ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਨਾਗਰਿਕਾਂ ਦੀ ਸਮਸਿਆਵਾਂ ਦੇ ਹੱਲ ਤਹਿਤ 22 ਅਕਤੂਬਰ ਤੋਂ ਸਾਰੇ ਜਿਲ੍ਹਿਆਂ ਵਿਚ ਸਮਾਧਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ। ਕੈਂਪਾਂ ਵਿਚ ਸਵੇਰੇ 9 ਤੋਂ 11 ਵਜੇ ਤਕ ਸਾਰੇ ਅਧਿਕਾਰੀਆਂ ਨੇ ਦਫਤਰ ਵਿਚ ਬੈਠ ਕੇ ਆਮਜਨਤਾ ਦੀ ਸਮਸਿਆਵਾਂ ਨੂੰ ਸੁਣਿਆ ਅਤੇ ਜਿਆਦਾਤਰ ਸਮਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਗਿਆ।
ਕੈਂਪਾਂ ਵਿਚ ਆਮਜਨਤਾ ਵੱਲੋਂ ਲਗਭਗ 516 ਸ਼ਿਕਾਇਤਾਂ ਰੱਖੀਆਂ ਗਈਆਂ, ਜਿਨ੍ਹਾਂ ਵਿੱਚੋਂ 143 ਸ਼ਿਕਾਇਤਾਂ ਦਾ ਮੌਕੇ 'ਤੇ ਹੱਲ ਕੀਤਾ ਗਿਆ। ਹੋਰ ਸ਼ਿਕਾਇਤਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੇ ਕੋਲ ਭੇਜੀ ਗਈਆਂ। ਕੈਂਪਾਂ ਵਿਚ ਜਿਆਦਾਤਰ ਸ਼ਿਕਾਇਤਾਂ ਪ੍ਰੋਪਰਟੀ ਆਈਡੀ, ਵੇਂਡਿੰਗ ਜੋਨ, ਪਰਿਵਾਰ ਪਹਿਚਾਣ ਪੱਤਰ ਨਾਲ ਸਬੰਧਿਤ ਆਈਆਂ। ਇਹ ਸਮਾਧਾਨ ਕੈਂਪ ਅੱਗੇ ਵੀ ਜਾਰੀ ਰਹਿਣਗੇ।
ਵਰਨਣਯੋਗ ਹੈ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਾਲ ਹੀ ਵਿਚ ਅਧਿਕਾਰੀਆਂ ਦੇ ਨਾਲ ਬੈਠ ਕੇ ਸਮਾਧਾਨ ਕੈਂਪ ਪ੍ਰਬੰਧਿਤ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਨਾਗਰਿਕਾਂ ਨੁੰ ਕਿਸੇ ਵੀ ਤਰ੍ਹਾ ਦੀ ਸਮਸਿਆ ਦੇ ਹੱਲ ਤਹਿਤ ਦਫਤਰਾਂ ਦੇ ਚੱਕਰ ਨਾ ਕੱਟਣੇ ਪੈਣ। ਮੁੱਖ ਸਕੱਤਰ ਦਫਤਰ ਵੱਲੋਂ ਵੀ ਇੰਨ੍ਹਾਂ ਕੈਂਪਾਂ ਵਿਚ ਆ ਰਹੀ ਸ਼ਿਕਾਇਤਾਂ ਦੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਵਿਦਿਤ ਹੈ ਕਿ ਸੂਬੇ ਵਿਚ ਤੀਜੀ ਵਾਰ ਆਈ ਸਰਕਾਰ ਵਿਚ ਲੋਕਾਂ ਨੁੰ ਵੱਧ ਤੋਂ ਵੱਧ ਸਹਿਜ ਅਤੇ ਸਰਲ ਪ੍ਰਕ੍ਰਿਆ ਤਹਿਤ ਵੱਧ ਤੋਂ ਵੱਧ ਸਹੂਲਤਾਂ ਮਹੁਇਆ ਕਰਵਾਉਣਾ ਹਰਿਆਣਾ ਸਰਕਾਰ ਦੀ ਪ੍ਰਾਥਮਿਕਤਾ ਹੈ।
ਮੁੱਖ ਮੰਤਰੀ ਵੱਲੋਂ ਸਮੀਖਿਆ ਮੀਟਿੰਗ ਵਿਚ ਅਧਿਕਾਰੀਆਂ ਨੁੰ ਜਰੂਰਤਾਂ ਅਨੁਰੂਪ ਵਿਕਾਸ ਦੀ ਕਾਰਜ ਯੋਜਨਾ ਬਨਾਉਣ ਅਤੇ ਲੋਕਾਂ ਦੀ ਸਮਸਿਆਵਾਂ ਅਤੇ ਜਰੂਰਤਾਂ ਨੂੰ ਗੰਭੀਰਤਾ ਨਾਲ ਸੁਣ ਕੇ ਉਨ੍ਹਾਂ ਦੇ ਤੁਰੰਤ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।