ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ। ਇਸ ਦੇ ਲਈ ਹਰੇਕ ਵੋਟਰ ਇਹ ਯਕੀਨੀ ਕਰ ਲਵੇ ਕਿ ਉਸ ਦਾ ਨਾਂਅ ਵੋਟਰ ਲਿਸਟ ਵਿਚ ਜਰੂਰ ਸ਼ਾਮਿਲ ਹੋਵੇ। ਜਿਸ ਵੋਟਰ ਦਾ ਨਾਂਅ ਵੋਟਰ ਲਿਸਟ ਵਿਚ ਹੈ, ਸਿਰਫ ਉਹੀ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਦਾ ਹੈ। ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਕਿਸੇ ਵੋਟਰ ਦਾ ਨਾਂਅ ਵੋਟਰ ਲਿਸਟ ਵਿਚ ਹੈ, ਪਰ ਉਸ ਦੇ ਕੋਲ ਵੋਟਰ ਪਹਿਚਾਣ ਪੱਤਰ ਨਹੀਂ ਹੈ ਤਾਂ ਉਹ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ 12 ਵੈਕਲਪਿਕ ਪਹਿਚਾਣ ਪੱਤਰ ਵਿੱਚੋਂ ਕੋਈ ਵੀ ਪਹਿਚਾਣ ਪੱਤਰ ਦਿਖਾ ਕੇ ਆਪਣਾ ਵੋਟ ਪਾ ਸਕਦਾ ਹੈ। ਪਰ ਕੋਈ ਵੀ ਵੋਟਰ ਸਿਰਫ ਤਾਂਹੀ ਵੋਟ ਪਾ ਸਕਦਾੇ ਹਨ ਜਦੋਂ ਉਸ ਦਾ ਨਾਂਅ ਵੋਟਰ ਲਿਸਟ ਵਿਚ ਦਰਜ ਹੋਵੇ।
12 ਵੈਕਲਪਿਕ ਫੋਟੋ ਪਹਿਚਾਣ ਪੱਤਰ ਜਿਨ੍ਹਾਂ ਨੁੰ ਦਿਖਾ ਕੇ ਵੋਟਰ ਪਾ ਸਕਦਾ ਹੈ ਵੋਟ
ਉਨ੍ਹਾਂ ਨੇ ਦਸਿਆ ਕਿ ਵੋਟਰ, ਕਮਿਸ਼ਨ ਵੱਲੋੱਂ ਨਿਰਧਾਰਿਤ 12 ਵੈਕਲਪਿਕ ਫੋਟੋ ਪਹਿਚਾਣ ਦਸਤਾਵੇਜਾਂ ਦੀ ਵਰਤੋ ਕਰ ਕੇ ਵੀ ਵੋਟ ਪਾ ਸਕਦੇ ਹਨ। ਇੰਨ੍ਹਾਂ ਦਸਤਾਵੇਜਾਂ ਵਿਚ ਆਧਾਰ ਕਾਰਡ, ਮਨਰੇਗਾ ਜਾਬ ਕਾਰਡ, ਬੈਂਕ ਜਾਂ ਡਾਕਘਰ ਵੱਲੋਂ ਜਾਰੀ ਫੋਟੋਯੁਕਤ ਪਾਸਬੁੱਕ, ਕਿਰਤ ਮੰਤਰਾਲੇ ਦੀ ਯੋਜਨਾ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੇਨ ਕਾਰਡ, ਕੌਮੀ ਆਬਾਦੀ ਰਜਿਸਟਰਡ (ਐਮਪੀਆਰ) ਤਹਿਤ ਆਰਜੀਆਈ ਵੱਲੋਂ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋਯੁਕਤ ਪੈਂਸ਼ਨ ਦਸਤਾਵੇਜ, ਕੇਂਦਰੀ/ਰਾਜ ਸਰਕਾਰ/ਪਬਲਿਕ ਇੰਟਰਪ੍ਰਾਈਸਿਸ ਜਾਂ ਪਬਲਿਕ ਲਿਮੀਟੇਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋ ਯੁਕਤ ਸੇਵਾ ਪਹਿਚਾਣ ਪੱਤਰ, ਸਾਂਸਦਾਂ/ਵਿਧਾਇਕਾਂ/ਐਮਐਲਸੀ ਨੂੰ ਜਾਰੀ ਕੀਤੇ ਗਏ ਅਧਿਕਾਰਕ ਪਹਿਚਾਣ ਪੱਤਰ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਵਿਸ਼ੇਸ਼ ਦਿਵਆਂਗਤਾ ਪਹਿਚਾਣ ਪੱਤਰ (ਯੂਡੀਆਈਡੀ) ਕਾਰਡ ਸ਼ਾਮਿਲ ਹਨ।
ਵੋਟਰ ਆਪਣਾ ਵੋਟ ਇੱਥੇ ਕਰਨ ਚੈਕ
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵਿਭਾਗ ਦੀ ਵੈਬਸਾਇਟ ceoharyana.gov.in 'ਤੇ ਵੋਟਰ ਲਿਸਟਾਂ ਅਪਲੋਡ ਹਨ, ਕੋਈ ਵੀ ਵੋਟਰ ਆਪਣਾ ਨਾਂਅ ਵੋਟਰ ਲਿਸਟ ਵਿਚ ਚੈਕ ਕਰ ਸਕਦਾ ਹੈ। ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ -1950 'ਤੇ ਕਾਲ ਕਰਕੇ ਵੀ ਅਪਾਣੀ ਵੋਟ ਨੂੰ ਚੈਕ ਕੀਤਾ ਜਾ ਸਕਦਾ ਹੈ। ਵੋਟ ਪਾਉਣ ਲਈ ਵੋਟਰ ਲਿਸਟ ਵਿਚ ਨਾਂਅ ਸ਼ਾਮਿਲ ਹੋਣਾ ਜਰੂਰੀ ਹੈ।