Thursday, November 21, 2024

Haryana

ਹਰਿਆਣਾ ਵਿਚ ਦਰਜ ਹੋਈ 67.90 ਫੀਸਦੀ ਵੋਟਿੰਗ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

October 07, 2024 12:12 PM
SehajTimes

ਸੱਭ ਤੋਂ ਘੱਟ ਫਰੀਦਾਬਾਦ ਜਿਲ੍ਹੇ ਵਿਚ 56.49 ਫੀਸਦੀ ਵੋਟਿੰਗ

ਏਲਨਾਬਾਦ ਵਿਧਾਨਸਭਾ ਖੇਤਰ ਵਿਚ ਸੱਭ ਤੋਂ ਵੱਧ 80.61 ਫੀਸਦੀ ਵੋਟਿੰਗ

ਸੱਭ ਤੋਂ ਘੱਟ ਵੋਟਿੰਗ ਬੜਖਲ ਵਿਧਾਨਸਭਾ ਸਭਾ ਖੇਤਰ ਵਿਚ 48.27 ਫੀਸਦੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ 15ਵੀਂ ਵਿਧਾਨਸਭਾ ਆਮ ਚੋਣ-2024 ਲਈ 5 ਅਕਤੂਬਰ ਨੂੰ 67.90 ਫੀਸਦੀ ਵੋਟਿੰਗ ਹੋਈ ਹੈ। ਸਿਰਸਾ ਜਿਲ੍ਹਾ ਵਿਚ ਸੱਭ ਤੋਂ ਵੱਧ 75.36 ਫੀਸਦੀ ਵੋਟਿੰਗ ਤੇ ਫਰੀਦਾਬਾਦ ਜਿਲ੍ਹਾ ਵਿਚ ਸੱਭ ਤੋਂ ਘੱਟ 56.49 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ, ਏਲਨਾਬਾਦ ਵਿਧਾਨਸਭਾ ਖੇਤਰ ਵਿਚ ਸੱਭ ਤੋਂ ਵੱਧ 80.61 ਫੀਸਦੀ ਵੋਟਿੰਗ ਅਤੇ ਬੜਖਲ ਵਿਧਾਨਸਭਾ ਖੇਤਰ ਵਿਚ ਸੱਭ ਤੋਂ ਘੱਟ 48.27 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ ਚੋਣ ਸ਼ਾਂਤੀਪੂਰਨ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੰਬਾਲਾ ਜਿਲ੍ਹਾ ਵਿਚ 67.62 ਫੀਸਦੀ ਚੋਣ ਹੋਇਆ ਹੈ। ਪੰਚਕੂਲਾ ਜਿਲ੍ਹਾ ਵਿਚ 65.23 ਫੀਸਦੀ, ਯਮੁਨਾਨਗਰ ਜਿਲ੍ਹਾ ਵਿਚ 74.20 ਫੀਸਦੀ, ਕੁਰੂਕਸ਼ੇਤਰ ਜਿਲ੍ਹਾ ਵਿਚ 69.59 ਫੀਸਦੀ, ਕੈਥਲ ਜਿਲ੍ਹਾ ਵਿਚ 72.36 ਫੀਸਦੀ, ਕਰਨਾਲ ਜਿਲ੍ਹਾ ਵਿਚ 65.67 ਫੀਸਦੀ, ਪਾਣੀਪਤ ਜਿਲ੍ਹਾ ਵਿਚ 68.80 ਫੀਸਦੀ, ਸੋਨੀਪਤ ਜਿਲ੍ਹਾ ਵਿਚ 66.08 ਫੀਸਦੀ, ਜੀਂਦ ਜਿਲ੍ਹਾ ਵਿਚ 72.19 ਫੀਸਦੀ, ਫਤਿਹਾਬਾਦ ਜਿਲ੍ਹਾ ਵਿਚ 74.77 ਫੀਸਦੀ ਵੋਟਿੰਗ ਰਹੀ ਹੈ।

ਇਸ ਤਰ੍ਹਾ, ਹਿਸਾਰ ਜਿਲ੍ਹਾ ਵਿਚ 70.38 ਫੀਸਦੀ, ਭਿਵਾਨੀ ਜਿਲ੍ਹਾ ਵਿਚ 70.46 ਫੀਸਦੀ, ਚਰਖੀ ਦਾਦਰੀ ਜਿਲ੍ਹਾ ਵਿਚ 69.58 ਫੀਸਦੀ, ਰੋਹਤਕ ਜਿਲ੍ਹਾ ਵਿਚ 66.73 ਫੀਸਦੀ, ਝੱਜਰ ਜਿਲ੍ਹਾ ਵਿਚ 65.69 ਫੀਸਦੀ, ਮਹੇਂਦਰਗੜ੍ਹ ਜਿਲ੍ਹਾ ਵਿਚ 70.45 ਫੀਸਦੀ, ਰਿਵਾੜੀ ਜਿਲ੍ਹੇ ਵਿਚ 67.99 ਫੀਸਦੀ, ਗੁਰੁਗ੍ਰਾਮ ਜਿਲ੍ਹਾ ਵਿਚ 57.96 ਫੀਸਦੀ, ਮੇਵਾਤ ਜਿਲ੍ਹਾ ਵਿਚ 72.81 ਫੀਸਦੀ, ਪਲਵਲ ਜਿਲ੍ਹਾ ਵਿਚ 73.89 ਫੀਸਦੀ ਵੋਟਿੰਗ ਹੋਈ ਹੈ।

ਹਰਿਆਣਾ ਵਿਚ 90 ਵਿਧਾਨਸਭਾ ਖੇਤਰਾਂ ਲਈ ਇਕ ਹੀ ਪੜਾਅ ਵਿਚ 5 ਅਕਤੂਬਰ ਨੂੰ ਨੂੰ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਈ। ਜਿਸ ਵਿਚ 20,632 ਚੋਣ ਕੇਂਦਰ ਸਥਾਪਿਤ ਕੀਤੇ ਗਏ ਸਨ। ਸੂਬੇ ਦੇ 2,03,54,350 ਵੋਟਰਾਂ ਵਿੱਚੋਂ 1,38,19,776 ਵੋਟਰਾਂ ਨੇ ਵੋਟਿੰਗ ਕੀਤੀ। ਇੰਨ੍ਹਾਂ ਵਿੱਚੋਂ 74,28,124 ਪੁਰਸ਼ ਤੇ 63,91,534 ਮਹਿਲਾਵਾਂ ਅਤੇ 118 ਥਰਡਜੇਂਡਰ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋ ਕੀਤੀ ਹੈ।

ਉਨ੍ਹਾਂ ਨੇ ਦਸਿਆ ਕਿ ਚੋਣ ਨੂੰ ਸੁਚਾਰੂ ਰੂਪ ਨਾਲ ਸਪੰਨ ਕਰਵਾਉਣ ਲਈ ਵੱਖ-ਵੱਖ ਪੱਧਰਾਂ 'ਤੇ ਤਿਆਰੀਆਂ ਕੀਤੀਆਂ ਗਈਆਂ ਸਨ। ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਚੋਣ ਪ੍ਰਕ੍ਰਿਆ 'ਤੇ ਸਖਤ ਅਤੇ ਲਗਾਤਾਰ ਨਿਗਰਾਨੀ ਲਹੀ ਚੋਣ ਕੇਂਦਰਾਂ 'ਤੇ ਵੈਬਕਾਸਟਿੰਗ ਦੀ ਵਿਵਸਥਾ ਕੀਤੀ ਗਈ ਸੀ। ਕਮਿਸ਼ਨ ਵੱਲੋਂ ਫੀਲਡ ਮਾਨੀਟਰਿੰਗ ਅਤੇ ਲਗਾਤਾਰ ਫੀਡਬੈਕ ਲਈ 97 ਕੇਂਦਰੀ ਓਬਜਰਵਰ ਵੀ ਤੈਨਾਤ ਸਨ।

ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਲੋਭ-ਲਾਲਚ ਮੁਕਤ ਚੋਣ ਲਈ ਲਗਾਤਾਰ ਯਤਨਾਂ ਦੇ ਚਲਦੇ, ਚੋਣਾਂ ਦਾ ਐਲਾਨ ਦੇ ਬਾਅਦ ਤੋਂ ਸੂਬੇ ਵਿਚ 75.97 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਸਮੱਗਰੀ ਜਬਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਵਿਚ ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਸ਼ਾਂਤੀਪੂਰਨ ਚੋਣ ਦੇ ਮੱਦੇਨਜਰ ਸੂਬੇ ਵਿਚ ਕੇਂਦਰੀ ਆਰਮਡ ਫੋਰਸਾਂ ਦੀ 225 ਕੰਪਨੀਆਂ ਦੀ ਤੈਨਾਤੀ ਕੀਤੀ ਗਈ। ਹਰਿਆਣਾ ਪੁਲਿਸ ਨੇ ਵੀ ਸੂਬੇ ਵਿਚ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ। ਵਿਧਾਨਸਭਾ ਚੋਣ ਨੂੰ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਲਈ 29 ਹਜਾਰ 462 ਪੁਲਿਸ ਕਰਮਚਾਰੀਆਂ, 21 ਹਜਾਰ 196 ਹੋਮਗਾਰਡ ਦੇ ਜਵਾਨ ਅਤੇ 10 ਹਜਾਰ 403 ਐਸਪੀਓ ਦੀ ਤੈਨਾਤੀ ਕੀਤੀ ਗਈ।

ਚੋਣ ਕੇਂਦਰਾਂ 'ਤੇ ਵੋਟਰਾਂ ਦੀ ਸਹੂਲਤ ਲਈ ਘੱਟੋ ਘੱਟ ਸਹੂਲਤਾਂ ਯਕੀਨੀ ਕੀਤੀਆਂ ਗਈਆਂ

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਚੋਣ ਦੇ ਤਜਰਬੇ ਨੂੰ ਸੁਖਦ ਅਤੇ ਯਾਦਗਾਰ ਬਨਾਉਣ ਲਈ ਚੋਣ ਕਮਿਸ਼ਨ ਦੀ ਪ੍ਰਤੀਬੱਧਤਾ ਤਹਿਤ ਸਾਰੇ ਚੋਣ ਕੇਂਦਰਾਂ 'ਤੇ ਪੀਣ ਦਾ ਪਾਣੀ, ਬਿਜਲੀ, ਪਖਾਨੇ, ਰੈਂਪ, ਸ਼ੈਲਟਰ, ਹੈਲਪਡੇਸਕ ਵਰਗੀ ਘੱਟੋ ਘੱਟ ਸਹੂਲਤਾਂ ਪ੍ਰਦਾਨ ਕੀਤੀ ਗਈਆਂ। ਜਰੂਰਤਮੰਦ ਲੋਕਾਂ ਨੂੰ ਵਹੀਲਚੇਅਰ ਸਹੂਲਤ ਪ੍ਰਦਾਨ ਕੀਤੀ ਗਈ। ਨੌਜੁਆਨ ਵੋਟਰਾਂ ਨੂੰ ਪ੍ਰੋਤਸਾਹਿਤ ਕਰਨ ਲਈ 114 ਚੋਣ ਕੇਂਦਰਾਂ ਦਾ ਪ੍ਰਬੰਧਨ ਨੌਜੁਆਨਾਂ ਵੱਲੋਂ ਕੀਤਾ ਗਿਆ। ਲੈਂਗਿਕ ਸਮਾਵੇਸ਼ਿਤਾ ਅਤੇ ਸਗਮਤਾ ਨੂੰ ਪ੍ਰੋਤਸਾਹਣ ਦੇਣ ਤਹਿਤ 115 ਚੋਣ ਕੇਂਦਰਾਂ ਦਾ ਪ੍ਰਬੰਧਨ ਪੂਰੀ ਤਰ੍ਹਾ ਨਾਲ ਮਹਿਲਾਵਾਂ ਵੱਲੋਂ ਕੀਤਾ ਗਿਆ ਜਦੋਂ ਕਿ 87 ਦਾ ਪ੍ਰਬੰਧਨ ਦਿਵਆਂਗ ਕਰਮਚਾਰੀਆਂ ਵੱਲੋਂ ਕੀਤਾ ਗਿਆ।

ਸਵੀਪ ਗਤੀਵਿਧੀਆਂ ਨਾਲ ਵੋਟਰਾਂ ਨੁੰ ਕੀਤਾ ਜਾਗਰੁਕ, ਕਰਵਾਏ ਵੱਖ-ਵੱਖ ਮੁਕਾਬਲੇ

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਦੇ ਦਿਨ ਤੋਂ ਪਹਿਲਾਂ ਲੋਕਤਾਂਤਰਿਕ ਉਤਸਵ ਨੁੰ ਪ੍ਰੋਤਸਾਹਨ ਦੇਣ ਲਈ ਵਿਵਸਥਿਤ ਚੋਣ ਸਿਖਿਆ ਅਤੇ ਚੋਣਾਵੀ ਭਾਗੀਦਾਰੀ ਸਵੀਪ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ। ਵੋਟਿੰਗ ਦੇ ਦਿਨ ਨੌਜੁਆਨਾਂ ਵਿਚ ਵੋਟਿੰਗ ਦੇ ਪ੍ਰਤੀ ਉਤਸਾਹ ਨੂੰ ਹੋਰ ਵੱਧ ਵਧਾਉਣ ਲਈ ਨੁਕੱੜ ਨਾਟਕ, ਸਥਾਨਕ ਪ੍ਰਭਾਵਸ਼ਾਲੀ ਵਿਅਕਤੀ ਅਤੇ ਪ੍ਰਤੀਕ, ਸਵਦੇਸ਼ੀ ਖੇਡ ਮੁਕਾਬਲੇ ਦੇ ਨਾਲ-ਨਾਲ ਪੌਧਾਰੋਪਣ ਮੁਹਿੰਮ, ਪੇਂਟਿੰਗ ਅਤੇ ਵਾਦ ਵਿਵਾਦ ਮੁਕਾਬਲੇ ਵਰਗੇ ਵੱਖ-ਵੱਖ ਗਤੀਵਿਧੀਆਂ ਵਿਚ ਸਥਾਨਕ ਵਿਸ਼ਿਆਂ ਅਤੇ ਤੱਤਾਂ ਦੀ ਵਰਤੋ ਕੀਤੀ ਗਈ।

ਵੱਧਚੜ੍ਹ ਕੇ ਚੋਣ ਕਰਨ ਲਈ ਵੋਟਰਾਂ ਦਾ ਧੰਨਵਾਦ

ਸ੍ਰੀ ਪੰਕਜ ਅਗਰਵਾਲ ਨੇ ਚੋਣ ਪ੍ਰਕ੍ਰਿਆ ਨੂੰ ਸ਼ਾਂਤੀਪੂਰਨ ਤੇ ਸਫਲਤਾ ਨਾਲ ਕਰਵਾਉਣ ਲਈ ਚੋਣ ਡਿਊਟੀ ਵਿਚ ਲੱਗੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਸੂਬੇ ਵਿਚ ਚੋਣ ਸ਼ਾਂਤੀਪੂਰਨ ਰਿਹਾ। ਇਸ ਦੇ ਨਾਲ ਹੀ ਚੋਣ ਕਰਨ ਵਾਲੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲੋਕਤੰਤਰ ਦੇ ਇਸ ਮਹਾਪਰਵ ਵਿਚ ਵੱਧਚੜ੍ਹ ਕੇ ਹਿੱਸਾ ਲਿਆ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ