ਚਾਓਕੇ : ਮਾਲਵੇ ਇਲਾਕੇ ਦੀ ਹਰ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੀ ਸੰਸਥਾ ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ ਢੱਡੇ ਵਿਖੇ ਚੱਲ ਰਹੇ ਅਦਾਰੇ ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਹੇਠ ਮਾਤਾ ਸੁੰਦਰੀ ਗਰੁੱਪ ਕਾਲਜ ਅਤੇ ਮਾਤਾ ਸੁੰਦਰੀ ਇੰਸਟੀਚਿਊਸ਼ਨਜ ਆਫ ਨਰਸਿੰਗ ਵੱਲੋਂ ਵਿਸ਼ਵ ਏਡਜ-ਡੇ ਮਨਾਇਆ ਗਿਆ। ਜਿਸ ਦੌਰਾਨ ਕਾਲਜ ਦੇ ਚੇਅਰਮੈਨ ਸ੍ਰ ਕੁਲਵੰਤ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਸ੍ਰ ਗੁਰਬਿੰਦਰ ਸਿੰਘ ਨੇ ਅਤੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਕਮ-ਪ੍ਰੋਗਰਾਮ ਅਫਸਰ/ਰੈਡ ਰੀਬਨ ਇੰਚਾਰਜ਼ ਨੇ ਬੱਚਿਆਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ । ਡਾਇਰੈਕਟਰ ਐਡਮਨਿਸਟਰੇਸਨ ਪਰਮਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਾਲਜ਼ ਦਾ ਸਮੁੱਚਾ ਪ੍ਰਸ਼ਾਸਨ ਹਮੇਸ਼ਾ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਸਿੱਖਿਅਤ ਕਰਦਾ ਰਹਿੰਦਾ ਹੈ। ਇਸ ਮੌਕੇ ਸੰਸਥਾ ਦੇ ਖਜ਼ਾਨਚੀ ਮੈਡਮ ਪਰਸ਼ੋਤਮ ਕੌਰ ਅਤੇ ਡਾਇਰੈਕਟਰ ਮੈਡਮ ਸਿੰਬਲਜੀਤ ਕੌਰ ਵੀ ਹਾਜ਼ਰ ਸਨ। ਇਸ ਦੌਰਾਨ ਲਗਭਗ 150 ਵਾਲੰਟੀਅਰ ਨੇ ਭਾਗ ਲਿਆ । ਇਸ ਮੌਕੇ ਇਸ ਕਿੱਤੇ ਦੇ ਮਾਹਿਰ ਮੈਡਮ ਰਾਜਵੀਰ ਕੌਰ ਨੇ ਬੱਚਿਆਂ ਨੂੰ ਸਿਹਤ ਸੰਬੰਧੀ ਜਾਗਰੂਕ ਰਹਿਣ ਬਾਰੇ ਦੱਸਦਿਆ ਕਿਹਾ ਕਿ ਏਡਜ ਆਪਣੇ ਆਪ ਵਿੱਚ ਇੱਕ ਬਿਮਾਰੀ ਨਹੀਂ ਸਗੋਂ ਬਿਮਾਰੀਆਂ ਦਾ ਸਮੂਹ ਹੈ ,ਵਜਨ ਘੱਟਣਾ, ਸਰੀਰਿਕ ਸ਼ਕਤੀ ਦਾ ਘੱਟਣਾ, ਕੀਟਾਣੂਆਂ ਨਾਲ ਲੜਨ ਦੀ ਸਮਰੱਥਾ ਘਟਣਾ, ਖੂਨ ਦੀ ਕਮੀ ਆਦਿ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਹਨ।ਬੱਚਿਆਂ ਨੂੰ ਇਸ ਭਿਆਨਕ ਰੋਗ ਦੇ ਬਚਾਅ ਬਾਰੇ ਜਾਣੂੰ ਕਰਵਾਇਆ, ਜਿਵੇਂ ਸੂਈਆਂ, ਸਰਿੰਜਾ ਜਾਂ ਟੀਕੇ ਲਗਾਉਣ ਵਾਲਾ ਦੂਸਰਾ ਸਮਾਨ ਇੱਕ ਦੂਜੇ ਨਾਲ ਸਾਂਝਾ ਨਾ ਕਰਨਾ, ਖੂਨ ਬਦਲਣ ਸਮੇਂ ਦਸਤਾਨੇ ਅਤੇ ਮਾਸਕ ਦਾ ਪ੍ਰਯੋਗ ਕਰਨਾ ਆਦਿ । ਪ੍ਰੋਗਰਾਮ ਦੌਰਾਨ ਐਨ.ਐਸ.ਐਸ ਵਲੰਟੀਅਰ ਵੱਲੋਂ ਏਡਜ ਨਾਲ ਸੰਬੰਧਿਤ ਚਾਰਟ ਬਣਾਏ ਗਏ। ਇਸ ਵਿੱਚ ਪਹਿਲੇ ਸਥਾਨ ਤੇ ਅਵੇਅਰਨੈਂਸ ਗਰੁੱਪ 1 ਦੇ ਅਰਸ਼ਦੀਪ ਕੌਰ, ਪਰਮਜੀਤ ਕੌਰ, ਹਰਮਨਦੀਪ ਕੌਰ ਅਤੇ ਖੁਸ਼ਪ੍ਰੀਤ ਕੌਰ, ਦੂਜੇ ਸਥਾਨ ਤੇ ਅਵੇਅਰਨੈਂਸ ਗਰੁੱਪ 2 ਦੇ ਗੁਰਮੀਤ ਕੌਰ, ਹਰਮਨਪ੍ਰੀਤ ਕੌਰ, ਸੁਮਨਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਰਹੇ, ਤੀਜੇ ਸਥਾਨ ਤੇ ਅਵੇਅਰਨੈਂਸ ਗਰੁੱਪ 3 ਦੇ ਕਰਮਜੀਤ ਕੌਰ, ਖੁਸ਼ਵੀਰ ਕੌਰ, ਰਮਨਦੀਪ ਕੌਰ ਅਤੇ ਨਵਦੀਪ ਕੌਰ ਰਹੇ । ਪ੍ਰੋਗਰਾਮ ਦੇ ਅੰਤ ਵਿੱਚ ਮਾਨਯੋਗ ਮਨੇਜਮੈਂਟ ਕਮੇਟੀ ਵੱਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਪ੍ਰੋ. ਵੀਰਇੰਦਰ ਕੌਰ (ਐਜ਼ੂਕੇਸ਼ਨ ਵਿਭਾਗ), ਪ੍ਰੋ. ਰੁਪਿੰਦਰ ਕੌਰ (ਰੈਡ ਰੀਬਨ ਇੰਚਾਰਜ/ਸਾਇੰਸ ਵਿਭਾਗ ), ਪ੍ਰੋ. ਜਸਵਿੰਦਰ ਸਿੰਘ (ਮੁਖੀ ਫਿਜੀਕਲ ਵਿਭਾਗ), ਇਸ ਮੌਕੇ ਆਪਣੀ ਹਾਜ਼ਰੀ ਲਗਵਾਈ ।