Thursday, April 03, 2025
BREAKING NEWS
ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਸਦਮਾ,ਪਤਨੀ ਦਾ ਹੋਇਆ ਦੇਹਾਂਤਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਪਟਿਆਲਾ ; ਬਾਦਸ਼ਾਹਪੁਰ ਪੁਲਿਸ ਚੌਂਕੀ ਨੇੜੇ ਧਮਾਕਾਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋ

Haryana

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮੌਜੂਦਗੀ ਵਿਚ ਨਾਇਬ ਸਿੰਘ ਸੈਨੀ ਨੇ ਲਗਾਤਾਰ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋ ਚੁੱਕੀ ਸੁੰਹ

October 17, 2024 06:47 PM
SehajTimes

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕੇਂਦਰੀ ਮੰਤਰੀ ਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਕੀਤੀ ਸ਼ਿਰਕਤ

ਪੰਚਕੂਲਾ ਵਿਚ ਹੋਇਆ ਸ਼ਾਨਦਾਰ ਸੁੰਹ ਚੁੱਕ ਸਮਾਰੋਹ, ਲੋਕਾਂ ਦਾ ਉਮੜਿਆ ਹਜੂਮ

ਚੰਡੀਗੜ੍ਹ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਮੌਜੂਦਗੀ ਵਿਚ ਅੱਜ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਸ੍ਰੀ ਨਾਇਬ ਸਿੰਘ ਸੈਨੀ ਨੂੰ ਲਗਾਤਾਰ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋ ਅਹੁਦਾ ਅਤੇ ਭੇਦ ਗੁਪਤ ਰੱਖਣ ਦੀ ਸੁੰਹ ਦਿਵਾਈ। ਇਸ ਮੌਕੇ 'ਤੇ 11 ਕੈਬਨਿਟ ਮੰਤਰੀਆਂ ਅਤੇ 2 ਰਾਜ ਮੰਤਰੀਆਂ ਨੇ ਵੀ ਅਹੁਦਾ ਅਤੇ ਭੇਦ ਗੁਪਤ ਰੱਖਣ ਦੀ ਸੁੰਹ ਚੁੱਕੀ। ਨਵੇਂ ਨਿਯੁਕਤ ਕੈਬਨਿਟ ਮੰਤਰੀਆਂ ਵਿਚ ਸ੍ਰੀ ਅਨਿਲ ਵਿਜ, ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਰਾਓ ਨਰਬੀਰ ਸਿੰਘ, ਸ੍ਰੀ ਮਹੀਪਾਲ ਢਾਂਡਾ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਕੁਮਾਰ ਸ਼ਰਮਾ, ਸ੍ਰੀ ਸ਼ਾਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਸ੍ਰੀਮਤੀ ਸ਼ਰੂਤੀ ਚੌਧਰੀ ਅਤੇ ਕੁਮਾਰੀ ਆਰਤੀ ਸਿੰਘ ਰਾਓ ਸ਼ਾਮਿਲ ਹਨ। ਇੰਨ੍ਹਾਂ ਤੋਂ ਇਲਾਵਾ, ਸ੍ਰੀ ਰਾਜੇਸ਼ ਨਾਗਰ ਅਤੇ ਸ੍ਰੀ ਗੌਰਵ ਗੌਤਮ ਨੇ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਵਜੋ ਸੁੰਹ ਚੁੱਕੀ। ਜਿਲ੍ਹਾ ਪੰਚਕੂਲਾ ਵਿਚ ਪ੍ਰਬੰਧਿਤ ਸੁੰਹ ਚੁੱਕਾ ਸਮਾਗਮ ਵਿਚ ਕੇਂਦਰੀ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ, ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ, ਸੜਕ ਅਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜੇ.ਪੀ. ਨੱਡਾ, ਉਰਜਾ ਅਤੇ ਹਾਊਸਿੰਗ ਅਤੇ ਅਰਬਨ ਅਫੇਅਰਸ ਮੰਤਰੀ ਸ੍ਰੀ ਮਨੋਹਰ ਲਾਲ, ਸਿਖਿਆ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ, ਖੁਰਾਕ ਪ੍ਰੋਸੈਂਸਿੰਗ ਮੰਤਰੀ ਸ੍ਰੀ ਚਿਰਾਗ ਪਾਸਵਾਨ, ਸੂਖਮ, ਛੋਟੇ ਅਤੇ ਮੱਧਮ ਉਦਯੋਗ ਮੰਤਰੀ ਸ੍ਰੀ ਜੀਤਨਰਾਮ ਮਾਂਝੀ ਅਤੇ ਮੱਛੀ, ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਰਾਜੀਵ ਰੰਜਨ ਸਿੰਘ ਵੀ ਮੌਜੂਦ ਰਹੇ। ਇੰਨ੍ਹਾਂ ਤੋਂ ਇਲਾਵਾ, ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਸ੍ਰੀ ਕ੍ਰਿਸ਼ਸ਼ ਪਾਲ ਗੁਜੱਰ, ਸ੍ਰੀ ਰਾਮ ਦਾਸ ਅਠਾਵਲੇ, ਸ੍ਰੀ ਜੈਯੰਤ ਚੌਧਰੀ, ਸ੍ਰੀਮਤੀ ਅਨੁਪ੍ਰਿਯਾ ਪਟੇਲ, ਸ੍ਰੀ ਸਤਯਪਾਲ ਸਿੰਘ ਬਘੇਲ ਵੀ ਮੌਜੂਦ ਰਹੇ।

ਸਮਾਰੋਹ ਵਿਚ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰਿਆ, ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵ੍ਰਤ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ੍ਰੀ ਸ਼ਿਵ ਪ੍ਰਤਾਪ ਸ਼ੁਕਲਾ, ਪੱਛਮ ਬੰਗਾਲ ਦੇ ਰਾਜਪਾਲ ਸ੍ਰੀ ਸੀ. ਵੀ. ਆਨੰਦ ਬੋਸ, ਦਿੱਲੀ ਦੇ ਲੈਫਟੀਨੇਂਟ ਗਵਰਨਰ ਸ੍ਰੀ ਵਿਨੈ ਕੁਮਾਰ ਸਕਸੇਨਾ ਵੀ ਮੌਜੂਦ ਰਹੇ। ਹਰਿਆਣਾ ਦੇ ਮੁੱਖ ਸਕੱਤਰ ਡਾ. ਟੀ.ਵੀ.ਐਸ.ਐਨ ਪ੍ਰਸਾਦ ਨੇ ਸੁੰਚ ਚੁੱਕਾ ਸਮਾਰੋਹ ਦਾ ਸੰਚਾਲਨ ਕੀਤਾ। ਸਮਾਰੋਹ ਵਿਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ।

ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਕੀਤੀ ਸ਼ਿਰਕਤ

ਸੁੰਹ ਚੁੱਕ ਸਮਾਰੋਹ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਅਦਿਤਅਨਾਥ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਪੇਮਾ ਖਾਂਡੂ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਐਨ. ਚੰਦਰਬਾਬੂ ਨਾਇਡੂ, ਅਸਮ ਦੇ ਮੁੱਖ ਮੰਤਰੀ ਸ੍ਰੀ ਹੇਮੰਤ ਬਿਸਵਾ ਸਰਮਾ, ਛਤੀਸਗੜ੍ਹ ਦੇ ਮੁੱਖ ਮੰਤਰੀ ਸ੍ਰੀ ਵਿਸ਼ਣੂ ਦੇਵ ਸਾਈ, ਗੋਆ ਦੇ ਮੁੱਖ ਮੰਤਰੀ ਸ੍ਰੀ ਪ੍ਰਮੋਦ ਸਾਵੰਤ, ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਭੁਪੇਂਦਰ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਮੋਹਨ ਯਾਦਵ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਏਕਨਾਥ ਛਿੰਦੇ, ਮਣੀਪੁਰ ਦੇ ਮੁੱਖ ਮੰਤਰੀ ਸ੍ਰੀ ਨੋਂਗਥੋਂਬਮ ਬੀਰੇਨ ਸਿੰਘ, ਮੇਘਾਲਯ ਦੇ ਮੁੱਖ ਮੰਤਰੀ ਸ੍ਰੀ ਕਾਨਰਾਡ ਸੰਗਮਾ, ਨਾਗਾਲੈਂਡ ਦੇ ਮੁੱਖ ਮੰਤਰੀ ਸ੍ਰੀ ਨਫਯੂ ਰਿਯੋ, ਓੜੀਸਾ ਦੇ ਮੁੱਖ ਮੰਤਰੀ ਸ੍ਰੀ ਮੋਹਨ ਚਰਣ ਮਾਝੀ, ਸਿਕਿਮ ਦੇ ਮੁੱਖ ਮੰਤਰੀ ਸ੍ਰੀ ਪ੍ਰੇਮ ਸਿੰਘ ਤਮਾਂਗ (ਗੋਲੇ), ਤਿਰੀਪੁਰਾ ਦੇ ਮੁੱਖ ਮੰਤਰੀ ਡਾ. ਮਾਣਿਕ ਸਾਹਾ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਦੀ ਵੀ ਮਾਣਯੋਗ ਮੌਜੂਦਗੀ ਰਹੀ। ਇਨ੍ਹਾਂ ਤੋਂ ਇਲਾਵਾ, ਭਾਜਪਾ ਸ਼ਾਸਿਤ ਸੂਬਿਆਂ ਦੇ ਡਿਪਟੀ ਮੁੱਖ ਮੰਤਰੀ ਵੀ ਸੁੰਹ ਚੁੱਕ ਸਮਾਰੋਹ ਵਿਚ ਸ਼ਾਮਿਲ ਹੋਏ।

ਵਿਧਾਨਸਭਾ ਚੋਣ ਵਿਚ ਲਾਡਵਾ ਵਿਧਾਨਸਭਾ ਖੇਤਰ ਤੋਂ ਵਿਧਾਇਕ ਚੁਣੇ ਗਏ ਸ੍ਰੀ ਨਾਇਬ ਸਿੰਘ ਸੈਨੀ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਕਰਨਾਲ ਵਿਧਾਨਸਭਾ ਖੇਤਰ ਦਾ ਪ੍ਰਤੀਨਿਧੀਤਵ ਕੀਤਾ ਹੈ। ਉਹ ਕੁਰੂਕਸ਼ੇਤਰ ਤੋਂ ਸਾਂਸਦ ਤੇ ਭਾਜਪਾ ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਸਾਲ 2014 ਵਿਚ ਨਰਾਇਣਗੜ੍ਹ ਤੋਂ ਵਿਧਾਇਕ ਰਹੇ ਅਤੇ ਹਰਿਆਣਾ ਸਰਕਾਰ ਵਿਚ ਰਾਜ ਮੰਤਰੀ ਰਹੇ। 25 ਜਨਵਰੀ, 1970 ਨੂੰ ਅੰਬਾਲਾ ਦੇ ਮਿਰਜਾਪੁਰ ਮਾਜਰਾ ਪਿੰਡ ਵਿਚ ਜਨਮੇ ਸ੍ਰੀ ਨਾਇਬ ਸਿੰਘ ਸੈਨੀ ਨੇ ਬੀਏ ਤੇ ਐਲਐਲਬੀ ਦੇ ਡਿਗਰੀ ਹਾਸਲ ਕੀਤੀ ਹੈ।

ਸਮਾਰੋਹ ਵਿਚ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਡਿਪਟੀ ਮੁੱਖ ਮੰਤਰੀਆਂ ਦੇ ਪਰਿਵਾਜਨ ਵੀ ਸ਼ਾਮਿਲ ਹੋਏ।

Have something to say? Post your comment

 

More in Haryana

ਯਮੁਨਾਨਗਰ ਵਿੱਚ 800 ਮੇਗਾਵਾਟ ਦਾ ਨਵਾਂ ਥਰਮਲ ਪਾਵਰ ਪਲਾਂਟ ਸਥਾਪਿਤ ਕੀਤਾ ਜਾਵੇਗਾ : ਅਨਿਲ ਵਿਜ

ਹਰਿਆਣਾ ਰਾਜ ਕੋਲਡ ਸਟੋਰੇਜ ਏਸੋਸਇਏਸ਼ਨ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

15 ਜੂਨ ਤੱਕ ਸਾਰੀ ਖਰਾਬ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਵੇ ਪੂਰਾ : ਮੁੱਖ ਮੰਤਰੀ

ਜਲਭਰਾਵ ਵਾਲੇ ਖੇਤਰਾਂ ਦੇ ਪਾਣੀ ਦੀ ਵਰਤੋ ਮੱਛੀ ਪਾਲਣ ਅਤੇ ਝੀਂਗਾ ਉਤਪਾਦਨ ਲਈ ਕਰਨ : ਖੇਤੀਬਾੜੀ ਮੰਤਰੀ

ਨੌਜੁਆਨ ਪੀੜੀ ਜਿੰਨ੍ਹਾ ਸੰਸਕਾਰਵਾਨ ਹੋਵੇਗੀ, ਉਨ੍ਹਾਂ ਹੀ ਦੇਸ਼ ਕਰੇਗਾ ਤਰੱਕੀ - ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਗਰੋਹਾ ਮੈਡੀਕਲ ਕਾਲਜ ਵਿੱਚ ਕੀਤਾ ਮਹਾਰਾਜਾ ਅਗਰਸੇਨ ਦੀ ਸ਼ਾਨਦਾਰ ਪ੍ਰਤਿਮਾ ਦਾ ਉਦਘਾਟਨ

ਮਹਿਲਾ ਸ਼ਸ਼ਕਤੀਕਰਣ ਵਿੱਚ ਮੁੱਖ ਮੰਤਰੀ ਦਾ ਸਾਥ ਦੇ ਰਹੀ ਹੈ ਉਨ੍ਹਾਂ ਦੀ ਧਰਮਪਤਨੀ

ਗੈਰ-ਕਾਨੁੰਨੀ ਢੰਗ ਨਾਲ ਨੌਜੁਆਨਾਂ ਨੂੰ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੇ ਖਿਲਾਫ ਕੀਤੀ ਗਈ ਸਖਤ ਕਾਰਵਾਈ - ਮੁੱਖ ਮੰਤਰੀ

ਈਆਰਓ, ਡੀਈਓ, ਸੀਈਓ ਪੱਧਰ 'ਤੇ ਰਾਜਨੀਤਿਕ ਪਾਰਟੀਆਂ ਨਾਲ ਜਮੀਨੀ ਪੱਧਰ 'ਤੇ ਕੀਤੀ ਜਾ ਰਹੀਆਂ ਮੀਟਿੰਗਾਂ

ਜਲ੍ਹ ਸ਼ਕਤੀ ਮੁਹਿੰਮ-ਕੈਚ ਦ ਰੈਨ 2025 ਦੀ ਸ਼ੁਰੂਆਤ ਪੰਚਕੂਲਾ ਵਿੱਚ ਹੋਵੇਗੀ ਅੱਜ