ਰਾਮਪੁਰਾ ਫੂਲ : ਸੀਨੀਅਰ ਅਕਾਲੀ ਟਕਸਾਲੀ ਆਗੂ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ, ਦਲ ਅਤੇ 'ਆਪ' ਨਾਲ ਸਬੰਧਤ 20 ਪਰਵਾਰਾਂ ਨੇ ਸਾਬਕਾ ਵਜ਼ੀਰ ਅਤੇ ਸੀਨੀਅਰ ਸੂਬਾ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੀ ਲੀਡਰਸ਼ਿੱਪ ਕਬੂਲਦਿਆਂ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ ਹੈ। ਇਸ ਰਲੇਵੇਂ ਨਾਲ ਜਿੱਥੇ ਅਕਾਲੀ ਦਲ ਨੂੰ ਧੱਕਾ ਲੱਗਿਆ ਹੈ ਉੱਥੇ ਆਮ ਆਦਮੀ ਪਾਰਟੀ ਦੇ ਆਧਾਰ ਨੂੰ ਵੀ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਕਾਂਗੜ ਦੇ ਦਫ਼ਤਰ ਵਲੋਂ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਉਕਤ ਅਕਾਲੀ ਆਗੂ ਅਤੇ ਪਾਰਟੀ ਵਿਚ ਸ਼ਾਮਲ ਹੋਏ ਸਾਰੇ ਪਰਵਾਰ ਪਿੰਡ ਬੁਰਜ ਰਾਜਗੜ੍ਹ ਨਾਲ ਸਬੰਧਤ ਹਨ। ਰਲੇਵੇਂ ਸਮੇਂ ਗੁਰਪ੍ਰੀਤ ਸਿੰਘ ਕਾਂਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅਤੇ ਪੰਜਾਬ ਅੰਦਰ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ,ਇਸੇ ਕਰਕੇ ਹਰ ਥਾਂ ਕਾਂਗਰਸ ਦੇ ਹੱਥ ਨਾਲ ਹੱਥ ਮਿਲਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਉਹਨਾਂ ਯਕੀਨ ਦਵਾਇਆ ਕਿ ਬਲਵਿੰਦਰ ਸਿੰਘ ਬੁਰਜ ਰਾਜਗੜ੍ਹ ਅਤੇ ਹੋਰਨਾਂ ਸਬੰਧਤ ਨੂੰ ਪਾਰਟੀ ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਉਹ ਇਸ ਆਮਦ ਦਾ ਸਵਾਗਤ ਕਰਦੇ ਹਨ। ਖੁਦ ਬਲਵਿੰਦਰ ਸਿੰਘ ਨੇ ਕਿਹਾ ਕਿ ਕਾਂਗੜ , ਉਹਨਾਂ ਦੇ ਮਹਿਬੂਬ ਨੇਤਾ ਹਨ ਅਤੇ ਉਹਨਾਂ ਦੀ ਅਗਵਾਈ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰ ਦੇਣਗੇ। ਸ਼ਾਮਲ ਹੋਏ ਪਰਵਾਰਾਂ ਵਿੱਚ ਬਲਵਿੰਦਰ ਸਿੰਘ ਤੋਂ ਇਲਾਵਾ ਦਿਲਦੀਪ ਸਿੰਘ, ਦਵਿੰਦਰ ਸਿੰਘ, ਗੁਰਵਿੰਦਰ ਸਿੰਘ, ਨਛੱਤਰ ਸਿੰਘ, ਬਚਿੱਤਰ ਸਿੰਘ, ਅਜਮੇਰ ਸਿੰਘ,ਕਿੱਕਰ ਸਿੰਘ, ਬਿਰਜੂ ਸਿੰਘ,ਜਸਕਰਨ ਸਿੰਘ,ਜਗਸੀਰ ਸਿੰਘ,ਕਾਲਾ ਸਿੰਘ,ਜੰਟਾ ਸਿੰਘ, ਰਣਜੀਤ ਸਿੰਘ,ਡੀਸੀ ਸਿੰਘ, ਸੁਖਪ੍ਰੀਤ ਸਿੰਘ,ਦੀਦਾਰ ਸਿੰਘ, ਗੁਰਮੀਤ ਸਿੰਘ ਕਾਲ਼ਾ,ਸੇਮਾ ਸਿੰਘ,ਬੰਗੀ ਸਿੰਘ, ਬੁੱਗਾ ਸਿੰਘ, ਕੁਲਵੰਤ ਸਿੰਘ, ਬਖਸ਼ੀਸ਼ ਸਿੰਘ,ਰਾਮ ਸਿੰਘ,ਗੋਲੂ ਸਿੰਘ,ਮੰਦਰ ਸਿੰਘ,ਲਛਮਨ ਸਿੰਘ, ਮਨਦੀਪ ਕੌਰ, ਪੰਮੀ ਕੌਰ, ਸਰਬਜੀਤ bhuਕੌਰ, ਅੰਗਰੇਜ਼ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਮਲਕੀਤ ਕੌਰ, ਰਾਜਵਿੰਦਰ ਕੌਰ, ਕੁਲਦੀਪ ਕੌਰ,ਭੰਮੇ ਕੌਰ,ਜਗਮੇਲ ਕੌਰ,ਰਾਜੋ ਕੌਰ ਅਤੇ ਮਦਨ ਕੌਰ ਆਦਿ ਸ਼ਾਮਲ ਹਨ।