ਚੰਡੀਗੜ੍ਹ : ਭਾਰਤ ਦੇ ਸੰਵਿਧਾਨ ਨੂੰ ਅਪਨਾਉਣ ਲਈ 75ਵੀਂ ਵਰ੍ਹੇਗੰਢ ਮੌਕੇ 'ਤੇ ਪੂਰੇ ਸੂਬੇ ਵਿਚ ਸੰਵਿਧਾਨ ਦਿਵਸ ਸਮਾਰੋਹ ਪ੍ਰਬੰਧਿਤ ਕੀਤੇ ਜਾਣਗੇ। ਇਸ ਮੌਕੇ 'ਤੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਸੋਨੀਪਤ ਵਿਚ ਜਦੋਂਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਕੁਰੂਕਸ਼ਧੇਤਰ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ। ਮੁੱਖ ਮੰਤਰੀ ਦਫਤਰ ਵੱਲੋਂ ਅੱਜ ਸੂਬੇ ਦੇ ਸਾਰੇ 22 ਜਿਲ੍ਹਿਆਂ ਵਿਚ ਸੰਵਿਧਾਨ ਦਿਵਸ ਦੇ ਮੌਕੇ 'ਤੇ ਪ੍ਰਬੰਧਿਤ ਪ੍ਰੋਗ੍ਰਾਮਾਂ ਵਿਚ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਣ ਵਾਲੇ ਰਾਜ ਸਰਕਾਰ ਦੇ ਮੰਤਰੀਆਂ, ਸਾਂਸਦਾਂ ਅਤੇ ਵਿਧਾਇਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਸੂਚੀ ਅਨੁਸਾਰ ਸੋਨੀਪਤ ਵਿਚ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਦੇ ਨਾਲ ਰਾਈ ਹਲਕੇ ਤੋਂ ਵਿਧਾਇਕ ਸ੍ਰੀਮਤੀ ਕ੍ਰਿਸ਼ਣਾ ਗਹਿਲੋਤ, ਸਥਾਨਕ ਵਿਧਾਇਕ ਸ੍ਰੀ ਨਿਖਿਲ ਮਦਾਨ, ਖਰਖੌਦਾ ਤੋਂ ਵਿਧਾਇਕ ਸ੍ਰੀ ਪਵਨ ਖਰਦੌਦਾ ਅਤੇ ਗੰਨੌਰ ਤੋਂ ਵਿਧਾਇਕ ਸ੍ਰੀ ਦੇਵੇਂਦਰ ਕਾਦਿਆਨ ਵੀ ਮੌਜੂਦ ਰਹਿਣਗੇ। ਇਸੀ ਤਰ੍ਹਾ, ਕੁਰੂਕਸ਼ੇਤਰ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੇ ਨਾਲ ਸਥਾਨਕ ਸਾਂਸਦ ਸ੍ਰੀ ਨਵੀਨ ਜਿੰਦਲ ਵੀ ਪ੍ਰੋਗ੍ਰਾਮ ਵਿਚ ਸ਼ਾਮਿਲ ਹੋਣਗੇ। ਜਿਲ੍ਹਾ ਕਰਨਾਲ ਵਿਚ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਦੇ ਨਾਲ ਅਸੰਧ ਤੋਂ ਵਿਧਾਇਕ ਸ੍ਰੀ ਯੋਗੇਂਦਰ ਸਿੰਘ ਰਾਣਾ, ਸਥਾਨਕ ਵਿਧਾਇਕ ਸ੍ਰੀ ਜਗਮੋਹਨ ਆਨੰਦ ਅਤੇ ਨੀਲੋਖੇਤੀ ਤੋਂ ਵਿਧਾਇਕ ਸ੍ਰੀ ਭਗਵਾਨ ਦਾਸ ਸੰਵਿਧਾਨ ਦਿਵਸ ਸਮਾਰੋਹ ਵਿਚ ਹਿੱਸਾ ਲੈਣਗੇ।
ਇਸ ਤਰ੍ਹਾ, ਜਿਲ੍ਹਾ ਯਮੁਨਾਨਗਰ ਵਿਚ ਖੇਤੀਬਾੜੀ ਮੰਤਰੀ ਸ੍ਰੀ ਸ਼ਾਮ ਸਿੰਘ ਰਾਣਾ ਦੇ ਨਾਲ ਸਥਾਨਕ ਵਿਧਾਇਕ ਸ੍ਰੀ ਘਨਸ਼ਾਮ ਦਾਸ ਵੀ ਪ੍ਰੋਗ੍ਰਾਮ ਵਿਚ ਮੌਜੂਦ ਰਹਿਣਗੇ।
ਜਿਲ੍ਹਾ ਪੰਚਕੂਲਾ ਵਿਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਦੇ ਨਾਲ ਕਾਲਕਾ ਤੋਂ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸਮਾਰੋਹ ਵਿਚ ਹਿੱਸਾ ਲਵੇਗੀ।
ਜਿਲ੍ਹਾ ਕੈਥਲ ਵਿਚ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਦੇ ਨਾਲ ਪੁੰਡਰੀ ਤੋਂ ਵਿਧਾਇਕ ਸਤਪਾਲ ਜਾਂਬਾ ਵੀ ਪ੍ਰੋਗ੍ਰਾਮ ਵਿਚ ਸ਼ਾਮਿਲ ਹੋਣਗੇ।
ਜਿਲ੍ਹਾ ਪਾਣੀਪਤ ਵਿਚ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਦੇ ਨਾਲ ਪਾਣੀਪਤ ਸ਼ਹਿਰ ਤੋਂ ਵਿਧਾਇਕ ਸ੍ਰੀ ਪ੍ਰਮੋਦ ਵਿਜ ਅਤੇ ਸਮਾਲਖਾ ਤੋਂ ਵਿਧਾਇਕ ਸ੍ਰੀ ਮਨਮੋਹਨ ਭਡਾਨਾ ਵੀ ਸਮਾਰੋਹ ਵਿਚ ਹਿੱਸਾ ਲੈਣਗੇ।
ਜਿਲ੍ਹਾ ਫਤਿਹਾਬਾਦ ਵਿਚ ਰਾਜਸਭਾ ਸਾਂਸਦ ਸ੍ਰੀ ਸੁਭਾਸ਼ ਬਰਾਲਾ ਸੰਵਿਧਾਨ ਦਿਵਸ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ।
ਜਿਲ੍ਹਾ ਚਰਖੀ ਦਾਦਰੀ ਵਿਚ ਭਿਵਾਨੀ-ਮਹੇਂਦਰਗੜ੍ਹ ਤੋਂ ਸਾਂਸਦ ਸ੍ਰੀ ਧਰਮਬੀਰ ਸਿੰਘ ਦੇ ਨਾਲ ਦਾਦਰੀ ਤੋਂ ਵਿਧਾਇਕ ਸ੍ਰੀ ਸੁਨੀਲ ਸਾਂਗਵਾਨ ਅਤੇ ਬਾਡੜਾ ਤੋਂ ਵਿਧਾਇਕ ਸ੍ਰੀ ਉਮੇਦ ਸਿੰਘ ਵੀ ਸਮਾਰੋਹ ਵਿਚ ਮੌਜੂਦ ਰਹਿਣਗੇ।
ਜਿਲ੍ਹਾ ਗੁਰੂਗ੍ਰਾਮ ਵਿਚ ਵਨ ਮੰਤਰੀ ਰਾਓ ਨਰਬੀਰ ਸਿੰਘ ਦੇ ਨਾਲ ਸਥਾਨਕ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ ਤਅੇ ਸੋਹਨਾ ਤੋਂ ਵਿਧਾਇਕ ਸ੍ਰੀ ਤੇਜਪਾਲ ਤੰਵਰ ਪ੍ਰੋਗ੍ਰਾਮ ਵਿਚ ਹਿੱਸਾ ਲੈਣਗੇ।
ਜਿਲ੍ਹਾ ਹਿਸਾਰ ਵਿਚ ਕਰਨਾਲ ਦੇ ਇੰਦਰੀ ਤੋਂ ਵਿਧਾਇਕ ਅਤੇ ਮੁੱਖ ਸਚੇਤਕ ਸ੍ਰੀ ਰਾਮ ਕੁਮਾਰ ਕਸ਼ਪ ਦੇ ਨਾਲ ਹਿਸਾਰ ਤੋਂ ਵਿਧਾਇਕ ਸ੍ਰੀਮਤੀ ਸਵਿੱਤਰੀ ਜਿੰਦਲ, ਹਾਂਸਲੀ ਤੋਂ ਵਿਧਾਇਕ ਸ੍ਰੀ ਵਿਨੋਦ ਭਿਆਣਾ ਅਤੇ ਨਲਵਾ ਤੋਂ ਵਿਧਾਇਕ ਸ੍ਰੀ ਰਣਧੀਰ ਪਨਿਹਾਰ ਵੀ ਸਮਾਰੋਹ ਵਿਚ ਸ਼ਾਮਿਲ ਹੋਣਗੇ।
ਜਿਲ੍ਹਾ ਜੀਂਦ ਵਿਚ ਹਰਿਆਣਾ ਵਿਧਾਨਸਭਾ ਦੇ ਡਿਪਸੀ ਸਪੀਕਰ ਸ੍ਰੀ ਕਿਸ਼ਣ ਲਾਲ ਮਿੱਢਾ ਦੇ ਨਾਲ ਸਫੀਦੋ ਤੋਂ ਵਿਧਾਇਕ ਸ੍ਰੀ ਰਾਮ ਕੁਮਾਰ ਗੌਤਮ ਅਤੇ ਉਚਾਨਾ ਕਲਾਂ ਤੋਂ ਵਿਧਾਇਕ ਸ੍ਰੀ ਦੇਵੇਂਦਰ ਚਤਰ ਭੁਜ ਅਤਰੀ ਪ੍ਰੋਗ੍ਰਾਮ ਵਿਚ ਹਿੱਸਾ ਲੈਣਗੇ।
ਜਿਲ੍ਹਾ ਪਲਵਲ ਵਿਚ ਖੇਡ ਅਤੇ ਯੂਵਾ ਮਾਮਲੇ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਦੇ ਨਾਲ ਹੋਡਲ ਤੋਂ ਵਿਧਾਇਕ ਸ੍ਰੀ ਹਰੇਂਦਰ ਸਿੰਘ ਵੀ ਸਮਾਰੋਹ ਵਿਚ ਮੌਜੂਦ ਰਹਿਣਗੇ।
ਜਿਲ੍ਹਾ ਅੰਬਾਲਾ ਵਿਚ ਉਰਜਾ ਅਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਸੰਵਿਧਾਨ ਦਿਵਸ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ।
ਜਿਲ੍ਹਾ ਫਰੀਦਾਬਾਦ ਵਿਚ ਮਾਲ ਮੰਤਰੀ ਸ੍ਰੀ ਵਿਪੁਲ ਗੋਇਲ ਦੇ ਨਾਲ ਵਲੱਭਗੜ੍ਹ ਤੋਂ ਵਿਧਾਇਕ ਸ੍ਰੀ ਮੂਲਚੰਦ ਸ਼ਰਮਾ, ਬੜਖਲ ਤੋਂ ਵਿਧਾਇਕ ਸ੍ਰੀ ਧਨੇਸ਼ ਅਦਲਖਾ ਅਤੇ ਫਰੀਦਾਬਾਦ ਐਨਆਈਟੀ ਤੋਂ ਵਿਧਾਇਕ ਸ੍ਰੀ ਸਤੀਸ਼ ਫਾਗਨਾ ਵੀ ਸਮਾਰੋਹ ਵਿਚ ਮੌਜੂਦ ਰਹਿਣਗੇ।
ਜਿਲ੍ਹਾ ਰੋਹਤਕ ਵਿਚ ਰਾਜਸਭਾ ਸਾਂਸਦ ਸ੍ਰੀਮਤੀ ਕਿਰਣ ਚੌਧਰੀ ਦੇ ਨਾਲ ਰਾਜਸਭਾ ਸਾਂਸਦ ਸ੍ਰੀ ਰਾਮ ਚੰਦਰ ਜਾਂਗੜਾ ਵੀ ਪ੍ਰੋਗ੍ਰਾਮ ਵਿਚ ਸ਼ਿਰਗਤ ਕਰਣਗੇ।
ਜਿਲ੍ਹਾ ਨੁੰਹ ਵਿਚ ਖੁਰਾਕ ਅਤੇ ਸਪਲਾਈ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਦੇ ਨਾਲ ਪਟੌਦੀ ਤੋਂ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ ਵੀ ਸਮਾਰੋਹ ਵਿਚ ਸ਼ਾਮਿਲ ਹੋਣਗੇ।
ਜਿਲ੍ਹਾ ਭਿਵਾਨੀ ਵਿਚ ਸਿੰਚਾਈ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਦੇ ਨਾਲ ਸਥਾਨਕ ਵਿਧਾਇਕ ਸ੍ਰੀ ਘਨਸ਼ਾਮ ਸਰਾਫ ਅਤੇ ਬਵਾਨੀ ਖੇੜਾ ਤੋਂ ਵਿਧਾਇਕ ਸ੍ਰੀ ਕਪੂਰ ਸਿੰਘ ਵੀ ਪ੍ਰੋਗ੍ਰਾਮ ਵਿਚ ਮੌ੧ੂਦ ਰਹਿਣਗੇ।
ਜਿਲ੍ਹਾ ਝੱਜਰ ਵਿਚ ਸਹਿਕਾਰਤਾ ਮੰਤਰੀ ਸ੍ਰੀ ਅਰਵਿੰਦ ਕੁਮਾਰ ਸ਼ਰਮਾ ਦੇ ਨਾਲ ਬਹਾਦੁਰਗੜ੍ਹ ਤੋਂ ਵਿਧਾਇਕ ਸ੍ਰੀ ਰਾਜੇਸ਼ ਜੂਨ ਵੀ ਸਮਾਰੋਹ ਵਿਚ ਸ਼ਾਮਿਲ ਹੋਣਗੇ।
ਜਿਲ੍ਹਾ ਸਿਰਸਾ ਵਿਚ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਸੰਵਿਧਾਨ ਦਿਵਸ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ।
ਜਿਲ੍ਹਾ ਮਹੇਂਦਰਗੜ੍ਹ ਵਿਚ ਸਿਹਤ ਮੰਤਰੀ ਸੁਸ੍ਰੀ ਆਰਤੀ ਸਿੰਘ ਰਾਓ ਦੇ ਨਾਲ ਸਥਾਨਕ ਵਿਧਾਇਕ ਸ੍ਰੀ ਕੰਵਰ ਸਿੰਘ ਯਾਦਵ, ਕੋਸਲੀ ਤੋਂ ਵਿਧਾਇਕ ਸ੍ਰੀ ਅਨਿਲ ਯਾਦਵ ਅਤੇ ਸਾਬਕਾ ਮੰਤਰੀ ਸ੍ਰੀ ਓਮ ਪ੍ਰਕਾਸ਼ ਯਾਦਵ ਵੀ ਸਮਾਰੋਹ ਵਿਚ ਮੌਜੂਦ ਰਹਿਣਗੇ।
ਇਸ ਤਰ੍ਹਾ, ਜਿਲ੍ਹਾ ਰਿਵਾੜੀ ਵਿਚ ਰਾਜਸਭਾ ਸਾਂਸਦ ਸ੍ਰੀ ਕਾਰਤੀਕੇਯ ਸ਼ਰਮਾ ਦੇ ਨਾਲ ਸਥਾਨਕ ਵਿਧਾਇਕ ਸ੍ਰੀ ਲਛਮਣ ਸਿੰਘ ਯਾਦਵ ਅਤੇ ਬਾਵਲ ਤੋਂ ਵਿਧਾਇਕ ਡਾ. ਕ੍ਰਿੜਣ ਕੁਮਾਰ ਵੀ ਸੰਵਿਧਾਨ ਦਿਵਸ ਪ੍ਰੋਗ੍ਰਾਮ ਵਿਚ ਸ਼ਿਰਕਤ ਕਰਣਗੇ।