Wednesday, October 30, 2024
BREAKING NEWS
ਮੁੱਖ ਮੰਤਰੀ ਵੱਲੋਂ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ ਨੂੰ ਡੀ.ਏ.ਪੀ. ਖਾਦ ਦੀ ਮੁਕੰਮਲ ਸਪਲਾਈ ਕਰਨ ਦੀ ਮੰਗਕਿਸਾਨਾਂ ਨੇ ਕਾਰਪੋਰੇਟ ਘਰਾਣੇ ਦਾ ਕਾਰੋਬਾਰੀ ਪੁਆਇੰਟ ਘੇਰਿਆ ਬਿਸ਼ਨੋਈ ਇੰਟਰਵਿਊ: ਡੀਐਸਪੀ ਗੁਰਸ਼ੇਰ ਸੰਧੂ ਅਤੇ ਛੇ ਹੋਰ ਪੁਲੀਸ ਮੁਲਾਜ਼ਮ ਮੁਅੱਤਲ ਹੋਏਪੱਤਰਕਾਰ ਤੱਗੜ ਨੂੰ ਸਦਮਾ, ਮਾਮਾ ਜੀ ਸਵਰਨ ਸਿੰਘ ਮੋਂਗੀਆ ਗੁਜ਼ਰੇਮੁੱਖ ਮੰਤਰੀ ਦਾ ਬਠਿੰਡਾ ਵਾਸੀਆਂ ਨੂੰ ਤੋਹਫ਼ਾ, 41 ਕਰੋੜ ਰੁਪਏ ਦੇ ਦੋ ਵੱਕਾਰੀ ਪ੍ਰੋਜੈਕਟਾਂ ਦਾ ਕੀਤਾ ਉਦਘਾਟਨਪੰਜਾਬ ਪੁਲਿਸ ਨੇ ਸਾਬਕਾ ਵਿਧਾਇਕ ਸਤਕਾਰ ਕੌਰ, ਉਸ ਦੇ ਭਤੀਜੇ ਨੂੰ ਖਰੜ ਤੋਂ ਹੈਰੋਇਨ ਤਸਕਰੀ ਕਰਦਿਆਂ ਕੀਤਾ ਗ੍ਰਿਫਤਾਰ; 128 ਗ੍ਰਾਮ ਹੈਰੋਇਨ, 1.56 ਲੱਖ ਰੁਪਏ ਦੀ ਨਕਦੀ ਬਰਾਮਦਚੱਕਰਵਾਤ ਦਾਨਾ: ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਪਟਨਾਇਕ ਨੇ ਲੋਕਾਂ ਨੂੰ ਰਾਜ ਸਰਕਾਰ ਨਾਲ ਸਹਿਯੋਗ ਕਰਨ ਦੀ ਕੀਤੀ ਅਪੀਲਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਿਯੰਕਾ ਗਾਂਧੀ ਨੇ ਨਾਮਜ਼ਦਗੀ ਭਰੀਮਾਓਵਾਦੀਆਂ ਦਾ ਕਹਿਣਾ ਹੈ ਕਿ 4 ਅਕਤੂਬਰ ਦੇ ਮੁਕਾਬਲੇ 'ਚ 7 ਹੋਰ ਕਾਡਰ ਮਾਰੇ ਗਏ : ਛੱਤੀਸਗੜ੍ਹ ਪੁਲਿਸMVA ਸੀਟ ਵੰਡ ਗੱਲਬਾਤ: ਰਾਉਤ ਨੇ ਕਿਹਾ ਕਿ ਰਾਜ ਦੇ ਕਾਂਗਰਸੀ ਆਗੂ ਫੈਸਲੇ ਨਹੀਂ ਲੈ ਸਕਦੇ

Haryana

ਸੂਬੇ ਵਿਚ ਖਰੀਫ ਫਸਲਾਂ ਦੀ ਖਰੀਦ ਸੁਚਾਰੂ ਰੂਪ ਨਾਲ ਜਾਰੀ

October 23, 2024 12:47 PM
SehajTimes

ਹੁਣ ਤਕ ਵੱਖ-ਵੱਖ ਮੰਡੀਆਂ ਵਿਚ 37,78,652 ਮੀਟ੍ਰਿਕ ਟਨ ਝੋਨੇ ਦੀ ਹੋਈ ਹੈ ਆਮਦ

ਚੰਡੀਗੜ੍ਹ : ਹਰਿਆਣਾ ਵਿਚ ਚਾਲੂ ਖਰੀਦ ਮਾਰਕਟਿੰਗ ਸੀਜਨ ਦੌਰਾਨ ਮੰਡੀਆਂ ਵਿਚ ਝੋਨੇ ਤੇ ਬਾਜਰੇ ਦੀ ਖਰੀਦ ਸਗਮਤਾ ਨਾਲ ਜਾਰੀ ਹੈ। ਸਰਕਾਰ ਵੱਲੋਂ ਫਸਲ ਖਰੀਦ ਲਈ ਕਿਸਾਨਾਂ ਨੂੰ ਸਮੇਂ 'ਤੇ ਭੁਗਤਾਨ ਕੀਤਾ ਜਾ ਰਿਹਾ ਹੈ। ਹੁਣ ਤਕ ਝੋਨੇ ਤੇ ਬਾਜਰਾ ਕਿਸਾਨਾਂ ਨੂ 5419 ਕਰੋੜ ਰੁਪਏ ਦੀ ਰਕਮ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ।

ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੁਣ ਤਕ ਵੱਖ-ਵੱਖ ਮੰਡੀਆਂ ਵਿਚ 37,78,652 ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ। ਕੁਰੂਕਸ਼ੇਤਰ ਜਿਲ੍ਹਾ ਦੀ ਮੰਡੀਆਂ ਵਿਚ ਸੱਭ ਤੋਂ ਵੱਧ 8 ਲੱਖ 42 ਹਜਾਰ ਮੀਟ੍ਰਿਕ ਟਨ ਤੋਂ ਵੱਧ ਝੋਨਾ ਮੰਡੀਆਂ ਵਿਚ ਪਹੁੰਚਿਆ ਹੈ। ਕੁੱਲ ਆਮਦ ਵਿੱਚੋਂ 3346952 ਮੀਟ੍ਰਿਕ ਟਨ ਦੀ ਖਰੀਦ ਏਜੰਸੀਆਂ ਵੱਲੋਂ ਐਮਐਸਪੀ 'ਤੇ ਕੀਤੀ ਗਈ ਹੈ। ਹੁਣ ਤਕ 192497 ਝੋਨਾ ਕਿਸਾਨਾਂ ਨੂੰ ਲਾਭ ਪਹੁੰਚ ਰਿਹਾ ਹੈ। ਹੁਣ ਤਕ ਮੰਡੀਆਂ ਤੋਂ 2376567 ਮੀਟ੍ਰਿਕ ਟਨ ਝੋਨਾ ਦਾ ਉਠਾਨ ਕੀਤਾ ਜਾ ਚੁੱਕਾ ਹੈ।

ਬੁਲਾਰੇ ਨੇ ਦਸਿਆ ਕਿ ਇਸ ਬਾਰੇ ਆਨਲਾਇਨ ਗੇਟ ਪਾਸ ਦੀ ਸਹੂਲਤ ਮਿਲਣ ਨਾਲ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿਚ ਕਾਫੀ ਸਹੂਲਤ ਹੋ ਰਹੀ ਹੈ। ਸਰਕਾਰ ਵੱਲੋਂ ਕਾਮਨ ਝੋਨਾ ਦਾ ਘੱਟੋ ਘੱਟ ਸਹਾਇਕ ਮੁੱਲ 2300 ਰੁਪਏ ਪ੍ਰਤੀ ਕੁਇੰਟਨ ਅਤੇ ਗੇ੍ਰਡ-ਏ ਝੋਨਾ ਦਾ ਸਹਾਇਕ ਮੁੱਲ 2320 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ। ਝੋਨਾ ਕਿਸਾਨਾਂ ਨੁੰ 4897 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਕੈਥਲ ਜਿਲ੍ਹਾ ਵਿਚ 743839 ਮੀਟ੍ਰਿਕ ਟਨ ਝੋਨਾ ਦੀ ਆਮਦ ਹੋਈ ਹੈ ਜਦੋਂ ਕਿ ਕਰਨਾਲ ਜਿਲ੍ਹਾ ਵਿਚ 736928 ਮੀਟ੍ਰਿਕ ਟਨ, ਅੰਬਾਲਾ ਜਿਲ੍ਹਾ ਵਿਚ 423093 ਮੀਟ੍ਰਿਕ ਟਨ, ਯਮੁਨਾਨਗਰ ਜਿਲ੍ਹਾ ਵਿਚ 397104 ਮੀਟ੍ਰਿਕ ਟਨ, ਫਤਿਹਾਬਾਦ ਜਿਲ੍ਹਾ ਵਿਚ 270614 ਮੀਟ੍ਰਿਕ ਟਨ, ਜੀਂਦ ਜਿਲ੍ਹਾ ਵਿਚ 141125 ਮੀਟ੍ਰਿਕ ਟਨ, ਸਿਰਸਾ ਜਿਲ੍ਹਾ ਵਿਚ 78859 ਮੀਟ੍ਰਿਕ ਟਨ ਅਤੇ ਪੰਚਕੂਲਾ ਜਿਲ੍ਹਾ ਵਿਚ 67434 ਮੀਟ੍ਰਿਕ ਟਨ ਝੋਨਾ ਦੀ ਆਮਦ ਹੋਈ ਹੈ।

ਬੁਲਾਰੇ ਨੇ ਦਸਿਆ ਕਿ ਝੋਨਾ ਦੇ ਨਾਲ-ਨਾਲ ਹੋਰ ਖਰੀਫ ਫਸਲਾਂ ਦੀ ਖਰੀਦ ਦਾ ਕੰਮ ਵੀ ਐਮਐਸਪੀ 'ਤੇ ਕੀਤਾ ਜਾ ਰਿਹਾ ਹੈ। ਸੂਬੇ ਵਿਚ 1 ਅਕਤੂਬਰ ਤੋਂ ਘੱਟੋ ਘੱਟ ਸਹਾਇਕ ਮੁੱਲ ''ੇ ਬਾਜਰੇ ਦੀ ਖਰੀਦ ਵੀ ਜਾਰੀ ਹੈ। ਹੁਣ ਤਕ 390404 ਮੀਟ੍ਰਿਕ ਟਨ ਬਾਜਰਾ ਖਰੀਦਿਆਂ ਜਾ ਚੁੱਕਾ ਹੈ ਬਾਜਰੇ ਦੀ ਖਰੀਦ ਲਈ ਕਿਸਾਨਾਂ ਨੂੰ 522 ਕਰੋੜ ਰੁਪਏ ਤੋਂ ਵੱਧ ਭੁਗਤਾਨ ਸਿੱਧਾ ਉਨ੍ਹਾਂ ਦੇ ਖਾਅਿਾਂ ਵਿਚ ਕੀਤਾ ਜਾ ਚੁੱਕਾ ਹੈ ਜਿਸ ਤੋਂ 109762 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ।

ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਮਹੇਂਦਰਗੜ੍ਹ ਜਿਲ੍ਹਾ ਵਿਚ ਸੱਭ ਤੋਂ ਵੱਧ 95095 ਮੀਟ੍ਰਿਕ ਟਨ ਬਾਜਰਾ ਦੀ ਘੱਟੋ ਘੱਟ ਸਹਾਇਕ ਮੁੱਲ 'ਤੇ ਸਰਕਾਰੀ ਖਰੀਦ ਕੀਤੀ ਗਈ ਹੈ। ਇਸੀ ਤਰ੍ਹਾ ਰਿਵਾੜੀ ਜਿਲ੍ਹਾ ਵਿਚ 85965 ਮੀਟ੍ਰਿਕ ਟਨ, ਭਿਵਾਨੀ ਜਿਲ੍ਹਾ ਵਿਚ 55227 ਮੀਟ੍ਰਿਕ ਟਨ , ਗੁਰੂਗ੍ਰਾਮ ਜਿਲ੍ਹਾ ਵਿਚ 33157 ਮੀਟ੍ਰਿਕ ਟਨ, ਝੱਜਰ ਜਿਲ੍ਹਾ ਵਿਚ 30290 ਮੀਟ੍ਰਿਕ ਟਨ , ਚਰਖੀ ਦਾਦਰੀ ਵਿਚ 26412 ਮੀਟ੍ਰਿਕ ਟਨ ਅਤੇ ਮੇਵਾਤ ਵਿਚ 19535 ਮੀਟ੍ਰਿਕ ਟਨ ਬਾਜਰਾ ਦੀ ਖਰੀਦ ਕੀਤੀ ਗਈ ਹੈ।

Have something to say? Post your comment

 

More in Haryana

ਪਿਹੋਵਾ ਤੋਂ ਯਮੁਨਾਨਗਰ ਤਕ ਫੋਰਲੇਨ ਦੇ ਨਾਲ-ਨਾਲ ਕੁਰੂਕਸ਼ੇਤਰ ਅਤੇ ਲਾਡਵਾ ਵਿਚ ਬਣੇਗਾ ਬਾਈਪਾਸ : ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੁਰੂਕਸ਼ੇਤਰ ਵਿਚ ਸੂਬਾ ਪੱਧਰੀ ਰਤਨਾਵਲੀ ਮਹੋਤਸਵ ਵਿਚ ਕੀਤੀ ਸ਼ਿਰਕਤ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਦੇ ਅਧਿਕਾਰੀਆਂ ਨੁੰ ਸਪਸ਼ਟ ਨਿਰਦੇਸ਼, 17 ਫੀਸਦੀ ਤਕ ਨਮੀ ਵਾਲੇ ਝੋਨੇ ਦਾ ਇਕ-ਇਕ ਦਾਨੇ ਦੀ ਐਮਐਸਪੀ 'ਤੇ ਖਰੀਦ ਕਰਨ ਯਕੀਨੀ

ਹਰਿਆਣਾ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੇ ਕਾਫੀ ਟੇਬਲ ਬੁੱਕ ਹਰਿਆਣਾ ਰਾਜਭਵਨ-ਏਕ ਦ੍ਰਿਸ਼ਟੀ ਦੀ ਘੁੰਡ ਚੁਕਾਈ

15ਵੀਂ ਵਿਧਾਨਸਭਾ ਦੇ ਪਹਿਲੇ ਦਿਨ ਪ੍ਰੋਟੇਮ ਸਪੀਕਰ ਡਾ ਰਘੂਬੀਰ ਸਿੰਘ ਕਾਦਿਆਨ ਨੇ ਵਿਧਾਇਕਾਂ ਨੂੰ ਦਿਵਾਈ ਸੁੰਹ

ਨੌਨ ਸਟਾਪ ਹਰਿਆਣਾ ਲਈ ਤਿੰਨ ਗੁਣਾ ਰਫਤਾਰ ਨਾਲ ਕਰਣਗੇ ਕੰਮ : ਮੁੱਖ ਮੰਤਰੀ

ਨਵੀਂ ਸਿਖਿਆ ਨੀਤੀ-2020 ਅਨੁਰੂਪ ਹੀ ਸਕੂਲਾਂ ਵਿਚ ਕੋਰਸ ਤੈਅ ਕੀਤੇ ਜਾਣਗੇ : ਸਿਖਿਆ ਮੰਤਰੀ ਮਹੀਪਾਲ ਢਾਂਡਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤੀ ਜੇਪੀ ਨੱਡਾ ਨਾਲ ਮੁਲਾਕਾਤ

ਦੀਵਾਲੀ ਦੇ ਮੌਕੇ 'ਤੇ 31 ਅਕਤੂਬਰ ਨੂੰ ਗਜਟਿਡ ਛੁੱਟੀ

ਮੁੱਖ ਮੰਤਰੀ ਨੂੰ ਦਿੱਤਾ ਦਾਦਾ ਬਾਡਦੇਵ ਜਨਮਹੋਤਸਵ ਦਾ ਸੱਦਾ