ਸੂਬਾ ਸਰਕਾਰ ਨੇ ਪੰਚਾਇਤਾਂ ਵਿਚ ਵਿਕਾਸ ਕੰਮਾਂ ਲਈ ਉਪਲਬਧ ਕਰਵਾਇਆ 900 ਕਰੋੜ ਰੁਪਏ ਦਾ ਬਜਟ
ਗਰੀਬ ਲੋਕਾਂ ਨੂੰ ਜਲਦੀ ਦਿੱਤੇ ਜਾਣਗੇ 100-100 ਗਜ ਦੇ ਇਕ ਲੱਖ ਪਲਾਟ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਵਿਧਾਨਸਭਾ ਖੇਤਰ ਵਿਚ ਧੰਨਵਾਦੀ ਦੌਰੇ ਦੌਰਾਨ ਬੀੜ ਪਿਪਲੀ, ਖਾਨਪੁਰ, ਬਾਬੈਨ, ਮੰਗੌਲੀ ਜਾਟਾਨ, ਛਪਰਾ ਅਤੇ ਗੋਵਿੰਦਗੜ੍ਹ ਵਿਚ ਪ੍ਰਬੰਧਿਤ ਪ੍ਰੋਗ੍ਰਾਮਾਂ ਵਿਚ ਸ਼ਿਰਕਤ ਕੀਤੀ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਪਿੰਡ ਬੀੜ ਪਿਪਲੀ ਦੀ 12 ਮੰਗਾਂ ਨੂੰ ਵਿਭਾਗਾਂ ਰਾਹੀਂ ਪੂਰਾ ਕਰਵਾਉਣ ਅਤੇ 20 ਲੱਖ ਰੁਪਏ ਦੀ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ। ਨਾਲ ਹੀ ਪਿੰਡ ਖਾਨਪੁਰ ਵਿਚ 20 ਲੱਖ ਰੁਪਏ, ਪਿੰਡ ਛਪਰਾ ਨੂੰ 20 ਲੱਖ ਰੁਪਏ ਅਤੇ ਪਿੰਡ ਬਾਬੈਨ ਵਿਚ 30 ਲੱਖ ਰੁਪਏ ਦੀ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਬਾਬੈਨ ਪਿੰਡ ਦੀ ਗਲੀਆਂ ਦੇ ਨਿਰਮਾਣ ਲਈ ਏਸਟੀਮੇਟ ਬਨਾਉਣ ਦੇ ਵੀ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਪਿੰਡ ਵਿਚ ਸਰਕਾਰੀ ਕਾਲਜ ਬਨਾਉਣ ਦੀ ਮੰਗ 'ਤੇ ਡਿਜੀਬਿਲਿਟੀ ਚੈਕ ਕਰਨ ਦੇ ਬਾਅਦ ਫੈਸਲਾ ਕੀਤਾ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਰਕਾਰ ਦੀ ਯੋਜਨਾਵਾਂ ਦਾ ਲਾਭ ਸਿੱਧੇ ਗਰੀਬ ਜਨਤਾ ਨੂੰ ਪਹੁੰਚਾਉਣ ਦਾ ਕੰਮ ਕੀਤਾ ਅਤੇ ਜਿਨ੍ਹਾਂ ਲੋਕਾਂ ਨੇ ਕਦੀ ਸਪਨੇ ਵਿਚ ਵੀ ਸਰਕਾਰੀ ਨੌਕਰੀ ਮਿਲਣ ਦੀ ਸਪਨਾ ਨਹੀਂ ਦੇਖਿਆ ਸੀ, ਉਸ ਸਪਨੇ ਨੁੰ ਸਾਡੀ ਸਰਕਾਰ ਨੇ ਪੂਰਾ ਕਰਨ ਦਾ ਕੰਮ ਕੀਤਾ। ਰਾਜ ਸਰਕਾਰ ਨੇ ਯੋਗ ਨੌਜੁਆਨਾਂ ਨੂੰ ਬਿਨ੍ਹਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਸੂਬਾ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਦੇ ਚਲਦੇ ਹੀ ਅੱਜ ਗਰੀਬਾਂ ਦੇ ਚਿਹਰਿਆਂ 'ਤੇ ਖਸ਼ਹਾਲੀ ਦੇਖਣ ਨੂੰ ਮਿਲੀ ਹੈ।
ਪੰਚਾਇਤਾਂ ਵਿਚ ਵਿਕਾਸ ਕੰਮਾਂ ਲਈ ਉਪਲਬਧ ਕਰਵਾਇਆ 900 ਕਰੋੜ ਰੁਪਏ ਦਾ ਬਜਟ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਰ ਖੇਤਰ ਦੇ ਵਿਕਾਸ ਲਈ ਸਮਾਨ ਰੂਪ ਨਾਲ ਕੰਮ ਕੀਤਾ ਹੈ। ਕਿਸਾਨਾਂ ਦੇ ਹਿੱਤ ਵਿਚ ਸੂਬਾ ਸਰਕਾਰ ਨੇ ਸਾਰੀ ਫਸਲਾਂ ਦਾ ਐਮਐਸਪੀ 'ਤੇ ਖਰੀਦਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਹਾਲ ਹੀ ਵਿਚ ਪੰਚਾਇਤਾਂ ਵਿਚ ਵਿਕਾਸ ਕੰਮਾਂ ਲਈ 900 ਕਰੋੜ ਰੁਪਏ ਦਾ ਬਜਟ ਉਪਲਬਧ ਕਰਵਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲਾਡਵਾ ਹਲਕਾ ਸਮੇਤ ਪੂਰੇ ਸੂਬੇ ਵਿਚ ਵਿਕਾਸ ਕੰਮਾਂ ਲਈ ਬਜਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਖੇਤਰ ਵਿਚ ਸੜਕਾਂ ਦੇ ਮਜਬੂਤੀਕਰਣ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ ਅਤੇ ਜਿੱਥੇ ਮੁਰੰਮਤ ਦੀ ਜਰੂਰਤ ਹੈ, ਉੱਥੇ ਜਲਦੀ ਤੋਂ ਜਲਦੀ ਰਿਪੇਅਰ ਦਾ ਕੰਮ ਕੀਤਾ ਜਾਵੇ । ਉੱਥੇ, ਜਰੂਰਤ ਅਨੂਸਾਰ ਨਵੀਂ ਸੜਕਾਂ ਦਾ ਵੀ ਨਿਰਮਾਣ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤਾਂ ਮਿਲ ਸਕਣ।
ਗਰੀਬ ਲੋਕਾਂ ਨੂੰ ਜਲਦੀ ਦਿੱਤੇ ਜਾਣਗੇ 100-100 ਗਜ ਦੇ ਇਕ ਲੱਖ ਪਲਾਟ
ਮੁੱਖ ਮੰਤਰੀ ਨੇ ਕਿਹਾ ਕਿ ਗਰੀਬ ਲੋਕਾਂ ਦੇ ਸਿਰ 'ਤੇ ਛੱਤ ਮਹੁਇਆ ਕਰਵਾਉਣ ਦੀ ਆਪਣੀ ਪ੍ਰਤੀਬੱਧਤਾ ਤਹਿਤ ਸੂਬਾ ਸਰਕਾਰ ਜਲਦੀ ਹੀ ਪਹਿਲੇ ਪੜਾਅ ਵਿਚ 100-100 ਗਜ ਦੇ ਇੱਕ ਲੱਖ ਪਲਾਟ ਉਪਲਬਧ ਕਰਵਾਏਗੀ ਅਤੇ ਇੰਨ੍ਹਾਂ ਪਲਾਟਾਂ 'ਤੇ ਮਕਾਨ ਬਨਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸੂਬੇ ਵਿਚ ਹਰ ਗਰੀਬ ਵਿਅਕਤੀ ਨੂੰ ਰਹਿਣ ਦੇ ਲਈ ਆਸ਼ਿਆਨਾ ਮਿਲੇ। ਇਸ ਤੋਂ ਪਹਿਲਾ ਵੀ ਸੂਬਾ ਸਰਕਾਰ ਵੱਲੋਂ 14 ਸ਼ਹਿਰਾਂ ਵਿਚ 30-30 ਗਜ ਦੇ 15,230 ਪਲਾਟ ਉਪਲਬਧ ਕਰਵਾਏ ਜਾ ਚੁੱਕੇ ਹਨ।
ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲਾਡਵਾ ਹਲਕਾ ਦੇ ਨਾਗਰਿਕਾਂ ਦੇ ਆਸ਼ੀਰਵਾਦ ਨਾਲ ਸੂਬੇ ਦੀ ਜਨਤਾ ਨੇ ਉਨ੍ਹਾਂ ਨੂੰ ਜਨਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਸੂਬੇ ਵਿਚ ਲਗਾਤਾਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ ਅਤੇ ਹੁਣ ਤਿੰਨ ਗੁਣਾ ਤਜੀ ਨਾਲ ਵਿਕਾਸ ਕੰਮ ਪੂਰੇ ਕੀਤਾ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੁੰਹ ਲੈਣ ਤੋਂ ਪਹਿਲਾਂ ਹੀ 25 ਹਜਾਰ ਨੌਜੁਆਨਾਂ ਨੂੰ ਬਿਨ੍ਹਾਂ ਪਰਚੀ-ਬਿਨ੍ਹਾਂ ਖਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ ਇਸ ਫੈਸਲੇ ਨਾਲ ਹਜਾਰਾਂ ਗਰੀਬ ਪਰਿਵਾਰਾਂ ਵਿਚ ਖੁਸ਼ੀਆਂ ਦੇਖਣ ਨੁੰ ਮਿਲੀਆਂ। ਇਸ ਦੇ ਨਾਲ ਹੀ ਬੀਪੀਐਲ ਪਰਿਵਾਰਾਂ ਨੂੰ 500 ਰੁਪਏ ਵਿਚ ਗੈਸ ਸਿਲੇਂਡਰ ਉਪਲਬਧ ਕਰਵਾਉਣ ਦਾ ਕੰਮ ਕੀਤਾ ਅਤੇ ਕਿਡਨੀ ਰੋਗੀਆਂ ਨੂੰ ਮੁਫਤ ਡਾਇਲਸਿਸ ਦੀ ਸਹੂਲਤ ਦੇਣ ਦੇ ਨਾਲ-ਨਾਲ 70 ਸਾਲ ਤੋਂ ਵੱਧ ਉਮਰ ਵਰਗ ਦੇ ਬਜੁਰਗਾਂ ਨੂੰ ਆਯੂਸ਼ਮਾਨ ਯੋਜਨਾ ਦੇ ਤਹਿਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਹੈ।
ਵਿਰੋਧੀ ਪੱਖ ਦੀ ਸਰਕਾਰਾਂ ਨੇ ਗਰੀਬਾਂ ਦਾ ਕੀਤਾ ਸ਼ੋਸ਼ਨ
ਮੁੱਖ ਮੰਤਰੀ ਨੇ ਵਿਰੋਧੀ ਧਿਰ 'ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਅੱਜ ਵਿਰੋਧੀ ਪਾਰਟੀਆਂ ਦਾ ਭ੍ਰਮ ਹੁਣ ਟੁੱਟ ਚੁੱਕਾ ਹੈ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ, ਜੋ ਸੰਵਿਧਾਨ ਖਤਰੇ ਵਿਚ ਹੋਣ ਦੀ ਗੱਲ ਕਰ ਰਹੇ ਸਨ, ਉਨ੍ਹਾਂ ਨੁੰ ਵੀ ਹੁਣ ਲੋਕਾਂ ਨੇ ਸਪਸ਼ਟ ਕਰਵਾ ਦਿੱਤਾ ਹੈ ਕਿ ਖਤਰੇ ਦੀ ਗੱਲ ਕਰਨ ਵਾਲੀ ਪਾਰਟੀ ਅੱਜ ਖੁਦ ਖਤਰੇ ਵਿਚ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਸਰਕਾਰਾਂ ਨੇ ਹਮੇਸ਼ਾ ਗਰੀਬਾਂ ਦਾ ਸ਼ੋਸ਼ਨ ਕਰਨ ਦਾ ਕੰਮ ਕੀਤਾ। ਉਨ੍ਹਾਂ ਦੀ ਸਰਕਾਰਾਂ ਵਿਚ ਤਾਂ ਗਰੀਬਾਂ ਨੂੰ ਸਰਕਾਰ ਦੀ ਯੋਜਨਾਵਾਂ ਦਾ ਲਾਭ ਤਕ ਨਹੀਂ ਮਿਲਦਾ ਸੀ। ਜਦੋਂ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਹੀ ਸਮਾਜ ਦੇ ਆਖੀਰੀ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਲਾਡਵਾ ਦੇ ਨਾਗਰਿਕਾਂ ਨੂੰ 9 ਦਸੰਬਰ ਨੂੰ ਪਾਣੀਪਤ ਵਿਚ ਹੋਣ ਵਾਲੇ ਪ੍ਰਧਾਨ ਮੰਤਰੀ ਦੇ ਪ੍ਰੋਗ੍ਰਾਮ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ।
ਧੰਨਵਾਦੀ ਦੌਰੇ ਦੌਰਾਨ ਸਾਬਕਾ ਰਾਜਮੰਤਰੀ ਸੁਭਾਸ਼ ਸੁਧਾ, ਜਿਲ੍ਹਾ ਪਰਿਸ਼ਦ ਦੀ ਚੇਅਰਮੈਨ ਕਵਲਜੀਤ ਕੌਰ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਸਨ।