ਆਸਟ੍ਰੇਲਿਆ ਦੇ ਉੱਚ ਪੱਧਰੀ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਨੇ ਪਰਿਸਰ ਸ਼ੁਰੂ ਕਰਨ ਲਈ ਸੂਬਾ ਸਰਕਾਰ ਦਾ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ
ਪਰਿਸਰ ਦੀ ਸਥਾਪਨਾ ਨਾਲ ਹੁਣ ਵਿਦਿਆਰਥੀਆਂ ਨੂੰਗਰੈਜੂਏਟ ਕੋਰਸਾਂ ਲਈ ਆਸਟ੍ਰੇਲਿਆ ੧ਾਣ ਦੀ ਜਰੂਰਤ ਨਹੀਂ ਹੋਵੇਗੀ
ਪੜਾਈ ਪੂਰੀ ਕਰਨ ਦੇ ਬਾਅਦ ਹਰਿਆਣਾ ਦੇ ਵਿਦਿਆਰਥੀਆਂ ਨੂੰ ਨਾ ਸਿਰਫ ਸੂਬੇ ਵਿਚ ਸੋਗ ਵਿਸ਼ਵ ਪੱਧਰ 'ਤੇ ਆਕਰਸ਼ਕ ਨੌਕਰੀ ਦੇ ਮੌਕੇ ਮਿਲਣਗੇ
ਚੰਡੀਗੜ੍ਹ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹਰਿਆਣਾ ਤੇਜੀ ਨਾਲ ਸਿਖਿਆ ਦੇ ਖੇਤਰ ਵਿਚ ਵਿਸ਼ਵ ਕੇਂਦਰ ਵਜੋ ਉਭਰ ਰਿਹਾ ਹੈ ਅਤੇ ਕਈ ਦੇਸ਼ ਹਰਿਆਣਾ ਵਿਚ ਆਪਣੇ ਪਰਿਸਰ ਸਥਾਪਿਤ ਕਰਨ ਵਿਚ ਦਿਲਚਸਪੀ ਦਿਖਾ ਰਹੇ ਹਨ। ਇਸੀ ਦੇ ਅਨੁਰੂਪ, ਆਸਟ੍ਰੇਲਿਆ ਦੀਆਂ ਛੇ ਸਿਖਰ ਯੂਨੀਵਰਸਿਟੀਆਂ ਦੇ ਇਕ ਸੰਘ ਦੇ ਵਫਦ ਨੇ ਆਸਟ੍ਰੇਲਿਆਈ ਉੱਚਾਯੋਗ ਦੇ ਉੱਪ ਉੱਚਾਯੁਕਤ ਸ੍ਰੀ ਨਿਕ ਮੈਕਕੇਫ੍ਰੈ ਦੀ ਅਗਵਾਈ ਹੇਠ ਅੱਜ ਇੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨਾਲ ਮੁਲਾਕਾਤ ਕੀਤੀ। ਵਫਦ ਨੇ ਗਰੈਜੂਏਟ ਕੋਰਸ ਪ੍ਰਦਾਨ ਕਰਨ ਲਈ ਗੁਰੂਗ੍ਰਾਮ ਵਿਚ ਇਕ ਪਰਿਸਰ ਸਥਾਪਿਤ ਕਰਨ ਵਿਚ ਡੁੰਘੀ ਦਿਲਚਸਪੀ ਦਿਖਾਈ।
ਆਸਟ੍ਰੇਲਿਆਈ ਵਫਦ ਵਿਚ ਸ੍ਰੀ ਮੈਥਯੂ ਜਾਨਸਨ, ਮਿਨਿਸਟਰ ਕਾਉਂਸਲਰ, ਸਿਖਿਆ ਅਤੇ ਖੋਜ, ਆਸਟ੍ਰੇਲਿਆਈ ਉੱਚਾਯੋਗ ਅਤੇ ਪ੍ਰੋਫੈਸਰ ਸਾਈਮਨ ਬਿਗਸ, ਆਈਆਰਯੂਦੇ ਚੇਅਰਮੈਨ ਤੇ ਜੇਮਸ ਕੁੱਕ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਤੇ ਪ੍ਰੈਸੀਡੈਂਟ ਅਤੇ ਯੁਨੀਵਰਸਿਟੀਆਂ ਦੇ ਨੁਮਾਇੰਦੇ ਸ਼ਾਮਿਲ ਸਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਵਫਦ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੁੰ ਇਕ ਮੌਜੂਦਾ ਭਵਨ ਤੇ ਹੋਰ ਸਾਰੀ ਜਰੂਰੀ ਸਹੂਲਤਾਂ ਪ੍ਰਦਾਨ ਕਰਨ ਸਮੇਤ ਰਾਜ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸਬੰਧ ਵਿਚ ਜਲਦੀ ਹੀ ਇਕ ਸਮਝੌਤਾ ਮੈਮੋ 'ਤੇ ਹਸਤਾਖਰ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਦੇਸ਼ ਸਹਿਯੋਗ ਵਿਭਾਗ ਬਣਾਇਆ ਹੋਇਆ ਹੈ, ਜਿਸ ਦਾ ਕੰਮ ਇਸ ਤਰ੍ਹਾ ਦੀ ਜਰੂਰਤਾਂ ਨੂੰ ਪੂਰਾ ਕਰਨਾ ਹੈ। ਵਿਦੇਸ਼ ਸਹਿਯੋਗ ਵਿਭਾਗ ਆਸਟ੍ਰੇਲਿਆ ਦੇ ਖੋਜ ਯੂਨੀਵਰਸਿਟੀਆਂ (ਆਈਆਰਯੂ) ਦੀ ਜਰੂਰਤਾਂ ਅਨੁਸਾਰ ਅੱਗੇ ਦੇ ਸਥਾਨਾਂ ਲਈ ਤਾਲਮੇਲ ਸਥਾਪਿਤ ਕਰੇਗਾ।
ਪਰਿਸਰ ਦੀ ਸਥਾਪਨਾ ਦੇ ਨਾਲ ਵਿਦਿਆਰਥੀਆਂ ਨੂੰ ਹੁਣ ਆਸਟ੍ਰੇਲਿਆ ਜਾਣ ਦੀ ਜਰੂਰਤ ਨਹੀਂ ਹੋਵੇਗੀ, ਕਿਉਂਕਿ ਉਹ ਇੱਥੇ ਹਰਿਆਣਾ ਵਿਚ ਹੀ ਗਰੈਜੂਏਟ ਕੋਰਸਾਂ ਵਿਚ ਸਿਖਿਆ ਪ੍ਰਾਪਤ ਕਰ ਸਕਣਗੇ।ਆਪਣੀ ਪੜਾਈ ਪੂਰੀ ਕਰਨ 'ਤੇ ਉਨ੍ਹਾਂ ਨੁੰ ਆਸਟ੍ਰੇਲਿਆਈ ਯੂਨੀਵਰਸਿਟੀ ਤੋਂ ਇਕ ਸਰਟੀਫਿਕੇਟ ਪ੍ਰਾਪਤ ਹੋਵੇਗਾ, ਜੋ ਨਾ ਸਿਰਫ ਹਰਿਆਣਾ ਵਿਚ ਸਗੋ ਵਿਸ਼ਵ ਪੱਧਰ 'ਤੇ ਦਿਲਖਿੱਚ ਨੌਕਰੀ ਦੇ ਮੌਕਿਆਂ ਦੇ ਦਰਵਾਜੇ ਖੋਲੇਗਾ।
ਇਹ ਪਹਿਲ ਹਰਿਆਣਾ ਦੇ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਅਧਿਐਲ ਕਰਨ ਨਾਲ ਜੁੜੀ ਭਾਂਰੀ ਟਿਯੂਸ਼ਨ ਫੀਸ ਅਤੇ ਹੋਰ ਖਰਚਿਆਂ ਵਿਚ ਬਚੱਤ ਕਰਨ ਵਿਚ ਮਦਦ ਕਰੇਗੀ। 12ਵੀਂ ਕਲਾਸ ਦੇ ਬਾਅਦ, ਇਸ ਪਰਿਸਰ ਵਿਚ ਵਿਦਿਆਰਥੀਆਂ ਨੂੰ ਸਾਫਟਵੇਅਰ ਇੰਜੀਨੀਅਰਿੰਗ, ਸਈਬਰ ਸੁਰੱਖਿਆ, ਆਰਟੀਫੀਸ਼ਿਅਲ ਇੰਟੈਲੀਜੈਂਸ (ਏਆਈ), ਵਿੱਤੀ ਤਕਨਾਲੋ੧ੀ, ਸੈਰ-ਸਪਾਟਾ ਅਤੇ ਹੋਸਪਟੈਲਿਟੀ ਅਤੇ ਖੇਡ ਪ੍ਰਬੰਧਨ ਵਿਚ ਚਾਰ ਸਾਲਾਂ ਏਕੀਕ੍ਰਿਤ ਕੋਰਸ ਕਰਨ ਦਾ ਮੌਕਾ ਮਿਲੇਗਾ। ਕੋਰਸਾਂ ਦੀ ਸ਼੍ਰੇਣੀਆਂ ਦੀ ਜਰੂਰਤਾਂ ਦੇ ਅਨੁਰੂਪ ਹੌਲੀ-ਹੌਲੀ ਵਧਾਇਆ ਜਾਵੇਗਾ।
ਵਫਦ ਨੇ ਅਕਤੂਬਰ 2024 ਵਿਚ ਹੋਏ ਵਿਧਾਨਸਭਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ 'ਤੇ ਵੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਮੁੱਖ ਮੰਤਰੀ ਦੀ ਲੋਕਾਂ ਦੇ ਪ੍ਰਤੀ ਮਿੱਤਰਤਾਪੂਰਨ ਵਿਅਕਤੀਤਵ ਦੀ ਵੀ ਸ਼ਲਾਘਾ ਕੀਤੀ।
ਆਸਟ੍ਰੇਲਿਆਈ ਉਚਾਯੋਗ ਦੇ ਉੱਪ ਉੱਚਾਯੁਕਤ ਸ੍ਰੀ ਨਿਕ ਮੈਕਕੈਫ੍ਰੇ ਨੇ ਕਿਹਾ ਕਿ ਸਾਲ 2024 ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਅਤੇ ਆਸਟ੍ਰੇਲਿਆ ਦੇ ਵਿਚ ਆਪਸੀ ਸਹਿਯੋਗ ਦੇ ਨਵੇਂ ਦਰਵਾਜੇ ਖੋਲੇ ਹਨ, ਜਿਸ ਵਿਚ ਸਿਖਿਆ ਖੇਤਰ ਆਪਸੀ ਸਹਿਯੋਗ ਦਾ ਸੱਭ ਤੋਂ ਵੱਡਾ ਖੇਤਰ ਹੈ।
ਵਫਦ ਨੂੰ ਜਾਣੂੰ ਕਰਾਇਆ ਗਿਆ ਕਿ ਹਰਿਆਣਾ ਇਸ ਸਾਲ ਭਾਗੀਦਾਰ ਦੇਸ਼ ਤੰਜਾਨਿਆ ਦੇ ਨਾਲ ਕੌਮਾਂਤਰੀ ਗੀਤਾ ਮਹੋਤਸਵ ਮਨਾ ਰਿਹਾ ਹੈ। ਪਿਛਲੇ ਸਾਲ ਆਸਟ੍ਰੇਲਿਆ ਹਰਿਆਣਾ ਦਾ ਭਾਗੀਦਾਰ ਦੇਸ਼ ਸੀ। ਮੀਟਿੰਗ ਦੇ ਬਾਅਦ ਮੁੱਖ ਮੰਤਰੀ ਨੇ ਵਫਦ ਦੇ ਮੈਂਬਰਾਂ ਨੂੰ ਸਨਮਾਲ ਵਜੋ ਸ੍ਰੀਮਦਭਗਵਦ ਗੀਤਾ ਭੇਂਟ ਕੀਤੀ।
ਮੀਟਿੰਗ ਵਿਚ ਮੁੱਖ ਸਕੱਤਰ ਸ੍ਰੀ ਵਿਵੇਕ ਜੋਸ਼ੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਉੱਚੇਰੀ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਡੀ ਸੁਰੇਸ਼, ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ ਅਤੇ ਮਹਾਰਿਸ਼ ਦਇਆਨੰਦ ਯੁਨੀਵਰਸਿਟੀ , ਰੋਹਤਕ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜਬੀਰ ਲੌਹਾਨ ਵੀ ਮੌਜੂਦ ਸਨ।