ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਵੱਲੋਂ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਵਿਚ ਉੱਪ-ਵਰਗੀਕਰਣ ਨੂੰ ਲਾਗੂ ਕੀਤੇ ਜਾਣ 'ਤੇ ਮੰਗਲਵਾਰ ਨੂੰ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਤੇ ਸਮਾਜ ਦੇ ਮੋਹਰੀ ਲੋਕਾਂ ਦੀ ਅਗਵਾਈ ਹੇਠ ਸੂਬੇ ਤੋਂ ਵਾਂਝੀ ਜਾਤੀਆਂ ਦੇ ਮਾਣਯੋਗ ਪ੍ਰਤੀਨਿਧੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਮੁੱਖ ਮੰਤਰੀ ਆਵਾਸ ਚੰਡੀਗੜ੍ਹ ਵਿਚ ਪ੍ਰਬੰਧਿਤ ਸਮਾਰੋਹ ਵਿਚ ਹਰਿਆਣਾ ਅਨੁਸੂਚਿਤ ਵਾਂਝੀ ਜਾਤੀ ਸਮਾਜ ਵੱਲੋਂ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਬੇਦੀ ਤੇ ਵਿਧਾਇਕ ਸ੍ਰੀ ਕਪੂਰ ਸਿੰਘ ਵਾਲਮਿਕੀ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦਾ ਪੱਗ ਪਹਿਨਾ ਕੇ ਸਨਮਾਨ ਕੀਤਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇਅਨੁਸੂਚਿਤ ਵਾਂਝੀ ਜਾਤੀਆਂ ਸਮੇਤ ਪੂਰੇ ਸੂਬੇ ਦੀ ਜਨਤਾ ਨੂੰ ਨਮਨ ਕਰਦੇ ਹੋਏ ਕਿਹਾ ਕਿ ਅਨੁਸੂਚਿਤ ਵਾਂਝੀ ਜਾਤੀਆਂ ਦੀ ਸਾਰੀ ਤਰ੍ਹਾ ਦੀ ਸਮਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਸਮਾਜ ਵੱਲੋਂ ਦਿੱਤੇ ਗਏ ਸੱਦੇ ਨੂੰ ਮੰਜੂਰ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਸ ਸਿੰਘ ਸੈਨੀ ਨੇ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਬੇਦੀ ਦੀ ਅਗਵਾਈ ਹੇਠ ਸਮਾਜ ਵੱਲੋਂ ਨਿਰਧਾਰਿਤ ਹਰਿਆਣਾ ਵਿਚ ਕਿਸੇ ਇਕ ਥਾਂ ਪ੍ਰਬੰਧਿਤ ਰੈਲੀ ਪਹੁੰਚਣ ਦੀ ਵੀ ਮੰਜੂਰੀ ਦਿੱਤੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਡੀਐਸਸੀ ਵਿਚ ਸ਼ਾਮਿਲ ਇਕ-ਇਕ ਜਾਤੀ ਦਾ ਨਾਂਅ ਲੈਂਦੇ ਹੋਏ ਸਾਰੀ ਜਾਤੀਆਂ ਨੂੰ ਪ੍ਰਣਾਮ ਕੀਤਾ ਅਤੇ ਕਿਹਾ ਕਿ ਸੀਐਮ ਹਾਊਸ ਦੀ ਮਾਲਿਕ ਹਰਿਆਣਾ ਦੀ ਜਨਤਾ ਹੈ। ਮੈਨੂੰ ਆਪਣੇ ਇੱਥੇ ਬਤੌਰ ਚੌਕੀਦਾਰ ਦੀ ਜਿਮੇਵਾਰੀ ਦਿੱਤੀ ਹੈ, ਉਸ ਨੂੰ ਨਿਭਾ ਰਿਹਾ ਹਾਂ।
ਭਾਜਪਾ ਨੌਜੁਆਨਾਂ ਦੇ ਨਾਲ ਰਾਜਨੀਤੀ ਨਹੀਂ ਕਰਦੀ- ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਪ੍ਰਤੀਨਿਧੀਆਂ ਨਾਲ ਸੰਵਾਦ ਸਥਾਪਿਤ ਕਰਦੇ ਹੋਏ ਕਿਹਾ ਕਿ ਭਾਜਪਾ ਨੌਜੁਆਨਾਂ ਦੇ ਨਾਲ ਰਾਜਨੀਤੀ ਨਹੀਂ ਕਰਦੀ। ਜਦੋਂ ਮੈਨੁੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ, ਭਾਜਪਾ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਡਾ ਜੀ, ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਜੀ ਦੇ ਆਸ਼ੀਰਵਾਦ ਨਾਲ ਕਾਰਜਭਾਰ ਸੰਭਾਲਿਆ ਸੀ ਤਾਂ 15000 ਨੌਕਰੀਆਂ ਲਈ ਨੌਜੁਆਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ। ਇਸ 'ਤੇ ਯੁਵਾ ਵਿਰੋਧੀ ਕਾਂਗਰਸ ਚੋਣ ਕਮਿਸ਼ਨ ਤੱਕ ਪਹੁੰਚੀ ਅਤੇ ਨੌਜੁਆਨਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਵਿਰੋਧ ਕੀਤਾ। ਕਮਿਸ਼ਨ ਨੇ ਚੋਣ ਨਤੀਜੇ ਆਉਣ ਤੱਕ ਰੋਕ ਲਗਾ ਦਿੱਤੀ, ਪਰ ਸਾਡੀ ਸਰਕਾਰ ਨੇ ਵਾਇਦੇ ਨੂੰ ਪੂਰਾ ਕਰਦੇ ਹੋਏ ਚੋਣ ਨਤੀਜੇ ਆਉਂਦੇ ਹੀ 25000 ਘਰਾਂ ਵਿਚ ਰੁਜਗਾਰ ਦਿੱਤਾ। ਸਰਕਾਰ ਦਾ ਯਤਨ ਹੈ ਕਿ ਆਮ ਘਰਾਂ ਵਿਚ ਵੀ ਐਚਸੀਐਸ ਅਤੇ ਆਈਏਐਸ ਪੱਧਰ ਦੇ ਅਧਿਕਾਰੀ ਹੋਣ।
ਸੰਵਾਦ ਸਥਾਪਿਤ ਕਰ ਸਾਧਿਆ ਵਿਰੋਧੀ ਧਿਰ 'ਤੇ ਨਿਸ਼ਾਨਾ- ਸ੍ਰੀ ਨਾਇਬ ਸੈਨੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੋਣ ਨਤੀਜੇ ਤੋਂ ਪਹਿਲਾਂ ਹੀ ਕੁੱਝ ਨੇਤਾਵਾਂ ਦੇ ਇੱਥੇ ਘਮੰਡ ਆ ਗਿਆ ਸੀ। ਜਲੇਬੀਆਂ ਪਹੁੰਚ ਗਈਆਂ ਸਨ ਪਰ ਹਰਿਆਣਾ ਦੀ ਦੋ ਕਰੋੜ 80 ਲੱਖ ਜਨਤਾ ਨੇ ਹਵਾ ਦਾ ਰੁੱਖ ਮੋੜ ਦਿੱਤਾ।
ਹਰਿਆਣਾ ਦੇ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਬੇਦੀ ਨੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੂੰ ਦਲਿਤ ਹਿਤੇਸ਼ੀ ਦਸਿਆ। ਉਨ੍ਹਾਂ ਨੇ ਕਿਹਾ ਕਿ ਅਨੁਸੂਚਿਤ ਵਾਂਝੀ ਜਾਤੀਆਂ ਦੀ ਰਾਖਵਾਂ ਵਿਚ ਵਰਗੀਕਰਣ ਦੀ ਲੜਾਈ ਹਰਿਆਣਾ ਦੇ ਗਠਨ ਦੇ ਸਮੇਂ ਤੋਂ ਹੈ। ਸਾਲ 1994 ਵਿਚ ਉਸ ਮਸਂੈ ਦੇ ਮੁੱਖ ਮੰਤਰੀ ਸੁਰਗਵਾਸੀ ਸ੍ਰੀ ਭਜਨ ਲਾਲ ਨੇ ਇੰਨ੍ਹਾਂ ੧ਾਤੀਆਂ ਨੂੰ ਹੱਕ ਦਿੱਤਾ ਸੀ, ਪਰ ਸਾਲ 2005 ਵਿਚ ਕਾਂਗਰਸ ਸਰਕਾਰ ਵਿਚ ਉਸ ਸਮੇਂ ਦੇ ਸੀਐਮ ਭੁਪੇਂਦਰ ਸਿੰਘ ਹੁਡਾ ਨੇ ਸਮਾਜ ਤੋਂ ਇਹ ਅਧਿਕਾਰ ਖੋਹ ਲਿਆ ਸੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹੁਣ ਇਸ ਜਖਮ 'ਤੇ ਨਾ ਸਿਰਫ ਮਰਹਮ ਲਗਾਉਣ ਦਾ ਕੰਮ ਕੀਤਾ, ਸਗੋ ਚੰਗੀ ਦਵਾਈ ਵੀ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 2020 ਵਿਚ ਸਿਖਿਆ ਵਿਚ ਇਹ ਅਧਿਕਾਰ ਦੇ ਦਿੱਤਾ ਸੀ। ਹੁਣ ਨੌਕਰੀਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਵਰਗੀਕਰਣ ਲਈ ਜੋ ਰਿਪੋਰਟ ਨੂੰ ਮੰਜੂਰੀ ਦਿੱਤੀ ਹੈ, ਉਸ ਨਾਲ ਅਨੁਸੂਚਿਤ ਵਾਂਝਾ ਸਮਾਜ ਮੁੱਖ ਮੰਤਰੀ ਦਾ ਧੰਨਵਾਦੀ ਹੈ। ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਬੇਦੀ ਨੇ ਨਿਗਮ ਚੋਣਾਂ ਵਿਚ ਵੀ ਇਸੀ ਤਰ੍ਹਾ ਨਾਲ ਰਾਖਵਾਂ ਦੀ ਵਿਵਸਥਾ ਕਰਨ, ਸਮਾਜ ਤੋਂ ਕਿਸੇ ਪ੍ਰਤੀਨਿਧੀ ਨੂੰ ਰਾਜਸਭਾ ਵਿਚ ਭੇਜਣ, ਅਸਥਾਈ ਸਫਾਈ ਕਰਮਚਹਰੀਆਂ ਨੂੰ ਸਥਾਈ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਮੰਗ ਪੱਤਰ ਵੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੁੰ ਸੌਂਪਿਆ।
ਇਸ ਮੌਕੇ 'ਤੇ ਸਵਾਮੀ ਸਵਦੇਸ਼ ਕਪੂਰ, ਬਵਾਨੀਖੇੜਾ ਤੋਂ ਵਿਧਾਇਕ ਸ੍ਰੀ ਕਪੂਰ ਸਿੰਘ ਵਾਲਮਿਕੀ, ਸਾਬਕਾ ਸਾਂਸਦ ਸੁਨੀਤਾ ਦੁਗੱਲ, ਸਾਬਕਾ ਮੰਤਰੀ ਸ੍ਰੀ ਬਿਸ਼ੰਬਰ ਵਾਲਮਿਕੀ, ਸਾਬਕਾ ਵਿਧਾਇਕ ਸ੍ਰੀ ਅਨੁਪ ਧਾਨਕ, ਸਵਾਮੀ ਸੰਗਮਨਾਥ, ਸਾਬਕਾ ਵਿਧਾਂਇਕ ਇਸ਼ਵਰ ਪਲਾਕਾ, ਕਮਿਸ਼ਨ ਚੇਅਰਮੈਨ ਰਾਮਅਵਤਾਰ ਵਾਲਮਿਕੀ, ਸਾਬਕਾ ਵਿਧਾਇਕ ਕੁਲਵੰਤ ਬਾਜੀਗਰ, ਸਾਬਕਾ ਐਚਸੀਐਸ ਅਧਿਕਾਰੀ ਅਮਰਜੋਤ ਸਿੰਘ ਸਮੇਤ ਅਨੁਸੂਚਿਤ ਵਾਂਝੀ ਜਾਤੀਆਂ ਦੇ ਪੂਰੇ ਹਰਿਆਂਣਾ ਤੋਂ ਆਏ ਮਾਣਯੋਗ ਪ੍ਰਤੀਨਿਧੀ ਮੌਜੂਦ ਸਨ।