ਚੰਡੀਗੜ੍ਹ : ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਨੀਤੀ ਆਯੋਗ ਦੀ ਰਿਪੋਰਟ ਅਨੁਸਾਰ ਸਿਖਿਆ ਦੇ ਪੱਧਰ ਵਿਚ ਹਰਿਆਣਾ ਦੇਸ਼ ਵਿਚ ਤੀਜੇ ਸਥਾਨ 'ਤੇ ਹੈ। ਸਾਡਾ ਯਤਨ ਰਹੇਗਾ ਕਿ ਸਿਖਿਆ ਪੱਧਰ ਵਿਚ ਹਰਿਆਣਾ ਪਹਿਲੇ ਸਥਾਨ 'ਤੇ ਰਹੇ। ਇਸੀ ਤਹਿਤ ਪੜਾਅਵਾਰ ਢੰਗ ਨਾਲ ਸਰਕਾਰੀ ਸਕੂਲਾਂ ਤੇ ਕਾਲਜਾਂ ਵਿਚ ਸਰੋਤਾਂ ਨੂੰ ਵਧਾਇਆ ਜਾਵੇਗਾ। ਨਿਜੀ ਵਿਦਿਅਕ ਸੰਸਥਾਨਾਂ ਦੀ ਤੁਲਣਾ ਵਿਚ ਹਰਿਆਣਾ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦਾ ਸਿਖਿਆ ਪੱਧਰ ਕਾਫੀ ਉੱਚਾ ਹੈ। ਨਿਜੀ ਸਕੂਲਾਂ ਦੀ ਥਾਂ ਮਾਂਪਿਆਂ ਦਾ ਰੁਝਾਨ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਭੇਜਣ ਦਾ ਹੋਵੇ, ਇਸ ਦੇ ਲਈ ਅਸੀਂ ਯੋਜਨਾਵਾਂ ਬਣਾਵਾਂਗੇ। ਇਸ ਦੇ ਨਾਲ-ਨਾਲ ਸਿਖਿਆ ਦੇ ਪੱਧਰ ਵਿਚ ਹੋਰ ਸੁਧਾਰ ਕਰਵਾਏ ਜਾਣਗੇ।
ਸਿਖਿਆ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿਸ ਵਿਚ ਨਵੀਂ ਸਿਖਿਆ ਨੀਤੀ 2020 ਨੂੰ ਸਾਲ 2025 ਤਕ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਕਿ ਭਾਰਤ ਸਰਕਾਰ ਨੇ ਸੂਬਿਆਂ ਨੂੰ ਇਸ ਦਾ ਟੀਚਾ ਸਾਲ 2030 ਤਕ ਦਿੱਤਾ ਹੈ। ਇਸ ਤੋਂ ਇਲਾਵਾ, ਤਕਨੀਕੀ ਸਿਖਿਆ ਦਾ ਵੀ ਉਦਯੋਗਾਂ ਦੀ ਮੰਗ ਅਨੁਸਾਰ ਵਿਸਤਾਰ ਕੀਤਾ ਜਾਵੇਗਾ। ਇਸ ਦੇ ਲਈ ਉਦਯੋਗਿਕ ਸੰਸਥਾਨਾਂ ਨਾਲ ਪਹਿਲਾਂ ਹੀ ਸਮਝੌਤੇ ਕੀਤੇ ਹਨ ਅਤੇ ਭਵਿੱਖ ਵਿਚ ਇੰਨ੍ਹਾਂ ਨੂੰ ਵਧਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਿਖਿਆ ਵਿਭਾਗ ਇਕ ਮਹਤੱਵਪੂਰਨ ਵਿਭਾਗ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਉਨ੍ਹਾਂ ਨੂੰ ਸਿਖਿਆ ਮੰਤਰੀ ਬਨਣ ਦਾ ਮੌਕਾ ਦਿੱਤਾ ਹੈ। ਮੁੱਖ ਮੰਤਰੀ ਨੇ ਜੋ ਜਿਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ ਉਹ ਉਸ ਨੂੰ ਬਖੂਬੀ ਨਿਭਾਉਣ ਦੇ ਨਾਲ-ਨਾਲ ਸਿਖਿਆ ਪੱਧਰ ਵਿਚ ਸੁਧਾਰ ਕਰਵਾਉਣਗੇ। ਜਲਦੀ ਹੀ ਉਹ ਸਕੂਲ ਸਿਖਿਆ , ਸੈਕੇਂਡਰੀ ਸਿਖਿਆ ਤੇ ਉੱਚੇਰੀ ਸਿਖਿਆ ਅਤੇ ਤਕਨੀਕੀ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰਣਗੇ ਅਤੇ ਪੂਰੇ ਵਿਭਾਗ ਦੀ ਕਾਰਜਪ੍ਰਣਾਲੀ ਸਮਝ ਕੇ ਭਵਿੱਖ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਖੇਡਾਂ ਵਿਚ ਅਵੱਲ ਹੈ। ਸਕੂਲ ਪੱਧਰ ਤੋਂ ਹੀ ਨੌਜੁਆਨ ਖੇਡਾਂ ਵਿਚ ਦਿਲਚਸਪੀ ਲੈਣ ਇਸ ਦੇ ਲਈ ਸਕੂਲਾਂ ਵਿਚ ਹੋਰ ਨਵੀਂ ਖੇਡ ਨਰਸਰੀਆਂ ਖੋਲੀ ਜਾਵੇਗੀ, ਤਾਂ ਜੋ ਉਭਰਤੀ ਖੇਡ ਪ੍ਰਤੀਭਾਵਾਂ ਨੂੰ ਸ਼ਸ਼ਰੂ ਤੋਂ ਹੀ ਸਹੀ ਮੰਚ ਮਿਲ ਸਕੇ।