ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਦੀ ਧੂਮ ਵਿਦੇਸ਼ਾਂ ਵਿਚ ਵੀ ਖੂਬ ਸੁਣਾਈ ਦੇ ਰਹੀ ਹੈ। ਖੇਡ ਹੋਵੇ ਜਾਂ ਫਿਰ ਹਰਿਆਣਾ ਦਾ ਸਭਿਆਚਾਰ ਦੀ ਗੱਲ, ਹਰ ਖੇਤਰ ਵਿਚ ਸਾਡੇ ਲੋਕ ਧਾਕ ਜਮਾਏ ਹੋਏ ਹਨ। ਵਿਦੇਸ਼ਾਂ ਵਿਚ ਰਹਿ ਰਹ ਹਰਿਆਣਵੀਆਂ ਵੱਲੋਂ ਕੀਨੀਆ ਅਤੇ ਇੰਗਲੈਂਡ ਵਿਚ ਹਰਿਆਣਾ ਦੇ ਸਥਾਪਨਾ ਦਿਵਸ 'ਤੇ ਪ੍ਰੋਗ੍ਰਾਮਾਂ ਦਾ ਪ੍ਰਬੰਧ ਕਰ ਸਾਡੇ ਸਭਿਆਚਾਰ ਨਾਲ ਰੁਬਰੂ ਕਰਵਾਉਣ ਵਿਚ ਉਨ੍ਹਾਂ ਦਾ ਅਮੁੱਲ ਯੋਗਦਾਨ ਹੈ।
ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ਦੇ ਲੰਦਨ ਸਥਿਤ ਭਾਰਤੀ ਦੂਤਾਵਾਸ ਅਤੇ ਕੀਨੀਆ ਵਿਚ ਹਰਿਆਣਾ ਏਸੋਸਇਏਸ਼ਨ ਆਫ ਕੀਨੀਆ ਵੱਲੋਂ ਪ੍ਰਬੰਧਿਤ ਪ੍ਰੋਗ੍ਰਾਮ ਦੌਰਾਨ ਹਰਿਆਣਾ ਦੇ ਗੌਰਵਸ਼ਾਲੀ ਇਤਿਹਾਸ ਅਤੇ ਸਭਿਆਚਾਰ ਦੀ ਛਟਾ ਬਿਖੇਰੀ ਗਈ। ਮੁੱਖ ਮੰਤਰੀ ਸ੍ਰੀ ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਲੰਦਨ ਅਤੇ ਕੀਨੀਆ ਵਿਚ ਹਰਿਆਣਾ ਦਿਵਸ ਦੇ ਮੌਕੇ 'ਤੇ ਪ੍ਰਬੰਧਿਤ ਸਮਾਰੋਹ ਵਿਚ ਹਰਿਆਣਵੀਂ ਸਭਿਆਚਾਰ ਦੀ ਸ਼ਾਨਦਾਰ ਪੇਸ਼ਗੀਆਂ ਨੁੰ ਦੇਖਣਾ ਉੱਥੇ ਦੇ ਨਿਵਾਸੀਆਂ ਨੂੰ ਆਨੰਦਿਤ ਕਰ ਗਿਆ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਕਾਫੀ ਲੋਕ ਵਿਦੇਸ਼ ਵਿਚ ਰਹਿ ਰਹੇ ਹਨ, ਪਰ ਸਾਡੀ ਮਿੱਟੀ, ਸਭਿਆਚਾਰ ਅਤੇ ਰਿਵਾਇਤ ਹਮੇਸ਼ਾਂ ਉਨ੍ਹਾਂ ਦਿਲਾਂ ਵਿਚ ਵੱਸਦੀ ਹੈ। ਇਸ ਲਈ ਉਹ ਵਿਦੇਸ਼ੀ ਧਰਤੀ 'ਤੇ ਵੀ ਹਰਿਆਣਵੀਂ ਸਭਿਆਚਾਰ ਨੂੰ ਜਿੰਦਾਂ ਰੱਖਣ ਲਈ ਲਗਾਤਾਰ ਕੰਮ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦਿਵਸ ਦਾ ਪ੍ਰਬੰਧ ਸੂਬੇ ਵਿਚ ਤਾਂ ਖੂਬ ਰਿਹਾ ਹੈ, ਇਸ ਦਿਨ ਨੂੰ ਵਿਦੇਸ਼ਾਂ ਵਿਚ ਵੀ ਮਨਾਉਂਦੇ ਹੋਏ, ਆਪਣੇ ਰਾਜ ਦੀ ਖੁਸ਼ਹਾਲੀ, ਧਰੋਹਰ ਅਤੇ ਮਾਣ ਨੂੰ ਯਾਦ ਕਰਨਾ ਕਾਬਿਲੇਤਾਰੀਫ ਹੈ। ਵਿਦੇਸ਼ਾਂ ਵਿਚ ਰਹਿਣ ਵਾਲੇ ਹਰਿਆਣਵੀਆਂ ਦਾ ਹਰਿਆਣਾ ਦੀ ਪ੍ਰਗਤੀ ਅਤੇ ਖੁਸ਼ਹਾਲੀ ਵਿਚ ਵੀ ਅਮੁੱਲ ਯੋਗਦਾਨ ਹੈ। ਮੁੱਖ ਮੰਤਰੀ ਸ੍ਰੀ ਸੈਨੀ ਨੇ ਕਿਹਾ ਕਿ ਵਿਦੇਸ਼ ਵਿਚ ਵਸੇ ਹਰਿਆਣਾ ਦੇ ਪ੍ਰਵਾਸੀ ਲੋਕਾਂ ਦੀ ਸਹਾਇਤਾ ਲਈ ਸੂਬਾ ਸਰਕਾਰ ਵੱਲੋਂ ਵਿਦੇਸ਼ ਸਹਿਯੋਗ ਵਿਭਾਗ ਵੀ ਬਣਾਇਆ ਗਿਆ ਹੈ, ਜੋ ਕਿ ਹਰਸੰਭਵ ਮਦਦ ਲਈ ਤਿਆਰ ਹੈ।