ਵੋਟਿੰਗ ਲਈ ਹੋਣਗੇ 20,632 ਪੋਲਿੰਗ ਬੂਥ
5 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ ਵੋਟਿੰਗ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ 5 ਅਕਤੂਬਰ ਨੂੰ ਹੋਣ ਵਾਲੇ 15ਵੀਂ ਹਰਿਆਣਾ ਵਿਧਾਨਸਭਾ ਦੇ ਆਮ ਚੋਣ -2024 ਵਿਚ ਸੂਬੇ ਦੇ 2,03,54,350 ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ। ਸੂਬੇ ਦੀ ਸਾਰੀ 90 ਵਿਧਾਨਸਭਾ ਖੇਤਰਾਂ ਵਿਚ ਕੁੱਲ 1031 ਉਮੀਦਵਾਰ ਚੋਣ ਲੜ੍ਹ ਰਹੇ ਰਹ ਅਤੇ ਵੋਟਿੰਗ ਲਈ 20,632 ਪੋਲਿੰਗ ਬੂਥ ਬਣਾਏ ਗਏ ਹਨ। ਸੂਬੇ ਵਿਚ 5 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਵੋਟਿੰਗ ਹੋਵੇਗੀ।
ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ 2,03,54,350 ਵੋਟਰਾਂ ਵਿਚ 1,07,75,957 ਪੁਰਸ਼, 85,77,926 ਮਹਿਲਾਵਾਂ ਅਤੇ ਥਰਡ ਜੇਂਡਰ 467 ਵੋਟਰ ਹਨ। 18 ਤੋਂ 19 ਉਮਰ ਵਰਗ ਦੇ 5,24,514 ਨੌਜੁਆਨ ਵੋਟਰ ਹਨ। ਇਸੀ ਤਰ੍ਹਾ, 1,49,142 ਦਿਵਆਂਗ ਵੋਟਰ ਹਨ। ਜਿਸ ਵਿੱਚੋਂ 93,545 ਪੁਰਸ਼ ਤੇ 55,591 ਮਹਿਲਾ ਤੇ 6 ਥਰਡ ਜੇਂਡਰ ਵੋਟਰ ਹਨ।
ਉਨ੍ਹਾਂ ਨੇ ਦਸਿਆ ਕਿ 85 ਸਾਲ ਤੋਂ ਵੱਧ ਉਮਰ ਦੇ 2,31,093 ਵੋਟਰ ਹਨ। ਜਿਸ ਵਿੱਚੋਂ 89,940 ਪੁਰਸ਼ ਤੇ 1,41,153 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ, 100 ਸਾਲ ਦੀ ਉਮਰ ਤੋਂ ਵੱਧ ਦੇ ਵੋਟਰਾਂ ਦੀ ਗਿਣਤੀ 8,821 ਹੈ। ਜਿਸ ਵਿੱਚੋਂ 3,283 ਪੁਰਸ਼ ਤੇ 5,538 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ, 1,09,217 ਸਰਵਿਸ ਵੋਟਰ ਹਨ। ਜਿਸ ਵਿੱਚੋਂ 1,04,426 ਪੁਰਸ਼ ਤੇ 4791 ਮਹਿਲਾ ਵੋਟਰ ਹਨ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਆਮ ਚੋਣ ਲਈ ਕੁੱਲ 1031 ਉਮੀਦਵਾਰ ਹਨ। ਜਿਸ ਵਿੱਚੋਂ 930 ਪੁਰਸ਼ ਤੇ 101 ਮਹਿਲਾਵਾਂ ਉਮੀਦਵਾਰ ਚੋਣ ਲੜ੍ਹ ਰਹੀਆਂ ੲਨ। ਕੁੱਲ ਉਮੀਦਵਾਰਾਂ ਵਿੱਚੋਂ 464 ਆਜਾਦ ਉਮੀਦਵਾਰ ਹਨ।