ਹਰਿਆਣਾ ਸਰਕਾਰ ਦਾ ਸੰਕਲਪ ਸਾਲ-2030 ਤਕ ਸੂਬੇ ਦਾ ਹਰ ਨੌਜੁਆਨ ਹੁਨਰਮੰਦ ਅਤੇ ਮਾਲੀ ਰੂਪ ਨਾਲ ਖੁਸ਼ਹਾਲ ਬਣੇ : ਮੁੱਖ ਮੰਤਰੀ
2 ਲੱਖ ਨੌਜੁਆਨਾਂ ਨੂੰ ਯੋਗਤਾ ਦੇ ਆਧਾਰ 'ਤੇ ਬਿਨ੍ਹਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀਆਂ ਦੇਣ ਦਾ ਟੀਚਾ
ਸੂਬਾ ਸਰਕਾਰ ਨੌਜੁਆਨਾਂ ਨੂੰ ਉੱਚੇਰੀ ਅਤੇ ਸਕਿਲ ਯੁਕਤ ਸਿਖਿਆ ਉਪਲਬਧ ਕਰਵਾਉਣ ਲਈ ਪ੍ਰਤੀਬੱਧ : ਨਾਇਬ ਸਿੰਘ ਸੈਨੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਸੰਕਲਪ ਹੈ ਕਿ ਸਾਲ 2030 ਤਕ ਸੂਬੇ ਦਾ ਹਰ ਨੌਜੁਆਨ ਹੁਨਰਮੰਦ ਹੋਵੇ ਅਤੇ ਮਾਲੀ ਰੂਪ ਨਾਲ ਖੁਸ਼ਹਾਲ ਬਣੇ। ਇਸ ਦੇ ਲਈ ਸਰਕਾਰ ਵੱਲੋਂ ਸਿਖਿਆ ਦੇ ਨਾਲ-ਨਾਲ ਨੌਜੁਆਨਾਂ ਦੇ ਸਕਿਲ ਵਿਕਾਸ 'ਤੇ ਵੀ ਜੋਰ ਦਿੱਤਾ ਜਾ ਰਿਹਾ ਹੈ। ਮੌਜੂਦਾ ਸੂਬਾ ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਵਿਚ 2 ਲੱਖ ਨੌਜੁਆਨਾਂ ਨੂੰ ਯੋਗਤਾ ਦੇ ਆਧਾਰ 'ਤੇ ਬਿਨ੍ਹਾ ਪਰਚੀ-ਖਰਜੀ ਦੇ ਸਰਕਾਰੀ ਨੌਕਰੀਆਂ ਦੇਣ ਦਾ ਟੀਚਾ ਰੱਖਿਆ ਹੈ।
ਮੁੱਖ ਮੰਤਰੀ ਅੱਜ ਜਿਲ੍ਹਾ ਹਿਸਾਰ ਵਿਚ ਜਾਟ ਵਿਦਿਅਕ ਸੰਸਥਾ ਦੇ 100 ਸਾਲ ਪੂਰਾ ਹੋਣ ਤੇ ਚੌਧਰੀ ਛਾਜੂਰਾਮ ਜੀ ਦੇ 159ਵੀਂ ਜੈਯੰਤੀ ਦੇ ਮੌਕੇ ਵਿਚ ਛਾਜੂਰਾਮ ਮੈਮੋਰਿਅਲ ਜਾਟ ਕਾਲਜ ਵਿਚ ਪ੍ਰਬੰਧਿਤ ਸਮਾਰੋਹ ਵਿਚ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਛਾਜੂ ਰਾਮ ਮੈਮੋਰਿਅਲ ੧ਾਟ ਕਾਲਜ ਵਿਚ ਯੋਗਾ ਅਤੇ ਇਨਡੋਰ ਏਕਟੀਵਿਟੀ ਮਲਟੀਪਰਪਜ ਹਾਲ ਦਾ ਉਦਘਾਟਨ ਵੀ ਕੀਤਾ। ਮੁੱਖ ਮੰਤਰੀ ਨੇ ਆਪਣੇ ਏਛਿੱਕ ਕੋਸ਼ ਤੋਂ ਜਾਟ ਵਿਦਿਅਕ ਸੰਸਥਾ ਨੂੰ 31 ਲੱਖ ਰੁਪਏ ਦਾ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਦਾਨਵੀਰ ਸੇਠ ਛਾਜੂ ਰਾਮ ਨੇ ਦੇਸ਼ ਵਿਚ ਸਿਖਿਆ ਦੀ ਲੋਅ ਜਲਾ ਕੇ ਲੋਕਾਂ ਨੂੰ ਹਨੇਰੇ ਤੋਂ ਉਜਾਲੇ ਦੇ ਵੱਲ ਲੈਣ ਜਾਣ ਦਾ ਕੰਮ ਕੀਤਾ। ਉਨ੍ਹਾਂ ਨੇ ਸਿਖਿਆ ਦੇ ਪ੍ਰਚਾਰ-ਪ੍ਰਸਾਰ ਵਿਸ਼ੇਸ਼ ਤੌਰ 'ਤੇ ਪੇਂਡੂ ਖੇਤਰਾਂ ਵਿਚ ਮਹਤੱਵਪੂਰਨ ਭੁਕਿਮਾ ਨਿਭਾਈ। ਰਾਸ਼ਟਰ ਦੇ ਵਿਕਾਸ ਵਿਚ ਉਨ੍ਹਾਂ ਦੇ ਵੱਲੋਂ ਦਿੱਤਾ ਗਿਆ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅੱਜ ਅਸੀਂ ਜੋ ਵਿਕਸਿਤ ਹਰਿਆਣਾ ਦੇਖ ਰਹੇ ਹਨ, ਉਸ ਨੂੰ ਬਨਾਉਣ ਵਿਚ ਅਜਿਹੀ ਸੰਸਥਾਵਾਂ ਨੇ ਮਹਾਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਾਟ ਵਿਦਿਅਕ ਸੰਸਥਾਵਾਂ ਵਰਗੀ ਸਾਰੀ ਸੰਸਥਾਵਾਂ ਨੇ ਸੂਬਾ ਅਤੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਦਿੱਤਾ ਹੈ। ਸੇਠ ਛਾਜੂਰਾਮ ਸਿਖਿਆ ਦੇ ਮਹਤੱਵ ਨੂੰ ਚੰਗੀ ਤਰ੍ਹਾ ਜਾਣਦੇ ਸਨ। ਇਸ ਲਈ ਉਨ੍ਹਾਂ ਨੇ ਸਿਖਿਆ 'ਤੇ ਜੋਰ ਦਿੰਦੇ ਹੋਏ ਅਨੇਕ ਵਿਦਿਅਕ ਸੰਸਥਾਨ ਸਥਾਪਿਤ ਕੀਤੇ, ਇੰਨ੍ਹਾਂ ਵਿਦਿਅਕ ਸੰਸਥਾਵਾਂ ਨੇ ਦੇਸ਼ ਨੂੰ ਅਨੇਕ ਆਈਏਐਸ ਅਧਿਕਾਰੀ, ਜੱਜ, ਖਿਡਾਰੀ, ਵਿਗਿਆਨਕ ਅਤੇ ਰਾਜਨੇਤਾ ਦਿੱਤੇ ਹਨ, ਜਿਨ੍ਹਾਂ ਨੇ ਭਾਰਤ ਦਾ ਨਾਂਅ ਵਿਸ਼ਵ 'ਤੇ ਮਾਣ ਵਧਾਉਣ ਦਾ ਕੰਮ ਕੀਤਾ ਹੈ।
ਪਿਛਲੇ 10 ਸਾਲਾਂ ਵਿਚ ਸਿਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਚੁੱਕੇ ਅਨੇਕ ਕਦਮ
ਮੁੱਖ ਮੰਤਰੀ ਨੇ ਕਿਹਾ ਕਿ ਸੇਠ ਛਾਜੂਰਾਮ ਜੀ ਦੇ ਆਦਰਸ਼ਾਂ 'ਤੇ ਚਲਦੇ ਹੋਏ ਹਰਿਆਣਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਸਿਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਕਦਮ ਚੁੱਕੇ ਹਨ। ਸਰਕਾਰ ਨੇ ਸੂਬੇ ਵਿਚ ਹਰ 20 ਕਿਲੋਮੀਟਰ ਦੀ ਦੂਰੀ 'ਤੇ ਕਾਲਜ ਖੋਲੇ ਹਨ। ਪਿਛਲੇ 10 ਸਾਲਾਂ ਵਿਚ ਸੂਬੇ ਵਿਚ ਕੁੱਲ 77 ਨਵੇਂ ਸਰਕਾਰੀ ਕਾਲਜ ਖੋਲੇ ਗਏ, ਜਿਨ੍ਹਾਂ ਵਿੱਚੋਂ 32 ਕੁੜੀਆਂ ਦੇ ਹਨ। ਸੂਬੇ ਵਿਚ ਕਾਲਜਾਂ ਦੀ ਗਿਣਤੀ ਵੱਧ ਕੇ 182 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਹੈ ਕਿ ਹਰ ਬੱਚੇ ਨੂੰ ਪ੍ਰਾਥਮਿਕ ਸਿਖਿਆ ਮਿਲੇ, ਸੈਕੇਂਡਰੀ ਸਿਖਿਆ ਦੇ ਵਿਦਿਆਰਥੀਆਂ ਨੂੰ ਕਾਰੋਬਾਰੀ ਸਿਖਿਆ ਅਤੇ ਉੱਚੇਰੀ ਸਿਖਿਆ ਦੇ ਵਿਦਿਆਰਥੀਆਂ ਨੂੰ ਮਾਹਰਤਾ ਨਾਲ ਲੈਸ ਸਿਖਿਆ ਮਿਲੇ। ਇਸੀ ਦਿਸ਼ਾ ਵਿਚ ਸੂਬੇ ਵਿਚ ਉੱਚੇਰੀ ਸਿਖਿਆ ਪਰਿਸ਼ਦ ਦੀ ਯਥਾਪਨਾ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਬਾਹਰਵੀਂ ਵਿਚ 90 ਫੀਸਦੀ ਤੋਂ ਵੱਧ ਨੰਬਰ ਲਿਆਉਣ ਵਾਲੇ ਗਰੀਬ ਪਰਿਵਾਰ ਦੇ ਹੋਨਹਾਨ ਵਿਦਿਆਰਥੀਆਂ ਦੇ ਲਈ ਮੇਧਾਵੀ ਸਕਾਲਰਸ਼ਿਪ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਵਿਦਿਅਰਥੀ ਨੂੰ 1 ਲੱਖ 11 ਹਜਾਰ ਰੁਪਏ ਪੁਰਸਕਾਰ ਦੇ ਰੂਪ ਵਿਚ ਦਿੱਤੇ ਜਾ ਰਹੇ ਹਨ।
ਸਾਲ 2025 ਤਕ ਕੌਮੀ ਸਿਖਿਆ ਨੀਤੀ ਲਾਗੂ ਕਰਲ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸਪਨਾ ਹੈ ਕਿ ਨੌਜੁਆਨਾ ਨੂੰ ਅਜਿਹੀ ਸਿਖਿਆ ਮਿਲੇ, ਜੋ ਉਨ੍ਹਾਂ ਨੂੰ ਰੁਜਗਾਰ ਸਮਰੱਥ ਬਨਾਉਣ, ਚਰਿਤਰਵਾਨ ਬਨਾਉਣ ਅਤੇ ਉਨ੍ਹਾਂ ਵਿਚ ਨੈਤਿਕ ਗੁਣਾ ਦਾ ਸਮਾਵੇਸ਼ ਕਰਨ। ਇਸੀ ਦਿਸ਼ਾ ਵਿਚ ਨਵੀਂ ਕੌਮੀ ਸਿਖਿਆ ਨੀਤੀ ਲਾਗੂ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਇਸ ਨੀਤੀ ਦਾ ਸਾਲ 2030 ਤਕ ਲਾਗੂ ਕਰਨ ਦਾ ਟੀਚਾ ਰੱਖਿਆ ਹੈ, ਪਰ ਹਰਿਆਣਾ ਵਿਚ ਇਸ ਸਾਲ 2025 ਤਕ ਹੀ ਪੂਰੀ ਤਰ੍ਹਾ ਨਾਲ ਲਾਗੂ ਕਰ ਦਿੱਤਾ ਜਾਵੇਗਾ। ਇਹ ਨੀਤੀ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ।
ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿਚ ਐਨਐਸਕਿਯੂਐਫ, ਕਾਲਜਾਂ ਵਿਚ ਪਹਿਲ ਯੋ੧ਨਾ, ਯੂਨੀਵਰਸਿਟੀਆਂ ਵਿਚ ਇਨਕਿਯੂਬੇਸ਼ਨ ਸੈਂਟਰ ਅਤੇ ਤਕਨੀਕੀ ਸੰਸਥਾਨਾਂ ਵਿਚ ਉਦਯੋਗਾਂ ਦੀ ਜਰੂਤ ਅਨੁਸਾਰ ਸਿਖਲਾਈ ਲਈ ਉਦਯੋਗਾਂ ਦੇ ਨਾਲ ਐਮਓਯੂ ਕਰਨ ਵਰਗੇ ਕਾਰਗਰ ਕਦਮ ਚੁੱਕੇ ਗਏ ਹਨ। ਸੂਬਾ ਸਰਕਾਰ ਨੇ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਤਹਿਤ 1 ਲੱਖ ਤੋਂ ਵੱਧ ਨੌਜੁਆਨਾਂ ਨੂੰ ਕੌਸ਼ਲ ਪ੍ਰਦਾਨ ਕੀਤਾ ਹੈ ਤਾਂ ਜੋ ਨੌਜੁਆਨ ਆਪਣੇ ਪੈਰਾ 'ਤੇ ਖੜੇ ਹੋ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਿਨ੍ਹਾ ਪਰਚੀ-ਖਰਚੀ ਦੇ 1 ਲੱਖ 71 ਹਜਾਰ ਤੋਂ ਵੱਧ ਨੌਜੁਆਨਾਂ ਨੂੰ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ, ਅਸੀਂ ਆਪਣੇ ਤੀਜੇ ਕਾਰਜਕਾਲ ਵਿਚ 2 ਲੱਖ ਨੌਜੁਆਨਾਂ ਨੂੰ ਯੋਗਤਾ ਦੇ ਆਧਾਰ 'ਤੇ ਪੱਕੀ ਸਰਕਾਰੀ ਨੌਕਰੀਆਂ ਦੇਣ ਦਾ ਟੀਚਾ ਰੱਖਿਆ ਹੋਇਆ ਹੈ। ਇਸ ਨੂੰ ਪੂਰਾ ਕਰਨ ਲਈ ਸਰਕਾਰ ਪ੍ਰਤੀਬੱਧ ਹੈ। ਸੂਬਾ ਸਰਕਾਰ ਨੌਜੁਆਨਾਂ ਨੂੰ ਉੱਚੇਰੀ ਅਤੇ ਸਕਿਲ ਲੈਸ ਸਿਖਿਆ ਉਪਲਬਧ ਕਰਵਾਉਣ ਲਈ ਯਤਨਸ਼ੀਲ ਹੈ।
ਉਨ੍ਹਾਂ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਹਰਿਆਣਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਓਲੰਪਿਕ ਖੇਡਾਂ ਵਿਚ ਭਾਰਤ ਨੇ 6 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚੋਂ ਚਾਰ ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਹਾਸਲ ਕਰ ਸੂਬੇ ਦਾ ਨਾਂਅ ਦੁਨੀਆ ਵਿਚ ਰੋਸ਼ਨ ਕਰਨ ਦਾ ਕੰਮ ਕਰ ਕੇ ਦਿਖਾਇਆ ਹੈ। ਇਹ ਸੱਭ ਖਿਡਾਰੀਆਂ ਦੀ ਮਿਹਨਤ ਅਤੇ ਸੂਬਾ ਸਰਕਾਰ ਦੀ ਖੇਡ ਨੀਤੀ ਦੇ ਕਾਰਨ ਹੋ ਪਾਇਆ ਹੈ।
ਸੇਠ ਛਾਜੂ ਰਾਮ ਨੇ ਨਾ ਸਿਰਫ ਹਰਿਆਣਾ ਸਗੋ ਪੂਰੇ ਦੇਸ਼ ਵਿਚ ਸਥਾਪਿਤ ਕਰਵਾਈਆਂ ਵਿਦਿਅਕ ਸੰਸਥਾਵਾਂ - ਰਣਬੀਰ ਗੰਗਵਾ
ਇਸ ਮੌਕੇ 'ਤੇ ਕੈਬਨਿੇਟ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਦਾਨਵੀਰ ਸੇਠ ਛਾਜੂਰਾਮ ਨੇ ਨਾ ਸਿਰਫ ਹਰਿਆਣਾ ਸਵੋ ਪੂਰੇ ਦੇਸ਼ ਵਿਚ ਵਿਦਿਅਕ ਸੰਸਥਾਵਾਂ ਸਕਾਪਿਤ ਕਰਵਾਇਆਂ। ਉਨ੍ਹਾਂ ਨੇ ਕਿਹਾ ਕਿ ਅੱਜ ਇੰਨ੍ਹਾਂ ਵਿਦਿਅਕ ਸੰਸਥਾਨਾਂ ਵਿਚ ਹਰ ਖੇਤਰ ਅਤੇ ਵਰਗ ਦੇ ਬੱਚੇ ਬਿਹਤਰੀਨ ਸਿਖਿਆ ਗ੍ਰਹਿਣ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਮੈਂ ਵੀ ਇਸੀ ਕਾਲਜ ਤੋਂ ਸਿਖਿਆ ਪ੍ਰਾਪਤ ਕੀਤੀ ਹੈ। ਅੱਜ ਕਾਲਜ ਵਿਚ ਆ ਕੇ ਪੜਾਈ ਦੇ ਦਿਨਾਂ ਦੀ ਯਾਦ ਤਾਜਾ ਹੋ ਗਈ ਹੈ। ਇੱਥੇ ਆ ਕੇ ਮੈਂ ਭਾਵੁਕ ਹੋ ਗਿਆ ਹਾਂ। ਉਨ੍ਹਾਂ ਨੇ ਜਾਟ ਵਿਦਿਅਕ ਸੰਸਥਾਨ ਨੂੰ 11 ਲੱਖ ਰੁਪਏ ਦੀ ਰਕਮ ਦੇਣ ਦਾ ਵੀ ਐਲਾਨ ਕੀਤਾ।
ਸੇਠ ਛਾਜੂਰਾਮ ਦੇ ਦਿਖਾਏ ਮਾਰਗ 'ਤੇ ਚੱਲ ਕੇ ਹਰਿਆਣਾ ਸਰਕਾਰ ਸਾਰੇ ਵਰਗਾਂ ਦੇ ਉਥਾਨ ਦੇ ਲਈ ਲਗਾਤਾਰ ਕਰ ਰਹੀ ਕੰਮ - ਮਹੀਪਾਲ ਢਾਂਡਾ
ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਹਰਿਆਣਾ ਸਿਖਿਆ ਦੇ ਖੇਤਰ ਵਿਚ ਤੇਜੀ ਨਾਲ ਉਨੱਤੀ ਕਰ ਰਿਹਾ ਹੈ। ਇਸ ਵਿਚ ਦਾਨਵੀਰ ਸੇਠ ਛਾਜੂਰਾਮ ਦਾ ਵਿਸ਼ੇਸ਼ ਯੋਗਦਾਨ ਹੈ। ਮੌਜੂਦਾ ਰਾਜ ਸਰਕਾਰ ਵੀ ਸੇਠ ਛਾਜੂ ਰਾਮ ਦੇ ਦਿਖਾਏ ਮਾਰਗ 'ਤੇ ਚੱਲ ਕੇ ਸਾਰੇ ਵਰਗਾਂ ਦੇ ਉਥਾਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਭਾਜਪਾ ਸਰਕਾਰ ਆਉਣ ਤੋਂ ਪਹਿਲਾਂ ਨੌਜੁਆਨ ਇਹ ਸੋਚਦੇ ਸਨ ਕਿ ਪੜੀਏ ਜਾਂ ਨਾ ਪੜੀਏ। ਪਰ ਹੁਣ ਨੌਜੁਆਨ ਪੜਾਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਵਿਚ ਇਹ ਭਰੋਸਾ ਜਾਗ ਗਿਆ ਹੈ ਕਿ ਮਿਹਨਤ ਕਰਨ ਨਾਲ ਵੱਡੇ ਤੋਂ ਵੱਡੇ ਸਰਕਾਰੀ ਅਹੁਦੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਗਰੀਬ ਤੋ ਗਰੀਬ ਪਰਿਵਾਰਾਂ ਦੇ ਬੱਚੇ ਵੀ ਆਪਣੀ ਮਿਹਨਤ ਦੇ ਦਮ 'ਤੇ ਸਰਕਾਰੀ ਨੌਕਰੀ ਹਾਸਲ ਕਰ ਰਹੇ ਹਨ। ਸਿਖਿਆ ਮੰਤਰੀ ਨੇ ਵਿਦਿਅਕ ਸੰਸਥਾਨ ਨੂੰ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।