ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਮੰਤਰੀ ਨਾਇਬ ਸਿੰਘ ਸੈਣੀ ਕਿਸਾਨਾਂ ਦੇ ਸੱਭ ਤੋਂ ਵੱਡੇ ਹਿਤੇਸ਼ੀ, ਸੂਬੇ ਵਿਚ 24 ਫਸਲਾਂ ਦੀ ਐਮਐਸਪੀ 'ਤੇ ਕੀੀ ਜਾ ਰਹੀ ਖਰੀਦ
ਚੰਡੀਗੜ੍ਹ : ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਚੌਧਰੀ ਦੇਵੀਲਾਲ ਸਹਿਕਾਰੀ ਖੰਡ ਮਿੱਲ, ਗੋਹਾਨਾ, ਜਿਲ੍ਹਾ ਸੋਨੀਪਤ ਵਿਚ ਪਿਰਾਈ ਸੀਜਨ 2024-25 ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਗੰਨ੍ਹਾ ਉਤਪਾਦਕ ਕਿਸਾਨਾਂ ਨੂੰ ਆਤਮਨਿਰਭਰ ਬਨਾਉਣ ਦੀ ਦਿਸ਼ਾ ਵਿਚ ਸਰਕਾਰ ਮਜਬੂਤ ਕਦਮ ਚੁੱਕ ਰਹੀ ਹੈ। ਇਸ ਦੇ ਲਈ ਖੰਡ ਮਿੱਲਾਂ ਦਾ ਸੁਚਾਰੂ ਸੰਚਾਲਨ ਬੇਹੱਦ ਜਰੂਰੀ ਹੈ, ਜਿਸ ਦੇ ਲਈ ਨਵੇਂ ਪ੍ਰਯੋਗ ਅਤੇ ਯਤਨ ਕੀਤੇ ਜਾ ਰਹੇ ਹੈ। ਗੰਨ੍ਹਾ ਉਤਪਾਦਕਾਂ ਨੂੰ ਆਮਦਨੀ ਵਧਾਉਣ ਲਈ ਹਰਿਆਣਾ ਦੀ ਸਾਰੀ ਖੰਡ ਮਿੱਲਾਂ ਵਿਚ ਏਥੋਨਾਲ ਪਲਾਟ ਸਥਾਪਿਤ ਕੀਤੇ ਜਾ ਰਹੀ ਹਨ, ਜਿਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।
ਸਹਿਕਾਰਤਾ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗੰਨ੍ਹੇ ਦੀ ਪੇਮੈਂਟ ਕਰਨ ਦਾ ਜੋ ਸਮੇਂ ਨਿਰਘਾਰਿਤ ਕੀਤਾ ਅਿਗਾ ਹੈ ਉਸ ਨੂੰ ਘਟਾ ਕੇ ਇਕ ਹਫਤੇ ਕਰਨ ਦਾ ਪ੍ਰਸਤਾਵ ਕਰਨ ਤਾਂ ਜੋ ਕਿਸਾਨਾਂ ਨੂੰ ਆਰਥਕ ਤੌਰ 'ਤੇ ਜਲਦੀ ਫਾਇਦਾ ਮਿਲ ਸਕੇ। ਉਨ੍ਹਾਂ ਨੇ ਇਸ ਖੇਤਰ ਦੇ ਪੁਰਾਣੇ ਗੰਨ੍ਹਾ ਕਿਸਾਨਾਂ ਨੂੰ ਮਿਲ ਨਾਲ ਜੋੜਲ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਗੋਹਾਨਾਂ ਤੇ ਬਰੋਦਾ ਵਿਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਇੱਥੇ ਕਿਸਾਨਾਂ ਨੂੰ ਸਹੀ ਗਿਣਤੀ ਵਿਚ ਪਾਣੀ ਮਿਲ ਸਕੇ ਅਤੇ ਉਨ੍ਹਾਂ ਦੀ ਫਸਲਾਂ ਦੀ ਪੈਦਾਵਾਰ ਚੰਗੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਨਾਇਬ ਸੈਨੀ ਕਿਸਾਨਾਂ ਦੇ ਸੱਭ ਤੋਂ ਵੱਡੇ ਹਿਤੇਸ਼ੀ ਬਣ ਕੇ ਉਨ੍ਹਾਂ ਦੀ ਭਲਾਈ ਲਈ ਅਨੇਕ ਯੋਜਨਾਵਾਂ ਲਾਗੂ ਕਰ ਰਹੀ ਹੈ। ਹਰਿਆਣਾ ਸੂਬਾ ਦੇਸ਼ ਵਿਚ ਸੱਭ ਤੋਂ ਮੋਹਰੀ ਸੂਬਾ ਹੈ ਜਿੱਥੇ ਸਰਕਾਰ ਕਿਸਾਨਾਂ ਦੀ 24 ਫਸਲਾਂ ਦੀ ਐਮਐਸਪੀ '' ਤੇ ਖਰੀਦ ਕਰ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਿੱਲ ਵਿਚ ਆਉਣ ਵਾਲੇ ਕਿਸਾਨਾਂ ਦੇ ਨਾਲ ਚੰਗਾ ਵਿਹਾਰ ਕਰਨ ਅਤੇ ਉਨ੍ਹਾਂ ਨੂੰ ਸਾਰੀ ਸਹੂਲਤਾਂ ਮਹੁਇਆ ਕਰਵਾਉਣਾ ਯਕੀਨੀ ਕਰਨ।
ਸੀਜਨ 2023-24 ਵਿਚ ਸੱਭ ਤੋਂ ਵੱਧ ਗੰਨ੍ਹਾ ਸਪਲਾਈ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਪੁਰਸਕ੍ਰਿਤ
ਪਿਰਾਈ ਸੀਜਨ ਦੀ ਸ਼ੁਰੂਆਤ ਸਮਾਰੋਹ ਵਿਚ ਸਹਿਕਾਰਤਾ ਮੰਤਰੀ ਅਰਵਿੰਦ ਸ਼ਰਮਾ ਨੇ ਪਿਛਲੇ ਸੀਜਨ 2023-24 ਤਹਿਤ ਮਿੱਲ ਗੇਟ 'ਤੇ ਸੱਭ ਤੋਂ ਵੱਧ ਗੰਨ੍ਹਾ ਸਪਲਾਈ ਕਰਨ ਵਾਲੇ ਪਿੰਡ ਮੁੰਡਲਾਨਾ ਦੇ ਕਿਸਾਨ ਪਵਨ ਪੁੱਤਰ ਟੇਕਰਾਮ (16582 ਕੁਇੰਟਲ ਗੰਨ੍ਹਾ) ਅਤੇ ਗੰਨ੍ਹਾ ਖਰੀਦ ਕੇਂਦਰ 'ਤੇ ਸੱਭ ਤੋਂ ਵੱਧ ਗੰਨ੍ਹਾ ਸਪਲਾਈ ਕਰਨ ਵਾਲੇ ਪਿੰਡ ਭੈਂਸਵਾਲ ਮਿਠਾਨ ਦੇ ਕਿਸਾਨ ਦਰਸ਼ਨ ਪੁੱਤਰ ਰਾਮਕਿਸ਼ਨ (4328 ਕੁਇੰਟਲ ਗੰਨ੍ਹਾ) ਨੁੰ ਸਨਮਾਨਿਤ ਕੀਤਾ।