿਕ ਟਨ, ਕੈਥਲ ਜਿਲ੍ਹਾ ਵਿਚ 2123 ਮੀਟ੍ਰਿਕ ਟਨ ਅਤੇ ਪੰਚਕੂਲਾ ਜਿਲ੍ਹਾ ਵਿਚ 4123 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ। ਇਸੀ ਤਰ੍ਹਾ ਹੋਰ ਜਿਲ੍ਹਿਆਂ ਦੀ ਮੰਡੀਆਂ ਵਿਚ ਵੀ ਆਵੁਣਾ ਵਾਲੇ ਝੋਨੇ ਨੂੰ ਖਰੀਦਿਆ ਜਾ ਰਿਹਾ ਹੈ।
ਬੁਲਾਰੇ ਨੇ ਦਸਿਆ ਕਿ ਸੂਬੇ ਵਿਚ ਖਰੀਫ ਫਸਲਾਂ ਦੀ ਖਰੀਦ ਪ੍ਰਕ੍ਰਿਆ ਸੁਚਾਰੂ ਰੂਪ ਨਾਲ ਚੱਲ ਰਹੀ ਹੈ ਅਤੇ ਇਹ ਪ੍ਰਕ੍ਰਿਆ 15 ਨਵੰਬਰ, 2024 ਤਕ ਜਾਰੀ ਰਹੇਗੀ। ਖਰੀਦ ਦੌਰਾਨ ਕਿਸਾਨਾਂ ਨੁੰ ਕਿਸੇ ਵੀ ਤਰ੍ਹਾ ਦੀ ਸਮਸਿਆ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਦੇ ਵੱਧ ਹਿੱਤਾਂ ਦੀ ਰੱਖਿਆ ਲਈ ਵਿਭਾਗ ਪੂਰੀ ਤਰ੍ਹਾ ਪ੍ਰਤੀਬੱਧ ਹੈ ਅਤੇ ਪੂਰੇ ਸੀਜਨ ਵਿਚ ਬਿਨ੍ਹਾਂ ਰੁਕਾਵਟ ਅਤੇ ਕੁਸ਼ਲ ਖਰੀਦ ਪ੍ਰਕ੍ਰਿਆ ਯਕੀਨੀ ਕਰੇਗਾ।