ਚੰਡੀਗੜ੍ਹ : ਹਰਿਆਣਾ ਦੀ ਸਿਹਤ, ਮੈਡੀਕਲ ਸਿਖਿਆ ਅਤੇ ਖੋਜ ਤੇ ਆਯੂ ਸ਼ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਲੋਕਾਂ ਨੂੰ ਸਰਕਾਰ ਦੀ ਜਨਭਲਾਈਕਾਰੀ ਯੋਜਨਾਵਾਂ ਤੇ ਸਹੂਲਤਾਂ ਦਾ ਸਮੇਂਬੱਧ ਲਾਭ ਦੇਣ ਤੇ ਉਨ੍ਹਾਂ ਦੀ ਸਮਸਿਆਵਾਂ ਦਾ ਤੁਰੰਤ ਹੱਲ ਕਰਨਾ ਯਕੀਨੀ ਕਰਨ, ਤਾਂ ਜੋ ਸਰਕਾਰ ਦੀ ਸੁਸਾਸ਼ਨ ਦੀ ਨੀਤੀ ਦਾ ਲਾਭ ਆਮਜਨਤਾ ਤਕ ਸਹੂਲਤਜਨਕ ਢੰਗ ਨਾਲ ਪਹੁੰਚ ਸਕਣ।
ਇਹ ਨਿਰਦੇਸ਼ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੋਮਵਾਰ ਨੁੰ ਪਲਵਲ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮਹੀਨਾ ਮੀਟਿੰਗ ਦੀ ਅਗਵਾਈ ਕਰਨ ਦੌਰਾਨ ਦਿੱਤੇ। ਇਸ ਮੀਟਿੰਗ ਵਿਚ ਏਜੰਡਾ ਵਿਚ ਕੁੱਲ 12 ਸ਼ਿਕਾਇਤਾਂ ਸ਼ਾਮਿਲ ਸਨ, ਜਿਨ੍ਹਾਂ ਵਿੱਚੋਂ 8 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ।
ਸਿਹਤ ਮੰਤਰੀ ਨੇ ਪਿੰਡ ਸੁਲਤਾਨਪੁਰ ਨਿਵਾਸੀ ਰਾਜੇਂਦਰ ਵੱਲੋਂ ਪਿੰਡ ਵਿਚ ਦੂਸ਼ਿਤ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਉਨ੍ਹਾਂ ਦੇ ਖੇਤ ਵਿਚ ਜਾਣ ਵਾਲੇ ਰਸਤੇ ਨੂੰ ਬੰਦ ਕਰਨ ਸਬੰਧੀ ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਸਮੇਤ ਸਬੰਧਿਤ ਅਧਿਕਾਰੀਆਂ ਨੂੰ ਇਕ ਜਨਵਰੀ ਤਕ ਦੂਸ਼ਿਤ ਪਾਣੀ ਦੀ ਨਿਕਾਸੀ ਲਈ ਨਾਲੇ ਦੇ ਨਿਰਮਾਣ ਕੰਮ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਖੇਤ ਦੇ ਰਸਤੇ ਨੂੰ ਵੀ ਖੁਲਵਾਉਣ ਤੇ ਅਗਲੀ ਮੀਟਿੰਗ ਵਿਚ ਸਬੰਧਿਤ ਅਧਿਕਾਰੀ ਵੱਲੋਂ ਸਕਾਰਾਤਮਕ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ। ਸ਼ਿਕਾਇਤਕਰਤਾ ਸਾਕਿਰ ਵੱਲੋਂ ਦਿੰਤੀ ਗਈ ਸ਼ਿਕਾਇਤ 'ਤੇ ਸਿਹਤ ਮੰਤਰੀ ਨੇ ਪਿੰਡ ਮੀਠਾਕਾ ਵਿਚ ਆਂਗਨਵਾੜੀ ਭਵਨ ਦੇ ਅਧੂਰੇ ਨਿਰਮਾਣ ਕੰਮ ਨੂੰ ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ 28 ਫਰਵਰੀ ਤਕ ਪੂਰਾ ਕਰਵਾਉਣ ਦੇ ਆਦੇਸ਼ ਦਿੱਤੇ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਇਕ ਵਿਅਕਤੀ ਮਹੇਂਦਰ ਵੱਲੋਂ ਪਿੰਡ ਮਮੋਲਾਕਾ ਵਿਚ ਸ਼ਮਸ਼ਾਨ ਭੂਮੀ ਗੈਰ ਕਾਨੂੰਨੀ ਢੰਗ ਨਾਲ ਖੋਦ ਕੇ ਤਾਲਾਬ ਵਿਚ ਤਬਦੀਲ ਕਰਨ ਸਬੰਧੀ ਸ਼ਿਕਾਇਤ 'ਤੇ ਸੁਣਵਾਈ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਮੇਟੀ ਬਣਾ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਗੰਗਾਧਰ ਨਿਵਾਸੀ ਪਿੰਡ ਘਰਰੋਟ ਦੀ ਜਮੀਨ ਦਾ ਮੁਆਵਜਾ ਦਿਵਾਉਣ ਨਾਲ ਸਬੰਧਿਤ ਸ਼ਿਕਾਇਤ 'ਤੇ ਜਨਸਿਹਤ ਇੰਜੀਨੀਅਰਿੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਦਸਿਆ ਕਿਆ ਕਿ ਇਹ ਮਾਮਲਾ ਕਾਫੀ ਪੁਰਾਣਾ ਹੈ ਅਤੇ ਜਮੀਨ ਦਾ ਮੁਆਵਜਾ ਸਬੰਧਿਤ ਭੁ ਭੂ ਅਧਿਕਰਣ ਅਧਿਕਾਰੀ, ਅੰਬਾਲਾ ਵੱਲੋਂ ਵੰਡ ਕੀਤਾ ਜਾਣਾ ਸੀ। ਜਮੀਨ ਦਾ ਮੁਆਵਜਾ ਵੰਡਣ ਦੇ ਸਬੰਧ ਵਿਚ ਉਨ੍ਹਾਂ ਦੇ ਦਫਤਰ ਦੀ ਕੋਈ ਭੂਕਿਮਾ ਨਹੀਂ ਹੈ। ਇਸ 'ਤੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸਿਟੀ ਮੈਜੀਸਟ੍ਰੇਟ ਨੂੰ ਜਾਓ ਕਰਨ ਦੇ ਨਿਰਦੇਸ਼ ਦਿੰਦੇ ਹੋਏ ਮਾਮਲਾ ਅਗਲੀ ਮੀਟਿੰਗ ਤਕ ਦੇ ਲਈ ਪੈਂਡਿੰਗ ਰੱਖ ਲਿਆ ਗਿਆ।
ਇਸ ਤੋਂ ਇਲਾਵਾ ਗ੍ਰੀਵੇਂਸ ਕਮੇਟੀ ਦੀ ਮੀਟਿੰਗ ਵਿਚ ਪੈਂਸ਼ਨ ਨਾ ਬਨਣ ਨਾਲ ਸਬੰਧਿਤ ਮਾਮਲਿਆਂ ਵਿਚ ਸਬੰਧਿਤ ਅਧਿਕਾਰੀਆਂ ਨੂੰ ਲਾਭਕਾਰਾਂ ਦੀ ਪੈਂਸ਼ਨ ਬਨਾਉਣ ਵਿਚ ਲਾਪ੍ਰਵਾਹੀ ਨਾ ਵਰਤਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਬਦਹਾਲ ਸੜਕਾਂ ਅਤੇ ਰੋਡ 'ਤੇ ਲੱਗੇ ਕੂੜੇ ਦੇ ਢੇਰ ਸਬੰਧਿਤ ਮਾਮਲੇ ਵੀ ਮੌਜੂਦ ਲੋਕਾਂ ਵੱਲੋਂ ਚੁੱਕੇ ਗਏ। ਜਿਨ੍ਹਾਂ 'ਤੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਇੰਨ੍ਹਾਂ ਸਮਸਿਆਵਾਂ ਦਾ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ।