ਚੰਡੀਗੜ੍ਹ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਚ ਯੋਗ ਕੇਂਦਰ ਦਾ ਉਦਘਾਟਨ ਕੀਤਾ। ਹਰਿਆਣਾ ਯੋਗ ਕਮਿਸ਼ਨ ਦੇ ਸਹਿਯੋਗ ਨਾਲ ਸਥਾਪਿਤ ਇਸ ਕੇਂਦਰ ਦਾ ਉਦੇਸ਼ ਸਰਕਾਰੀ ਕਰਮਚਾਰੀਆਂ ਦੇ ਸ਼ਰੀਰਿਕ ਅਤੇ ਮਾਨਸਿਕ ਸਿਹਤ ਨੂੰ ਪ੍ਰੋਤਸਾਹਨ ਦੇਣਾ, ਧਿਆਨ ਨੂੰ ਪ੍ਰੋਤਸਾਹਿਤ ਕਰਨਾ ਅਤੇ ਸੰਤੁਲਿਤ ਰੋਜਮਰਾ ਨੂੰ ਪ੍ਰੋਤਸਾਹਿਤ ਕਰਨਾ ਹੈ।ਡਾ. ਪ੍ਰਸਾਦ ਨੇ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾ ਦੇ ਪ੍ਰੋਗ੍ਰਾਮ ਕਰਮਚਾਰੀਆਂ ਵਿਚ ਉਤਪਾਦਕਤਾ ਨੂੰ ਵਧਾਉਣ ਅਤੇ ਉਨ੍ਹਾਂ ਦੇ ਸਿਹਤ ਵਿਚ ਸਕਾਰਾਤਮਕ ਯੋਗਦਾਨ ਦੇਣ ਵਿਚ ਮਹਤੱਵਪੂਰਨ ਭੁਕਿਮਾ ਨਿਭਉਂਦੇ ਹਨ। ਇਸ ਯੋਗ ਕੇਂਦਰ ਵਿਚ ਕਰਮਚਾਰੀਆਂ ਦੇ ਲਈ ਨਿਯਮਤ ਸੈਸ਼ਨ ਹੋਣਗੇ, ਜਿਨ੍ਹਾਂ ਦਾ ਸੰਚਾਲਨ ਯੋਗ ਕੋਚਾਂ ਵੱਲੋਂ ਕੀਤਾ ਜਾਵੇਗਾ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਨੇ ਯੋਗ ਕੇਂਦਰ ਦਾ ਉਦਘਾਟਨ ਕਰਨ 'ਤੇ ਮੁੱਖ ਸਕੱਤਰ ਡਾ. ਟੀਵੀਐਸਐਨ ਪ੍ਰਸਾਦ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਪਹਿਲ ਕਰਮਚਾਰੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ। ਉਨ੍ਹਾਂ ਨੇ ਇਹ ਵੀ ਦਸਿਆ ਕਿ ਪੁਰਸ਼ ਅਤੇ ਮਹਿਲਾ ਯੋਗ ਕੋਚ ਕਰਮਚਾਰੀਆਂ ਦੇ ਸੀਟਾਂ 'ਤੇ ਜਾ ਕੇ ਸਰਲ ਸਵਾਸ ਅਭਿਆਸਾਂ ਤੋਂ ਜਾਣੂੰ ਕਰਾਉਂਣਗੇ। ਜਿਨ੍ਹਾਂ ਨੂੰ ਬੈਠੇ-ਬੈਠੇ ਕੀਤਾ ਜਾ ਸਕਦਾ ਹੈ, ਜਿਸ ਨਾਲ ਪੋਸਚਰ ਵਿਚ ਸੁਧਾਰ ਅਤੇ ਤਨਾਅ ਘੱਟ ਕਰਨ ਵਿਚ ਮਦਦ ਮਿਲਦੀ ਹੈ। ਉਦਘਾਟਨ ਦੌਰਾਨ, ਦੀਕਸ਼ਾ ਸ਼ਰਮਾ ਨਾਂਅ ਦੀ ਛੋਟੀ ਕੁੜੀ ਨੇ ਯੋਗ ਆਸਨ ਕੀਤੇ, ਜਿਸ ਨੇ ਆਪਣੇ ਲਚੀਲੇਪਨ ਨਾਲ ਦਰਸ਼ਕਾਂ ਨੂੰ ਮੋਹ ਲਿਆ। ਇਸ ਮੌਕੇ 'ਤੇ ਸਕੱਤਰੇਤ ਸਥਾਪਨਾ ਦੇ ਵਿਸ਼ੇਸ਼ ਸਕੱਤਰ ਸ੍ਰੀ ਸੰਵਰਤਕ ਸਿੰਘ ਵੀ ਮੌਜੂਦ ਰਹੇ।