ਚੰਡੀਗੜ੍ਹ : ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ, ਮਾਲ ਅਤੇ ਆਪਦਾ ਪ੍ਰਬੰਧਨ ਅਤੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਵਿਕਾਸ ਪਰਿਯੋਜਨਾਵਾਂ ਦੇ ਕਾਰਜ ਵਿਚ ਨਿਰਮਾਣ ਸਮੱਗਰੀ ਗੁਣਵੱਤਾ ਵਿਚ ਕਿਸੇ ਵੀ ਤਰ੍ਹਾ ਦਾ ਸਮਝੌਤਾ ਨਹੀਂ ਹੋਵੇਗਾ ਅਤੇ ਠੇਕੇਦਾਰਾਂ ਦੀ ਟੈਂਡਰ ਲੈਂਦੇ ਸਮੇਂ ਏਕਾਧਿਕਾਰ ਨਹੀਂ ਚਲਣ ਦਿੱਤਾ ਜਾਵੇਗਾ। ਨੇਗੋਸ਼ਇਏਸ਼ਨ ਰਾਹੀਂ ਪਾਰਦਰਸ਼ੀ ਤੇ ਸਪਸ਼ਟ ਢੰਗ ਨਾਲ ਕੰਮ ਅਲਾਟ ਕੀਤੇ ਜਾਣਗੇ। ਸ੍ਰੀ ਵਿਪੁਲ ਗੋਇਲ ਅੱਜ ਇੱਥੇ ਨਗਰ ਪਰਿਸ਼ਦ ਨਰਵਾਨਾ, ਜੀਂਦ, ਮੰਡੀ ਡਬਵਾਲੀ, ਥਾਨੇਸਰ ਤੇ ਰਤਿਆ ਵਿਚ ਅਲਾਟ ਕੀਤੇ ਜਾਣ ਵਾਲੇ ਟੈਂਡਰਾਂ ਦੇ ਹਰਿਆਣਾ ਰੇਟਸ ਦੇ ਅਨੁਮੋਦਨ ਦੇ ਸਬੰਧ ਵਿਚ ਬਲਾਈ ਗਈ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਸ਼ਹਰੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀ ਅਤੇ ਜੀਂਦ, ਸਿਰਸਾ ਅਤੇ ਕੁਰੂਕਸ਼ੇਤਰ ਦੇ ਜਿਲ੍ਹਾ ਨਗਰ ਕਮਿਸ਼ਨਰ ਅਤੇ ਇੰੰਨ੍ਹਾਂ ਉਪਯੁਕਤ ਪਰਿਸ਼ਦਾਂ ਦੇ ਚੇਅਰਮੈਨ ਵੀ ਮੌ੧ੂਦ ਸਨ।
ਜੀਂਦ ਨਗਰ ਪਰਿਸ਼ਦ ਦੀ ਚੇਅਰਪਰਸਨ ਵੱਲੋਂ ਟੈਂਡਰ ਅਲਾਟਮੈਂਅ ਵਿਚ ਤਕਨੀਕੀ ਵਿੰਗ ਵੱਲੋਂ ਗੈਰ-ਜਰੂਰੀ ਦੇਰੀ ਦੇ ਸਬੰਧ ਵਿਚ ਚੁੱਕੀ ਗਈ ਮੰਗ 'ਤੇ ਮੰਤਰੀ ਨੇ ਜਿਲ੍ਹਾ ਨਗਰ ਕਮਿਸ਼ਨਰਾਂ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਜਾਂਚ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਇਹ ਧਿਆਨ ਵਿਚ ਰੱਖਿਆ ਜਾਵੇ ਕਿ ਜਿਸ ਏਜੰਸੀ ਨੂੰ ਕੰਮ ਅਲਾਟ ਕੀਤਾ ਜਾ ਰਿਹਾ ਹੈ। ਊਸ ਏਜੰਸੀ ਦੇ ਪਿਛਲੇ ਕੰਮ ਰਿਕਾਰਡ ਨੂੰ ਵੀ ਦੇਖਿਆ ਜਾਵੇ ਕਿ ਉਸ ਦੀ ਕਾਰਜ ਗੁਣਵੱਤਾ ਮਾਨਦੰਡਾਂ ਦੇ ਅਨੁਰੂਪ ਹੈ ਜਾਂ ਨਹੀਂ। ਇਸ ਤੋਂ ਇਲਾਵਾ, ਟੈਂਡਰ ਪ੍ਰਕ੍ਰਿਆ ਇਕ ਮਹੀਨੇ ਦੇ ਅੰਦਰ-ਅੰਦਰ ਪੂਰਾ ਹੋਣਾ ਚਾਹੀਦਾ ਹੈ।
ਸਥਾਨਕ ਨਿਗਮਾਂ ਵਿਚ ਕਰਮਚਾਰੀਆਂ ਦੀ ਕਮੀ 'ਤੇ ਮੰਤਰੀ ਨੇ ਕਿਹਾ ਕਿ ਸਾਰ ਨਗਰ ਪਜਿਸ਼ਦਾਂ ਤੇ ਨਗਰ ਪਾਲਿਕਾਵਾਂ ਦੀ ਜਰੂਰਤਾਂ 'ਤੇ ਰਿਪੋਰਟ ਮੰਗੀ ਗਈ ਹੈ ਜਿਸ ਨੂੰ ਜਲਦੀ ਮੁੱਖ ਦਫਤਰ ਭੇਜਣਾ ਹੋਵੇਗਾ ਤਾਂ ਜੋ ਅਹੁਦਿਆਂ ਨੁੰ ਭਰਨ ਦੀ ਪ੍ਰਕ੍ਰਿਆ ਅੰਗੇ ਵਧਾਈ ਜਾ ਸਕੇ। ਮੀਟਿੰਗ ਵਿਚ ਜਿੰਨ੍ਹਾਂ ਵਿਕਾਸ ਕੰਮਾਂ ਦੇ ਲਈ ਹਰਿਆਣਾ ਰੇਟਸ ਨੂੰ ਨਿਰਧਾਰਿਤ ਕੀਤਾ ਗਿਆ ਉਨ੍ਹਾਂ ਵਿਚ ਨਗਰ ਪਰਿਸ਼ਦ ਜੀਂਦ ਵਿਚ ਦਿੱਲੀ-ਫਿਰੋਜਪੁਰ ਰੇਲਵੇ ਲਾਇਨ ਦੇ ਕੋਲ ਮੌ੧ੂਦਾ ਵਿਚ ਡੰਪ ਕੀਤੇ ਹੋਏ ਕੂੜੇ ਦਾ ਉਠਾਨ, ਮੰਡੀ ਡਬਵਾਲੀ ਵਿਚ ਰਾਮ ਬਾਗ ਦੇ ਪਿੱਛੇ ਦੇ ਸਾਇਡ ਡੰਪ ਲਿਵੇਸੀ ਵੇਸਟ ਦਾ ਜੈਵਿਕ ਉਪਚਾਰ, ਏਕਲਵਯ ਸਟੇਡੀਅਮ, ਜੀਂਦ ਵਿਚ ਸਿੰਥੇਟਿਕ ਟੈ੍ਰਕ ਬਿਛਾਉਣਾ, ਨਗਰ ਪਰਿਸ਼ਦ ਨਰਵਾਨਾ ਵਿਚ ਪੰਡਿਤ ਦੀਨਦਿਆਨ ਉਪਾਧਿਆਏ ਅਤੇ ਅਧਿਐਨ ਕੇਂਦਰ ਦਾ ਨਿਰਮਾਣ ਅਤੇ ਨਗਰ ਪਾਲਿਕਾ ਰਤਿਆ ਵਿਚ ਨਿਯਮਤ ਕੀਤੀ ਗਈ ਕਲੋਨੀਆਂ ਵਿਚ ਇੰਟਰਲਾਕਿੰਗ ਪੇਵਿੰਗ ਬਲਾਕਿੰਗ ਦੇ ਨਾਲ ਸੜਕਾਂ ਤੇ ਗਲੀਆਂ ਦੇ ਰੇਟਸ ਨਿਰਧਾਰਿਤ ਕੀਤੇ ਗਏ।