ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਿੰਗ ਦੇ ਦਿਨ ਰਾਜਨੀਤਕ ਪਾਰਟੀਆਂ ਤੇ ਚੋਣ ਲੜ੍ਹ ਰਹੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਵੋਟਿੰਗ ਕਰਨ ਲਈ ਆਉਣ ਵਾਲੇ ਵੋਟਰਾਂ ਦੀ ਸਹਾਇਤਾ ਕਰਨ ਦੇ ਸਬੰਧ ਵਿਚ ਦਿਸ਼ਾ-ਨਿਰਦੇਸ਼ ਦਿੱਤ। ਹਨ।
ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਚੋਣ ਕੇਂਦਰ ਪਰਿਸਰ ਤੋਂ 200 ਮੀਟਰ ਦੇ ਘੇਰੇ ਦੇ ਬਾਹਰ ਹੀ ਅਜਿਹੇ ਸਮਰਥਕ ਆਪਣਾ ਇਲੈਕਸ਼ਨ ਬੂਥ ਲਗਾ ਸਕਦੇ ਹਨ। ਜਿਸ ਵਿਚ ਸਿਰਫ ਇਕ ਮੇਜ ਅਤੇ ਦੋ ਕੁਰਸੀਆਂ ਰੱਖੀਆਂ ਜਾ ਸਕਦੀ ਹੈ, ਨਾਲ ਹੀ ਛਾਂ ਲਈ 10 ਫੁੱਟ ਲੰਬਾ ਤੇ ਇੰਨ੍ਹੀ ਹੀ ਚੌੜਾਈ ਦਾ ਟੈਂਟ ਲਗਾ ਸਕਦੇ ਹਨ। ਇਸ ਤੋਂ ਇਲਾਵਾ, ਇੱਥੇ ਕੋਈ ਵੀ ਪੋਸਟਰ, ਝੰਡੇ, ਪ੍ਰਤੀਕ ਜਾਂ ਕੋਈ ਹੋਰ ਪ੍ਰਚਾਰ ਸਮੱਗਰੀ ਪ੍ਰਦਰਸ਼ਿਤ ਨਹੀਂ ਕੀਤੀ ਜਾ ਸਕੇਗੀ ਅਤੇ ਕਿਸੇ ਵੀ ਤਰ੍ਹਾ ਦੇ ਖੁਰਾਕ ਪਦਾਰਥ ਨਹੀਂ ਪਰੋਸੇ ਜਾਣਗੇ ਅਤੇ ਭੀੜ ਇਕੱਠਾ ਕਰਨ ਦੀ ਮੰਜੂਰੀ ਵੀ ਨਹੀਂ ਹੋਵੇਗੀ। ਅਜਿਹੇ ਬੂਥ ਸਥਾਪਿਤ ਕਰਨ ਤੋਂ ਪਹਿਲਾਂ ਸਥਾਨਕ ਪ੍ਰਸਾਸ਼ਨ ਤੋਂ ਮੰਜੂਰੀ ਵੀ ਲੈਣੀ ਹੋਵੇਗੀ।
ਚੋਣ ਕੇਂਦਰ ਪਰਿਸਰ ਤੋਂ 200 ਮੀਟਰ ਤੋਂ ਵੱਧ ਦੀ ਦੂਰੀ 'ਤੇ ਉਮੀਦਵਾਰ ਵੱਲੋਂ ਸਿਰਫ ਇਕ ਹੀ ਬੂਥ ਬਣਾਇਆ ਜਾ ਸਕੇਗਾ
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਕੇਂਦਰ ਤੋਂ 200 ਮੀਟਰ ਤੋਂ ਵੱਧ ਦੀ ਦੂਰੀ 'ਤੇ ਕਿਸੇ ਉਮੀਦਵਾਰ ਦਾ ਸਿਰਫ ਇਕ ਹੀ ਇਲੈਕਸ਼ਨ ਬੂਥ ਬਣਾਇਆ ਜਾ ਸਕੇਗਾ। ਅਜਿਹੇ ਕੇਂਦਰ ਸਥਾਪਿਤ ਕਰਨ ਦੀ ਇੱਥਾ ਰੱਖਣ ਵਾਲੇ ਹਰੇਕ ਉਮੀਦਵਾਰ ਦਾ ਲਿਖਿਤ ਰੂਪ ਵਿਚ ਪਹਿਲਾਂ ਤੋਂ ਹੀ ਰਿਟਰਨਿੰਗ ਅਧਿਕਾਰੀ ਨੂੰ ਉਨ੍ਹਾਂ ਚੋਣ ਕੇਂਦਰਾਂ ਦੇ ਨਾਂਅ ਅਤੇ ਕ੍ਰਮ ਗਿਣਤੀਆਂ ਦੱਸਣੀ ਹੋਵੇਗੀ ਜਿੱਥੇ ਉਨ੍ਹਾਂ ਵੱਲੋਂ ਅਜਿਹੇ ਬੂਥ ਸਥਾਪਿਤ ਕੀਤੇ ਜਾਣ ਦਾ ਪ੍ਰਸਤਾਵ ਹੈ। ਉਨ੍ਹਾਂ ਨੇ ਅਜਿਹੇ ਬੂਥ ਸਥਾਪਿਤ ਕਰਨ ਤੋਂ ਪਹਿਲਾਂ ਸਬੰਧਿਤ ਸਥਾਨਕ ਕਾਨੂੰਨਾਂ ਦੇ ਤਹਿਤ ਸਬੰਧਿਤ ਸਰਕਾਰੀ ਅਧਿਕਾਰੀਆਂ ਜਾਂ ਸਥਾਨਕ ਅਧਿਕਾਰੀਆਂ ਜਿਵੇਂ ਨਿਗਮਾਂ, ਨਗਰ ਪਾਲਿਕਾਵਾਂ, ਜਿਲ੍ਹਾ ਪਰਿਸ਼ਦਾਂ, ਟਾਉਨ ਏਰਿਆ ਸਮਿਤੀਆਂ, ਪੰਚਾਇਤ ਸਮਿਤੀਆਂ ਆਦਿ ਤੋਂ ਲਿਖਿਤ ਮੰਜੂਰੀ ਵੀ ਲੈਣੀ ਹੋਵੇਗੀ। ਅਜਿਹੀ ਲਿਖਿਤ ਮੰਜੂਰੀ ਬੂਥ 'ਤੇ ਤੈਨਾਤ ਵਿਅਕਤੀਆਂ ਦੇ ਕੋਲ ਹੋਣੀ ਚਾਹੀਦੀ ਹੈ ਤਾਂ ਜੋ ਉਹ ਮੰਗੇ ਜਾਣ 'ਤੇ ਸਬੰਧਿਤ ਚੋਣ/ਪੁਲਿਸ ਅਧਿਕਾਰੀਆਂ ਦੇ ਸਾਹਮਣੇ ਇਸ ਨੂੰ ਪੇਸ਼ ਕਰ ਸਕਣ।
ਅਜਿਹੇ ਬੂਥਾਂ 'ਤੇ ਹੋਣ ਵਾਲੇ ਖਰਚ ਨੂੰ ਉਮੀਦਵਾਰ ਦੇ ਚੋਣ ਖਰਚ ਵਿਚ ਜੋੜਿਆ ਜਾਵੇਗਾ
ਉਨ੍ਹਾਂ ਨੇ ਕਿਹਾ ਕਿ ਅਜਿਹੇ ਬੂਥ ਪਬਲਿਕ ਜਾਂ ਨਿਜੀ ਸੰਪਤੀ 'ਤੇ ਕਬਜਾ ਕਰ ਨਹੀਂ ਖੋਲਿਆ ਜਾਵੇਗਾ। ਅਜਿਹੇ ਬੂਥਾਂ ਨੂੰ ਲਗਾਉਣ ਅਤੇ ਪ੍ਰਬੰਧਿਤ ਗਤੀਵਿਧੀਆਂ 'ਤੇ ਹੋਣ ਵਾਲੇ ਖਰਚ ਨੂੰ, ਜਿਵੇਂ ਕਿ ਨਿਰਧਾਰਿਤ ਹੈ, ਉਮੀਦਵਾਰ ਦੇ ਚੋਣ ਖਰਚ ਖਾਤੇ ਵਿਚ ਦਰਜ ਕੀਤਾ ਜਾਵੇਗਾ।
ਅਜਿਹੇ ਬੂਥਾਂ ਦੀ ਵਰਤੋ ਸਿਰਫ ਵੋਟਰਾਂ ਨੂੰ ਅਣਓਪਚਾਰਿਤ ਪਹਿਚਾਣ ਪਰਚੀਆਂ ਜਾਰੀ ਕਰਨ ਦੇ ਇਕਲੌਤੇ ਉਦੇਸ਼ ਲਈ ਕੀਤਾ ਜਾਣਾ ਹੋਵੇਗਾ ਹੈਇਹ ਅਣਓਪਚਾਰਿਕ ਪਹਿਚਾਣ ਪਰਚੀਆਂ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਗਿਣਤੀ ਨਾਲ ਉਮੀਦਵਾਰ ਦੇ ਨਾਂਅ ਜਾਂ ਪ੍ਰਤੀਕ ਜਾਂ ਰਾਜਨੀਤਕ ਪਾਰਟੀ ਦੇ ਨਾਂਅ ਦੇ ਬਿਨ੍ਹਾਂ ਪ੍ਰਿੰਟ ਕੀਤੀਆਂ ਜਾਣਗੀਆਂ।
ਇੰਨ੍ਹਾਂ ਬੂਥਾਂ 'ਤੇ ਤੈਨਾਤ ਵਿਅਕਤੀ ਵੋਟਰਾਂ ਨੂੰ ਚੋਣ ਕੇਂਦਰਾਂ 'ਤੇ ਜਾਣ ਤੋਂ ਰੋਕਣ ਜਾਂ ਉਨ੍ਹਾਂ ਨੂੰ ਹੋਰ ਉਮੀਦਵਾਰਾਂ ਦੇ ਬੂਥਾਂ 'ਤੇ ਜਾਣ ਤੋਂ ਰੋਕਣ ਜਾਂ ਵੋਟਰਾਂ ਦੇ ਆਪਣੀ ਇੱਛਾ ਅਨੁਸਾਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਨ ਦੇ ਅਧਿਕਾਰ ਵਿਚ ਕਿਸੇ ਵੀ ਤਰ੍ਹਾ ਦੀ ਰੁਕਾਵਟ ਉਤਪਨ ਨਹੀਂ ਕਰ ਸਕਦੇ। ਇਸ ਤੋਂ ਇਲਾਵਾ, ਰਾਜਨੀਤਕ ਪਾਰਟੀਆਂ/ਉਮੀਦਵਾਰਾਂ ਵੱਲੋਂ ਅਜਿਹੇ ਬੂਥ 'ਤੇ ਤੈਨਾਤ ਕੀਤੇ ੧ਾਣ ਦੇ ਲਈ ਨਾਮਜਦ ਵਿਅਕਤੀ ਉਸੀ ਚੋਣ ਕੇਂਦਰ ਦਾ ਵੋਟਰ ਹੋਵੇਗਾ। ਉਸ ਦੇ ਕੋਲ ਵੋਟਰ ਪਹਿਚਾਣ ਪੱਤਰ ਵੀ ਹੋਵੇਗਾ ਅਤੇ ਜਦੋਂ ਵੀ ਕੋਈ ਸੈਕਟਰ ਮੈਜੀਸਟ੍ਰੇਟ/ਓਬਜਰਵਰ ਉਸ ਤੋਂ ਉਸ ਦੀ ਪਹਿਚਾਣ ਪੁੱਛੇਗਾ, ਤਾਂ ਉਸ ਨੁੰ ਵੋਟਰ ਪਹਿਚਾਣ ਪੱਤਰ ਦਿਖਾਉਣਾ ਹੋਵੇਗਾ। ਇਸ ਤੋਂ ਇਲਾਵਾ, ਰਾਜਨੀਤਕ ਪਾਰਟੀਆਂ/ਉਮੀਦਵਾਰਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਉਹ ਕਿਸੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਨੂੰ ਅਜਿਹੇ ਚੋਣ ਕੇਂਦਰਾਂ 'ਤੇ ਤੈਨਾਤ ਨਾ ਕਰਨ।